ਸੰਤ ਢੱਡਰਿਆ ਵਾਲੇ ਤੇ ਹੋਏ ਜਾਣ ਲੇਵਾ ਹਮਲੇ ਦੀ ਕੀਤੀ ਨਿੰਦਾ

ss1

ਸੰਤ ਢੱਡਰਿਆ ਵਾਲੇ ਤੇ ਹੋਏ ਜਾਣ ਲੇਵਾ ਹਮਲੇ ਦੀ ਕੀਤੀ ਨਿੰਦਾ

19-17 (2)
ਬਨੂੜ, 18 ਮਈ (ਰਣਜੀਤ ਸਿੰਘ ਰਾਣਾ): ਪੰਥ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰਿਆ ਵਾਲੇ ਕਾਫਿਲੇ ਤੇ ਹੋਏ ਜਾਣ ਲੇਵਾ ਹਮਲੇ ਦੀ ਬਸਪਾ ਆਗੂ ਜਗਜੀਤ ਸਿੰਘ ਛੜਬੜ ਤੇ ਬਾਬਾ ਭਗਵੰਤ ਸਿੰਘ ਢੀਡਸਾ ਨੇ ਨਿੰਦਾ ਕੀਤੀ। ਉਨਾ ਕਿਹਾ ਕਿ ਪੰਥ ਪ੍ਰਚਾਰਕ ਤੇ ਹਮਲਾ ਹੋਣਾ ਮਤਲਬ ਸਿੱਖ ਕੋਮ ਤੇ ਹਮਲਾ ਕਰਨਾ ਹੈ। ਉਨਾ ਕਿਹਾ ਕਿ ਸਰਕਾਰ ਨੂੰ ਪੰਥ ਪ੍ਰਚਾਰਕ ਦੀ ਸੁਰਕਸਾ ਯਕੀਨੀ ਬਣਾਉਣੀ ਚਾਹੀਦੀ ਹੈ। ਇਸ ਹਮਲੇ ਤੋ ਸੂਬੇ ਦੇ ਸਾਰੇ ਲੋਕ ਆਪਣੇ ਆਪ ਨੂੰ ਅਸੂਰੱਖਿਅਤ ਮਹਿਸੂਸ ਕਰ ਰਹੇ ਹਨ। ਉਨਾ ਇਹ ਵੀ ਕਿਹਾ ਕਿ ਸੰਤ ਢੱਡਰਿਆ ਵਾਲਿਆ ਤੇ ਕੀਤਾ ਹਮਲਾ ਬਰਦਾਸਤ ਨਹੀ ਕੀਤਾ ਜਾਵੇਗਾ। ਉਨਾ ਸਰਕਾਰ ਤੋ ਮੰਗ ਕੀਤੀ ਹੇ ਕਿ ਦੋਸਿਆ ਨੂੰ ਜਲਦ ਤੋ ਜਲਦ ਕਾਬੂ ਕੀਤਾ ਜਾਵੇ ਤੇ ਸੰਤਾ ਦੀ ਸੁਰਕਸਾ ਯਕੀਨੀ ਬਣਾਈ ਜਾਵੇ। ਇਸ ਹਮਲੇ ਦਾ ਪੂਰੇ ਸਿੱਖ ਭਾਈ ਚਾਰੇ ਚ ਰੋਸ ਪਾਇਆ ਜਾ ਰਿਹਾ ਹੈ।

Share Button

Leave a Reply

Your email address will not be published. Required fields are marked *