ਸੰਗਤਪੁਰਾ ਸਕੂਲ ਵਿੱਚ ਵੋਟਰ ਜਾਗਰੂਕਤਾ ਸੈਮੀਨਾਰ,ਪੋਸਟਰ ਮੇਕਿੰਗ ਅਤੇ ਸਲੋਗਨ ਮੁਕਾਬਲੇ ਕਰਵਾਏ

ss1

ਸੰਗਤਪੁਰਾ ਸਕੂਲ ਵਿੱਚ ਵੋਟਰ ਜਾਗਰੂਕਤਾ ਸੈਮੀਨਾਰ,ਪੋਸਟਰ ਮੇਕਿੰਗ ਅਤੇ ਸਲੋਗਨ ਮੁਕਾਬਲੇ ਕਰਵਾਏ

img-20161115-wa0055ਕੋਹਰੀਆਂ 15 ਨਵੰਬਰ (ਰਣ ਸਿੰਘ ਚੱਠਾ)-ਭਾਰਤ ਦੇ ਚੋਣ ਕਮਿਸ਼ਨ ਅਤੇ ਦਿੜ੍ਹਬਾ ਦੇ ਰਿਟਰਨਿੰਗ ਅਫਸਰ ਅਤੇ ਜਿਲ੍ਹਾ ਟਰਾਂਸਪੋਰਟ ਅਫਸਰ ਸੰਗਰੂਰ ਦੇ ਦਿਸ਼ਾ ਨ ਨਿਰਦੇਸ਼ਾਂ ਅਨੁਸਾਰ ਪਿੰਡ ਸੰਗਤਪੁਰਾ ਦੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਵਿਖੇ ਸਵੀਪ ਮੁਹਿੰਮ ਤਹਿਤ ਵੋਟਰ ਜਾਗਰੂਕਤਾ ਸੈਮੀਨਾਰ ਪੋਸਟਰ ਮੇਕਿੰਗ ਅਤੇ ਸਲੋਗਨ ਮੁਕਾਬਲੇ ਦਾ ਆਯੋਜਨ ਕੀਤਾ ਗਿਆ।ਸਕੂਲ ਪ੍ਰਿੰਸੀਪਲ ਸ੍ਰੀਮਤੀ ਊਸ਼ਾ ਜੈਨ ਦੀ ਅਗਵਾਈ ਚ ਹੋਏ ਇਸ ਸੈਮੀਨਾਰ ਵਿੱਚ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਧ ਚੜਕੇ ਭਾਗ ਲਿਆ।ਡੀ,ਟੀ,ਓ ਦਫਤਰ ਵੱਲੋਂ ਪੁੱਜੇ ਨੋਡਲ ਅਫਸਰ ਕਮ ਮਾਸਟਰ ਲੱਖਾ ਸਿੰਘ ਗੁੱਜਰਾਂ ਅਤੇ ਲੈਕਚਰਾਰ ਹਰਸੰਤ ਸਿੰਘ ਢੀਂਡਸਾ ਨੇ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਨੂੰ ਵੋਟ ਬਣਾਉਣ ਤੇ ਪੋਲ ਕਰਨ ਲਈ ਪ੍ਰੇਰਿਆ।ਉਨ੍ਹਾਂ ਕਿਹਾ ਕਿ ਲੋਕਤੰਤਰ ਵੋਟ ਵਿੱਚ ਬੜੀ ਤਾਕਤ ਹੁੰਦੀ ਹੈ,ਇਹ ਵਡਮੁੱਲਾ ਆਧਿਕਾਰ ਬੜੀ ਮੁਸਕਿਲ ਨਾਲ ਮਿਲਿਆ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪ ਵੀ ਵੋਟ ਬਣਾਉਣ ਅਤੇ ਆਂਢ ਗੁਆਂਢ ਨੂੰ ਵੀ ਵੋਟ ਪਾਉਣ ਲਈ ਪ੍ਰਰਿਤ ਕਰਨ।ਇਸ ਮੋਕੇ ਪੋਸਟਰ ਮੇਕਿੰਗ ਸਲੋਗਨ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਐਲੀਮੈਂਟਰੀ ਵਿੰਗ ਵਿੱਚੋਂ ਸੋਨੀ ਸਿੰਘ ਪਹਿਲਾਂ ਹਮਪ੍ਰੀਤ ਕੌਰ ਨੇ ਦੁਜਾ ਸਥਾਨ ਹਾਸਿਲ ਕੀਤਾ।ਜਦੋਂ ਕਿ ਸਲੈਗਨ ਲਿਖਣ ਵਿੱਚ ਅੱਠਵੀਂ ਜਮਾਤ ਦੀ ਮਨਪ੍ਰੀਤ ਕੌਰ ਪਹਿਲਾ ਤੇ ਅੱਠਵੀਂ ਜਮਾਤ ਦੇ ਬੱਬੂ ਸਿੰਘ ਨੇ ਦੁਜਾ ਸਥਾਨ ਹਾਸਲ ਕੀਤਾ।ਇਸੇ ਪ੍ਰਕਾਰ ਸੰਕੈਡਰੀ ਵਿੰਗ ਵਿੱਚੋਂ ਦਸਵੀਂ ਜਮਾਤ ਦੀ ਸੁਖਪ੍ਰੀਤ ਕੌਰ ਪਹਿਲਾ ਅਤੇ ਕਮਲਦੀਪ ਕੌਰ ਨੇ ਦੁਜਾ ਸਥਾਨ ਹਾਸਲ ਕੀਤਾ।ਸਲੋਗਨ ਲਿਖਣ ਵਿੱਚ ਦਸਵੀਂ ਜਮਾਤ ਦੀ ਸੰਦੀਪ ਕੌਰ ਪਹਿਲਾ ਅਤੇ ਨੌਵੀਂ ਜਮਾਤ ਦੇ ਕੁਲਵੀਰ ਸਿੰਘ ਦੁਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਦਲਵਿੰਦਰ ਸਿੰਘ,ਪੁਨੀਸ ਕੁਮਾਰ ਸਰਮਾ,ਜਸਵਿੰਦਰ ਕੌਰ,ਗਗਨਦੀਪ ਕੌਰ,ਨਵਦੀਪ ਕੌਰ ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *