ਸੰਘਣੀ ਧੁੰਦ ਨੂੰ ਦੇਖਦੇ ਹੋਏ ਮਾਪਿਆਂ ਵਲੋਂ ਸਕੂਲ ਦਾ ਸਮਾਂ 10 ਤੋਂ 3 ਵਜੇ ਤੱਕ ਕਰਨ ਦੀ ਮੰਗ

ss1

ਸੰਘਣੀ ਧੁੰਦ ਨੂੰ ਦੇਖਦੇ ਹੋਏ ਮਾਪਿਆਂ ਵਲੋਂ ਸਕੂਲ ਦਾ ਸਮਾਂ 10 ਤੋਂ 3 ਵਜੇ ਤੱਕ ਕਰਨ ਦੀ ਮੰਗ

ਜੰਡਿਆਲਾ ਗੁਰੁ 13 ਦਸੰਬਰ ਵਰਿੰਦਰ ਸਿੰਘ :- ਸਰਦੀਆਂ ਦੇ ਮੋਸਮ ਦੀ ਸ਼ੁਰੂਆਤ ਵਿੱਚ ਹੀ ਪੈ ਰਹੀ ਸੰਘਣੀ ਧੁੰਦ ਦੇ ਕਾਰਨ ਸਾਰਾ ਜਨਜੀਵਨ ਅਸਤ ਵਿਅਸਤ ਹੋਇਆ ਪਿਆ ਹੈ। ਹਰ ਤਰ੍ਹਾਂ ਦੀ ਆਵਾਜਾਈ ਇਸ ਨਾਲ ਪ੍ਰਭਾਵਿਤ ਹੋ ਰਹੀ ਹੈ ਚਾਹੇ ਉਹ ਸੜਕੀ ਆਵਾਜਾਈ ਹੋਵੇ ਜਾਂ ਰੇਲਵੇ ਜਾਂ ਹਵਾਈ ਸੇਵਾਵਾਂ, ਹਰ ਇਕ ਨੂੰ ਇਹ ਸੰਘਣੀ ਧੁੰਦ ਪ੍ਰਭਾਵਿਤ ਕਰ ਰਹੀ ਹੈ । ਬੀਤੇ ਦਿਨੀ ਇਸ ਸੰਘਣੀ ਧੁੰਦ ਦੇ ਕਾਰਨ ਸੜਕੀ ਹਾਦਸੇ ਦੋਰਾਨ 12-13 ਦੇ ਕਰੀਬ ਅਧਿਆਪਕ ਮੋਤ ਦੇ ਘਾਟ ਉਤਰ ਗਏ ਸਨ। ਅਜਿਹੇ ਵਿੱਚ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਦੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਸਕੂਲੀ ਪ੍ਰਬੰਧਕਾਂ ਕੋਲੋੰ ਪੁਰਜੋਰ ਮੰਗ ਕੀਤੀ ਜਾ ਰਹੀ ਹੈ ਕਿ ਉਹ ਸਕੂਲੀ ਬੱਚਿਆਂ ਦਾ ਸਮਾਂ ਸਵੇਰੇ 10 ਵਜੇ ਤੋਂ 3 ਵਜੇ ਤੱਕ ਨਿਸ਼ਚਿਤ ਕਰਨ ਕਿਉਂ ਕਿ ਕਈ ਵਿਦਿਆਰਥੀ ਬੱਸਾਂ, ਆਟੋ, ਸਕੂਟਰ, ਮੋਟਰਸਾਈਕਲ ਰਾਹੀਂ ਦੂਰ ਦੁਰਾਡੇ ਪਿੰਡਾਂ ਤੋਂ ਆਉਂਦੇ ਹਨ ਜਿਹਨਾਂ ਨੂੰ ਸੰਘਣੀ ਧੁੰਦ ਵਿੱਚ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਦਾ ਕਹਿਣਾ ਹੈ ਸਬੰਧਤ ਮਹਿਕਮਾ ਇਸ ਮਸਲੇ ਵੱਲ ਧਿਆਨ ਦੇਵੇ ਤਾਂ ਜੋ ਉਹ ਬੇਚਿੰਤ ਹੋਕੇ ਅਪਨੇ ਮਾਸੂਮ ਬੱਚਿਆਂ ਨੂੰ ਸਕੂਲ ਭੇਜ ਸਕਣ।

Share Button

Leave a Reply

Your email address will not be published. Required fields are marked *