Fri. May 24th, 2019

ਸੰਘਣੀ ਧੁੰਦ ‘ਚ ਡਰਾਈਵਿੰਗ ਵੇਲੇ ਇਹ ਟਿਪਸ ਰੱਖੋ ਹਮੇਸ਼ਾ ਯਾਦ

ਸੰਘਣੀ ਧੁੰਦ ‘ਚ ਡਰਾਈਵਿੰਗ ਵੇਲੇ ਇਹ ਟਿਪਸ ਰੱਖੋ ਹਮੇਸ਼ਾ ਯਾਦ

ਚੰਡੀਗੜ੍ਹ: ਸਰਦੀਆਂ ਵਿੱਚ ਸੰਘਣੇ ਕੋਹਰੇ ਵਿੱਚ ਡਰਾਈਵਿੰਗ ਕਰਨਾ ਖ਼ਤਰੇ ਤੋਂ ਖ਼ਾਲੀ ਨਹੀਂ ਹੁੰਦਾ। ਹਰ ਸਾਲ ਧੁੰਦ ਕਾਰਨ ਅਨੇਕਾਂ ਸੜਕ ਹਾਦਸਿਆਂ ਕਾਰਨ ਕੀਮਤੀ ਜਾਨਾਂ ਜਾਂਦੀਆਂ ਹਨ। ਉਂਜ ਤਾਂ ਫੋਗ ਤੇ ਸਮੌਗ ਵਿੱਚ ਡਰਾਈਵਿੰਗ ਤੋਂ ਪ੍ਰਵੇਜ਼ ਕਰਨਾ ਕਰਨਾ ਚਾਹੀਦਾ ਹੈ ਪਰ ਫਿਰ ਵੀ ਜੇਕਰ ਜ਼ਰੂਰੀ ਹੋਵੇ ਤਾਂ ਕੁਝ ਟਿਪਸ ਦੀ ਵਰਤੋਂ ਕਰਨ ਨਾਲ ਹਾਦਸਿਆਂ ਤੋਂ ਬਚਿਆ ਦਾ ਸਕਦਾ ਹੈ।

ਹੌਲੀ ਗੱਡੀ ਚਲਾਓ:

ਕੋਹਰੇ ਵਿੱਚ ਵਿਜ਼ਿਬਿਲਟੀ ਘੱਟ ਹੋਣ ਕਾਰਨ ਹਾਦਸੇ ਹੁੰਦੇ ਹਨ। ਅਜਿਹੇ ਵਿੱਚ ਗੱਡੀ ਹੌਲੀ ਚਲਾਉਣੀ ਚਾਹੀਦੀ ਹੈ। ਗੱਡੀ ਚਾਹੇ ਫੋਰ ਜਾਂ ਟੂ ਵੀਲ੍ਹਰ ਹੋਵੇ। ਕੋਹਰੇ ਕਾਰਨ ਸੜਕਾਂ ਗਿੱਲੀਆਂ ਹੋ ਜਾਂਦੀਆਂ ਹਨ ਜਿਸ ਕਾਰਨ ਸਲਿਪ ਹੋਣ ਦਾ ਖ਼ਤਰਾ ਰਹਿੰਦਾ ਹੈ।

ਕੁਝ ਦੇਰ ਰੁਕੋ:

ਜੇਕਰ ਡਰਾਈਵਿੰਗ ਸਮੇਂ ਕੁਝ ਨਾ ਦਿੱਸੇ ਤਾਂ ਗੱਡੀ ਨੂੰ ਸਹੀ ਜਗ੍ਹਾ ਪਾਰਕ ਕਰਕੇ ਮੌਸਮ ਸਾਫ਼ ਹੋਣ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਗੱਡੀ ਖੜ੍ਹੀ ਕਰਨ ਮਗਰੋਂ ਪਾਰਕਿੰਗ ਲਾਈਟ ਔਨ ਕਰਨਾ ਨਾ ਭੁੱਲੋ। ਜੇਕਰ ਤੁਸੀਂ ਪਾਰਕਿੰਗ ਰੋਡ ਦੇ ਕਿਨਾਰੇ ਕਰ ਰਹੇ ਹੋ ਤਾਂ ਗੱਡੀ ਵਿੱਚ ਨਹੀਂ ਬਲਕਿ ਬਾਹਰ ਹੀ ਬੈਠੋ।

ਡਰਾਈਵਿੰਗ ਦੌਰਾਨ ਰਿਫ਼ਲੈਕਟਰ ਲਾਈਟ ਔਨ ਨਾ ਕਰੋ:

ਹੈਜ਼ਰਡ ਲਾਈਟ ਉਸ ਸਮੇਂ ਔਨ ਕੀਤੀ ਜਾਂਦੀ ਹੈ ਜਦੋਂ ਥੋੜ੍ਹਾ ਜਿਹਾ ਕਿਤੇ ਖ਼ਤਰਾ ਹੋਵੇ। ਐਮਰਜੈਂਸੀ ਜਾਂ ਜ਼ਰੂਰਤ ਵਕਤ ਹੀ ਹੈਜ਼ਰਡ ਲਾਈਟ ਔਨ ਕਰੋ, ਡਰਾਈਵਿੰਗ ਵਕਤ ਨਾ ਕਰੋ। ਲੋ ਬੀਮ ਲਾਈਟ ਹੈੱਡ ਲੈਂਪ ਤੇ ਫੋਗ ਲੈਂਪ ਦੀ ਵਰਤੋਂ ਕਰੋ:

ਡਰਾਈਵਿੰਗ ਦੌਰਾਨ ਹਾਈ ਬੀਮ ਲਾਈਟ ਤੇ ਫੋਗ ਲੈਂਪਸ ਦਾ ਇਸਤੇਮਾਲ ਕਰਨ ਤੋਂ ਬਚੋ। ਇਸ ਨਾਲ ਦੂਸਰਿਆਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ।

ਲੇਨ ਮਾਕਰਸ:

ਜੇਕਰ ਤੁਹਾਨੂੰ ਕੁਝ ਵੀ ਰੋਡ ਉੱਤੇ ਨਹੀਂ ਦਿੱਸਦਾ ਤਾਂ ਤੁਸੀਂ ਲੇਨ ਮਾਕਰਸ ਨੂੰ ਫਾਲੋ ਕਰ ਕੇ ਗੱਡ ਚਲਾਓ। ਇਸ ਦੇ ਨਾਲ ਗੱਡੀ ਨੂੰ ਲੈਫ਼ਟ ਸਾਈਡ ਵਿੱਚ ਰੱਖੋ ਤਾਂ ਕਿ ਤੁਹਾਨੂੰ ਮਾਰਕਸ ਆਸਾਨੀ ਨਾਲ ਦਿੱਸ ਜਾਵੇ।

ਗੱਡੀ ਡਿਸਟੈਂਸ ਉੱਤੇ ਚਲਾਓ:

ਗੱਡੀ ਚਲਾਉਂਦੇ ਸਮੇਂ ਵਾਹਨਾਂ ਨੂੰ ਸਹੀ ਦੂਰੀ ਉੱਤੇ ਰੱਖੋ। ਇਸ ਨਾਲ ਸਮੇਂ ਰਹਿੰਦੇ ਤੁਸੀਂ ਫ਼ੈਸਲਾ ਲੈ ਸਕੋਗੇ। ਕੋਹਰੇ ਸਮੇਂ ਡਿਸਟੈਂਸ ਥੋੜ੍ਹਾ ਜ਼ਿਆਦਾ ਮੈਂਟੇਨ ਕਰੋ। ਇਸ ਨਾਲ ਤੁਸੀਂ ਗੱਡੀ ਨੂੰ ਜ਼ਿਆਦਾ ਨੁਕਸਾਨ ਤੋਂ ਵੀ ਬਚਾ ਸਕੋਗੇ ਤੇ ਕਿਸੇ ਅਣਹੋਣੀ ਨੂੰ ਵੀ ਟਾਲ ਸਕੋਗੇ। ਆਪਣੀ ਲਾਈਨ ਵਿੱਚ ਚੱਲੋ:

ਫੋਗ ਵਿੱਚ ਗੱਡੀ ਚਲਾਉਂਦੇ ਸਮੇਂ ਆਪਣੀ ਲਾਈਨ ਵਿੱਚ ਹੋ ਚੱਲੋ। ਵਾਰ-ਵਾਰ ਲੇਨ ਬਦਲਣ ਨਾਲ ਦੂਸਰਿਆਂ ਨੂੰ ਸਮੱਸਿਆ ਹੋ ਸਕਦੀ ਹੈ। ਆਪਣੀ ਲੇਨ ਵਿੱਚ ਚੱਲਦੇ ਸਮੇਂ ਤੁਸੀਂ ਕਿਸੇ ਅਣਹੋਣੀ ਤੋਂ ਵੀ ਆਸਾਨੀ ਨਾਲ ਬਚ ਸਕਦੇ ਹੋ।

ਕੁਝ ਜ਼ਰੂਰੀ ਚੀਜ਼ਾਂ ਆਪਣੇ ਨਾਲ ਰੱਖੋ:

ਕੋਹਰੇ ਦੇ ਸਮੇਂ ਜੇਕਰ ਤੁਸੀਂ ਡਰਾਈਵਿੰਗ ਲਈ ਨਿਕਲੇ ਹੋ ਤਾਂ ਮੋਬਾਈਲ ਪੂਰਾ ਚਾਰਜ ਕਰਕੇ ਰੱਖੋ। ਇਸ ਦੇ ਇਲਾਵਾ ਪਾਣੀ ਦੀ ਬੋਤਲ, ਟਾਰਚ, ਟੂਲ, ਕਿੱਟ, ਫ਼ਸਟ ਐਡ ਕਿੱਟ, ਹਲਕਾ-ਫੁਲਕਾ ਖਾਣ ਦਾ ਸਾਮਾਨ, ਸ਼ਾਲ ਵਰਗੀਆਂ ਚੀਜ਼ਾਂ ਨਾਲ ਰੱਖੋ ਤਾਂ ਕਿ ਗੱਡੀ ਖ਼ਰਾਬ ਹੋਣ ਜਾਂ ਹਾਦਸੇ ਦੀ ਸੂਰਤ ਵਿੱਚ ਤੁਹਾਡੇ ਕੰਮ ਆ ਸਕਣ।

ਸਮੇਂ ਤੋਂ ਪਹਿਲਾਂ ਨਿਕਲੇ:

ਅਕਸਰ ਲੋਕ ਸਵੇਰੇ ਗੱਡੀ ਰਫ਼ਤਾਰ ਨਾਲ ਚਲਾਉਂਦੇ ਹਨ ਤਾਂ ਕਿ ਸਮੇਂ ਉੱਤੇ ਦਫ਼ਤਰ ਪਹੁੰਚਿਆ ਜਾ ਸਕੇ। ਅਜਿਹੇ ਵਿੱਚ ਰਾਹ ਵਿੱਚ ਫੋਗ ਹੋਣ ਕਾਰਨ ਥੋੜ੍ਹਾ ਵਕਤ ਵੀ ਲੱਗ ਸਕਦਾ ਹੈ ਤਾਂ ਤੁਸੀਂ ਦੇਰ ਹੋਣ ਦੀ ਸੂਰਤ ਵਿੱਚ ਗੱਡੀ ਜਲਦਬਾਜ਼ੀ ਵਿੱਚ ਨਾ ਚਲਾਓ।

Leave a Reply

Your email address will not be published. Required fields are marked *

%d bloggers like this: