Sat. Oct 19th, 2019

ਸੜਕ ਹਾਦਸੇ ‘ਚ ਇਕ ਦੀ ਮੌਤ, ਦੋ ਜ਼ਖ਼ਮੀ

ਸੜਕ ਹਾਦਸੇ ‘ਚ ਇਕ ਦੀ ਮੌਤ, ਦੋ ਜ਼ਖ਼ਮੀ

ਨੰਗਲ : ਨੰਗਲ ਊਨਾ ਮੁੱਖ ਮਾਰਗ ‘ਤੇ ਪੈਂਦੇ ਪਿੰਡ ਚਤਾੜਾ ਕੋਲ ਦਿਨ ਵੀਰਵਾਰ ਸ਼ਾਮ ਸਮੇਂ ਇਕ ਟੱਰਕ ਵੱਲੋਂ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੌਰਾਨ ਇਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਦੋ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਜਿਸ ਥਾਂ ‘ਤੇ ਹਾਦਸਾ ਵਾਪਰਿਆ ਉਕਤ ਥਾਂ ‘ਤੇ ਦੋ ਤਲਵਾਰਾਂ ਤੇ ਇਕ ਖੁਖਰੀ ਵੀ ਬਰਾਮਦ ਹੋਈ ਹਾਦਸਾ ਦੋ ਧੜਿਆਂ ਦੀ ਆਪਣੀ ਰੰਜਿਸ਼ ਦੱਸਿਆ ਜਾ ਰਿਹਾ ਹੈ ਮ੍ਤਿਕ ਦੀ ਪਛਾਣ ਪ੍ਰਿੰਸ ਵਾਸੀ ਚਤਾੜਾ ਦੇ ਰੂਪ ਵਿਚ ਹੋਈ ਹੈ ਤੇ ਬਾਕੀ ਦੋ ਨੌਜਵਾਨ ਅਜੌਲੀ ਦੇ ਦੱਸੇ ਜਾ ਰਹੇ ਹਨ ਪੁਲਿਸ ਨੇ ਦੋਸ਼ੀ ਨੌਜਵਾਨ ਸੰਜੀਵ ਕੁਮਾਰ ਨੂੰ ਟਰੱਕ ਸਣੇ ਗ੍ਰਿਫ਼ਤਾਰ ਕਰ ਲਿਆ

ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਪ੍ਰਿੰਸ ਆਪਣੇ ਸਾਥੀਆਂ ਨਾਲ ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਪਿੰਡ ਬਡਾਲਾ ਵਿਚ ਸੰਜੀਵ ਕੁਮਾਰ ਤੋਂ ਪੈਸੇ ਦੀ ਵਸੂਲੀ ਕਰਨ ਗਿਆ ਸੀ ਇਨ੍ਹਾਂ ਨੌਜਵਾਨਾਂ ਨੇ ਸੰਜੀਵ ਕੁਮਾਰ ਦੇ ਟਰੱਕ ਦੇ ਸ਼ੀਸ਼ੇ ਭੰਨ ਦਿੱਤਾ ਤੇ ਮਾਰ ਕੁਟਾਈ ਵੀ ਕੀਤੀ ਤੇ ਮੌਕੇ ਤੇ ਫਰਾਰ ਹੋ ਗਏ ਸੰਜੀਵ ਕੁਮਾਰ ਵੱਲੋਂ ਟਰੱਕ ਲੈ ਕੇ ਇਨ੍ਹਾਂ ਨੌਜਵਾਨਾਂ ਦਾ ਪਿੱਛਾ ਕੀਤਾ ਗਿਆ ਤੇ ਪਿੰਡ ਸਨ ਸ਼ਾਈਨ ਹੋਟਲ ਲਾਗੇ ਪਿੰਡ ਚਤਾੜਾ ਕੋਲ ਉਸ ਨੇ ਇਨ੍ਹਾਂ ਨੌਜਵਾਨਾਂ ਦੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ ਇਸ ਹਾਦਸੇ ਵਿਚ ਮੋਟਰ ਸਾਈਕਲ ਸਵਾਰ ਪ੍ਰਿੰਸ ਦੀ ਮੌਕੇ ‘ਤੇ ਹੀ ਮੋਤ ਹੋ ਗਈ ਤੇ ਬਾਕੀ ਦੋ ਨੌਜਵਾਨਾਂ ਨੂੰ ਊਨਾ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਕ ਦੀ ਹਾਲਤ ਨਾਜੁਕ ਵੇਖਦੇ ਹੋਏ ਉਸਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਪੁਲਿਸ ਸੂਤਰਾਂ ਦੀ ਮੰਨੀਏ ਤਾਂ ਮ੍ਤਿਕ ਪ੍ਰਿੰਸ ਚਿੱਟੇ ਦਾ ਕੰਮ ਕਰਦਾ ਸੀ ਤੇ ਕੁਝ ਦਿਨ ਪਹਿਲਾਂ ਹੀ ਉਸ ਉਤੇ ਊਨਾ ਪੁਲਿਸ ਵੱਲੋਂ ਚਿੱਟੇ ਦਾ ਮਾਮਲਾ ਦਰਜ ਕੀਤਾ ਗਿਆ ਸੀ ਐੱਸਪੀ ਦੀਵਾਕਰ ਸ਼ਰਮਾ ਨੇ ਕਿਹਾ ਕਿ ਦੋਸ਼ੀ ਸੰਜੀਵ ਕੁਮਾਰ ਨੂੰ ਗ੍ਫਿਤਾਰ ਕਰ ਕੇ ਉਸ ‘ਤੇ 302 ਦਾ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਜਾਂਚ ਕੀਤੀ ਜਾ ਰਹੀ ਹੈ ਇਸ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ।

Leave a Reply

Your email address will not be published. Required fields are marked *

%d bloggers like this: