ਸੜਕ ਹਾਦਸੇ ਚ ਨੌਜਵਾਨ ਦੀ ਮੌਤ, 2 ਗੰਭੀਰ ਜਖਮੀ

ss1

ਸੜਕ ਹਾਦਸੇ ਚ ਨੌਜਵਾਨ ਦੀ ਮੌਤ, 2 ਗੰਭੀਰ ਜਖਮੀ

ਕਾਲਾਂਵਾਲੀ 25 ਫਰਵਰੀ (ਗੁਰਮੀਤ ਸਿੰਘ ਖਾਲਸਾ)- ਖੇਤਰ ਦੇ ਪਿੰਡ ਦੇਸੂ ਮਲਕਾਣਾ ਦੇ ਨਜਦੀਕ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੋ ਜਣੇ ਗੰਭੀਰ ਜਖਮੀ ਹੋ ਗਏ। ਜਾਣਕਾਰੀ ਅਨੁਸਾਰ ਪਿੰਡ ਦੇਸੂ ਮਲਕਾਣਾ ਨਿਵਾਸੀ ਮਨਪ੍ਰੀਤ ਸਿੰਘ ਉਮਰ ਲਗਭਗ 24 ਸਾਲ ਆਪਣੇ ਸਾਥੀਆਂ ਮਨਪ੍ਰੀਤ ਸਿੰਘ ਅਤੇ ਰਾਜਪਾਲ ਸਿੰਘ ਸਮੇਤ ਕਾਰ ਤੇ ਸਵਾਰ ਹੋ ਕੇ ਕਾਲਾਂਵਾਲੀ ਤੋਂ ਇੱਕ ਵਿਆਹ ਤੋਂ ਵਾਪਿਸ ਪਿੰਡ ਵੱਲ ਆ ਰਿਹਾ ਸੀ ਅਚਾਕ ਕਾਰ ਦਾ ਸੰਤੂਲਨ ਵਿਗੜਨ ਕਾਰਨ ਕਾਰ ਪੁਲ ਨਾਲ ਟਕਰਾ ਗਈ। ਕਾਰ ਦੇ ਪੁਲ ਨਾਲ ਟਕਰਾਉਣ ਕਾਰਨ ਹੋਏ ਭਿਆਨਕ ਹਾਦਸੇ ਚ ਮਨਪ੍ਰੀਤ ਸਿੰਘ ਦੀ ਮੌਤ ਹੋ ਗਈ ਅਤੇ ਬਾਕੀ ਦੋ ਜਣੇ ਗੰਭੀਰ ਜਖਮੀ ਹੋ ਗਏ। ਜਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਦਾ ਥੋੜਾ ਸਮਾਂ ਪਹਿਲਾਂ ਹੀ ਵਿਆਹ ਹੋਇਆ ਹੈ ਅਤੇ ਮ੍ਰਿਤਕ ਦਾ ਇੱਕ ਛੋਟਾ ਜਿਹਾ ਪੁੱਤਰ ਵੀ ਹੈ।

Share Button

Leave a Reply

Your email address will not be published. Required fields are marked *