ਸੰਜੇ ਦੱਤ ਦੀ ਬਾਇਓਪਿਕ ‘ਸੰਜੂ’ ਦਾ ਟੀਜ਼ਰ ਹੋਇਆ ਰਿਲੀਜ਼

ss1

ਸੰਜੇ ਦੱਤ ਦੀ ਬਾਇਓਪਿਕ ‘ਸੰਜੂ’ ਦਾ ਟੀਜ਼ਰ ਹੋਇਆ ਰਿਲੀਜ਼

ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ‘ਸੰਜੂ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਸੰਜੂ’ ‘ਚ ਸੰਜੇ ਦੱਤ ਦਾ ਕਿਰਦਾਰ ਰਣਬੀਰ ਕਪੂਰ ਨਿਭਾਅ ਰਹੇ ਹਨ। ਰਣਬੀਰ ਇਸ ਟੀਜ਼ਰ ‘ਚ ਕਾਫੀ ਪ੍ਰਭਾਵਸ਼ਾਲੀ ਦਿਖਾਈ ਦੇ ਰਹੇ ਹਨ ਪਰ ਆਖੀਰ ਦੇ 10 ਸੈਕਿੰਡ ‘ਚ। ਟੀਜ਼ਰ ਦੀ ਸ਼ੁਰੂਆਤ ‘ਚ ਰਣਬੀਰ ਫਿਲਮ ਦਾ ਵਿਗਿਆਪਨ ਕਰਦੇ ਹੋਏ ਨਜ਼ਰ ਆ ਰਹੇ ਹਨ। ਉੱਥੇ ਹੀ ਇਸ ਫਿਲਮ ਦਾ ਪਹਿਲਾ ਅਧਿਕਾਰਕ ਪੋਸਟਰ ਰਿਲੀਜ਼ ਕੀਤਾ ਗਿਆ ਹੈ ਜਿਸ ‘ਚ ਰਣਬੀਰ ਦੇ 5 ਕਿਰਦਾਰਾਂ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ।

ਦੱਸਣਯੋਗ ਹੈ ਕਿ ਸੰਜੇ ਦੱਤ ਦੇ ਜੀਵਨ ‘ਤੇ ਬਣ ਰਹੀ ਇਸ ਬਾਇਓਪਿਕ ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਨੇ ਕੀਤਾ ਹੈ। ਇਸ ਫਿਲਮ ‘ਚ ਸੰਜੇ ਦੱਤ ਦੀ ਮਾਂ ਨਰਗਿਸ ਦਾ ਕਿਰਦਾਰ ਮਨੀਸ਼ਾ ਕੋਇਰਾਲਾ ਨਿਭਾਅ ਰਹੀ ਹੈ। ਇਸ ਤੋਂ ਇਲਾਵਾ ਪਰੇਸ਼ ਰਾਵਲ, ਅਨੁਸ਼ਕਾ ਸ਼ਰਮਾ, ਸੋਨਮ ਕਪੂਰ, ਦੀਆ ਮਿਰਜ਼ਾ, ਵਿੱਕੀ ਕੌਸ਼ਲ, ਜਿਮ ਸੌਰਭ ਅਤੇ ਬੋਮਨ ਈਰਾਨੀ ਵਰਗੇ ਕਲਾਕਾਰ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ਇਹ ਫਿਲਮ 29 ਜੂਨ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।

Gurbhinder Guri journalist

9915727311

Share Button

Leave a Reply

Your email address will not be published. Required fields are marked *