Sun. Dec 8th, 2019

ਸੰਤਗੜ ਵਿਖੇ ਕਰਵਾਇਆ ਗਿਆ ”ਘਰ-ਘਰ ਅੰਦਰ ਧਰਮਸਾਲ” ਪ੍ਰੋਗਰਾਮ

ਸੰਤਗੜ ਵਿਖੇ ਕਰਵਾਇਆ ਗਿਆ ”ਘਰ-ਘਰ ਅੰਦਰ ਧਰਮਸਾਲ” ਪ੍ਰੋਗਰਾਮ

ਨਵੀਂ ਦਿੱਲੀ, 12 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਪੱਛਮੀ ਦਿੱਲੀ ਦੇ ਸੰਤਗੜ ਵਿਖੇ ”ਘਰ-ਘਰ ਅੰਦਰ ਧਰਮਸਾਲ” ਪ੍ਰੋਗਰਾਮ ਕਰਵਾਇਆ ਗਿਆ ਜਿਸ ਦਾ ਸਾਰਾ ਪ੍ਰਬੰਧ ਇਸਤਰੀ ਅਕਾਲੀ ਦਲ ਸੰਤਗੜ ਦੀਆਂ ਬੀਬੀਆਂ ਵੱਲੋਂ ਕੀਤਾ ਗਿਆ। ਪ੍ਰੋਗਰਾਮ ਵਿਚ ਦਿੱਲੀ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਅਤੇ ਇਸਤਰੀ ਅਕਾਲੀ ਦਲ ਦਿੱਲੀ ਸਟੇਟ ਦੀ ਪ੍ਰਧਾਨ ਬੀਬੀ ਰਣਜੀਤ ਕੌਰ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ।
ਬੀਬੀ ਰਣਜੀਤ ਕੌਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋਗਰਾਮ ਵਿਚ 82 ਬੱਚਿਆਂ ਨੇ ਭਾਗ ਲਿਆ। ਬੱਚਿਆਂ ਵੱਲੋਂ ਗੁਰੂ ਨਾਨਕ ਸਾਹਿਬ ਦੇ ਜੀਵਨ ‘ਤੇ ਆਧਾਰਿਤ ਸਾਖੀਆਂ, ਕਵਿਤਾਵਾਂ ਸੁਣਾਈਆਂ ਗਈਆਂ। ਮੂਲ ਮੰਤਰ ਦਾ ਪਾਠ ਅਤੇ ਕੀਰਤਨ ਕੀਤਾ। ਬੱਚਿਆਂ ਵੱਲੋਂ ਪੇਸ਼ ਕੀਤੇ ਪ੍ਰੋਗਰਾਮ ਦਾ ਸਾਰਾ ਸ਼੍ਰੇਅ ਬੱਚਿਆਂ ਦੇ ਮਾਤਾ ਪਿਤਾ ਨੂੰ ਜਾਂਦਾ ਹੈ ਜਿਨ੍ਹਾਂ ਨੇ ਬਚਪਨ ਤੋਂ ਹੀ ਉਨ੍ਹਾਂ ਨੂੰ ਅਜਿਹੇ ਸੰਸਕਾਰ ਦਿੱਤੇ, ਸਿੱਖ ਇਤਿਹਾਸ ਤੇ ਗੁਰਬਾਣੀ ਨਾਲ ਜੋੜ ਕੇ ਰੱਖਿਆ। ਬੀਬੀ ਰਣਜੀਤ ਕੌਰ ਨੇ ਕਿਹਾ ਜਿਨ੍ਹਾਂ ਬੱਚਿਆਂ ਨੂੰ ਬਚਪਨ ਵਿਚ ਹੀ ਗੁਰਬਾਣੀ ਦੀ ਲਗਨ ਲੱਗ ਜਾਵੇ ਉਹ ਵੱਡੇ ਹੋ ਕੇ ਜਿੱਥੇ ਆਪ ਗੁਰੂ ਘਰ ਨਾਲ ਜੁੜਦੇ ਨੇ ਉਥੇ ਹੀ ਆਪਣੇ ਬੱਚਿਆਂ ਨੂੰ ਵੀ ਇਹੋ ਸਿੱਖਿਆ ਦਿੰਦੇ ਹਨ।
ਬੀਬੀ ਰਣਜੀਤ ਕੌਰ ਨੇ ਪ੍ਰੋਗਰਾਮ ਦੀ ਸਫ਼ਲਤਾ ਦਾ ਸ਼੍ਰੇਅ ਅਰਵਿੰਦਰ ਕੌਰ, ਦਵਿੰਦਰਪਾਲ ਕੌਰ, ਰਵਿੰਦਰ ਕੌਰ, ਜਤਿੰਦਰ ਕੌਰ ਅਤੇ ਉਹਨਾਂ ਦੀ ਪੂਰੀ ਟੀਮ ਨੂੰ ਦਿੱਤਾ। ਉਹਨਾਂ ਕਿਹਾ ਕਿ ਇਸਤਰੀ ਅਕਾਲੀ ਦਲ ਦੀ ਪੂਰੀ ਟੀਮ ਨੂੰ ਜੋ ਵੀ ਜਿੰਮੇਵਾਰੀ ਦਿੱਤੀ ਜਾਂਦੀ ਹੈ ਉਸਨੂੰ ਬਖ਼ੂਬੀ ਨਿਭਾਉਂਦੀਆਂ ਹਨ ਨਾਲ ਹੀ ਉਨ੍ਹਾਂ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਦਾ ਵੀ ਆਭਾਰ ਪ੍ਰਗਟ ਕੀਤਾ ਜਿਹਨਾਂ ਦੇ ਪੂਰਣ ਸਹਯੋਗ ਦੇ ਨਾਲ ਹੀ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: