ਸੜਕ ਹਾਦਸ਼ੇ ਦੌਰਾਨ ਮੋਟਰਸਾਈਕਲ ਸਵਾਰ ਔਰਤ ਦੀ ਮੌਤ

ss1

ਸੜਕ ਹਾਦਸ਼ੇ ਦੌਰਾਨ ਮੋਟਰਸਾਈਕਲ ਸਵਾਰ ਔਰਤ ਦੀ ਮੌਤ

accident-1

ਭਿੱਖੀਵਿੰਡ 26 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)- ਕਸਬਾ ਭਿੱਖੀਵਿੰਡ ਦੇ ਅੰਮ੍ਰਿਤਸਰ ਰੋਡ ਨਜਦੀਕ ਬਾਅਦ ਦੁਪਹਿਰ ਇੱਕ ਮੋਟਰਸਾਈਕਲ ਤੇ ਬੀ.ਐਸ.ਐਫ ਦੀ 409 ਗੱਡੀ ਵਿਚਕਾਰ ਭਿਆਨਕ ਐਕਸੀਡੈਂਟ ਦੌਰਾਨ ਮੋਟਰਸਾਈਕਲ ਸਵਾਰ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਹਾਦਸ਼ੇ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਔਰਤ ਦੇਵੀ ਦੇ ਪੁੱਤਰ ਹੈਪੀ ਨੇ ਦੱਸਿਆ ਕਿ ਮੈਂ ਤੇ ਮੇਰੀ ਮਾਤਾ ਦੇਵੀ ਗੈਸ ਸਿਲ਼ੈਡਰ ਲੈਣ ਲਈ ਏਜੰਸੀ ਵਿੱਚ ਜਾ ਰਹੇ ਸੀ ਤਾਂ ਜਦ ਅਸੀ ਬੱਸ ਅੱਡੇ ਨਜਦੀਕ ਪਹੁੰਚੇ ਤਾਂ ਅੱਗਿਉ ਆ ਰਹੀ ਬੀ.ਐਸ.ਐਫ ਦੀ ਗੱਡੀ ਨਾਲ ਸਾਡਾ ਮੋਟਰਸਾਈਕਲ ਟਕਰਾ ਗਿਆ, ਜਿਸ ਨਾਲ ਮੇਰੀ ਮਾਤਾ ਮੋਟਰਸਾਈਕਲ ਤੋਂ ਥੱਲੇ ਡਿੱਗ ਪਈ ਅਤੇ ਗੱਡੀ ਦੇ ਟਾਇਰ ਉਸ ੳੁੱਪਰੋ ਲੰਘ ਗਿਆ, ਜਿਸ ‘ਤੇ ਅਸੀ ਮਾਤਾ ਨੂੰ ਭਿੱਖੀਵਿੰਡ ਦੇ ਪ੍ਰਾਈਵੇਟ ਹਸਪਤਾਲ ਵਿਖੇ ਲੈ ਕੇ ਗਏ ਤਾਂ ਡਾਕਟਰਾਂ ਵੱਲੋਂ ਚੱਕਅੱਪ ਕਰਨ ਉਪਰੰਤ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਕੇਸ ਸੰਬੰਧੀ ਪੁਲਿਸ ਥਾਣਾ ਭਿੱਖੀਵਿੰਡ ਦੇ ਏ.ਐਸ.ਆਈ ਗੁਰਵੇਲ ਸਿੰਘ ਨੇ ਦੱਸਿਆ ਹੈ ਕਿ ਕੇਸ ਦੀ ਜਾਂਚ-ਪੜਤਾਲ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।

Share Button

Leave a Reply

Your email address will not be published. Required fields are marked *