Tue. Apr 23rd, 2019

ਸਫ਼ਰ

ਸਫ਼ਰ

ਸੋਚ-ਸੋਚ ਕੇ
ਕਵਿਤਾ ਨਹੀ ਲਿਖੀ ਜਾਂਦੀ
ਤੁਸਾਂ ਵਾਰਤਕ ਲਿਖ ਲੈਣਾਂ ਜੀ
ਜਿਵੇਂ ਬਰਫ ਪਿਘਲ ਕੇ
ਤੇ ਮੀਂਹ ਦੇ ਪਾਣੀ
ਝਰਨੇ ਬਣ-ਬਣ ਪੱਥਰਾਂ’ਚੋਂ
ਰਾਹ ਬਣਾ ਕੇ ਲੰਘ ਅਾੳੁਂਦੇ ਨੇ
ੳੁਵੇਂ ਹੀ ਕਵਿਤਾਂ ਸਫ਼ਰ ਕਰਦੀ ਹੈ।
ਸੋਚਾਂ ਸੋਚ ਕੇ
ਕਵਿਤਾ ਨਹੀ ਲਿਖੀ ਜਾਂਦੀ
ਜੇ ਮਨ’ਚ ਧਾਰ ਕੇ
ਪੱਗ ਸੋਹਣੀ ਬੰਨ੍ਹਣ ਦੀ ਸੋਚੀੲੇ
ਤੇ ੳੁਹ ਵੀ ਸੋਹਣੀ ਨਹੀਂ ਬੱਝਦੀ!
ਸੱਚੀ! ਸੋਚ ਕੇ ਕਵਿਤਾ ਨਹੀਂ ਲਿਖ ਹੁੰਦੀ!

ਹੀਰਾ ਸਿੰਘ ਤੂਤ
ਮੋਬ.98724-55994

Share Button

Leave a Reply

Your email address will not be published. Required fields are marked *

%d bloggers like this: