Thu. Apr 9th, 2020

ਸੰਘਰਸ ਦਾ ਚਿੰਨ੍ਹ ਬਣੀ ਸਹੀਦ ਕਿਰਨਜੀਤ ਕੋਰ (12 ਅਗਸਤ ਬਰਸੀ ਤੇ ਵਿਸ਼ੇਸ਼ )

ਸੰਘਰਸ ਦਾ ਚਿੰਨ੍ਹ ਬਣੀ ਸਹੀਦ ਕਿਰਨਜੀਤ ਕੋਰ (12 ਅਗਸਤ ਬਰਸੀ ਤੇ ਵਿਸ਼ੇਸ਼ )

29 ਜੁਲਾਈ 1997 ਨੂੰ ਮਹਿਲ ਕਲਾਂ ਦੀ ਧਰਤੀ ਉਪਰ ਵਾਪਰੀ ਵਹਿਸੀਆਨਾ ਕਿਰਨਜੀਤ ਕਾਂਡ ਨੇ ਪੁਰੇ ਸੰਸਾਰ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ ਕਿਉਂਕਿ ਮਹਿਲ ਕਲਾਂ ਦੇ ਕਈ ਪੁਸਤਾਂ ਤੋਂ ਗੁੰਡਾ-ਪੁਲਿਸ-ਸਿਆਸੀ ਗਠਜੋੜ ਦੇ ਆਸਰੇ ਪਲਦੇ ਆ ਰਹੇ ਬਦਨਾਮ ਗੁੰਡੇ ਟੋਲੇ ਵੱਲੋ ਮਹਿਲ ਕਲਾਂ ਦੀ ਮਾਸੂਮ ਬੱਚੀ ਅੰਗਹੀਣ ਮਾਸਟਰ ਦਰਸ਼ਨ ਸਿੰਘ ਦੀ ਧੀ ਕਿਰਨਜੀਤ ਨੂੰ ਕਾਲਜ ਤੋ ਵਾਪਿਸ ਘਰ ਪਰਤਦਿਆਂ ਅਗਵਾ ਕਰਕੇ ਸਮੂਹਿਕ ਬਲਾਤਕਾਰ ਕਰਨ ਤੋ ਬਾਦ, ਕਤਲ ਕਰਕੇ ਲਾਸ਼ ਨੂੰ ਆਪਣੇ ਹੀ ਖੇਤਾਂ ਵਿਚ ਦੱਬ ਦਿੱਤਾ ਸੀ। ਐਕਸ਼ਨ ਕਮੇਟੀ ਦੀ ਅਗਵਾਈ ਵਿਚ ਵਿੱਢੇ ਗਏ ਸਿਰੜੀ ਸੰਘਰਸ਼ ਦੀ ਬਦਲੌਤ ਮੁੱਢਲੀਆਂ ਪ੍ਰਾਪਤੀਆਂ ਕਰਨ ਤੋ ਬਾਦ 20 ਅਗਸਤ 1997 ਨੂੰ ਕਿਰਨਜੀਤ ਦੇ ਸ਼ਰਧਾਂਜ਼ਲੀ ਸਮਾਗਮ ਸਮੇਂ ਦਾਣਾ ਮੰਡੀ, ਮਹਿਲ ਕਲਾਂ ਵਿਖੇ ਲੱਖਾਂ ਲੋਕਾਂ ਦੇ ਇਕੱਠ ਨੇ ਆਪਣੀ ਮਾਸੂਮ ਬੱਚੀ ਨੂੰ ਸ਼ਹੀਦ ਦਾ ਰੁਤਬਾ ਦਿੱਤਾ ਸੀ, ਕਿਉਂਕਿ ਜਿਸ ਸਮੇਂ ਕਿਰਨਜੀਤ ਦੀ ਲਾਸ਼ ਨੂੰ ਬਰਾਮਦ ਕਰਵਾਇਆ ਗਿਆ ਸੀ ਤਾਂ ਉਸ ਦੇ ਹੱਥਾਂ ਵਿਚ ਬਲਾਤਕਾਰੀ ਕਾਤਲਾਂ ਦੇ ਪੁੱਟੇ ਹੋਏ ਵਾਲ ਸਨ। ਜੋ ਇਸ ਗੱਲ ਦਾ ਸਬੂਤ ਸੀ ਕਿ ਕਿਰਨਜੀਤ ਨੇ ਕਾਤਲਾਂ ਦੀ ਈਨ ਨਹੀਂ ਮੰਨੀ ਸਗੋਂ ਉਹ ਉਨ੍ਹਾਂ ਦੇ ਜੁੰਡਿਆ ਨੂੰ ਝਪਟੀ ਤੇ ਆਖਰੀ ਦਮ ਤੱਕ ਗੁੰਡਿਆ ਦਾ ਟਾਕਰਾ ਕੀਤਾ।

ਆਪਣੇ ਸੰਘਰਸ਼ ਨੂੰ ਜਾਰੀ ਰੱਖਣ ਦੀ ਬਦੌਲਤ ਹੀ ਬਲਾਤਕਾਰੀ ਕਾਤਲਾਂ ਨੂੰ ਲਗਾਤਾਰ ਜੇਲ ਦੀਆਂ ਸੀਖਾਂ ਪਿੱਛੇ ਬੰਦ ਰਹਿਣਾ ਪਿਆ ਅਤੇ ਚਾਰ ਬਲਾਤਕਾਰੀ ਕਾਤਲ ਇੱਥੋ ਦੇ ਮੋਮ ਵਾਂਗ ਢਲਦੇ ਕਾਨੂੰ ਦੀਆਂ ਚੋਰ ਮੋਰੀਆ ਵਰਤ ਕੇ ਬਚ ਨਿਕਲੇ ਪਰ ਇਹ ਲੋਕਾਂ ਦੀਆਂ ਨਜਰਾਂ ‘ਚ ਆਪਣੇ ਕੀਤੇ ਕੁਕਰਮਾਂ ਸਦਕਾ ਹਮੇਸ਼ਾ ਦੋਸ਼ੀ ਰਹਿਣਗੇ ਇੰਨ੍ਹਾਂ ਹੀ ਨਹੀਂ ਸਗੋਂ ਇੰਨ੍ਹਾਂ ਦੀ ਸਿਆਸੀ ਸ੍ਰਪਰਸਤੀ ਕਰਨ ਵਾਲੇ ਵੀ ਦੋਸ਼ੀਆ ਦੀ ਕਤਾਰ ਵਿਚ ਹੀ ਗਿਣੇ ਜਾਂਦੇ ਰਹਿਣਗੇ। ਜਕੀਨ ਜਿਹਾ ਨਹੀ ਬੱਝਦਾ ਇੰਝ ਲਗਦਾ ਜਿਵੇ ਇਹ ਅਣਹੋਣੀ ਅੱਜ ਕੱਲ ਹੀ ਵਾਪਰੀ ਹੋਵੇ…….ਇਸ ਵਾਰਦਾਤ ਦੀ ਪੀੜ ਹੀ ਐਡੀ ਹੈ ਕਿ ਨਿੱਤ ਆਏ ਦਿਨ ਟਸਕਦੀ ਹੈ ਖਾਸ ਕਰ ਧੀਆਂ ਧਿਆਣੀਆਂ ਨਾਲ ਸਿਆਸੀ ਸਰਪ੍ਰਸਤੀ ਹੇਠ ਵਾਪਰੇ ਇਸ ਘਿਣਾਉਣੇ ਕਾਂਡ ਦੀ ਪੀੜ ਭਲਾ ਕਦੇ ਭੁੱਲ ਸਕਦੀ ਹੈ?…. ਜਾਗਦੀ ਜਮੀਰ ਵਾਲੇ ਬੰਦਿਆਂ ਲਈ ਇਹੋ ਜਿਹੀਆਂ ਪੀੜ੍ਹਾਂ ਹੀ ਸੂਲਾਂ ਦੀ ਸੇਜ ਹੁੰਦੀਆਂ ਹਨ ਜੋ ਉਨ੍ਹਾਂ ਨੂੰ ਜਬਰ ਸਿੰਘ ਭਿੜਨ ਲਈ ਹਰ ਘੜੀ ਪ੍ਰੇਰਦੀਆਂ ਹਨ ਤੇ ਫੇਰ ਮਹਿਲ ਕਲਾਂ ਇਲਾਕੇ ਦੇ ਸੰਘਰਸ਼ੀ ਲੋਕਾਂ ਦੇ ਮਨ੍ਹਾਂ ਅੰਦਰ ਪੁੜੀ ਹੋਈ, ਉਹ ਪੀੜ ਹੈ ਜਿੰਨ੍ਹਾ ਨੇ ਕਿਰਨਜੀਤ ਕਾਂਡ ਦੇ ਦੋਸ਼ੀਆਂ ਭਾਵੇਂ ਉਹ ਪੁਲਿਸ ਵਾਲੇ ਹੋਣ ਤੇ ਭਾਵੇ ਜਮਾਂਦਰੂ-ਗੁੰਡਾ-ਪ੍ਰਵਿਰਤੀ ਵਾਲੇ ਲਾਣੇ ਦੇ ਗੁੰਡਿਆਂ।

ਪ੍ਰਮੁੱਖ ਦੋਸ਼ੀਆ ਨੂੰ ਸਜਾ ਦਿਵਾਉਣ ਲਈ ਆਪਣੇ ਸਿਰੜੀ ਸੰਘਰਸ਼ ਦੀ ਲਾਟ ਨੂੰ ਬਲਦੀ ਰੱਖਿਆ ਹੈ। ਸਲਾਮ ਹੈ ਇੰਨ੍ਹਾਂ ਲੋਕਾਂ ਦੇ ਸਿਰੜੀ ਪੁੱਟੀਆ ਬੂੱਥੀਆ ਲਹੂ ਲੁਹਾਣ ਕੀਤੀਆਂ ਤੇ ਇੰਨ੍ਹਾਂ ਦੀਆਂ ਦਾੜੀਆਂ ਪੁੱਟੀਆਂ ਤੇ ਇੰਨ੍ਹਾਂ ਕਸਾਈਆਂ ਦੀਆਂ ਪਸ਼ੂ ਬਿਰਤੀ ਵਾਲੀਆਂ ਕਰਤੂਤਾਂ ਆਖਰੇ ਸਮੇ ਤੱਕ ਸਹਾਰੀਆਂ ਤੇ ਸ਼ਹੀਦੀ ਜਾਮ ਪੀਤਾ। ਮਾਂ ਪਰਮਜੀਤ ਕੌਰ ਦੀ ਕੁੱਖੋ ਮਿਤੀ 9 ਫ਼ਰਵਰੀ 1981 ਨੂੰ ਜਨਮ ਲੈ ਕੇ ਪਿਤਾ ਦਰਸ਼ਨ ਦੇ ਲਾਡਾਂ ਚਾਵਾਂ ਦੇ ਮਹੌਲ ਵਿਚ ਪਲੀ ਬੀਬੀ ਕਿਰਨਜੀਤ ਕੌਰ ਭਾਣਾ ਵਾਪਰਨ ਸਮੇਂ ਮਾਤਾ ਸਾਹਿਬ ਕੌਰ ਗਰਲਜ ਕਾਲੇਜ ਮਹਿਲ ਕਲਾਂ ਵਿਚ 12ਵੀ ਦੀ ਵਿੱਦਿਆਰਥਣ ਸੀ 29 ਜੁਲਾਈ 97 ਨੂੰ ਦੁਪਿਹਰ ਦੇ ਲਗਭਗ 1.30 ਕੁ ਵਜੇ ਮਹਿਲ ਕਲਾਂ ਦੇ ਹੀ ਅਪਰਾਧੀ ਪ੍ਰਵਿਰਤੀ ਵਾਲੇ ਟੋਲੇ ਨੇ ਸੋਚੀ ਸਮਝੀ ਸਾਜਿਸ਼ ਦੇ ਤਹਿਤ ਉਸ ਨੂੰ ਉਸ ਸਮੇਂ ਅਗਵਾ ਕਰ ਲਿਆ ਜਦ ਉਹ ਕਾਲਜ ਪੜਨ ਉਪਰੰਤ ਸਾਇਕਲ ਤੇ ਖੇਤਾਂ ਵੱਲ ਸਥਿਤ ਆਪਣੇ ਘਰ ਵੱਲ ਜਾ ਰਹੀ ਸੀ। ਉਸ ਦਾ ਘਰ ਜੋ ਮਹਿਲ ਕਲਾਂ ਦੀ ਪ੍ਰਮੁੱਖ ਸੜਕ ਦੇ ਲਗਭਗ 2 ਕਿਲੋਮੀਟਰ ਦੀ ਦੂਰੀ ਤੇ ਖੇਤਾਂ ਵਿਚ ਸਥਿਤ ਹੈ ਨੂੰ ਜਾਂਦਾ ਰਾਸਤਾ ਬਿਲਕੁਲ ਸੁੰਨ੍ਹਾਂ ਤੇ ਡਰੋਣ ਸਥਿਤੀ ਵਾਲਾ ਹੀ ਹੈ। ਦੋਸ਼ੀਆਂ ਦੇ ਸਰਗਨਾ ਜਿੰਨ੍ਹਾਂ ਦੀ ਜਮੀਨ ਇਸੇ ਰਾਸਤੇ ਦੇ ਆਲੇ ਦੁਆਲੇ ਹੈ, ਆਉਂਦੀ ਜਾਂਦੀ ਕਿਰਨਜੀਤ ਨੂੰ ਅਕਸਰ ਹੀ ਅਸ਼ੀਲਤਾ ਭਰੇ ਬੋਲਾਂ ਵਿਚ ਮਸਕਰੀਆਂ ਕਰਿਆ ਕਰਦੇ ਸੀ।

