ਸੰਤ ਘੁੰਨਸ ਹੋ ਸਕਦੇ ਨੇ ਅਕਾਲੀ ਦਲ ਵੱਲੋਂ ਹਲਕਾ ਭਦੌੜ ਦੇ ਜੇਤੂ

ss1

ਸੰਤ ਘੁੰਨਸ ਹੋ ਸਕਦੇ ਨੇ ਅਕਾਲੀ ਦਲ ਵੱਲੋਂ ਹਲਕਾ ਭਦੌੜ ਦੇ ਜੇਤੂ

ਬਰਨਾਲਾ,ਤਪਾ 24 ਜੂਨ (ਨਰੇਸ਼ ਗਰਗ, ਸੋਮ ਸ਼ਰਮਾ) ਸੂਬੇ ਦੇ 34 ਵਿਧਾਨ ਸਭਾ ਦੇ ਰਾਖਵੇਂ ਹਲਕੇ ਦੇ ਸਾਲ 2017 ਦੀ ਸਰਕਾਰ ਬਣਾਉਣ ਵਿੱਚ ਕੇਂਦਰ ਬਿੰਦੂ ਹੋਣਗੇ। ਜ਼ਿਲਾ ਬਰਨਾਲਾ ਦਾ ਰਾਖਵਾਂ ਹਲਕਾ ਭਦੌੜ ਜੋ ਕਿ ਉਪਰੋਕਤ ਹਲਕਿਆਂ ਵਿੱਚ ਰਾਖਵਾਂ ਹਲਕਾ ਇੱਕ ਹੈ। ਆਉਂਦੀਆਂ ਚੋਣਾਂ ਵਿੱਚ ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪਿਛਲੇ ਦਾਗ ਨੂੰ ਧੋਣਾ ਹੈ ਤਾਂ ਇਸ ਹਲਕੇ ਤੋਂ ਬੜੀ ਸੂਝਵਾਨ ਨਾਲ ਉਮੀਦਵਾਰ ਐਲਾਨ ਕੇ ਜੇਤੂ ਬਣਾਇਆ ਜਾ ਸਕਦਾ ਹੈ। ਚਾਲੂ ਸੈਸ਼ਨ ਵਿਚੋਂ ਇਸ ਹਲਕੇ ਤੋਂ ਕਾਂਗਰਸੀ ਵਿਧਾਇਕ ਜਨਾਬ ਮੁਹੰਮਦ ਸਦੀਕ ਦੀ ਖਾਸੀ ਪਕੜ ਬਣੀ ਹੋਈ ਹੈ, ਦੁਜੇ ਪਾਸੇ ਅਕਾਲੀ ਦਲ ਵੱਲੋਂ ਪਹਿਲਾਂ ਚੋਣ ਲੜ ਚੁੱਕੇ ਉਮੀਦਵਾਰ ਸਮੇਤ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਵੀ ਨਵੇਂ ਦਾਅਵੇਦਾਰ ਉਭਰੇ ਹਨ। ਸ੍ਰ ਗੋਬਿੰਦ ਸਿੰਘ ਕਾਂਝਲਾ ਦੀ ਹਲਕਾ ਮਹਿਲ ਕਲਾਂ ਤੋਂ ਕਪਤਾਨੀ ਖੁਸ ਜਾਣ ਕਾਰਨ ਉਹ ਵੀ ਹਲਕਾ ਭਦੌੜ ਉਪਰ ਵੀ ਨਜ਼ਰ ਰੱਖ ਰਹੇ ਹਨ। ਸ੍ਰ ਬਲਵੀਰ ਸਿੰਘ ਘੁੰਨਸ ਨੇ ਇਸ ਹਲਕੇ ਦੀ ਲੰਬਾ ਸਮਾਂ ਪ੍ਰਤੀਨਿਧਤਾ ਕੀਤੀ ਹੈ। ਹਲਕੇ ਦੇ ਸਾਰੇ ਪਿੰਡਾਂ-ਸ਼ਹਿਰਾਂ ਵਿਚੋਂ ਹਰੇਕ ਪਿੰਡ-ਸ਼ਹਿਰ ਅੰਦਰ ਦੋ-ਦੋ, ਚਾਰ-ਚਾਰ ਸੌ ਵਰਕਰਾਂ ਨੂੰ ਉਹ ਨਿੱਜੀ ਤੌਰ ਤੇ ਨਾਵਾਂ ਨਾਲ ਜਾਣਦੇ ਹਨ। ਵਰਕਰਾਂ ਨਾਲ ਉਨਾਂ ਦਾ ਸਿੱਧਾ ਸੰਪਰਕ ਹੋਣ ਕਰਕੇ ਹਲਕੇ ਅੰਦਰਲਾ ਇੱਕ ਵੱਡਾ ਗਰੁੱਪ ਉਨਾਂ ਨੂੰ ਇਸ ਹਲਕੇ ਦਾ ਦੁਬਾਰਾ ਉਮੀਦਵਾਰ ਵੇਖਣਾ ਚਾਹੁੰਦਾ ਹੈ। ਉਨਾਂ ਦਾ ਮਿਲਾਪੜਾ ਅਤੇ ਗਰਮ ਜੋਸ਼ੀ ਵਾਲਾ ਸੁਭਾਅ ਅਤੇ ਹਰੇਕ ਦੇ ਦੁੱਖ-ਸੁੱਖ ਵਿੱਚ ਸਰੀਕ ਹੋਣ ਦਾ ਉਦਮ ਉਨਾਂ ਲਈ ਕਾਰਗਰ ਸਾਬਤ ਹੋ ਰਿਹਾ ਹੈ।
ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਸ ਹਲਕੇ ਤੋਂ ਦੁਬਾਰਾ ਜਿੱਤ ਹਾਸਿਲ ਕਰਨੀ ਹੈ ਤਾਂ ਸੰਤ ਬਲਵੀਰ ਸਿੰਘ ਘੁੰਨਸ ਦੀ ਪੁਰਾਣੀ ਮਿਹਨਤ ਕਾਰਨ ਉਨਾਂ ਨੂੰ ਮੁੜ ਇਸ ਹਲਕੇ ਤੋਂ ਉਮੀਦਵਾਰ ਐਲਾਨਣਾ ਹੋਵੇਗਾ ਤਾਂ ਹੀ ਜਿੱਤ ਹਾਸਿਲ ਹੋ ਸਕਦੀ ਹੈ। ਵਰਨਾ ਇਸ ਵਾਰ ਫਿਰ ਕੋਈ ਹੋਰ ਬਾਜ਼ੀ ਮਾਰ ਸਕਦਾ ਹੈ।

Share Button

Leave a Reply

Your email address will not be published. Required fields are marked *