Sun. Jul 21st, 2019

ਸੜਕ ਹਾਦਸੇ ਵਿਚ ਇਕਲੌਤੇ ਪੁੱਤਰ ਦੀ ਮੌਤ,ਪੁਲੀਸ ਵਲੋਂ ਕੇਸ ਦਰਜ ਕਰਨ ਦੀ ਥਾਂ ਰਾਜ਼ੀਨਾਮੇ ਲਈ ਦਬਾਅ

ਸੜਕ ਹਾਦਸੇ ਵਿਚ ਇਕਲੌਤੇ ਪੁੱਤਰ ਦੀ ਮੌਤ,ਪੁਲੀਸ ਵਲੋਂ ਕੇਸ ਦਰਜ ਕਰਨ ਦੀ ਥਾਂ ਰਾਜ਼ੀਨਾਮੇ ਲਈ ਦਬਾਅ

ਗੜਸ਼ੰਕਰ (ਅਸ਼ਵਨੀ ਸ਼ਰਮਾ)-ਸਥਾਨਕ ਹੁਸ਼ਿਆਰਪੁਰ ਰੋਡ ‘ਤੇ ਸਥਿਤ ਰੈਸਟ ਹਾਊਸ ਨੇੜੇ ਦੇਰ ਸ਼ਾਮ ਵਾਪਰੇ ਸੜਕ ਹਾਦਸੇ ਵਿਚ ਵੈਲਡਿੰਗ ਵਰਕਸ ਦਾ ਕੰਮ ਕਰਦੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੋਬਿੰਦ ਸਿੰਘ (30) ਪੁੱਤਰ ਦਰਸ਼ਨ ਸਿੰਘ ਵਾਸੀ ਕਾਲੇਵਾਲ ਲੱਲੀਆਂ ਵਜੋਂ ਹੋਈ ਹੈ। ਮ੍ਰਿਤਕ ਦੋ ਭੈਣਾ ਦਾ ਇਕਲੌਤਾ ਭਰਾ ਸੀ। ਇਸ ਸਬੰਧੀ ਸਥਾਨਕ ਪੁਲੀਸ ਵਲੋਂ ਕੇਸ ਦਰਜ ਕਰਨ ਦੀ ਥਾਂ ਮ੍ਰਿਤਕ ਨੌਜਵਾਨ ਦੇ ਵਾਰਿਸਾਂ ਨੂੰ ਰਾਜ਼ੀਨਾਮੇ ਲਈ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਜਿਸ ਕਰਕੇ ਪੁਲੀਸ ਥਾਣੇ ਵਿਖੇ ਪੁੱਜੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਜਾਂਚ ਕਰ ਰਹੇ ਏਐਸਆਈ ਓਮ ਪ੍ਰਕਾਸ਼ ‘ਤੇ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ।

ਮਿਲੀ ਜਾਣਕਾਰੀ ਅਨੁਸਾਰ ਗੋਬਿੰਦ ਸਿੰਘ ਆਪਣੇ ਮੋਟਰਸਾਇਕਲ ਨੰਬਰ ਪੀਬੀ 07 ਬੀਐਨ 9410 ‘ਤੇ ਸਵਾਰ ਹੋ ਕੇ ਅੱਜ ਦੁਪਹਿਰ ਕਰੀਬ ਦੋ ਵਜੇ ਪਿੰਡ ਕਾਲੇਵਾਲ ਤੋਂ ਗੜਸ਼ੰਕਰ ਵਿਖੇ ਸਥਿਤ ਆਪਣੀ ਵੈਲਡਿੰਗ ਵਰਕਸ ਦੀ ਦੁਕਾਨ ਵੱਲ ਜਾ ਰਿਹਾ ਸੀ ਕਿ ਉਹ ਸਥਾਨਕ ਰੈਸਟ ਹਾਉਸ ਕੋਲ ਹੁਸ਼ਿਆਰਪੁਰ ਵੱਲ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਪੀਬੀ07 ਬੀਕਿਉ 3825 ਦੀ ਲਪੇਟ ਵਿਚ ਆ ਗਿਆ। ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਏ ਨੌਜਵਾਨ ਨੂੰ ਹਸਪਤਾਲ ਪੁਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਕੀ ਕਹਿੰਦੇ ਹਨ-ਏਐਸਆਈ ਜਦੋ ਇਸ ਸਬੰਧ ਚ ਕੇਸ ਦੀ ਜਾਂਚ ਕਰ ਰਹੇ ਏਐਸਆਈ ਓਮ ਪ੍ਰਕਾਸ਼ ਨਾਲ ਗੱਲ ਕੀਤੀ ਤਾ ਉਨਾ ਨੇ ਕਿਹਾ ਕਿ ਉਨਾਂ ਨੇ ਕਿਸੇ ਨੂੰ ਰਾਜ਼ੀਨਾਮੇ ਲਈ ਨਹੀਂ ਕਿਹਾ ਅਤੇ ਉਹ ਬਣਦੀ ਕਾਰਵਾਈ ਕਰ ਰਹੇ ਹਨ। ਉਨਾਂ ਕਿਹਾ ਕਿ ਬੱਸ ਦੇ ਚਾਲਕ ਅਤੇ ਕੰਡਕਟਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਪੁਲੀਸ ਨੇ ਕੋਈ ਕੇਸ ਦਰਜ ਨਹੀਂ ਕੀਤਾ। ਗੱਲ ਕਰਦਿਆ ਗੋਬਿੰਦ ਦੀ ਭੈਣ ਜਸਵਿੰਦਰ ਕੋਰ ਨੇ ਦੱਸਿਆ ਕਿ ਅਸੀ ਪੁਲਿਸ ਨੂੰ ਕਾਰਵਾਈ ਕਰਨ ਲਈ ਕਹਿੰਦੇ ਹਾ ਤਾ ਸਾਨੂੰ ਡਰੈਵਰ ਅਤੇ ਕੰਡੈਕਟਰ ਨਾਲ ਰਾਜੀਨਾਮਾ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ।

Leave a Reply

Your email address will not be published. Required fields are marked *

%d bloggers like this: