ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਨ ਸ਼ਹੀਦ : ਇੰਟਰਨੈਸ਼ਨਲ ਪੰਥਕ ਦਲ

ss1

ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਨ ਸ਼ਹੀਦ : ਇੰਟਰਨੈਸ਼ਨਲ ਪੰਥਕ ਦਲ

ਮਹਾਨ ਜਰਨੈਲ ਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਖ਼ਾਲਸਾ ਭਿੰਡਰਵਾਲਿਆ ਦੀ ਤੁਲਨਾ ਲੇਖਕ ਕੁਲਦੀਪ ਨਈਅਰ ਨੇ ਬਲਾਤਕਾਰੀ ਗੁਰਮੀਤ ਰਾਮ ਰਹੀਮ ਨਾਲ ਕਰਕੇ ਸਿੱਖ ਦੀਅ ਭਾਵਨਾਵ ਨੂੰ ਬਹੁਤ ਵੱਡੀ ਠੇਸ ਪਹੁੰਚਾਈ ਹੈ,ਜਿਸ ਨੂੰ ਲੈਕੇ ਪੰਥਕ ਹਲਕਿਆ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕੁਲਦੀਪ ਨਈਅਰ ਖ਼ਿਲਾਫ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕਰਦਿਅ ਇੰਟਰਨੈਸ਼ਨਲ ਪੰਥਕ ਦਲ ਦੇ ਮੈਂਬਰ ਜੱਥੇਦਾਰ ਦਲੀਪ ਸਿੰਘ ਚਕਰ ਦੀ ਅਗਵਾਈ ਹੇਠ ਇਕ ਮੰਗ ਪੱਤਰ ਜਿਲ੍ਹਾ ਦਿਹਾਤੀ ਦੇ ਐਸਐਸਪੀ ਸੁਰਜੀਤ ਸਿੰਘ ਨੂੰ ਸੌਪਿਆ ਗਿਆ। ਇਸ ਮੌਕੇ ਜੱਥੇਦਾਰ ਦਲੀਪ ਸਿੰਘ ਚਕਰ, ਪ੍ਰਧਾਨ ਹਰਚੰਦ ਸਿੰਘ, ਸੀਨੀਅਰ ਮੀਤ ਪ੍ਰਧਾਨ ਹਰਕ੍ਰਿਥਸ਼ਨ ਸਿੰਘ ਕੋਠੇ ਜੀਵਾ, ਪ੍ਰਧਾਨ ਸੁਖਦੇਵ ਸਿੰਘ ਤੇ ਜਿਲ੍ਹਾ ਮੀਤ ਪ੍ਰਧਾਨ ਬੂਟਾ ਸਿੰਘ ਨੇ ਕਿਹਾ ਕਿ ਲੇਖਕ ਕੁਲਦੀਪ ਨਈਅਰ ਨੇ ਆਪਣੇ ਲੇਖ ‘ਚ ਲਿਖਿਆ ਕਿ ਗੁਰਮੀਤ ਰਾਮ ਰਹੀਮ ਭਿੰਡਰਵਾਲਾ ਬਣਨ ਦੇ ਰਾਹ ਤੇ ਸੀ ਤੇ ਜਰਨੈਲ ਸਿੰਘ ਭਿੰਡਰਵਾਲਿਆ ਨੂੰ ਉਕਤ ਰਾਮ ਰਹੀਮ ਦੇ ਬਰਾਬਰ ਮੇਲ ਦਿੱਤਾ ਹੈ। ਜਦਕਿ ਸੰਤ ਜਰਨੈਲ ਸਿੰਘ ਭਿੰਡਰਵਾਲਾ ਇਕ ਗੁਰਸਿੱਖ ਸੀ ਤੇ ਸ਼੍ਰੀ ਗੁਰੁ ਗੰ੍ਰੰਥ ਸਾਹਿਬ ਨੂੰ ਮੰਨਣ ਅਤੇ ਉਨ੍ਹ ਦੇ ਪਾਏ ਪੂਰਨਿਆ ਅਤੇ ਸਿੱਖੀ ਸਿਧਾਤ ਨੂੰ ਮੰਨਣ ਵਾਲੇ ਸਨ। ਜਦਕਿ ਰਾਮ ਰਹੀਮ ਇਕ ਸ਼ਾਤਰ ਦਿਮਾਗ ਵਾਲਾ ਵਿਅਕਤੀ ਸੀ। ਜਿਸਨੇ ਭੋਲੀਅ ਭਾਲੀਅ ਸਾਧਵੀਅ ਨਾਲ ਬਲਾਤਕਾਰ ਕੀਤਾ ਤੇ ਕਈ ਨੂੰ ਮੌਤ ਦੇ ਘਾਟ ਉਤਾਰਿਆ। ਉਨ੍ਹ ਕਿਹਾ ਕਿ ਸੰਤ ਭਿੰਡਰਵਾਲੇ ਖ਼ਾਲਸਾ ਕੌਮ ਦੇ ਮਹਾਨ ਸ਼ਹੀਦ ਹਨ ਜਿਨ੍ਹ ਨੇ ਅਕਾਲ ਤਖ਼ਤ ਸਾਹਿਬ ਤੋਂ 21ਵੀਂ ਸਦੀ ਦੇ ਮਹਾਨ ਸਿੱਖ ਹੋਣ ਦਾ ਮਾਣ ਪ੍ਰਾਪਤ ਹੈ। ਲੇਖਕ ਕੁਲਦੀਪ ਨਈਅਰ ਵਰਗੇ ਪੱਤਰਕਾਰ ਨੂੰ ਫੌਕੀ ਸ਼ੋਹਰਤ ਹਾਸਿਲ ਕਰਨ ਲਈ ਝੂਠ ਨਹੀ ਲਿਖਣਾ ਚਾਹੀਦਾ। ਇਸ ਸਮੇਂ ਜਰਨੈਲ ਸਿੰਘ ਰਾਏ, ਰਾਜਿੰਦਰ ਸਿੰਘ ਫੌਜੀ ਕੋਠੇ ਜੀਵੇ ਤੇ ਸੁਖਵਿੰਦਰ ਸਿੰਘ ਆਦਿ ਹਾਜਿਰ ਸਨ।
ਬਹੁ ਗਿਣਤੀ ਭਾਈਚਾਰੇ ਦੇ ਕੁਝ ਮੁਤੱਸਵੀ ਲੋਕ, ਘੱਟ ਗਿਣਤੀ ਕੌਮਾਂ ਦੀ ਹੋਂਦ ਨੂੰ ਖਤਮ ਕਰਨ ਲਈ ਪਹਿਲਾਂ ਤੋਂ ਹੀ ਯਤਨਸ਼ੀਲ ਹਨ, ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਇਹਨਾਂ ਦਾ ਸਭ ਤੋਂ ਵੱਡਾ ਹਥਿਆਰ ਹੈ। ਇਸੇ ਨੀਤੀ ਅਧੀਨ ਇਹਨਾਂ ਨੇ ਸਿੱਖਾਂ ਦਾ ਅਨਿਖੜਵਾਂ ਅੰਗ ਰੰਘਰੇਟੇ ਸਿੱਖਾਂ ਨੂੰ ਸਿੱਖ ਕੌਮ ਤੋਂ ਦੂਰ ਕਰਨ ਲਈ ਰੰਘਰੇਟੇ ਕਤਲਿਆਮ ਦੀ ਝੂਠੀ ਕਹਾਣੀ ਘੜਕੇ ਅਤੇ ਕਤਲਿਆਮ ਦਿਵਸ ਮਨਾਕੇ ਜਿੱਥੇ ਸਿੱਖ ਕੌਮ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਹੈ ਉੱਥੇ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਤੁਲਨਾ ਸੌਦੇ ਸਾਧ ਨਾਲ ਕਰਕੇ ਸਿੱਖ ਹਿਰਦਿਆਂ ਨੂੰ ਭਾਰੀ ਠੇਸ ਪਹੁੰਚਾਈ ਹੈ। ਸਮੁੱਚੇ ਖਾਲਸਾ ਪੰਥ ਨੂੰ ਇਸ ਮਸਲੇ ਤੇ ਇੱਕ ਮੰਚ ਤੇ ਇੱਕਠੇ ਹੋ ਕੇ ਸਖਤ ਸਟੈਂਡ ਲੈਣਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਿੰ: ਸੁਰਿੰਦਰ ਸਿੰਘ ਮੈਂਬਰ ਸ੍ਰੋ: ਗੁ: ਪ੍ਰੰ: ਕਮੇਟੀ ਹਲਕਾ ਸ੍ਰੀ ਅਨੰਦਪੁਰ ਸਾਹਿਬ ਨੇ ਕੀਤਾ।