ਕਿਰਨਜੀਤ ਜੋ ਕਿ ਬੇਦਾਗ ਚਰਿੱਤਰ ਦੀ ਮਾਲਿਕ ਸੀ, ਹਰਖ ਵਿਚ ਆਈ ਉਸ ਨੂੰ ਤਾਨ੍ਹਾਂ ਮਾਰ ਚੁੱਕੀ ਸੀ ਕਿ ਮੈਂ ਤੇਰੀਆਂ ਭੈਣਾਂ ਵਰਗੀ ਨਹੀ ਜਿਹੜੀਆਂ……..ਬਸ ਕਿਰਨਜੀਤ ਦੀ ਇਹੀ ਸੱਚੀ ਸੁੱਚੀ ਗੱਲ ਉਸ ਸਰਗਨੇ ਦੇ ਮੂੰਹ ਤੇ ਚਪੇੜ ਵਾਂਗ ਵੱਜੀ ਤੇ ਉਨ੍ਹਾਂ ਕਿਰਨਜੀਤ ਨੂੰ ਸਬਕ ਸਿਖਾਉਣ ਦੀ ਭਾਵਨਾ ਆਪਣੇ ਅੰਦਰ ਪੈਦਾ ਕੀਤੀ ਸੀ। ਇਸ ਸਰਗਨੇ ਨੇ ਆਪਣੀ ਪਸ਼ੂ ਵਿਰਤੀ ਵਾਲੀ ਭਾਵਨਾ ਨਾਲ ਮੇਲ ਖਾਂਦੇ ਆਪਣੇ ਜੋਟੀਦਾਰਾਂ ਸਮੇਤ ਕਿਰਨਜੀਤ ਨੂੰ ਅਗਵਾ ਕਰਨ ਉਪਰੰਤ ਪਹਿਲਾਂ ਇੰਨ੍ਹਾਂ ਜਰਵਾਣਿਆਂ ਨੇ ਉਸ ਬਾਲੜੀ ਨਾਲ ਸਮੂਹਿਕ ਬਲਾਤਕਾਰ ਕੀਤਾ ਸੀ ਤੇ ਫ਼ੇਰ ਉਸ ਬਾਲੜੀ ਦੀ ਅੱਧ ਮੋਈ ਲਾਸ਼ ਆਪਣੇ ਹੀ ਅਰਹਰ ਦੇ ਖੇਤ ਲਗਭਗ ਚਾਰ ਫੁੱਟ ਡੂੰਘੇ ਟੋਏ ਵਿਚ ਦੱਬ ਦਿੱਤੀ ਸੀ। ਕਿਰਨਜੀਤ ਭਾਵੇਂ ਰਾਵਣਾਂ ਦੇ ਟੋਲੇ ਸਾਹਮਣੇ ਕੱਲੀ ਸੀ ਪਰ ਤੋੜੀ ਮਰੋੜੀ ਅਰਹਰ ਤੇ ਅੱਧ ਸੁੱਕੀ ਮਿੱਟੀ ਵਿਚ ਪਿਆ ਹੋਇਆ, ਖੋਰੂ ਇਸ ਗੱਲ ਦੀ ਗਵਾਹੀ ਭਰ ਦੇ ਸਨ। ਕਿ ਉਸ ਬਾਲੜੀ ਨੇ ਉਨ੍ਹਾਂ ਜਰਵਾਣਿਆ ਦਾ ਮੁਕਾਬਲਾ ਬਹੁਤ ਸਮੇ ਤੱਕ ਕੀਤਾ। ਇਸ ਦੌਰਾਨ ਮਿਲੀਆਂ ਚੀਜਾਂ ਚਾਕੂ, ਝਾੜੀਆਂ ਦੀ ਲਾਫ਼ ‘ਚੋ ਮਿਲੇ ਉਸ ਸਾਇਕਲ ਸਦਕਾ ਹੀ ਇਲਾਕੇ ਦੇ ਲੋਕਾਂ ਦੇ ਹਿਰਦਿਆਂ ਵਿਚ ਰੋਹ ਭਾਵੜ ਬਲੇ ਸਨ, ਸ਼ਾਇਦ ਹੀ ਕੋਈ ਖੇਤਾਂ ਦਾ ਪੁੱਤ ਵਸਾਂ ਰਿਹਾ ਹੋਵੇ ਜਿਹੜਾ ਕਿਰਨਜੀਤ ਵਾਲੇ ਕਾਫ਼ਲੇ ਵਿਚ ਸ਼ਾਮਿਲ ਨਾ ਹੋਇਆ ਹੋਵੇ, ਖੇਤਾਂ ਦੇ ਪੁੱਤਾਂ ਨੇ ਇਸ ਨੂੰ ਸਿਰਫ਼ ਦਰਸ਼ਨ ਸਿੰਘ ਦੀ ਹੀ ਧੀ ਨਹੀ ਸਮਝਿਆ ਸਗੋ ਹਰ ਇਕ ਨੂੰ ਉਸ ਨੂੰ ਆਪਣੀ ਹੀ ਧੀ ਸਮਝਿਆ ਕਿਸੇ ਦੇ ਚਿੱਤ ਚਿੱਤੇ ਵੀ ਨਹੀ ਸੀ ਕਿ ਉਸ ਬਾਲੜੀ ਨਾਲ ਪਸ਼ੂ ਪ੍ਰਵਿਰਤੀ ਵਾਲੇ ਜਰਵਾਣਿਆ ਵੱਲੋ ਕੀਤਾ ਗਿਆ ਅਣਮਨੁੱਖੀ ਵਿਵਹਾਰ ਐਨੇ ਵੱਡੇ ਲੋਕ ਸੰਘਰਸ਼ ਨੂੰ ਜਨਮ ਦੇਵੇਗਾ ਜਿਹੜਾ, ਅਖੌਤੀ, ਸਿਆਸੀ ਲੀਡਰਾਂ ਸਮੇਤ ਪੰਜਾਬ ਸਰਕਾਰ ਦੀਆਂ ਭੁਆਟਨੀਆਂ, ਲਵਾ ਦੇਵੇਗਾ।

ਇੰਨਸਾਫ਼ ਪਸੰਦ ਲੋਕਾਂ ਦੇ ਹੜ ਦੇ ਵੇਗ ਨੇ ਸੂਬੇ ਦੇ ਮੁੱਖ ਮੰਤਰੀ ਪਹਿਲਾ ਲੁਕਵੀ ਤੇ ਫ਼ਿਰ ਸ਼ਰੇਆਮ ਪੁਸ਼ਤ ਪਨਾਹ ਕੀਤੀ……….ਉਥੇ ਬਾਅਦ ਵਿਚ ਇਸ ਨੇ ਕੋਝੇ ਹੱਥ ਕੰਡਿਆ ਨੂੰ ਵਰਤਦਿਆਂ ਐਕਸ਼ਨ ਕਮੇਟੀ ਦੇ ਕਾਰਕੁੰਨ੍ਹਾਂ ਦਾ ਅਕਸ ਮਿੱਟੀ ਘੱਟੇ ਵਿਚ ਰੋਲਣ ਲਈ ਹਰ ਹਰਬਾ ਵਰਤਿਆ। ਪਰ ਇਹ ਲੋਕ ਇਸ ਧਾਰਨਾ ਨੂੰ ਨਹੀ ਜਾਣੇ ਕਿ ਹੱਕ ਸੱਚ ਤੇ ਇੰਨਸਾਫ਼ ਲਈ ਤੁਰੇ ਵਹਿਣ ਪਏ ਦਰਿਆਵਾਂ ਵਰਗੇ ਸੰਘਰਸ਼ ਇੰਨ੍ਹਾਂ ਲੋਕਾਂ ਦੀਆਂ ਕਾਲੀਆਂ ਕਰਤੂਤਾਂ ਦਾ ਨਾਮ ਨਿਸਾਨ ਵੀ ਨਹੀਂ ਛੱਡਿਆ ਕਰਦੇ ਪੰਜਾਬ ਦੀ ਉਸ ਸਮੇ ਦੀ ਮੌਜੂਦਾ ਅਕਾਲੀ ਸਰਕਾਰ ਇਸ ਕਾਂਡ ਪ੍ਰਤਿ ਸੰਜੀਦਗੀ ਦਾ ਜਿਕਰ ਕਰਨਾ ਵੀ ਅਤਿ ਜਰੂਰੀ ਹੈ, ਵਾਦਾ ਤਾਂ ਉਸ ਸਮੇਂ ਦੇ ਮੁੱਖ ਮੰਤਰੀ ਮਹਾਰਾਜਾ ਰਣਜੀਤ ਸਿੰਘ ਜੀ ਵਾਂਗ ਡੋਰ ਸੰਭਾਲੀ ਬੈਠੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਦੋਸ਼ੀ ਪੁਲਿਸ ਅਫ਼ਸਰਾਂ ਨੂੰ ਮੁਅਤਲ ਕਰਨ ਦਾ ਕੀਤਾ ਸੀ ਪਰ ਮਹਿਲ ਕਲਾਂ ਤੋ ਚੰਡੀਗੜ ਜਾਂਦਿਆ ਹੀ ਉਨ੍ਹਾਂ ਦੀ ਕਹਿਣੀ ਕਰਨੀ ਵਿਚ ਜਮੀਨ ਅਸਮਾਨ ਦਾ ਫ਼ਰਕ ਪੈ ਗਿਆ ਦਾ ਨੰਗਾ ਚਿੱਟਾ ਪ੍ਰਗਟਾਵਾ ਸਭ ਅੱਖਾ ਨੇ ਵੇਖ ਹੀ ਲਿਆ ਸੀ ਵਾਦਾ ਤਾਂ ਉਨ੍ਹਾਂ ਦੀ ਪੰਜਾਹ ਦਿਨ੍ਹਾਂ ਮਗਰੋ ਉਦੋ ਕੀਤਾ ਜਦ ਕਿਰਨਜੀਤ ਨਾਲ ਵਾਪਰੇ ਘਿਣਾਉਣੇ ਕਾਂਡ ਤੇ ਰੋਹ ਵਿਚ ਆਏ ਲੋਕਾਂ ਦੇ ਸੰਘਰਸ਼ ਦਾ ਪਾਣੀ ਉਸ ਦੇ ਗਲ ਗਲ ਚੜ ਗਿਆ ਸੀ, ਦੋਸ਼ੀ ਗੁੰਡਿਆਂ ਦੀ ਪੁਸ਼ਤ ਪਨਾਹੀ ਕਰਕੇ ਕਿਰਨਜੀਤ ਦੀ ਲਾਸ਼ ਨੂੰ ਖੁਰਦ ਬੁਰਤ ਕਰਵਾਉਣ ਲਈ ਯਤਨਸ਼ੀਲ ਐਸਪੀਡੀ ਹਰਨੇਕ ਸਿੰਘ ਸੇਖੋ ਨੂੰ ਹਾਲਾ ਵਰਦੀ ਲਹਾ ਕੇ ਬਠਾਇਆ ਨਹੀ ਗਿਆ, ਇਹ ਉਹੀ ਸੀ ਜੋ ਦੋਸੀਆ ਨੂੰ ਗਿਰਫ਼ਤਾਰ ਕਰਨ ਦੀ ਬਜਾਏ ਕੁੜੀ ਦੇ ਕਿੱਧਰੇ ਉਧਲ ਜਾਣ ਦੀਆਂ ਕਹਾਣੀਆਂ ਪਾ ਕੇ ਸੰਘਰਸ਼ੀ ਲੋਕਾਂ ਦੀ ਮਾਨਸਿਕਤਾ ਤੇ ਲੂਣ ਭੂਕਨ ਦਾ ਕੰਮ ਕਰਦਾ ਸੀ। ਇਹ ਤਾਂ ਸਿਰੜੀ ਲੋਕਾਂ ਦੇ ਆਦੇਸ਼ ਭਰਪੂਰ ਸੰਘਰਸ਼ ਦਾ ਕਮਾਲ ਸੀ ਜਿਸ ਨੇ 29 ਜੁਲਾਈ 97 ਦੀ ਦੁਪਹਿਰ ਮਗਰੋਂ ਸਮਝੇ ਜਾ ਰਹੇ ਦੋਸ਼ੀਆਂ ਦੇ ਹੀ ਖੇਤ ਵਿਚ ਦੱਬੀ ਕਢਵਾਈ ਸੀ। ਉਸ ਵਕਤ ਐਸਪੀਡੀ ਦਾ ਚਿਹਰਾ ਦੇਖਣ ਯੋਗ ਸੀ ਜਿਹੜਾ ਕਿਰਨਜੀਤ ਦੇ ਉਥਲ ਜਾਣ ਦੀਆਂ ਕਹਾਣੀਆਂ ਦੱਸਦਾ ਹੋਇਆ ਇਸ ਘਿਣਾਉਣੇ ਕਾਂਡ ਨੂੰ ਆਪਣੀ ਮਰਜੀ ਸਿਰਜਣ ਚ ਗੁਲਸਤਾਨ ਰਿਹਾ ਸੀ ਹਜਾਰਾਂ ਦੀ ਗਿਣਤੀ ਵਿਚ ਖੜੇ ਲੋਕਾਂ ਨੂੰ ਪੁਲਿਸ ਦਾ ਉਹ ਅਫ਼ਸਰ ਜਲਾਦਾਂ ਵਾਂਗ ਲਗ ਰਿਹਾ ਸੀ। ਕਿਰਨਜੀਤ ਦੀ ਲਾਸ਼ ਜਦ ਚਾਰ ਫੁੱਟ ਡੂੰਘੇ ਟੋਏ ਚੋ ਬਾਹਰ ਕੱਢੀ ਸੀ ਤਾ ਉਸ ਵਕਤ ਅਸਮਾਨ ਨੇ ਵੀ ਅੱਥਰੂ ਕੇਰੇ ਸਨ। ਕਿਰਨਜੀਤ ਦੀ ਲਾਸ਼ ਉਸ ਦੀ ਚੁੰਨੀ ਨਾਲ ਘਾਹ ਦੀ ਪੰਡ ਵਾਂਗ ਨੂੜ ਕੇ ਬੰਨੀ ਹੋਈ ਸੀ, ਜਿਸ ਨੂੰ ਵੇਖ ਕੇ ਹਜਾਰਾਂ ਲੋਕਾਂ ਦੀਆਂ ਅੱਖਾਂ ਵਿਚ ਅੱਥਰੂ ਵੱਗ ਤੁਰੇ ਸਨ, ਚਾਰੇ ਪਾਸੇ ਸਿਵਿਆਂ ਵਾਲੀ ਚੁੱਪ ਦਾ ਰਾਜ ਪਸਰ ਰਿਹਾ ਸੀ ਕੁਝ ਅਣਖੀਲੇ ਤੇ ਜਾਗਦੇ ਜਮੀਰਾਂ ਵਾਲੇ ਵਿਅਕਤੀਆਂ ਜਿੰਨ੍ਹਾਂ ਦੀਆਂ ਅੱਖਾਂ ਵਿਚ ਰੋਹ ਦੀਆਂ ਲਾਟਾ ਨਿਕਲਦੀਆਂ ਸਨ, ਉਨ੍ਹਾਂ ਪੁਲਿਸ ਦੀ ਭਾਰੀ ਨਫ਼ਰੀ ਨੂੰ ਚੀਰ ਦਿਆਂ ਉਸ ਮਾਂ ਦੀ ਜਾਈ ਦਾ ਤਨ ਢੱਕ ਕੇ ਰੋਹ ਭਰੇ ਨਾਹਰਿਆਂ ਨਾਲ, ਪੁਲਿਸ ਸਿਆਸੀ ਤੇ ਗੁੰਡਿਆਂ ਦੇ ਗਠਜੋੜ ਨੂੰ ਇਕ ਵਾਰ ਫ਼ੇਰ ਤਰੇਲੀਆਂ ਲਿਆਂ ਦਿੱਤੀਆਂ ਸਨ। ਵਦਾਨਾਂ ਵਾਂਗ ਤਣੇ ਉਕਰੇ ਮੁੱਕੇ ਇਸ ਗਠਜੋੜ ਨੂੰ ਕੱਚੀ ਛੱਲੀ ਵਾਂਗ ਚੱਬ ਜਾਣਾ ਚਾਹੁੰਦੇ ਸਨ। ਲੋਕਾਂ ਦੀਆਂ ਵੱਡੀਆਂ ਕਚੀਚੀਆਂ ਦੀ ਕਿਚਰ ਕਿਚਰ ਧਰ ਦਰਗਾਹੀ ਸੁਣਦੀ ਸੀ। ਕਿਰਨਜੀਤ ਦੇ ਉਥਲ ਜਾਣ ਵਾਲਿਆਂ ਦੀ ਹਾਲਤਤ ਸੰਨ ਤੇ ਫੜੇ ਹੋਏ ਚੋਰ ਵਾਂਗਰਾ ਬਣੀ ਹੋਈ ਸੀ।

ਹਾਕਮ ਧੜੇ ਨੂੰ ਭਰਮ ਸੀ ਕਿ ਵਕਤ ਬੀਤਣ ਨਾਲ ਸੰਘਰਸ਼ ਦੇ ਰਾਹ ਪਏ ਲੋਕ ਨਿਸਲ ਹੋ ਜਾਣਗੇ, ਪਰ ਉਨ੍ਹਾਂ ਦੇ ਭਰਮ ਦੀ ਫ਼ੂਕ ਉਸ ਸਮੇਂ ਨਿਕਲ ਗਈ ਜਦ ਲੋਕ ਸੰਘਰਸ਼ ਠੰਡਾ ਹੋਣ ਦੀ ਬਜਾਏ ਹੋਰ ਮਗ ਪਿਆ ਤੇ ਸੰਘਰਸ਼ ਪ੍ਰਤੀ ਉਨ੍ਹਾਂ ਦੇ ਹੌਂਸਲੇ ਵਿਚ ਹੋਰ ਦ੍ਰਿੜਤਾ ਆ ਗਈ। ਪੁਲਿਸ ਸਿਆਸੀ ਗੁੰਡਾ ਗਠਜੋੜ ਵੱਲੋ ਖੇਡੀਆਂ ਗਈਆਂ ਲੂੰਬੜ ਚਾਲਾਂ ਵੀ ਲੋਕ ਸੰਘਰਸ਼ ਦੇ ਵੇਗ ਨੂੰ ਖੋਰਾ ਨਾ ਲਗਾ ਸਕੀਆ। ਕਿਰਨਜੀਤ ਇਕੱਲੇ ਦਰਸ਼ਨ ਮਾਸਟਰ ਦੀ ਧੀ ਨਹੀਂ ਸਗੋਂ ਉਹ ਉਨ੍ਹਾਂ ਸਾਰੇ ਲੋਕਾਂ ਦੀ ਧੀ ਬਣ ਚੁੱਕੀ ਹੈ, ਜਿੰਨ੍ਹਾਂ ਲੋਕਾਂ ਦੇ ਘਰੀਂ ਇਸ ਖਬਰ ਪੁੱਜਣ ਮਗਰੋਂ ਚੁੱਲਿਆਂ ਵਿਚ ਅੱਗ ਨਹੀਂ ਸੀ ਬਲੀ। ਆਪਣੇ ਖੇਤਾਂ ਜਾਂ ਫ਼ੇਰ ਬਾਹਰਲੇ ਕੰਮਾਂ ਨੂੰ ਤਿਆਗ ਕੇ ਮਹਿਲ ਕਲਾਂ ਇਲਾਕੇ ਲੋਕਾਂ ਨੇ ਸਾਂਝੀ ਐਕਸ਼ਨ ਕਮੇਟੀ ਦੀ ਸੂਝ ਬੂਝ ਭਰੀ ਅਗਵਾਈ ਹੇਠ ਸ਼ਾਨ ਏ ਮੱਤੇ ਘੋਲ ਵਿਚ ਜਿਸ ਭਾਵਨਾ ਨਾਲ ਹਿੱਸਾ ਪਾਇਆ, ਉਸੇ ਅੱਗੇ ਆਪਣੇ ਸਿਰ ਝੁਕਦਾ ਹੈ, ਕਿਸਾਨਾਂ ਦੇ ਝੋਨੇ ਪਾਣੀ ਖੁਣੋ ਸੁੱਕ ਗਏ ਸਨ। ਖੁਰਲੀਆਂ ਤੇ ਬੰਨੇ ਅੜਿੰਗ ਰਹੇ ਭੁੱਖੇ ਪਿਆਸੇ ਪਸ਼ੂ ਵੀ ਆਪਣੇ ਮਾਲਕਾਂ ਦਾ ਧਿਆਨ ਕਿਰਨਜੀਤ ਸੰਘਰਸ਼ ਨਾਲੋ ਤੋੜ ਨਹੀਂ ਸਨ ਸਕੇ। ਸੰਘਰਸ਼ ਦੇ ਰਾਹ ਪਏ ਲੋਕਾਂ ਦੇ ਲਵਾਰਿਸ ਨਰਮਿਆਂ ਦੇ ਅਮਰੀਕਨ ਸੁੰਡੀ ਨੇ ਵੀ ਮੋਢੇ ਪਾ ਦਿੱਤੇ। ਪਰ ਸਲਾਮ ਐ……ਇੰਨ੍ਹਾਂ ਲੋਕਾਂ ਦੀ ਸਿਰੜੀ ਭਾਵਨਾ ਨੂੰ ਜਿੰਨ੍ਹਾਂ ਨੇ ਇੱਕ ਮਾਲਾ ਦੇ ਮਣਕਿਆਂ ਵਾਂਗ ਜੁੜ ਕੇ ਇਹ ਸੰਘਰਸ਼ ਕੀਤਾ।

  ਇੱਥੇ ਇਹ ਗਲ ਦਾਅਵੇ ਨਾਲ ਲਿਖੀ ਜਾ ਸਕਦੀ ਹੈ, ਜੇਕਰ ਮਹਿਲ ਕਲਾਂ ਤੇ ਇਸ ਨਾਲ ਸਬੰਧਿਤ ਇਲਾਕੇ ਦੇ ਲੋਕ ਇਹ ਕਰੜਾ ਸੰਘਰਸ਼ ਨਾ ਕਰਦੇ ਤਾਂ ਸਿਆਸੀ ਗਿਣਤੀਆਂ ਮਿਣਤੀਆਂ ਵਿਚ ਪੈ ਜਾਂਦੇ ਤਾਂ ਨਾਂ ਤਾਂ ਕਿਰਨਜੀਤ ਦਾ ਕੋਈ ਬਹੂ ਪਤਾ ਲੱਗਣਾ ਸੀ ਅਤੇ ਨਾ ਹੀ ਪੇਸ਼ਾਵਰ ਦੋਸ਼ੀਆਂ ਨੇ ਅਦਾਲਤੀ ਕਟਿਹਰੇ ਤਕ ਪੁੱਜਣਾ ਸੀ। ਸਾਡੇ ਅਨੁਸਾਰ ਜੇ ਕਿਸੇ ਨੇ ਬੀਬੀ ਕਿਰਨਜੀਤ ਨਾਲ 20ਵੀ ਸਦੀ ਦੇ ਰਾਵਣਾਂ ਪਸ਼ੂ ਵਿਰਤੀ ਰਾਹੀ ਕੀਤੇ ਗਏ ਅੱਤਿਆਚਾਰ ਦਾ ਬਦਲਾ ਲਿਆ ਹੈ ਤਾਂ ਉਹ ਹਨ ਮਹਿਲ ਕਲਾਂ ਜਿੰਨ੍ਹਾਂ ਨੇ ਦ੍ਰਿੜ ਅਤੇ ਇਨਸਾਨੀਅਤ ਇਰਾਦੇ ਅੱਗੇ ਸਾਡਾ ਸਿਰ ਝੁਕਦਾ ਹੈ।

ਗੁਰਭਿੰਦਰ ਗੁਰੀ

ਮੋ.99157-27311

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

You may have missed

%d bloggers like this: