ਸੰਗਤ ਦਰਸਨ ਦੀ ਤਾਰੀਕ ਮਿਲਣ ਨਾਲ ਦਿੜ੍ਹਬੇ ਹਲਕੇ ਦੇ ਸਰਪੰਚਾਂ ਚ ਖੁਸ਼ੀ ਦੀ ਲਹਿਰ: ਕਰਮਾਂ ਸਰਪੰਚ

ss1

ਸੰਗਤ ਦਰਸਨ ਦੀ ਤਾਰੀਕ ਮਿਲਣ ਨਾਲ ਦਿੜ੍ਹਬੇ ਹਲਕੇ ਦੇ ਸਰਪੰਚਾਂ ਚ ਖੁਸ਼ੀ ਦੀ ਲਹਿਰ: ਕਰਮਾਂ ਸਰਪੰਚ

1-1
ਦਿੜ੍ਹਬਾ ਮੰਡੀ 31 ਮਈ (ਰਣ ਸਿੰਘ ਚੱਠਾ) ਵਿਕਾਸ ਕਾਰਜਾਂ ਦੀ ਮੰਗ ਕਰ ਰਹੇ ਲੋਕਾਂ ਵਿੱਚ ਉਸ ਸਮੇ ਖੁਸ਼ੀ ਦੀ ਲਹਿਰ ਦੋੜ ਪਈ ਜਦੋਂ ਸੰਤ ਬਲਬੀਰ ਸਿੰਘ ਘੁੰਨਸ ਹਲਕਾ ਵਿਧਾਇਕ ਦਿੜ੍ਹਬਾ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਤੇ ਸ੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਕਰਨ ਘੁਮਾਣ ਕਨੇਡਾ ਮੈਂਬਰ ਐਨ,ਆਰ,ਆਈ,ਕਮਿਸ਼ਨ ਦੇ ਸਿਰਤੋੜ ਯਤਨਾਂ ਸਦਕਾ।ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ ਸਿੰਘ ਬਾਦਲ ਵੱਲੋਂ ਵਿਧਾਨ ਸਭਾ ਹਲਕਾ ਦਿੜ੍ਹਬਾ ਨੂੰ ਸੰਗਤ ਦਰਸਨ ਲਈ 18 -19 ਜੂਨ ਦਾ ਐਲਾਨ ਕਰ ਦਿੱਤਾ।ਇਹ ਵਿਚਾਰ ਨੋਜਵਾਨ ਆਗੂ ਸਰਪੰਚ ਕਰਮਜੀਤ ਸਿੰਘ ਕਰਮਾਂ (ਵੜੈਚ) ਨੇ ਪੱਤਰਕਾਰਾਂ ਨਾਲ ਸਾਝੇਂ ਕੀਤੇ।ਸਰਪੰਚ ਕਰਮਾਂ ਨੇ ਕਿਹਾ ਕਿ ਪਹਿਲਾ 14 ਮਈ ਨੂੰ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਦਿੜ੍ਹਬੇ ਹਲਕੇ ਦੇ ਕਾਫੀ ਪਿੰਡਾਂ ਵਿੱਚ ਸੰਗਤ ਦਰਸਨ ਕੀਤਾ ਸੀ ਅਤੇ 15 ਤੇ 17 ਮਈ ਨੂੰ ਹੋਣ ਵਾਲਾ ਸੰਗਤ ਦਰਸਨ ਕੁੱਝ ਰੁਝੇਵਿਆਂ ਕਾਰਨ ਰੱਦ ਕਰ ਦਿੱਤਾ ਸੀ।

ਇਸ ਲਈ ਹੁਣ ਦੁਆਰਾ 18 ਤੇ 19 ਜੂਨ ਨੂੰ ਸੰਗਤ ਦਰਸਨ ਰੱਖਿਆ ਗਿਆ ਹੈ,ਕਰਮਾਂ ਵੜੈਚ ਨੇ ਕਿਹਾ ਕਿ ਪੰਚਾਂ ਸਰਪੰਚਾਂ ਵੱਲੋ ਆਪਣੇ ਪਿੰਡ ਵਾਸੀਆ ਨਾਲ ਵੋਟਾਂ ਸਮੇ ਕੀਤੇ ਵਾਅਦੇ ਨਾਂ ਪੁਰੇ ਹੋਣ ਤੇ ਸਰਪੰਚਾਂ ਪੰਚਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾਂ ਪੈਂਦਾ ਸੀ,ਹੁਣ ਸੰਗਤ ਦਰਸਨ ਦੋਰਾਨ ਮੁੱਖ ਮੰਤਰੀ ਪੰਜਾਬ ਸ੍ਰਾ ਪ੍ਰਕਾਸ ਸਿੰਘ ਬਾਦਲ ਵੱਲੋਂ ਗ੍ਰਾਟਾਂ ਦੇ ਮਿਲਣ ਵਾਲੇ ਖੁੱਲੇ ਗੱਫਿਆਂ ਨਾਲ ਜਿੱਥੇ ਸਮੁੱਚੇ ਦਿੜ੍ਹਬੇ ਹਲਕੇ ਦੇ ਵਿਕਾਸ ਕਾਰਜ਼ਾ ਵਿੱਚ ਤੇਜੀ ਆਵੇਗੀ ਉੱਥੇ ਹੀ ਪਿੰਡਾਂ ਵਿੱਚ ਅਧੂਰੇ ਪਏ ਕੰਮਾਂ ਨੂੰ ਨੇਪਰੇ ਚਾੜਕੇ ਪਿੰਡ ਵਾਲੇ ਲੋਕਾਂ ਦੇ ਸਾਰੇ ਲਾਂਭੇ ਦੂਰ ਕਰ ਦਿੱਤੇ ਜਾਣਗੇ ਅਤੇ ਵਿਧਾਨ ਸਭਾ ਹਲਕਾ ਦਿੜ੍ਹਬਾ ਅਧੀਨ ਆਉਦੀਆਂ ਪੰਚਾਇਤਾਂ ਨੂੰ ਇਸ ਸੰਗਤ ਦਰਸਨ ਵਿੱਚ ਗ੍ਰਾਟਾਂ ਦੇ ਖੁੱਲੇ ਗੱਫੇ ਮਿਲਣ ਦੀਆਂ ਵੱਡੀਆਂ ਉਮੀਦਾਂ ਹਨ,ਸਰਪੰਚ ਕਰਮਾਂ ਵੜੈਚ ਨੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਸ੍ਰ: ਸੁਖਦੇਵ ਸਿੰਘ ਢੀਡਸਾਂ ਮੈਂਬਰ ਰਾਜ ਸਭਾ,ਪ੍ਰਮਿੰਦਰ ਸਿੰਘ ਢੀਡਸਾਂ ਵਿੱਤ ਮੰਤਰੀ ਪੰਜਾਬ ਸਰਕਾਰ,ਸੰਤ ਬਲਬੀਰ ਸਿੰਘ ਘੁੰਨਸ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ,ਕਰਨ ਘੁਮਾਣ ਕਨੇਡਾ ਮੈਂਬਰ ਐਨ ਆਰ ਆਈ ਕਮਿਸ਼ਨ ਅਤੇ ਸਮੁੱਚੀ ਸ੍ਰੋਮਣੀ ਅਕਾਲੀ ਦਲ ਬਾਦਲ ਲੀਡਰਸਿੱਪ ਦਾ ਸੰਗਤ ਦਰਸਨ ਦੀ ਮੁੱੜ ਤੋਂ ਤਾਰੀਕ ਲਿਆਉਣ ਲਈ ਧੰਨਵਾਦ ਕੀਤਾ ।

Share Button

Leave a Reply

Your email address will not be published. Required fields are marked *