ਸੰਜੀਵਨੀ ਫਾਊਂਡੇਸ਼ਨ ਵੱਲੋਂ ਲਗਾਇਆ ਚਾਵਲਾਂ ਦਾ ਲੰਗਰ

ss1

ਸੰਜੀਵਨੀ ਫਾਊਂਡੇਸ਼ਨ ਵੱਲੋਂ ਲਗਾਇਆ ਚਾਵਲਾਂ ਦਾ ਲੰਗਰ

21-4
ਤਪਾ ਮੰਡੀ, 20 ਮਈ (ਨਰੇਸ਼ ਗਰਗ) ਸੰਜੀਵਨੀ ਫਾਊਂਡੇਸ਼ਨ ਵੱਲੋਂ ਮਿੱਠੇ ਚਾਵਲਾਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਆਉਂਦੇ-ਜਾਂਦੇ ਰਾਹਗੀਰਾਂ ਤੋਂ ਇਲਾਵਾ ਸਕੂਲੀ ਬੱਚਿਆਂ ਨੇ ਲੰਗਰ ਛਕਿਆ। ਸੰਜੀਵਨੀ ਫਾਊਡੇਸ਼ਨ ਦੇ ਪ੍ਰਧਾਨ ਨਰੇਸ਼ ਗੋਇਲ (ਕਾਲਾ ਪੱਖੋ) ਨੇ ਦੱਸਿਆ ਕਿ ਸੰਜੀਵਨੀ ਫਾਊਂਡੇਸ਼ਟ ਵੱਲੋਂ ਹਰ ਸਮੇਂ ਸਕੂਲਾਂ ਵਿੱਚ ਗਰੀਬ ਬੱਚਿਆ ਨੂੰ ਬੂਟ, ਜਰਾਬਾਂ, ਕਾਪੀਆਂ, ਸਟੇਸ਼ਨਰੀ ਅਤੇ ਲੋੜਵੰਦ ਬੱਚਿਆਂ ਦੀ ਫੀਸ ਅਤੇ ਸਕੂਲ ਦੀਆਂ ਵਰਦੀਆਂ ਵੀ ਸਮੇਂ-ਸਮੇਂ ਸਿਰ ਵੰਡਦੇ ਰਹਿੰਦੇ ਹਨ। ਉਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਸੰਸਥਾ ਵੱਲੋਂ ਇੱਕ ਸਕੋਲਰਸਿੱਪ ਪੀ੍ਰਖਿਆ ਸ਼ੁਰੂ ਕੀਤੀ ਜਾ ਰਹੀ ਹੈ। ਜਿਸ ਪੰਜਾਬ ਦੇ ਸਾਰੇ ਜ਼ਿਲਿਆ ਵਿੱਚੋਂ ਵੱਖ-ਵੱਖ ਕਲਾਸਾਂ ਦੇ ਫਸਟ-ਸੈਕਿੰਡ ਅਤੇ ਥਰਡ ਆਉਣ ਵਾਲੇ ਬੱਚਿਆਂ ਨੂੰ ਨਗਦ ਰਾਸ਼ੀ ਅਤੇ ਪ੍ਰਸੰਸ਼ਾ ਪੱਤਰ ਦਿੱਤੇ ਜਾਣਗੇ। ਇਸ ਮੌਕੇ ਨਰੇਸ਼ ਅਰੋੜਾ, ਮੱਖਣ ਐਸ ਸੀ, ਬੰਟੀ, ਵਿੱਕੀ ਫੋਟੋਗ੍ਰਾਫਰ, ਸਤਨਾਮ ਟੈਲੀਕਾਮ, ਬੇਦੀ ਸਿਲਾਈ ਮਸ਼ੀਨ ਵਾਲਾ, ਹੈਪੀ ਮੋਬਾਇਲਾਂ ਵਾਲਾ, ਨਾਇਸ ਟੇਲਰ ਆਦਿ ਨੇ ਲੰਗਰ ਵਿੱਚ ਸਹਿਯੋਗ ਦਿੱਤਾ।

Share Button

Leave a Reply

Your email address will not be published. Required fields are marked *