Fri. Jul 19th, 2019

ਸੰਤ ਘੁੰਨਸ ਤੇ ਬਚੀ ਨੇ ਸੰਗਤ ਦਰਸ਼ਨ ਵਾਲੇ ਪਿੰਡਾਂ ਦਾ ਦੋਰਾ ਕਰਕੇ ਕੀਤੀਆਂ ਮੀਟਿੰਗਾਂ

ਸੰਤ ਘੁੰਨਸ ਤੇ ਬਚੀ ਨੇ ਸੰਗਤ ਦਰਸ਼ਨ ਵਾਲੇ ਪਿੰਡਾਂ ਦਾ ਦੋਰਾ ਕਰਕੇ ਕੀਤੀਆਂ ਮੀਟਿੰਗਾਂ
ਪਿੰਡਾਂ ਦੀਆਂ ਸੱਥਾ ਵਿੱਚ ਬੈਠਕੇ ਮੁੱਖ ਮੰਤਰੀ ਵੱਲੋਂ ਵੰਡੀਆਂ ਜਾਣਗੀਆਂ ਗ੍ਰਾਂਟਾਂ- ਸੰਤ ਘੁੰਨਸ

30-4

ਦਿੜ੍ਹਬਾ ਮੰਡੀ 29 ਜੂਨ (ਰਣ ਸਿੰਘ ਚੱਠਾ) ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਵੱਲੋਂ 1 ਅਤੇ 2 ਜੁਲਾਈ ਨੂੰ ਦਿੜ੍ਹਬਾ ਹਲਕੇ ਦੇ ਵੱਖੋ ਵੱਖ ਪਿੰਡਾਂ ਵਿੱਚ ਕੀਤੇ ਜਾ ਸੰਗਤ ਦਰਸ਼ਨ ਨੂੰ ਮੁੱਖ ਰੱਖਦਿਆਂ ਮੁੱਖ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਹਲਕਾ ਵਿਧਾਇਕ ਦਿੜਬਾ ਅਤੇ ਗੁਰਬਚਨ ਸਿੰਘ ਬਚੀ ਪ੍ਰਬੰਧਕੀ ਡਾਇਰੈਕਟਰ ਪਾਵਰਕਾਮ ਨੇ ਅੱਜ ਪਿੰਡ ਚੱਠਾ ਨੰਨਹੇੜਾ,ਲਾਡਬੰਨਜਾਰਾ ਕਲਾਂ,ਕੋਹਰੀਆਂ,ਜਨਾਲ,ਛਾਜਲਾ,ਰੱਤਾਖੇੜਾ,ਸੰਗਤਪੁਰਾ,ਧਰਮਗੜ,ਜਖੇਪਲ ਆਦਿ ਪਿੰਡਾਂ ਚ ਪਹੁੰਚਕੇ ਸੰਗਤ ਦਰਸ਼ਨ ਵਾਲੀਆਂ ਥਾਵਾਂ ਦਾ ਜਾਇਜਾ ਲਿਆ ਅਤੇ ਪਿੰਡ ਵਾਸੀਆਂ ਸਰਪੰਚਾਂ ਪੰਚਾਂ ਤੇ ਪੰਚਾਇਤਾਂ ਨਾਲ ਸੰਗਤ ਦਰਸ਼ਨ ਦੀਆਂ ਤਿਆਰੀਆਂ ਸਬੰਧੀ ਮੀਟਿੰਗਾਂ ਕੀਤੀਆਂ ਗਈਆਂ।ਇਸ ਸਮੇ ਉਹਨਾਂ ਨਾਲ ਜਿਲ੍ਹਾ ਪ੍ਰਧਾਨ ਤੇਜਾ ਸਿੰਘ ਕਮਾਲਪੁਰ,ਸਰਕਲ ਪ੍ਰਧਾਨ ਹਰਦੇਵ ਸਿੰਘ ਰੋਗਲਾ,ਰਣਧੀਰ ਸਿੰਘ ਸੰਮੂਰਾਂ,ਰਾਜ ਸਿੰਘ ਝਾੜੋਂ,ਸਾਰੇ ਸੀਨੀਅਰ ਅਕਾਲੀ ਆਗੂ ਨਾਲ ਸਨ।ਸੰਤ ਘੁੰਨਸ ਨੇ ਗੱਲਬਾਤ ਕਰਦਿਆਂ ਕਿਹਾ ਕਿ ਆਉਣ ਵਾਲੀ 1 ਅਤੇ 2 ਜੁਲਾਈ ਨੂੰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਮੁੱਖ ਮੰਤਰੀ ਵੱਲੋਂ ਗ੍ਰਾਂਟਾਂ ਦੇ ਖੁੱਲ੍ਹੇ ਗੱਫੇ ਦਿੱਤੇ ਜਾਣਗੇ ਉੱਨਾ ਕਿਹਾ ਕਿ ਕਾਂਗਰਸ ਤੇ ਆਪ ਕੋਲ ਕੋਈ ਮੁੱਦਾ ਨਾ ਹੋਣ ਕਾਰਨ ਦੋਵੇਂ ਪਾਰਟੀਆਂ ਰਲਕੇ ਪੰਜਾਬ ਦਾ ਸਾਂਤ ਮਈ ਮਹੋਲ ਖਰਾਬ ਕਰਨ ਤੇ ਲੱਗੀਆਂ ਹੋਈਆਂ ਹਨ। ਗੁਰਬਚਨ ਸਿੰਘ ਬਚੀ ਨੇ ਕਿਹਾ ਕਿ ਪ੍ਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਰਾਜ ਵਿੱਚ ਪੰਜਾਬ ਨੇ ਹਰ ਖੇਤਰ ਵਿੱਚ ਬੁਲੰਦੀਆਂ ਨੂੰ ਛੂਹਿਆ ਹੈ। ਇਸ ਮੋਕੇ ਗੁਰਪਿਆਰ ਸਿੰਘ ਚੱਠਾ,ਸੁਖਮਿੰਦਰ ਸਿੰਘ ਸਰਪੰਚ ਰਾਮਗੜ ਜਵੰਧੇ,ਬਲਾਕ ਸੰਮਤੀ ਮੈਂਬਰ ਕੇਵਲ ਸਿੰਘ ਜਵੰਧਾਂ,ਸਰਪੰਚ ਭੋਲਾ ਸਿੰਘ,ਖਿਲੂ ਸਿੰਘ ਸਾਬਕਾ ਪੰਚ,ਰਘਵੀਰ ਸਿੰਘ ਪੰਚ,ਮਾਸਟਰ ਬਲਵੀਰ ਸਿੰਘ,ਸਮਸੇਰ ਸਿੰਘ ਸੇਰਾ, ਰਣਜੀਤ ਸਿੰਘ ਬਿੱਲਾ,ਸੇਵਾ ਸਿੰਘ ਪੰਚ,ਨਿਰਮਲ ਸਿੰਘ ਪੰਚ,ਚਮਕੋਰ ਸਿੰਘ ਖਾਲਸਾ,ਜਸਪਾਲ ਸਿੰਘ ਕਾਲਾ,ਰਾਮ ਸਿੰਘ ਗੱਡਾ,ਮਲਕੀਤ ਸਿੰਘ,ਰਣਜੀਤ ਸਿੰਘ ਮੋੜ,ਨਛੱਤਰ ਬਾਬਾ,ਧਰਮਪਾਲ ਸਿੰਘ,ਨਛੱਤਰ ਚੱਠਾ,ਚੰਦ ਸਿੰਘ ਸਾਬਕਾ ਪੰਚ,ਆਦਿ ਹਾਜਿਰ ਸਨ ।

Leave a Reply

Your email address will not be published. Required fields are marked *

%d bloggers like this: