ਸੜਕ ਹਾਦਸੇ ਚ ਟਰੱਕ ਡਰਾਈਵਰ ਦੀ ਮੌਤ, ਕੈਂਟਰ ਚਾਲਕ ਫਰਾਰ

ਸੜਕ ਹਾਦਸੇ ਚ ਟਰੱਕ ਡਰਾਈਵਰ ਦੀ ਮੌਤ, ਕੈਂਟਰ ਚਾਲਕ ਫਰਾਰ

03mk01ਮਹਿਲ ਕਲਾਂ 03 ਨਵੰਬਰ (ਗੁਰਭਿੰਦਰ ਗੁਰੀ)- ਬਰਨਾਲਾ ਲੁਧਿਆਣਾ ਮੁੱਖ ਮਾਰਗ ਤੇ ਪਿੰਡ ਵਜੀਦਕੇ ਖੁਰਦ ਨਜ਼ਦੀਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ। ਪੁਲਸ ਥਾਣਾ ਠੁੱਲੀਵਾਲ ਦੇ ਏ ਐਸ ਆਈ ਬਲਦੇਵ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਢਾਈ ਵਜੇ ਦੇ ਕਰੀਬ ਬਰਨਾਲਾ-ਲੁਧਿਆਣਾ ਮੁੱਖ ਮਾਰਗ ਅਤੇ ਪਿੰਡ ਵਜੀਦਕੇ ਖੁਰਦ ਦੇ ਨਿਊ ਪੰਜਾਬ ਢਾਬੇ ਦੇ ਸਾਹਮਣੇ ਇੱਕ ਟਰੱਕ ਡਰਾਈਵਰ ਆਪਣੇ ਟਰੱਕ ਨੂੰ ਸੜਕ ਕਿਨਾਰੇ ਖੜਾ ਕਰਕੇ ਉਸਦੀਆਂ ਪਿਛਲੀਆਂ ਲਾਇਟਾ ਠੀਕ ਕਰ ਰਿਹਾ ਸੀ, ਤਾਂ ਸਵੇਰੇ ਧੂੰਆ ਅਤੇ ਧੁੰਦ ਹੋਣ ਕਾਰਨ ਪਿੱਛੋਂ ਆ ਰਿਹਾ ਸਬਜ਼ੀ ਨਾਲ ਭਰੇ ਇੱਕ ਕੈਂਟਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਨਾਲ ਟਰੱਕ ਚਾਲਕ ਗੰਭੀਰ ਜ਼ਖਮੀ ਹੋ ਗਿਆ ਅਤੇ ਆਉਣ ਜਾਣ ਵਾਲੇ ਰਾਹਗੀਰਾਂ ਨੇ 108 ਐਬੂਲੈਂਸ ਦੀ ਮਦਦ ਨਾਲ ਉਸ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਜਾਇਆ ਗਿਆ ਜਿਥੇ ਉਹ ਜ਼ਖ਼ਮਾਂ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਉਨਾਂ ਦੱਸਿਆ ਕਿ ਮ੍ਰਿਤਕ ਟਰੱਕ ਡਰਾਈਵਰ ਦੀ ਪਹਿਚਾਣ ਪੂਰਨ ਸਿੰਘ ਪੁੱਤਰ ਬਿਹਾਰੀ ਲਾਲ ਵਾਸੀ ਬੀਕਾਨੇਰ ਵਜੋਂ ਹੋਈ। ਏ ਐਸ ਆਈ ਬਲਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਡਰਾਈਵਰ ਦੇ ਵਾਰਸਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਉਨਾਂ ਦੇ ਬਿਆਨਾਂ ਦੇ ਆਧਾਰ ਤੇ ਦੋਸੀ ਕੈਂਟਰ ਵਾਲੇ ਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਪਰ ਅਜੇ ਤੱਕ ਕੈਂਟਰ ਦਾ ਡਰਾਈਵਰ ਫਰਾਰ ਹੈ।

Share Button

Leave a Reply

Your email address will not be published. Required fields are marked *

%d bloggers like this: