ਸੰਤ ਕਬੀਰ ਅਕੈਡਮੀ ਧਾਮ ਤਲਵੰਡੀ ਖੁਰਦ ‘ਚ ਜੋਨਲ ਐਥਲੈਟਿਕਸ ਮੀਟ ਸ਼ੁਰੂ

ss1

ਸੰਤ ਕਬੀਰ ਅਕੈਡਮੀ ਧਾਮ ਤਲਵੰਡੀ ਖੁਰਦ ‘ਚ ਜੋਨਲ ਐਥਲੈਟਿਕਸ ਮੀਟ ਸ਼ੁਰੂ
ਸਵਾਮੀ ਸ਼ੰਕਰਾ ਨੰਦ ਜੀ ਭੂਰੀ ਵਾਲਿਆ ਨੇ ਕੀਤਾ ਉਦਘਾਟਨ

2-nov-mlp-02ਮੁੱਲਾਂਪੁਰ ਦਾਖਾ 2 ਨਵਬੰਰ (ਮਲਕੀਤ ਸਿੰਘ) ਸਰਕਾਰੀ ਤੇ ਪਬਲਿਕ ਸਕੂਲਾਂ ਦੇ ਜੋਨ ਦਾਖਾ ਦੀ ਸਲਾਨਾ ਐਥਲੈਟਿਕਸ ਮੀਟ ਸਮਾਜਸੇਵੀ ਅਤੇ ਧਾਰਮਿਕ ਸਖ਼ਸੀਅਤ ਸਵਾਮੀ ਸ਼ੰਕਰਾ ਨੰਦ ਮਹਾਰਾਜ ਭੂਰੀ ਵਾਲਿਆਂ ਵੱਲੋਂ ਸਥਾਪਿਤ ਸੰਸਥਾ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਉਂਡੇਸ਼ਨ ਧਾਮ ਤਲਵੰਡੀ ਖੁਰਦ ਦੇ ਅਦਾਰੇ ਸੰਤ ਕਬੀਰ ਅਕੈਡਮੀ ਧਾਮ ਤਲਵੰਡੀ ਖੁਰਦ ‘ਚ ਪੂਰੀ ਸ਼ਾਨੋ ਸੌਕਤ ਨਾਲ ਸ਼ੁਰੂ ਹੋ ਗਏ ਤਿੰਨ ਰੋਜ਼ਾ ਐਥਲੈਟਿਕਸ ਮੀਟ ਦਾ ਰੀਬਨ ਕੱਟ ਕੇ ਉਦਘਾਟਨ ਸਵਾਮੀ ਸ਼ੰਕਰਾ ਨੰਦ ਜੀ ਭੂਰੀ ਵਾਲਿਆਂ ਨੇ ਕੀਤਾ ।

          ਸੰਤ ਕਬੀਰ ਅਕੈਡਮੀ ਧਾਮ ਤਲਵੰਡੀ ਖੁਰਦ ਦੇ ਬੱਚਿਆਂ ਦੇ ਮਾਰਚ ਪਾਸਟ ਤੋਂ ਸਲਾਮੀ ਲੈਣ ਉਪਰੰਤ ਖੇਡਾਂ ਦਾ ਝੰਡਾ ਝਲਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਸਵਾਮੀ ਸ਼ੰਕਰਾ ਨੰਦ ਜੀ ਭੂਰੀ ਵਾਲਿਆਂ ਨੇ ਕਿਹਾ ਕਿ ਖੇਡਾਂ ਸਿਹਤ ਅਤੇ ਪੜਾਈ ਲਈ ਬਹੁਤ ਜਰੂਰੀ ਹਨ ਜੇਕਰ ਵਿੱਦਿਆਰਥੀ ਸਿਹਤ ਪੱਖੋ ਠੀਕ ਹੋਵੇਗਾ ਤਾਂ ਹੀ ਉਹ ਪੜਾਈ ਕਰ ਸਕਦਾ ਹੈ ਤੰਦਰੁਸਤ ਸਿਹਤ ਲਈ ਜਿੱਥੇ ਬੱਚਿਆਂ ਨੂੰ ਖੇਡ ਦੀ ਭਾਵਨਾ ਨਾਲ ਖੇਡਣਾਂ ਜਰੂਰੀ ਹੈ, ਉੱਥੇ ਬੱਚਿਆਂ ਦੀ ਖੁਰਾਕ ਵੀ ਸੰਤੁਲਿਤ ਹੋਣੀ ਚਾਹੀਦੀ ਹੈ ਸ਼ੁੱਧ ਖੁਰਾਕ ਲੈਣ ਵਾਲੇ ਵਿਦਿਆਰਥੀ ਦਾ ਬੈਠਣ, ਉੱਠਣ, ਦੇਖਣ ਅਤੇ ਆਚਰਣ ਵੀ ਠੀਕ ਹੋਵੇਗਾ ਇਸ ਲਈ ਸਕੂਲਾਂ ਅਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਦੀ ਪੜਾਈ ਲਈ ਉਨਾਂ ਦੀ ਖੁਰਾਕ ਅਤੇ ਖੇਡਣ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਮਿਸ਼ਾਲ ਜਗਾ ਕੇ ਖੇਡ ਮੈਦਾਨ ਦਾ ਚੱਕਰ ਕੱਟਿਆ ਗਿਆ ਬੈਂਡ ਦੀਆਂ ਮਧੁਰ ਧੁੰਨਾਂ ਤੇ ਮਾਰਚ ਪਾਸਟ ਕਰਕੇ ਮੇਜਬਾਨ ਸੰਤ ਕਬੀਰ ਅਕੈਡਮੀ ਦੇ ਹੈੱਡ ਬੁਆਏ ਨੇ ਸਾਰੇ ਹੀ ਖਿਡਾਰੀਆਂ ਨੂੰ ਨਸ਼ਾ ਰਹਿਤ ਖੇਡਾਂ ਖੇਡਣ ਦੀ ਸਹੁੰ ਚੁਕਾਈ ਉਦਘਾਟਨੀ ਸਮਾਰੋਹ ਦੌਰਾਨ ਸੰਤ ਕਬੀਰ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਦਿਖਾਏ ਗਏ ਗੱਤਕੇ ਦੇ ਜੌਹਰ ਦੇਖਣ ਯੋਗ ਸਨ ਇਸ ਐਥਲੈਟਿਕਸ ਮੀਟ ਵਿੱਚ ਜੋਨ ਦਾਖਾ ਦੇ ਕਰੀਬ 50 ਸਰਕਾਰੀ ਤੇ ਪਬਲਿਕ ਸਕੂਲ ਹਿੱਸਾ ਲੈ ਰਹੇ ਹਨ ਮੀਟ ਦੀ ਪ੍ਰਧਾਨਗੀ ਜੋਨ ਦਾਖਾ ਦੇ ਕਨਵੀਨਰ ਹੈੱਡਮਾਸਟਰ ਨਿਰਮਲ ਸਿੰਘ ਸਰਕਾਰੀ ਹਾਈ ਸਕੂਲ ਮੁੱਲਾਂਪੁਰ ਨੇ ਕੀਤੀ ਉਹਨਾਂ ਆਪਣੇ ਸੰਬੋਧਨ ਵਿੱਚ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਐਥਲੈਟਿਕਸ ਮੀਟ ਦੀ ਵਧਾਈ ਦਿੰਦਿਆਂ ਖੇਡ ਮੈਦਾਨ ਅੰਦਰ ਨਿਰੋਲ ਖੇਡ ਭਾਵਨਾ ਨਾਲ ਖੇਡਣ ਦੀ ਪ੍ਰੇਰਨਾ ਦਿੱਤੀ ਐਥਲੈਟਿਕਸ ਮੀਟ ਦੌਰਾਨ ਅੰਡਰ- 14,17 ਤੇ ਅੰਡਰ 19 ਵਿਦਿਆਰਥੀਆ ਦੀਆਂ ਵੱਖ-ਵੱਖ ਲੰਬਾਈ ਦੀਆ ਦੌੜਾਂ, ਉੱਚੀ ਛਾਲ, ਲੰਬੀ ਛਾਲ, ਜੈਵਲਿਨ ਥਰੋਅ, ਡਿਸਕਸ ਥਰੋਅ ਦੀਆ ਖੇਡਾਂ ਹੋਣਗੀਆਂ।

          ਇਸ ਮੌਕੇ ਸਵਾਮੀ ਗੰਗਾ ਨੰਦ ਜੀ ਭੁਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਉੱਪ ਪ੍ਰਧਾਨ ਐਡਵੋਕੇਟ ਸਤਵੰਤ ਸਿੰਘ ਤਲਵੰਡੀ, ਸਕੱਤਰ ਕੁਲਦੀਪ ਸਿੰਘ ਮਾਨ, ਸੰਤ ਕਬੀਰ ਅਕੈਡਮੀ ਦੇ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ, ਸੇਵਾ ਸਿੰਘ ਖੇਲਾ ਆੜਤੀਆ, ਜੱਥੇਦਾਰ ਅਵਤਾਰ ਸਿੰਘ ਬੜੂੰਦੀ, ਮਲਕੀਤ ਸਿੰਘ ਔਜਲਾ, ਪਰਮਜੀਤ ਸਿੰਘ ਮੋਹੀ, ਮਾ. ਅਵਤਾਰ ਸਿੰਘ ਬਿੱਲੂ, ਮਨਿੰਦਰ ਸਿੰਘ ਮਾਜਰੀ, ਮਨਜੀਤ ਸਿੰਘ ਡੀ.ਪੀ. ਰੁੜਕਾ, ਕੋ-ਕਨਵੀਨਰ ਮਨਜੀਤ ਕੌਰ, ਰਮਨਦੀਪ ਕੌਰ ਜੱਸੋਵਾਲ,ਵਾਇਸ ਪ੍ਰਿੰ. ਮੇਹਰਦੀਪ ਸਿੰਘ, ਕੋਆਰਡੀਨੇਟਰ ਵਿਕਾਸ ਗੋਇਲ, ਡੀ. ਪੀ. ਬਰਿੰਦਰਜੀਤ ਸਿੰਘ, ਡੀ. ਪੀ. ਅਮਨਦੀਪ ਸਿੰਘ, ਅਮਨਦੀਪ ਸਿੰਘ ਜਾਂਗਪੁਰ, ਗੁਰਸੇਵਕ ਸਿੰਘ, ਪ੍ਰਧਾਨ ਤੀਰਥ ਸਿੰਘ ਸਰਾਂ, ਮੈਂਬਰ ਦਰਸਨ ਸਿੰਘ, ਹਰਪ੍ਰੀਤ ਸਿੰਘ, ਜਗਜੀਤ ਸਿੰਘ, ਕੁਲਜਿੰਦਰ ਸਿੰਘ ਬੋਪਾਰਾਏ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਮਨਵਿੰਦਰ ਸਿੰਘ, ਰਵਿੰਦਰ ਸਿੰਘ, ਪਰਦੀਪ ਸਿੰਘ, ਕੰਵਰ ਮਨਵੰਤ ਸਿੰਘ,ਮਾਲਵਿੰਦਰ ਸਿੰਘ, ਹਰਦੀਪ ਕੌਰ, ਆਦਿ ਸ਼ਾਮਲ ਸਨ।

Share Button

Leave a Reply

Your email address will not be published. Required fields are marked *