ਸੜਕ ਹਾਦਸੇ ‘ਚ ਲੁਧਿਆਣੇ ਦੇ 9 ਲੋਕਾਂ ਦੀ ਮੌਤ, 12 ਜ਼ਖ਼ਮੀ

ss1

ਸੜਕ ਹਾਦਸੇ ‘ਚ ਲੁਧਿਆਣੇ ਦੇ 9 ਲੋਕਾਂ ਦੀ ਮੌਤ, 12 ਜ਼ਖ਼ਮੀ

accident-compressed-1-580x350

ਭਿਵਾਨੀ: ਦੇਰ ਰਾਤ ਵਾਪਰਿਆ ਦਰਦਨਾਕ ਸੜਕ ਹਾਦਸਾ। ਇਸ ਹਾਦਸੇ ‘ਚ 9 ਲੋਕਾਂ ਦੀ ਜਾਨ ਚਲੀ ਗਈ ਹੈ, ਜਦਕਿ 12 ਲੋਕ ਜ਼ਖਮੀ ਹੋਏ ਹਨ। ਮ੍ਰਿਤਕ ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਦੇ ਰਹਿਣ ਵਾਲੇ ਸਨ। ਇਹ ਭਿਆਨਕ ਹਾਦਸਾ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਪਿੰਡ ਸੈਨਿਵਾਸ ਨੇੜੇ ਵਾਪਰਿਆ। ਹਾਦਸਾ ਬਲੈਰੋ ਗੱਡੀ ਤੇ ਟਰੱਕ ਦੀ ਟੱਕਰ ਕਾਰਨ ਵਾਪਰਿਆ। ਹਾਦਸੇ ਦਾ ਸ਼ਿਕਾਰ ਹੋਏ ਲੋਕ ਗੁੱਗਾ ਮਾੜੀ ਦੇ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਸਨ।
ਹਾਸਲ ਜਾਣਕਾਰੀ ਮੁਤਾਬਕ ਮਾਛੀਵਾੜਾ ਦੇ ਰਹਿਣ ਵਾਲੇ ਪਰਿਵਾਰ ਬਲੈਰੋ ‘ਤੇ ਸਵਾਰ ਹੋ ਕੇ ਰਾਜਸਥਾਨ ਦੇ ਗੁੱਗਾ ਮਾੜੀ ਸਥਾਨ ਵਿਖੇ ਮੱਥਾ ਟੇਕਣ ਗਏ ਸਨ। ਦੇਰ ਰਾਤ ਜਦ ਉਹ ਵਾਪਸ ਪਰਤ ਰਹੇ ਸਨ ਤਾਂ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ‘ਚ ਪਿੰਡ ਸੈਨਿਵਾਸ ਨੇੜੇ ਇੱਕ ਗੱਡੀ ਨੂੰ ਓਵਰਟੇਕ ਕਰਦਿਆਂ ਬਲੈਰੋ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਜਾ ਟਕਰਾਈ। ਇਹ ਟੱਕਰ ਇੰਨੀ ਭਿਆਨਕ ਸੀ ਕਿ 9 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੌਰਾਨ 12 ਲੋਕ ਗੰਭੀਰ ਜ਼ਖ਼ਮੀ ਵੀ ਹੋਏ ਹਨ। ਮਰਨ ਵਾਲਿਆਂ ‘ਚ 1 ਔਰਤ ਤੇ 8 ਆਦਮੀ ਸ਼ਾਮਲ ਹਨ। ਜਦਕਿ ਜ਼ਖ਼ਮੀਆਂ ‘ਚ 5 ਔਰਤਾਂ ਤੇ 7 ਆਦਮੀ ਸ਼ਾਮਲ ਹਨ।
ਜ਼ਖ਼ਮੀਆਂ ਨੂੰ ਤੁਰੰਤ ਨੇੜੇ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇੱਥੇ ਇੱਕ ਜ਼ਖ਼ਮੀ ਦੀ ਹਾਲਤ ਜ਼ਿਆਦਾ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਹਿਸਾਰ ਲਈ ਰੈਫਰ ਕਰ ਦਿੱਤਾ ਹੈ। ਜ਼ਖ਼ਮੀਆਂ ‘ਚ ਸ਼ਾਮਲ ਦੇਸਰਾਜ ਮੁਤਾਬਕ ਉਹ ਧਾਰਮਿਕ ਸਥਾਨ ‘ਤੇ ਮੱਥਾ ਟੇਕ ਕੇ ਵਾਪਸ ਪਰਤ ਰਹੇ ਸਨ। ਹਾਦਸੇ ਵੇਲੇ ਜ਼ਿਆਦਾਤਰ ਲੋਕ ਸੁੱਤੇ ਹੋਏ ਸਨ। ਅਚਾਨਕ ਇਹ ਹਾਦਸਾ ਵਾਪਰ ਗਿਆ।
Share Button

Leave a Reply

Your email address will not be published. Required fields are marked *