ਸੰਘਣੀ ਧੁੰਦ ਕਾਰਨ ਇਲਾਕਾ ਭਵਾਨੀਗੜ ਵਿੱਚ ਤਿੰਨ ਵੱਡੇ ਹਾਦਸੇ : ਸਕੂਲੀ ਬੱਚੇ ਵਾਲ ਵਾਲ ਬਚੇ

ਸੰਘਣੀ ਧੁੰਦ ਕਾਰਨ ਇਲਾਕਾ ਭਵਾਨੀਗੜ ਵਿੱਚ ਤਿੰਨ ਵੱਡੇ ਹਾਦਸੇ : ਸਕੂਲੀ ਬੱਚੇ ਵਾਲ ਵਾਲ ਬਚੇ
ਧੁੰਦ ਦੇ ਮੋਸਮ ਕਾਰਨ ਸਕੂਲੀ ਡਰਾਈਵਰ ਬੱਸਾਂ ਤੇਜ ਨਾਂ ਚਲਾਉਣ :ਸੋਸਲ ਆਗੂ

ਭਵਾਨੀਗੜ੍ਹ 6 ਨਵੰਬਰ (ਗੁਰਵਿੰਦਰ ਰੋਮੀ ਭਵਾਨੀਗੜ/ਇਕਬਾਲ ਬਾਲੀ) ਪਿੰਡ ਫੱਗੂਵਾਲਾ ਨੇੜੇ ਮੁੱਖ ਸੜਕ ਤੇ ਅੱਜ ਸਵੇੇਰੇ ਧੁੰਦ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਦਰਦਨਾਕ ਮੌੌਤ ਅਤੇ 7 ਲੋਕ ਜਖਮੀ ਹੋ ਗਏ।ਜਾਣਕਾਰੀ ਅਨੁਸਾਰ ਲਾਵਾਰਿਸ ਪਸ਼ੂ ਨਾਲ ਟਕਰਾ ਕੇ ਸੜਕ ਤੇ ਖੜੀ ਇੱਕ ਕਾਰ ਨਾਲ ਪਿੱਛੋ ਆਉਂਦੀ ਟਵੇਰਾ ਗੱਡੀ ਟਕਰਾ ਗਈ, ਇਸ ਦੋਰਾਨ ਟਵੇਰਾ ਗੱਡੀ ਸਵਾਰ ਜਦੌਂ ਉਤਰ ਕੇ ਅਪਣੀ ਗੱਡੀ ਦਾ ਬੰਪਰ ਠੀਕ ਕਰ ਰਹੇ ਸਨ ਤਾਂ ਐਨ ਮੌਕੇ ਪਿੱਛੋਂ ਆਉਂਦੇ ਤੇਜ ਰਫਤਾਰ ਇੱਕ ਟਰਾਲੇ ਨੇ ਉਨਾਂ ਨੂੰ ਅਪਣੀ ਲਪੇਟ `ਚ ਲੈੈ ਲਿਆ ਇਸ ਦੌਰਾਨ ਰਣਜੀਤ ਸਿੰਘ (22) ਪੁੱਤਰ ਮਹਿੰਦਰ ਸਿੰਘ ਵਾਸੀ ਰਾਨਪੁਰਾ (ਬਠਿੰਡਾ) ਦੀ ਮੌਕੇ ਤੇ ਹੀ ਮੌਤ ਹੋ ਗਈ ਜਦੌ ਕਿ ਗੁਰਨਾਮ ਸਿੰਘ, ਅਮਨਦੀਪ ਸਿੰਘ, ਗੁਰਮੇਲ ਸਿੰਘ, ਗੁਰਤੇਜ ਸਿੰਘ, ਹਰਗੋਬਿੰਦ ਸਿੰਘ ਅਤੇ ਵਿੱਕੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ।ਜਿੰਨਾਂ ਨੂੰ ਸਰਕਾਰੀ ਹਸਪਤਾਲ ਭਵਾਨੀਗੜ੍ਹ ਵਿੱਚ ਭਰਤੀ ਕਰਵਾਇਆ ਗਿਆ ਜਿਥੋਂ ਵਿੱਕੀ ਤੇ ਗੁਰਮੇਲ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ।ਪੁਲਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

…ਜਦੋਂ ਗੱਡੀਆਂ ਚ ਗੱਡੀਆਂ ਵੱਜੀਆਂ

ਭਵਾਨੀਗੜ੍ਹ 6 ਨਵੰਬਰ (ਗੁਰਵਿੰਦਰ ਰੋਮੀ ਭਵਾਨੀਗੜ) ਅੱਜ ਸਵੇਰੇ ਸੰਘਣੀ ਧੁੰਦ ਕਰਕੇ ਵਿਜੀਵਿਲਿਟੀ ਘੱਟ ਹੋਣ ਦੇ ਕਾਰਨ ਪਟਿਆਲਾ ਮੁੱਖ ਸੜਕ ਤੇ ਨਾਭਾ-ਸਮਾਣਾ ਕੈਂਚੀਆਂ ਨੇੜੇ ਇੱਕ ਦੇੇ ਪਿੱਛੇ ਇੱਕ ਕਰਕੇ ਚਾਰ ਕਾਰਾਂ ਇਕੱਠੀਆਂ ਟਕਰਾ ਗਈਆਂ, ਇਸ ਦੌਰਾਨ ਕਿਸੇ ਨੂੰ ਗੰਭੀਰ ਸੱਟ ਚੋਟ ਤਾਂ ਨਹੀਂ ਲੱਗੀ ਪਰੰਤੁ ਚਾਰੇ ਵਾਹਨ ਕਾਫੀ ਨੁਕਸਾਨੇ ਗਏ, ਇਸੇ ਤਰਾਂ ਸ਼ਹਿਰ ਦੇ ਵਿਚਕਾਰ ਮੁੱਖ ਸੜਕ ਤੇ ਬਾਬਾ ਪੀਰ ਨੇੜੇ ਮਾਨਸਾ ਵੱਲ ਜਾ ਰਹੇ ਬਲਰਾਜ ਸਿੰਘ ਵਾਸੀ ਮਾਨੂੰਪੁਰ (ਖੰਨਾ) ਤੇ ਮੱਖਣ ਸਿੰਘ ਵਾਸੀ ਹੀਰੋਂ ਕਲਾਂ ਦੀ ਕਾਰ ਧੁੰਦ ਕਾਰਨ ਅੱਗੇ ਬੱਚੇ ਚੜਾ ਰਹੀ ਇੱਕ ਨਿੱਜੀ ਸਕੂਲ ਦੀ ਬੱਸ ਵਿੱਚ ਜਾ ਵੱਜੀ।ਹਾਦਸੇ ਵਿੱਚ ਕਾਰ ਸਵਾਰ ਉੱਕਤ ਦੋਵੇਂ ਵਿਅਕਤੀ ਜਖਮੀ ਹੋ ਗਏ ਜਿਨਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ।ਇਸ ਤੋਂ ਇਲਾਵਾ ਵੀ ਪਟਿਆਲਾ ਰੋਡ ਤੇ ਓਵਰ ਬ੍ਰਿਜ ਤੋਂ ਪਹਿਲਾ ਧੁੰਦ ਦੇ ਚਲਦਿਆਂ ਪਟਿਆਲਾ ਵੱਲ ਜਾ ਰਹੀ ਇੱਕ ਨਿੱਜੀ ਸਕੂਲ ਦੀ ਬੱਸ ਦੇ ਪਿੱਛੇ ਇੱਕ ਕਾਰ ਜਾ ਟਕਰਾਈ ਹਾਦਸੇ ਵਿੱਚ ਵੀ ਵਾਹਨ ਨੁਕਸਾਨੇ ਗਏ ਕਿਸੇ ਦੇ ਗੰਭੀਰ ਜਖਮੀ ਹੋਣ ਦੀ ਖਬਰ ਨਹੀਂ।

ਧੁੰਦ ਕਾਰਨ ਸਟੀਲਮੈਂਨ ਸਕੂਲ ਚੰਨੋ ਦੀ ਬੱਸ ਟਰੱਕ ਨਾਲ ਟਕਰਾਈ: ਸਕੂਲੀ ਬੱਚੇ ਜਖਮੀ

ਨੇੜਲੇ ਪਿੰਡ ਨਦਾਮਪੁਰ ਚੰਨੋ ਨੇੜੇ ਅੱਜ ਸੰਘਣੀ ਧੁੰਦ ਕਾਰਨ ਇੱਕ ਸਕੂਲੀ ਬੱਸ ਜਿਸ ਵਿੱਚ 60 ਦੇ ਕਰੀਬ ਬੱਚੇ ਮੋਜੂਦ ਸਨ ਇੱਟਾਂ ਦੇ ਭਰੇ ਟਰੱਕ ਨਾਲ ਜਾ ਟਕਰਾਈ ਜਿਸ ਕਾਰਨ ਨੌ ਸਕੂਲੀ ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਬਾਕੀ ਬੱਚੇ ਵਾਲ ਵਾਲ ਬੱਚ ਗਏ।ਜਖਮੀ ਹੋਏ ਬੱਚਿਆਂ ਨੂੰ ਸਰਕਾਰੀ ਹਸਪਤਾਲ ਭਵਾਨੀਗੜ ਅਤੇ ਪਟਿਆਲਾ ਵਿਖੇ ਭਰਤੀ ਕਰਵਾਇਆ ਗਿਆ ਹੈ । ਮਿਲੀ ਜਾਣਕਾਰੀ ਅਨੁਸਾਰ ਸਟੀਲਮੈਂਨ ਸਕੂਲ ਚੰਨੋ ਦੀ ਇੱਕ ਬੱਸ ਨੇੜਲੇ ਪਿੰਡਾਂ ਚੋ ਬੱਚੇ ਲੈ ਕੇ ਸਕੂਲ ਜਾ ਰਹੀ ਸੀ ਧੁੰਦ ਸੰਘਣੀ ਹੋਣ ਕਾਰਨ ਅੱਗੇ ਜਾ ਰਹੇ ਇੱਟਾਂ ਦੇ ਭਰੇ ਟਰੱਕ ਨਾਲ ਟਕਰਾਉਣ ਕਾਰਨ ਹਾਦਸਾ ਵਾਪਰਿਆ । ਮੋਕੇ ਤੋ ਟਰੱਕ ਡਰਾਇਵਰ ਫਰਾਰ ਹੋ ਗਿਆ । ਬੱਸ ਵਿੱਚ ਫਸੇ ਮਾਸੂਮ ਬੱਚਿਆਂ ਨੂੰ ਪਿੰਡ ਵਾਸੀਆਂ ਅਤੇ ਰਾਹਗੀਰਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ।ਬੱਸ ਡਰਾਇਵਰ ਭੀਮ ਸਿੰਘ ਪੁੱਤਰ ਅਜਾਇਬ ਸਿੰਘ ਵਾਸੀ ਪਿੰਡ ਭਰਾਜ ਨੇ ਦੱਸਿਆ ਕਿ ਸੰਘਣੀ ਧੁੰਦ ਕਾਰਨ ਅਤੇ ਟਰੱਕ ਵਲੋ ਕੋਈ ਇਸ਼ਾਰਾ ਕੀਤੇ ਬਿਨਾਂ ਗੱਡੀ ਮੋੜਨ ਕਾਰਨ ਇਹ ਹਾਦਸਾ ਵਾਪਰਿਆ ਹੈ । ਉਕਤ ਹਾਦਸੇ ਤੋ ਬਾਅਦ ਸਕੂਲ ਪ੍ਰਬੰਧਕਾਂ ਵਲੋ ਮੋਸਮ ਅਤੇ ਸੰਘਣੀ ਧੁੰਦ ਕਾਰਨ ਇੱਕ ਹਫਤਾ ਸਕੂਲ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ ।

Share Button

Leave a Reply

Your email address will not be published. Required fields are marked *

%d bloggers like this: