Sun. Aug 18th, 2019

ਸੰਤਰੇ ਦੇ ਸੇਵਨ ਨਾਲ ਇੱਕ ਹਫ਼ਤੇ ‘ਚ ਘੱਟ ਕਰੋ ਵਜਨ

ਸੰਤਰੇ ਦੇ ਸੇਵਨ ਨਾਲ ਇੱਕ ਹਫ਼ਤੇ ‘ਚ ਘੱਟ ਕਰੋ ਵਜਨ

ਫਲਾਂ ਦੇ ਸੇਵਨ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਰਾਹਤ ਮਿਲ ਸਕਦੀ ਹੈ । ਫਲਾਂ ‘ਚ ਸੰਤਰੇ ਦਾ ਸੇਵਨ ਕਰਨਾ ਕਾਫ਼ੀ ਫਾਇਦੇਮੰਦ ਸਾਬਤ ਹੁੰਦਾ ਹੈ। ਸੰਤਰੇ ਦੇ ਸੇਵਨ ਨਾਲ ਸਰੀਰ ‘ਚ ਵਿਟਾਮਿਨ ਸੀ ਦੀ ਪੂਰਤੀ ਕੀਤੀ ਜਾ ਸਕਦੀ ਹੈ। ਇਸਦੇ ਨਾਲ ਹੀ ਸੰਤਰੇ ਦਾ ਫਲ ਸਰੀਰ ‘ਚ ਤਾਜਗੀ ਦਾ ਅਹਿਸਾਸ ਵੀ ਕਰਦਾ ਹੈ। ਸੰਤਰਾ ਇੱਕ ਅਜਿਹਾ ਫਲ ਹੈ ਜੋ ਸਰਦੀ ਅਤੇ ਗਰਮੀ ਦੋਨਾਂ ਮੌਸਮ ਵਿੱਚ ਹੀ ਸਰੀਰ ਦੇ ਫਾਇਦੇਮੰਦ ਸਾਬਤ ਹੁੰਦਾ ਹੈ। ਸੰਤਰਾ ਤੁਹਾਡੇ ਲਈ ਲਾਭਕਾਰੀ ਹੋ ਸਕਦਾ ਹੈ। ਤੁਹਾਨੂੰ ਦੱਸ ਦੱਸ ਦੇਈਏ ਕਿ ਇਸ ‘ਚ ਵਿਟਾਮਿਨ-ਸੀ ਜਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੇਕਰ ਤੁਸੀਂ ਇਸਦਾ ਸੇਵਨ ਕਰਦੇ ਹੋ ਤਾਂ ਤੁਹਾਡੀ ਸਿਹਤ ਵਿੱਚ ਹਮੇਸ਼ਾ ਹੀ ਵਿਟਾਮਿਨ c ਦੀ ਮਾਤਰਾ ਬਣੀ ਰਹੇਗੀ। ਇਸ ਤੋਂ ਇਲਾਵਾ ਸੰਤਰਾ ਚਮੜੀ ਲਈ ਵੀ ਬਹੁਤ ਲਾਭਕਾਰੀ ਹੈ।

ਬੁਖਾਰ ਦੀ ਹਾਲਤ ਨਾਲ ਨਿੱਬੜਨ ਲਈ ਸੰਤਰਾ ਕਾਫ਼ੀ ਕੰਮ ਆ ਸਕਦਾ ਹੈ। ਬੁਖਾਰ ਨੂੰ ਦੂਰ ਕਰਨ ਲਈ ਇੱਕ ਸੰਤਰੇ ਦੇ ਸੇਵਨ ਨਾਲ ਆਰਾਮ ਪਾਇਆ ਜਾ ਸਕਦਾ ਹੈ। ਸੰਤਰੇ ਦੇ ਸੇਵਨ ਨਾਲ ਵੀ ਬੁਖਾਰ ਨੂੰ ਘੱਟ ਕੀਤਾ ਜਾ ਸਕਦਾ ਹੈ।

ਜ਼ਿਆਦਾ ਭਾਰ ਦੇ ਕਾਰਨ ਵੀ ਕਈ ਲੋਕ ਚਿੰਤਾ ‘ਚ ਰਹਿੰਦੇ ਹਨ । ਭਾਰ ਘੱਟ ਕਰਨ ਲਈ ਸੰਤਰੇ ਦਾ ਸੇਵਨ ਕਰਨਾ ਕਾਫ਼ੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਸੰਤਰੇ ਦੇ ਸੇਵਨ ਨਾਲ ਸਰੀਰ ਦਾ ਭਾਰ ਘੱਟ ਕੀਤਾ ਜਾ ਸਕਦਾ ਹੈ।

ਸੰਤਰੇ ਦੇ ਰਸ ‘ਚ ਭਰਪੂਰ ਮਾਤਰਾ ਵਿੱਚ ਸਾਇਟਰਿਕ ਐਸਿਡ ਪਾਇਆ ਜਾਂਦਾ ਹੈ ਜੋ ਪਿੰਪਲਸ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਆਪਣੇ ਚਿਹਰੇ ‘ਤੇ ਥੋੜ੍ਹਾ ਜਿਹਾ ਸੰਤਰੇ ਦਾ ਰਸ ਲਗਾਕੇ ਰਗੜੋ । ਸੁੱਕ ਜਾਣ ‘ਤੇ ਚਿਹਰੇ ਨੂੰ ਧੋ ਲਓ। ਇਸ ਤੋਂ ਇਲਾਵਾ ਤੁਸੀਂ ਸੰਤਰੇ ਦਾ ਫੇਸ ਪੈਕ ਵੀ ਲਗਾ ਸੱਕਦੇ ਹੋ ।

-ਉਥੇ ਹੀ ਸੰਤਰੇ ਦੇ ਛਿਲਕਿਆਂ ਨੂੰ ਦਹੀ ਜਾਂ ਦੁੱਧ ਦੇ ਨਾਲ ਮਿਲਾਕੇ ਲਗਾਉਣ ਨਾਲ ਚਿਹਰੇ ‘ਤੇ ਚਮਕ ਆਉਂਦੀ ਹੈ। ਇਸ ਨਾਲ ਸਕਿਨ ਦੀ ਪਰੇਸ਼ਾਨੀ ਦੂਰ ਹੁੰਦੀ ਹੈ।

ਖੁੱਲੇ ਪੋਰਸ ਨੂੰ ਬੰਦ ਕਰਨ ਲਈ ਸੰਗਤਰੇ ਦਾ ਜੂਸ ਬਹੁਤ ਫਾਇਦੇਮੰਦ ਹੈ। ਇਸਦੇ ਜੂਸ ਨੂੰ ਚਿਹਰੇ ‘ਤੇ ਰਗੜੋ ਅਤੇ 2 – 3 ਮਿੰਟ ਲੱਗਾ ਰਹਿਣ ਦਿਓ। ਬਾਅਦ ‘ਚ ਠੰਡੇ ਪਾਣੀ ਨਾਲ ਚਿਹਰੇ ਨੂੰ ਧੋਵੋ ਅਤੇ ਤੁਹਾਡਾ ਚਿਹਰਾ ਫਰੈਸ਼ ਹੋ ਜਾਵੇਗਾ।

ਇਸਦੇ ਨਾਲ ਹੀ ਤੁਸੀ ਸੰਤਰੇ ਦੇ ਛਿਲਕਿਆਂ ਨੂੰ ਪੀਸ ਕੇ ਪਾਊਡਰ ਬਣਾ ਲਓ । ਸੰਤਰੇ ਦੇ ਪਾਊਡਰ ‘ਚ ਮੁਲਤਾਨੀ ਮਿੱਟੀ ਅਤੇ ਸ਼ਹਿਦ ਮਿਲਾਕੇ ਪੇਸਟ ਤਿਆਰ ਕਰ ਲਓ । ਇਸਨੂੰ ਚਿਹਰੇ ‘ਤੇ ਲਗਾਓ। ਇਸ ਨਾਲ ਡੈੱਡ ਸੈਲਸ ਦੂਰ ਹੋ ਜਾਣਗੇ ।

ਡਰੈਂਡਫ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸੰਤਰੇ ਦੇ ਜੂਸ ਦਾ ਇਸਤੇਮਾਲ ਕਰੋ। ਸੰਤਰੇ ਦੇ ਜੂਸ ਵਿੱਚ ਨਾਰੀਅਲ ਦਾ ਤੇਲ ਮਿਲਾਕੇ ਵਾਲਾਂ ‘ਚ ਲਗਾਓ।

Leave a Reply

Your email address will not be published. Required fields are marked *

%d bloggers like this: