‘ਸੰਜੂ’ ਦਾ ਨਵਾਂ ਟਰੇਲਰ ਹੋਇਆ ਰਿਲੀਜ਼, ਬਾਲੀਵੁੱਡ ਨੇ ਦਿੱਤਾ ਅਜਿਹਾ ਰਿਐਕਸ਼ਨ

ss1

‘ਸੰਜੂ’ ਦਾ ਨਵਾਂ ਟਰੇਲਰ ਹੋਇਆ ਰਿਲੀਜ਼, ਬਾਲੀਵੁੱਡ ਨੇ ਦਿੱਤਾ ਅਜਿਹਾ ਰਿਐਕਸ਼ਨ

ਸੰਜੇ ਦੱਤ ਦੀ ਬਾਇਓਪਿਕ ‘ਸੰਜੂ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਰਿਲੀਜ਼ ਕੀਤੇ ਜਾਣ ਦੇ ਸਿਰਫ ਇਕ ਘੰਟੇ ਦੇ ਅੰਦਰ ਇਹ ਟਰੇਲਰ ਇੰਟਰਨੈੱਟ ‘ਤੇ ਛਾ ਗਿਆ ਹੈ। ਟਵਿਟਰ ‘ਤੇ ਇਹ ਪਹਿਲੇ ਨੰਬਰ ‘ਤੇ ਰੈਂਕ ਕਰ ਰਿਹਾ ਹੈ ਅਤੇ ਫਾਕਸ ਸਟਾਰ ਹਿੰਦੀ ਦੇ ਫੇਸਬੁੱਕ ਫੇਜ਼ ‘ਤੇ ਇਸ ਨੂੰ ਇਕ ਘੰਟੇ ਦੇ ਅੰਦਰ 5 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਟਰੇਲਰ ਨੂੰ ਦੇਖਣ ਤੋਂ ਬਾਅਦ ਕਈ ਬਾਲੀਵੁੱਡ ਸੈਲੇਬਸ ਨੇ ਇਸ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਐਕਟਰ ਬੋਮਨ ਈਰਾਨੀ ਨੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ”ਤੁਹਾਡੀਆਂ ਅੱਖਾਂ ਤੁਹਾਡੀ ਸਕ੍ਰੀਨ ਨਾਲ ਚਿਪਕੀ ਰਵੇਗੀ।

ਸੋਨਮ ਕਪੂਰ ਆਹੂਜਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਇਹ ਤੁਹਾਨੂੰ ਸਪੀਚਲੈੱਸ (ਨਿਸ਼ਬਦ) (ਬੋਲਣ ਲਈ ਕੁਝ ਨਾ ਹੋਣਾ) ਕਰ ਦੇਵੇਗਾ। ਐਕਟਰ ਅਨਿਲ ਕਪੂਰ ਨੇ ਵੀ ਇਸ ਟਰੇਲਰ ਨੂੰ ਆਪਣੇ ਵੈਰੀਫਾਈਡ ਟਵਿਟਰ ਹੈਂਡਲ ਤੋਂ ਸ਼ੇਅਰ ਕੀਤਾ ਹੈ। ਅਨਿਲ ਨੇ ਲਿਖਿਆ, ”ਮਾਈਂਡ ਬਲੋਇੰਗ, ਇਸ ਲਈ ਕੋਈ ਸ਼ਬਦ ਨਹੀਂ ਹਨ।”

ਆਲੀਆ ਭੱਟ ਨੇ ਕਿਹਾ, ”ਦਿਮਾਗ ਉੱਡ ਗਿਆ ਹੈ।” ਜ਼ਿਕਰਯੋਗ ਹੈ ਕਿ ਸੰਜੇ ਦੱਤ ਦੀ ਬਾਇਓਪਿਕ ਫਿਲਮ ‘ਚ ਰਣਬੀਰ ਕਪੂਰ ਸੰਜੇ ਦੱਤ ਦਾ ਕਿਰਦਾਰ ਨਿਭਾਅ ਰਹੇ ਹਨ। ਟਰੇਲਰ ‘ਚ ਸੰਜੇ ਦੱਤ ਦੀ ਜ਼ਿੰਦਗੀ ਦੇ ਕੁਝ ਬੇਹੱਦ ਅਣਸੁਣੇ ਪਹਿਲੂਆਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ।

Share Button

Leave a Reply

Your email address will not be published. Required fields are marked *