ਪ੍ਰਿੰਸੀਪਲ ਸਾਹਿਬ ਨੇ ਅੱਗੇ ਕਿਹਾ ਕਿ ‘ਰੰਘਰੇਟੇ ਸਿੱਖਾਂ’ ਨੂੰ ਦੁਸ਼ਮਣਾਂ ਵਲੋਂ ਲਿਖੇ ਇਤਿਹਾਸ ਉੱਤੇ ਵਿਸਵਾਸ਼ ਨਹੀਂ ਕਰਨਾ ਚਾਹੀਦਾ। ਬਾਬਾ ਬੀਰ ਸਿੰਘ ਜੀ ਵਰਗੇ ਮਹਾਨ ਜਰਨੈਲ ਦੇ 500 ਸਾਥੀਆਂ ਦਾ 5-5 ਕਰਕੇ ਕਤਲ ਕਰਨ ਵਾਲੀ ਘਟਨਾ ਬਿਲਕੁਲ ਝੂਠ ਹੈ। ਇਸ ਝੂਠੀ ਕਹਾਣੀ ਤੋਂ ਦੋ ਸਾਲ ਪਹਿਲਾਂ (ਸੰਨ 1762 ਵਿੱਚ) ਵੱਡਾ ਘੱਲੂਘਾਰਾ ਹੋਇਆ, ਜਿਸ ਵਿੱਚ 35-40 ਹਜ਼ਾਰ ਸਿੰਘ ਸ਼ਹੀਦ ਹੋ ਚੁੱਕੇ ਹੋਣ, ਕੀ ਸਿੱਖ ਮਿਸਲਾਂ ਦੇ ਆਗੂ ਆਪਣੇ ਹੀ ਸਿੱਖ ਭਰਾਵਾਂ ਦਾ ਘਾਣ ਕਰ ਸਕਦੇ ਸਨ? ਸੋ ਰੰਘਰੇਟੇ ਵੀਰਾਂ ਨੂੰ ਇਸ ਝੂਠ ਤੇ ਬਿਲਕੁਲ ਵਿਸਵਾਸ਼ ਨਹੀਂ ਕਰਨਾ ਚਾਹੀਦਾ। ਪ੍ਰਿੰ: ਸਾਹਿਬ ਨੇ ਅੱਗੇ ਕਿਹਾ ਕਿ ਇੱਕ ਮੁਤੱਸਵੀ ਲੇਖਕ ਨੇ ਬਾਬਾ ਭਿੰਡਰਾਂਵਾਲੇ ਦੀ ਤੁਲਨਾ ਇੱਕ ਬਲਾਤਕਾਰੀ ਪਖੰਡੀ ਸਾਧ ਨਾਲ ਕਰਕੇ ਬਹੁਤ ਵੱਡਾ ਪਾਪ ਕੀਤਾ ਹੈ। ਕਾਸ਼ ਕਿ ਇਹ ਲੇਖਕ ਜਰਨਲ ਬਰਾੜ ਦੀ ਲਿਖੀ ਕਿਤਾਬ “ਬਲਿਊ ਸਟਾਰ ਅਪ੍ਰੇਸ਼ਨ ਦੀ ਅਸਲ ਕਹਾਣੀ” ਪੜ੍ਹ ਲੈਂਦਾ ਤਾਂ ਇਸਨੂੰ ਸੱਚ ਦਾ ਪਤਾ ਲੱਗ ਜਾਂਦਾ। ਕੁਲਦੀਪ ਬਰਾੜ ਕਾਜ਼ੀ ਨੂਰ ਮੁਹੰਮਦ ਵਾਂਗ ਸਿੱਖਾਂ ਦਾ ਮਿੱਤਰ ਨਹੀਂ। ਜਿਵੇਂ ਕਾਜ਼ੀ, ਨਫਰਤ ਨਾਲ ਸਿੱਖਾਂ ਨੂੰ ਸਗ ( ਭਾਵ ਕੁੱਤੇ ਲਫਜ਼ ) ਲਿਖਦਾ ਹੈ ਪਰ ਸਿੱਖਾਂ ਦੀ ਬਹਾਦਰੀ ਤੇ ਕਰੈਕਟਰ ਦੇਖਕੇ ਆਪ ਹੀ ਕਹਿੰਦਾ ਹੈ ਕਿ ਯਾਰੋ! ਇਹਨਾਂ ਕੁੱਤਿਆਂ ਨੂੰ ਕੁੱਤੇ ਨਾ ਆਖੋ, ਇਹ ਤਾਂ ਬੱਬਰਸ਼ੇਰ ਹਨ, ਕੁਝ ਇਸੇ ਤਰ੍ਹਾਂ ਦੀਆਂ ਲਿਖਤਾਂ ਡਿੰਡਰਾਂਵਾਲੇ ਬਾਰੇ ਬਰਾੜ ਦੀ ਲਿਖੀ ਕਿਤਾਬ ਵਿੱਚੋਂ ਨਜ਼ਰੀ ਪੈਦੀਆਂ ਹਨ। ਇਸ ਪੁਸਤਕ ਦੇ ਪੰਨਾ ਨੰ: 37 ਉੱਤੇ 2 ਜੂਨ 1984 ਨੂੰ* ਇੰਦਰਾ ਗਾਂਧੀ ਵਲੋਂ ਇੱਕ ਕਰੋੜ ਅਮਰੀਕੀ ਡਾਲਰ ਦੇਣ ਅਤੇ ਪੰਜਾਬ ਦੇ ਮੁੱਖ ਮੰਤਰੀ ਬਣਾਉਣ ਦੀ ਪੇਸ਼ਕਸ਼ ਜਿਵੇਂ ਬਾਬਾ ਭਿੰਡਰਾਂਵਾਲਿਆਂ ਨੇ ਠੁਕਰਾ ਕੇ ਸ਼ਹੀਦੀ ਪ੍ਰਵਾਨ ਕੀਤੀ, ਜੇ ਇਸ ਨੇ ਪੜ੍ਹੀ ਹੁੰਦੀ ਤਾਂ ਇਹ ਕਦੇ ਵੀ ਉਹਨਾਂ ਦੀ ਤੁਲਨਾ ਬਲਾਤਕਾਰੀ ਪਖੰਡੀ ਸਾਧ ਨਾਲ ਨਾ ਕਰਦਾ।ਸਿੱਖ ਜਥੇਬੰਦੀਆਂ ਦੀ ਆਪਸੀ ਫੁੱਟ ਕਰਕੇ ਹੀ ‘ਪੰਥਕ ਦੁਸ਼ਮਣ’ ਗੁਰੂ ਸਾਹਿਬਾਨ, ਸਿੱਖ ਸ਼ਹੀਦਾਂ, ਸਿੱਖ ਸ਼ਖਸ਼ੀਅਤਾਂ ਅਤੇ ਸਿੱਖ ਇਤਿਹਾਸ ਨੂੰ ਕਲੰਕਿਤ ਕਰਨ ਦਾ ਹੋਂਸਲਾ ਕਰ ਰਹੇ ਹਨ। ਇਸ ਲਈ ਸਾਰੀਆਂ ਪੰਥਕ ਜਥੇਬੰਦੀਆਂ ਨੂੰ ( ਮਿਸਲ ਵੰਡ ਅਬ ਕਬਹੂੰ ਨਾ ਪਾਵੋ ਰਲ-ਮਿਲ ਆਪਣਾ ਪੰਥ ਬਚਾਵੋ ਅਨੁਸਾਰ) ਇੱਕ ਮੰਚ ਤੇ ਇਕੱਠੇ ਹੋ ਕੇ ਇਹਨਾਂ ਦੁਸ਼ਮਣ ਤਾਕਤਾਂ ਦਾ ਮੂੰਹ ਤੋੜ ਉੱਤਰ ਦੇਣਾ ਚਾਹੀਦਾ ਹੈ। ਸਿੱਖਾਂ ਨੂੰ ਆਪਣੇ ਘਰੇਲੂ ਵਿਵਾਦਿਤ ਮਸਲਿਆਂ ਨੂੰ ਇੱਕ ਪਾਸੇ ਰੱਖਕੇ ਆਪਣੇ ਪੁਰਤਨ ਬਜੁਰਗਾਂ ਵਾਂਗ ਸਾਂਝੇ ਦੁਸ਼ਮਣ ਦਾ ਮੁਕਾਬਲਾ ਕਰਕੇ ਸਿੱਖ ਪੰਥ ਦੀ ਹੋਂਦ ਨੂੰ ਬਚਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।

Share Button

Leave a Reply

Your email address will not be published. Required fields are marked *