ਸੜਕ ਹਾਦਸੇ ਵਿੱਚ ਪਤੀ ਦੀ ਮੌਤ ਪਤਨੀ ਜਖ਼ਮੀ

ss1

ਸੜਕ ਹਾਦਸੇ ਵਿੱਚ ਪਤੀ ਦੀ ਮੌਤ ਪਤਨੀ ਜਖ਼ਮੀ

ਮੁੱਲਾਂਪੁਰ ਦਾਖਾ 6 ਨਵੰਬਰ (ਮਲਕੀਤ ਸਿੰਘ) ਅੱਜ ਸਵੇਰੇ ਲੁਧਿਆਣਾ-ਫਿਰੋਜਪੁਰ ਰੋਡ ਤੇ ਪਿੰਡ ਗਹੌਰ ਲਾਗੇ ਐਕਟਿਵਾ ਖੜ੍ਹੇ ਕੈਂਟਰ ਵਿੱਚ ਲੱਗਣ ਤੇ ਪਤੀ ਦੀ ਮੌਤ ਅਤੇ ਪਤਨੀ ਗੰਭੀਰ ਜਖ਼ਮੀ ਹੋ ਗਈ। ਜਿਸਨੂੰ ਮੇਡੀਵੇਅ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ।

       ਹੌਲਦਾਰ ਸੁਬੇਗ ਸਿੰਘ ਨੇ ਇਸ ਘਟਨਾਂ ਬਾਰ੍ਹੇ ਦੱਸਿਆ ਅੱਜ ਸੁਬ੍ਹਾ ਸਾਢੇ ਕੁ ਪੰਜ ਵਜੇ ਨਿਰਮਲ ਸਿੰਘ ਪੁੱਤਰ ਗੱਜਣ ਸਿੰਘ (70) ਵਾਸੀ ਪਿੰਡ ਬੁਢੇਲ ਆਪਣੀ ਪਤਨੀ ਅਮਰਜੀਤ ਕੌਰ ਨਾਲ ਲੁਧਿਆਣਾ ਵਿਖੇ ਦਵਾਈ ਲੈਣ ਲਈ ਆਪਣੀ ਐਕਟਿਵਾ ‘ਤੇ ਜਾ ਰਹੇ ਸਨ। ਜਦੋਂ ਉਹ ਪਿੰਡ ਗਹੌਰ ਲਾਗੇ ਪੁੱਜੇ ਤਾਂ ਸੜਕ ਕਿਨਾਰੇ ਧੁੰਦ ਕਾਰਨ ਖੜ੍ਹਾ ਕੈਂਟਰ ਨਜ਼ਰ ਨਾ ਆਉਣ ਕਾਰਨ ਐਕਟਿਵਾ ਕੈਂਟਰ ਵਿੱਚ ਵੱਜ ਗਈ ਜਿਸ ਨਾਲ ਨਿਰਮਲ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਉਸਦੀ ਅਮਰਜੀਤ ਕੌਰ ਗੰਭੀਰ ਜਖਮੀ ਹੋ ਗਈ। ਜਿਸਨੂੰ ਰਾਹਗੀਰਾਂ ਨੇ ਉਕਤ ਹਸਪਤਾਲ ਵਿੱਚ ਦਾਖਲ ਕਰਵਾਇਆ। ਪੁਲਿਸ ਨੇ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।

Share Button

Leave a Reply

Your email address will not be published. Required fields are marked *