ਸੰਗਤ ਤਾਂ ਕੇਵਲ ਸਤਿਗੁਰੂ ਦੀ ਹੁੰਦੀ ਹੈ,ਰਾਸ਼ਟਰ ਦੇ ਤਾਂ ਕੇਵਲ ਲੋਕ ਹੁੰਦੇ ਹਨ: ਜਥੇਦਾਰ ਕਰਨੈਲ ਸਿੰਘ ਪੰਜੋਲੀ

ਸੰਗਤ ਤਾਂ ਕੇਵਲ ਸਤਿਗੁਰੂ ਦੀ ਹੁੰਦੀ ਹੈ,ਰਾਸ਼ਟਰ ਦੇ ਤਾਂ ਕੇਵਲ ਲੋਕ ਹੁੰਦੇ ਹਨ: ਜਥੇਦਾਰ ਕਰਨੈਲ ਸਿੰਘ ਪੰਜੋਲੀ

ਫਤਹਿਗੜ੍ਹ ਸਾਹਿਬ, 29 ਅਕਤੂਬਰ (ਨਿਰਪੱਖ ਆਵਾਜ਼ ਬਿਊਰੋ): ਕਰਨੈਲ ਸਿੰਘ ਪੰਜੋਲੀ,ਮੈਂਬਰ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਾਮੇਟੀ ਨੇ ਜਾਰੀ ਇਕ ਪ੍ਰੈਸ ਨੋਟ ਵਿੱਚ ਕਿਹਾ ਇਕ ਮੈਂ ਪਹਿਲਾ ਵੀ ਬਿਆਨ ਦਿੱਤਾ ਸੀ ਕਿ ਆਰ.ਐਸ. ਐਸ ਸਿੱਖ ਵਿਰੋਧੀ ਜਥੇਬੰਦੀ ਹੈ। ਇਹ ਸਿੱਖਾਂ ਅਤੇ ਸਿੱਖੀ ਲਈ ਖਤਰਾ ਹੈ। ਸਿੱਖ ਵਿਚਾਰੇ ਭੋਲੇ ਹਨ। ਸਰਬੱਤ ਦੇ ਭਲੇ ਦਾ ਕਾਰਜ ਕੋਈ ਵੀ ਕਰੇ ਇਹ ਉਸ ਦੀ ਮਦਦ ਲਈ ਛਾਲਾ ਮਾਰ , ਮੈਦਾਨ ਵਿੱਚ ਕੁੱਦ ਪੈਦੇ ਹਨ। ਅੱਜ ਬੀ ਜੇ ਪੀ ਦਾ ਆਗੂ ਸ:ਹਰਜੀਤ ਸਿੱਘ ਗਰੇਵਾਲ ਇੱਕ ਟੀ. ਵੀ. ਚੈਨਲ ਨੂੰ ਬਿਆਨ ਦਿੰਦਿਆ ਕਹਿ ਰਿਹਾ ਸੀ ਜੇ ਆਰ ਐਸ ਐਸ , ਰਾਸ਼ਟਰੀਆ ਸਿੱਖ ਸੰਗਤ ਦੇ ਨਾਮ ਹੇਠ ਗੁਰੂ ਗੋਬਿੰਦ ਸਿੰਘ ਸਹਿਬ ਪਾਤਸ਼ਾਹ ਦਾ ਅਵਤਾਰ ਪੁਰਵ ਮਨਾਉਂਦੀ ਹੈ ਤਾ ਇਸ ਵਿੱਚ ਕੀ ਮਾੜੀ ਗੱਲ ਹੈ। ਹੁਣ ਹਰਜੀਤ ਸਿੰਘ ਨੂੰ ਕੌਣ ਸਮਝਾਵੇ , ਕਿ ਭਾਈ ਪਹਿਲਾ ਤਾਂ ਇਹ ਦੱਸੋ ਕਿ ਰਾਸ਼ਟਰ ਦੀ ਕਿਹੜੀ ਸੰਗਤ ਹੁੰਦੀ ਹੈ। ਸੰਗਤ ਤਾਂ ਕੇਵਲ ਸਤਿਗੁਰੂ ਦੀ ਹੁੰਦੀ ਹੈ। ਰਾਸ਼ਟਰ ਦੇ ਤਾ ਕੇਵਲ ਲੋਕ ਹੁੰਦੇ ਹਨ। ਜੇ ਆਰ. ਐਸ. ਐਸ ਨੇ ਰਾਸ਼ਟਰੀ ਸਿੱਖ ਸੰਗਤ ਬਣਾਈ ਹੈ , ਤਾਂ ਫਿਰ ਹਿੰਦੂ ਰਾਸ਼ਟਰੀ ਸੰਗਤ ਕਿਉ ਨਾ ਬਣਾਈ ,ਫਿਰ ਮੁਸਲਮ ਰਾਸ਼ਟਰੀ ਸੰਗਤ ਕਿਉ ਨਾ ਬਣਾਈ ,ਫਿਰ ਬੋਧੀ ਰਾਸ਼ਟਰੀ ਸੰਗਤ ਕਿਉ ਨਾ ਬਣਾਈ ਅਤੇ ਫਿਰ ਜੈਨੀ ਰਾਸ਼ਟਰੀ ਸੰਗਤ ਕਿਉ ਨਾ ਬਣਾਈ। ਕੇਵਲ ਰਾਸ਼ਟਰੀ ਸਿੱਖ ਸੰਗਤ ਹੀ ਕਿਉ ਬਣਾਈ। ਇਹ ਆਰ. ਐਸ.ਐਸ ਦਾ ਲੁਕਮਾ ਅਤੇ ਸੁਖਮ ਕਿਸਮ ਦਾ ਬਹੁਤ ਹੀ ਖਤਰਨਾਕ ਏਜੰਡਾ ਹੈ । ਜਿਸ ਤੋ ਸਿੱਖਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਆਰ.ਐਸ. ਐਸ ਇਸ ਦੀ ਸ਼ਾਖਾ ਰਾਸ਼ਟਰੀ ਸਿੱਖ ਤੋ ਦੂਰੀ ਬਣਾਕੇ ਰੱਖਣੀ ਚਾਹੀਦੀ ਹੈ। ਹਰਜੀਤ ਸਿੰਘ ਗਰੇਵਾਲ ਦੀ ਇੱਹ ਗੱਲ ਠੀਕ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਕੋਈ ਵੀ ਮਨਾ ਸਕਦਾ ਹੈ । ਪਰ ਭੋਲੇ ਪੰਛੀ ਗਰੇਵਾਲ ਸਾਹਿਬ ਨੂੰ ਕੀ ਪਤਾ ਹੈ ਕਿ ਆਰ ਐਸ ਐਸ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਵਤਾਰ ਪੁਰਬ ਨਹੀਂ ਮਨਾਉਂਦੇ ਬਲਕਿ ਇਹ ਤਾ ਇਹ ਸਾਬਤ ਕਰਨਾ ਚਹੁਦੇ ਹਨ ਕਿ ਸਿੱਖ ਹਿੰਦੂਆ ਦਾ ਹੀ ਇੱਕ ਹਿੱਸਾ ਹਨ। ਜੇ ਇਹਨਾ ਨੂੰ ਸਿੱਖ ਗਰੂ ਸਹਿਬਾਨ ਨਾਲ ਇਤਨਾ ਹੀ ਪਿਆਰ ਹੈ ਤਾਂ ਇਹ ਸਿੱਖਾਂ ਵੱਲੋ ਮਨਾਏ ਜਾਂਦੇ ਗੁਰੂ ਸਹਿਬਾਨ ਜੀ ਦੇ ਅਵਤਾਰ ਪੁਰਬ ,ਜੋਤੀ ਜੋਤਿ ਦਿਹਾੜੇ ,ਸਹਿਬਜ਼ਾਦਿਆ ਦੇ ਸ਼ਹੀਦੀ ਦਿਹਾੜੇ ਜਾ ਹੋਰ ਪੰਥ ਸਮਾਗਮਾਂ ਵਿੱਚ ਕਿੱਨੇ ਕੁ ਹਿੰਦੂ ਵੀਰ ਸ਼ਾਮਲ ਹੁੰਦੇ ਹਨ ।ਹਰਜੀਤ ਸਿੰਘ ਗਰੇਵਾਲ ਸਾਹਿਬ ਜੀ , ਆਰ. ਆਰ.ਐਸ ਅਹਿਸਤਾ-ਅਹਿਸਤਾ ਸਿੱਖਾਂ ਦਾ ਸਿਦਕ ਪਰਖ ਰਹੀ ਹੈ । ਗਰੇਵਾਲ ਸਹਿਬ , ਦੂਸਰੇ ਤੁਸੀ ਕਹਿ ਰਹੇ ਹੋ ਕਿ ਸ਼ਰੋਮਣੀ ਅਕਾਲੀ ਦੱਲ ਸਾਡੇ ਤੋ ਬਿਨਾ ਪੰਜਾਬ ਵਿੱਚ ਸਰਕਾਰ ਨਹੀ ਬਣਾ ਸਕਦੇ ।ਇਹ ਤੁਹਾਡਾ ਭਰਮ ਹੈ ।ਅਸੀਂ ਬੇ ਜੀ ਪੀ ਨਾਲ ਸਾਂਝ ਇਸ ਕਰਕੇ ਨਹੀਂ ਪਾਈ ਸੀ ਕਿ ਅਸੀ ਪੰਜਾਬ ਵਿੱਚ ਕੇਵਲ ਰਾਜ ਹੀ ਕਰਨਾ ਹੈ ।ਅਸਲ ਗੱਲ ਇਹ ਸੀ ਕਿ ਕਾਂਗਰਸ ਪਾਰਟੀ ਲਗਾਤਾਰ ਸਿੱਖਾਂ ਅਤੇ ਪੰਜਾਬ ਨਾਲ ਧੱਕੇ ਅਤੇ ਵਿਤਕਰੇ ਕਰਦੀ ਆ ਰਹੀ ਸੀ ।ਦੂਸਰੇ ਦਰਬਾਰ ਸਹਿਬ ਉੱਤੇ ਕਾਂਗਰਸ ਪਾਰਟੀ ਨੇ ਹਮਲਾ ਕਰਕੇ ਅਤੇ ਇੰਦਰਾ ਗਾਧੀ ਦੀ ਮੌਤ ਤੋ ਬਾਅਦ ਸਿੱਖਾ ਦਾ ਜੋ ਕਤਲੇਆਮ ਕੀਤਾ ਉਸ ਨੇ ਕਾਂਗਰਸ ਪ੍ਰਤੀ ਸਿੱਖਾਂ ਅੰਦਰ ਸਦੀਵੀ ਦੁਸ਼ਮਣੀ ਪੈਦਾ ਕਰ ਦਿੱਤੀ ।
ਇੱਕ ਗੱਲ ਇਹ ਸੀ ਕਿ ਇੰਦਰਾ ਗਾਧੀ ਹਿੰਦੂਆ ਦੀ ਸਰਵੇ ਸਰਬਾ ਆਗੂ ਬਨਣਾ ਚਾਹੁੰਦੀ ਸੀ ਇਸ ਲਈ ਉਸ ਨੇ ਕਾਗਰਸ ਦੇ ਪਲੇਟਫਾਰ ਰਾਹੀ ਸਿੱਖਾਂ ਵਿਰੁੱਧ ਖਤਰਨਾਕ ਜਹਿਰ ਉਗਲਿਆ ।ਦੇਸ਼ ਅੰਦਰ ਕਾਗਰਸ ਨੇ ਸਿੱਖਾ ਅਤੇ ਹਿੰਦੂਆ ਦੀ ਲੜਾਈ ਬਨਾਉਣ ਦਾ ਅਸਫਲ ਯਤਨ ਕੀਤਾ ।ਉਸ ਸਮੇ ਸਿੱਖ ਲੀਡਰਸ਼ਿਪ ਨੇ ਦਿੱਲ ਉੱਤੇ ਪੱਥਰ ਰੱਖ ਕੇ ਬੀ ਜੇ ਪੀ ਨਾਲ ਸਾਝ ਪਾਕੇ ,ਕਾਗਰਸ ਦੇ ਹਿੰਦੂ ਸਿੱਖਾ ਨੁੰ ਲੜਾਉਣ ਵਾਲੇ ਏਜੰਡੇ ਦਾ ਡਟ ਕੇ ਵਿਰੋਧ ਕੀਤਾ ,ਜਦਕਿ ਸਿੱਖਾ ਨੂੰ ਪਤਾ ਹੈ ਕਿ ਦਰਬਾਰ ਸਹਿਬ ਉੱਤੇ ਹਮਲਾ ਕਰਾਉਣ ਵਿੱਚ ਸ੍ਰੀ ਲਾਲ ਕ੍ਸ਼ਿਨ ਅਡਵਾਨੀ ਵਰਗੇ ਬੀ ਜੇ ਪੀ ਦੇ ਆਗੂਆ ਦਾ ਵੀ ਰੋਲ ਹੈ ।ਗਰੇਵਾਲ ਸਾਹਿਬ 1986 ਵਿਚ ਸ਼ਰੋਮਣੀ ਅਕਾਲੀ ਦੱਲ ਇਕੱਲਾ ਲੜਿਆ ਤਾ ਅਸੀ 85 ਸੀਟਾ ਜਿੱਤ ਕੇ ਸਰਕਾਰ ਬਣਾਈ ਸੀ ।ਸਾਡਾ ਬੀ ਜੀ ਪੀ ਨਾਲ ਸਮਝੋਤਾ ਕੇਵਲ ਰਾਜ ਕਰਨਾ ਹੀ ਨਹੀ ਸੀ ਬਲਕਿ ਹਿੰਦੂ ਸਿੱਖ ਫਸਾਦ ਰੋਕਣ ਲਈ ਸੀ ਅਤੇ ਹੈ ।ਇੱਕ ਗੱਲ ਹੋਰ ਹੈ ਕਿ ਕਾਂਗਰਸ ਨੇ ਇਸ ਦੇਸ਼ ਵਿੱਚ ਦੇਸ਼ ਦਾ ਰਾਸ਼ਟਰਪਤੀ ਇੱਕ ਸਿੱਖ ਗਿਆਨੀ ਜੈਲ ਸਿੰਘ ਬਣਾਇਆ । ਦੇਸ਼ ਦਾ ਪਰਧਾਨ ਮੰਤਰੀ ਇੱਕ ਸਿੱਖ ਮਨਮੋਹਨ ਸਿੰਘ ਬਣਾਇਆ ।ਦੇਸ਼ ਦਾ ਗ੍ਰਹਿ ਮੰਤਰੀ ਇੱਕ ਸਿੱਖ ਬੁੱਟਾ ਸਿੰਘ ਬਣਾਇਆ ,ਬਹੁਤ ਸਾਰੇ ਸਿੱਖ ਰਾਜਦੂਤ ਬਣਾਏ ,ਹਾਲਾਕਿ ਕਾਗਰਸ ਨਾਲ ਸਿੱਖਾ ਦੀ ਕਿਸੇ ਜਥੇਬੰਦੀ ਦਾ ਕੋਈ ਰਾਜਸੀ ਗੱਠਜੋੜ ਨਹੀ ਹੈ ।ਬੀ ਜੇ ਪੀ ਸਾਡੇ ਨਾਲ ਸਮਝੋਤੇ ਕਰਕੇ ਪੰਜਾਬ ਅੰਦਰ 7,8 ਵਜੀਰ ਬਣਾਉਦੀ ਹੈ ।ਬਦਲੇ ਵਿੱਚ ਕੇਦਰ ਵਿਚ , ਇੱਕ ਛੋਟੀ ਜਹੀ ਵਜਾਰਤ ਦੇਤੀ ਹੈ।ਹਰਜੀਤ ਸਿੰਘ ਗਰੇਵਾਲ ਜੀ, ਜੇ ਬੇ ਜੀ ਪੀ ਜਾ ਆਰ ਐਸ ਐਸ ਸੱਚ ਮੱਚ ਹੀ ਸਿੱਖਾ ਨੁੰ ਪਿਆਰ ਕਰਦੀਆ ਹਨ ਤਾ ਬਿਨਾ ਦੇਰੀ ਸਿੱਖਾ ਨੂੰ” ਸਿੱਖਾ ਨੂੰ ਇੱਕ ਵੱਖਰੀ ਕੌਮ ਦਾ ਭਾਰਤੀ ਸਵਿਧਾਨ ਵਿੱਚ ਦਰਜਾ ਦਿਓ !ਸਪੂੰਰਨ ਅਨੰਦ ਮੈਰਿਜ ਐਕਟ ਲਾਗੂ ਕਰੋ “ਮੌਜੂਦਾ ਅਨੰਦ ਮੈਰਿਜ ਐਕਟ ਸਿੱਖਾ ਨਾਲ ਨਿਰਾ ਧੋਖਾ ਹੈ ।ਪੰਜਾਬ ਦਾ ਪਾਣੀ, ਪੰਜਾਬ ਨੂੰ ਵਾਪਸ ਕਰੋ ,ਪੰਜਾਬੀ ਬੋਲਦੇ ਇਲਾਕੇ ਪੰਜਾਬ ਨੁੰ ਵਾਪਸ ਕਰਕੇ ਇੱਕ ਸੰਪੂਰਨ ਪੰਜਾਬ ਬਣਾਓ । ਪੰਜਾਬ ਦੇ ਡੈਮ ਪੰਜਾਬ ਨੂੰ ਦਿਓ ।ਪੰਜਾਬ ਨੂੰ ਦਿੱਲੀ ਦੀ ਕਲੌਨੀ ਨਾ ਬਣਾਕੇ ਸ੍ਰੀ ਅਨੰਦਪੁਰ ਸਹਿਬ ਦਾ ਮਤਾ ਪਰਵਾਨ ਕਰਕੇ ਪੰਜਾਬ ਦਾ ਸਵੈਮਾਣ ਬਹਾਲ ਕਰੋ !ਫੋਜ ਵਿੱਚ ਸਿੱਖਾ ਦੀ ਭਰਤੀ 2% ਦੀ ਵਿਜਾਏ ਯੋਗਤਾ ਅਨੁੰਸਾਰ ਪਰਵਾਨ ਕਰੋ । ਪੰਜਾਬ ਦੀ ਰਾਜਧਾਨੀ ਅਤੇ ਪੰਜਾਬ ਦਾ ਹਾਈ ਕੋਰਟ ਪੰਜਾਬ ਨੂੰ ਵਾਪਸ ਦਿਓ ।ਇਹ ਸਾਰੇ ਧੱਕੇ ਤਾਂ ਸਿੱਖਾਂ ਨਾਲ ਅਤੇ ਪੰਜਾਬ ਨਾਲ ਕਾਂਗਰਸ ਨੇ ਕੀਤੇ ਹਨ ।ਇਹ ਸੱਭ ਕੁੱਝ ਕਰਨ ਨਾਲ ਬੇ ਜੀ ਪੀ ਅਕਾਲੀ ਦੱਲ ਗੱਠਜੋੜ ਨੂੰ ਫਾਇਦਾ ਹੋਏਗਾ। ਇੱਕ ਗੱਲ ਹੋਰ ਸ਼ਪੱਸਟ ਕਰਨੀ ਚਾਹੁੰਦਾ ਹਾ ਕਿ ਹੁਣ ਸਿੱਖਾ ਨੂੰ ਹਿੰਦੂਆ ਦਾ ਹਿਸਾ ਸਾਬਤ ਕਰਨ ਲਈ ਜਾ ਸਿੱਖੀ ਨੁੰ ਖਤਮ ਕਰਨ ਲਈ ਬੇ ,ਜੇ ਪੀ ,ਆਰ ਐਸ ਐਸ ਕੁੱਝ ਨਹੀ ਕਰ ਸਕਦੀਆ , ਕਿਉਕਿ ਹੁਣ ਸਿੱਖ ਧਰਮ ਅੰਤਰਰਾਸ਼ਟਰੀ ਪਲੇਟ ਫਾਰਮ ਉੱਤੇ ਪਹੁੰਚ ਗਿਆ ਹੈ ।ਸਿੱਖ ਲੀਡਰਸਿੱਪ ਅੰਤਰਰਾਸ਼ਟਰੀ ਪਲੇਟਫਾਰਮ ਰਾਹੀ ਦੁਨੀਆਂ ਦੀ ਬਹੁਤ ਛੇਤੀ ਅਗਵਾਈ ਕਰੇਗੀ।ਸਿੱਖਾਂ ਨੂੰ ਦੋਸਤ ਅਤੇ ਦੁਸ਼ਮਣ ਦੀ ਨਿਸ਼ਾਨ ਦੇਹੀ , ਪੁਰੀ ਮਨੁੱਖਤਾਂ ਦੀ ਏਕਤਾ ਅਤੇ ਸਰਬੱਤ ਦੇ ਭਲੇ ਦੇ ਸਿਧਾਂਤ ਦੇ ਨਾਲ ਨਾਲ ਦੁਨੀਆ ਦੇ ਸਾਹਮਣੇ ਜਿਹੜੀਆਂ ਚਣੋਤੀਆਂ ਹਨ ਉਹਨਾ ਦੇ ਵਿਰੁੱਧ ਆਪਣਾ ਬਣਦਾ ਰੋਲ ਅਦਾ ਕਰਦੇ ਰਹਿਣਾ ਚਾਹੀਦਾ ਹੈ ।ਸਿੱਖਾਂ ਨੂੰ ਸਬਰ ਦਾ ,ਸਿਦਕ ਦਾ ਅਤੇ ਵੰਡ ਛੱਕਣ ਦੇ ਸਿਧਾਂਤ ਦਾ ਪੱਲਾ ਘੁੱਟ ਕੇ ਫੜਕੇ ਕੇ ਰੱਖਣਾ ਚਾਹੀਦਾ ਹੈ ।

Share Button

Leave a Reply

Your email address will not be published. Required fields are marked *

%d bloggers like this: