ਸੜਕਾਂ ਦੇ ਹਾਦਸੇ ਰੋਕਣ ਤੇ ਹਰੇਕ ਨੂੰ ਸਿੱਖਿਆ ਕਰਨ ਹਿੱਤ ਧਿਆਨ ਦਿਓ

ss1

ਸੜਕਾਂ ਦੇ ਹਾਦਸੇ ਰੋਕਣ ਤੇ ਹਰੇਕ ਨੂੰ ਸਿੱਖਿਆ ਕਰਨ ਹਿੱਤ ਧਿਆਨ ਦਿਓ

ਭਾਰਤ ਵਿੱਚ ਹਰ ਸਾਲ 2 ਲੱਖ ਲੋਂਕ ਸੜਕਾਂ ਉਤੇ ਮਰਦੇ, 4.5 ਲੱਖ ਬੂਰੀ ਤਰ੍ਹਾਂ ਜ਼ਖਮੀ ਹੋਕੇ, ਲੰਮਾ ਸਮਾਂ ਅਪਾਹਜਾਂ ਵਰਗੀ ਜਿੰਦਗੀ ਬਤੀਤ ਕਰਦੇ ਅਤੇ ਕਰੀਬ 3 ਲੱਖ ਵਹਿਕਲ ਚਾਲਕਾਂ ਨੂੰ ਜੇਲ ਅਤੇ 10 ਲੱਖ ਚਾਲਕਾ ਨੂੰ ਜੁਰਮਾਨਾ ਹੁੰਦਾ ਹੈ।  ਦੇਸ ਅੰਦਰ ਵਧ ਹਾਦਸਿਆ ਦਾ ਮੁੱਖ ਕਾਰਨ ਹੈ ਕਿ ਵਹਿਕਲ ਚਾਲਕ, ਆਮ ਲੋਕਾਂ, ਪੈਦਲ ਚਲਦੇ ਲੋਕਾਂ ਰਿਕਸ਼ਾ, ਰੇਹੜੀ ਟਰਾਲੀ ਆਟੋਜ ਆਦਿ ਦੇ ਚਾਲਕਾਂ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਹੀ ਨਹੀਂ ਹੁੰਦੀ। ਵਡੀਆਂ ਗੱਡੀਆਂ ਦੇ ਚਾਲਕ, ਅਨੇਕਾਂ ਸਰਕਾਰੀ ਤੇ ਨੇਤਾਵਾਂ ਦੀਆਂ ਗੱਡੀਆਂ ਵਾਲੇ ਨਿਯਮਾਂ ਦੀ ਕੋਈ ਪ੍ਰਵਾਹ ਹੀ ਨਹੀਂ ਕਰਦੇ। ਮੈਂ ਪਿਛਲੇ 20 ਸਾਲਾਂ ਤੋਂ ਪੰਜਾਬ ਰੋਡ ਸੇਫਟੀ ਟਰੇਨਿੰਗ ਅਤੇ ਸਿਸਟਮ ਨਾਲ ਜੁੜਿਆ ਹਾਂ ਅਤੇ ਆਪਣੇ ਤਜਰਬੇ ਤੋਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ :1) ਜ਼ਿਲ੍ਹਿਆਂ ਅੰਦਰ ਸਿੱਖਿਆ ਸੰਸਥਾਵਾਂ, ਫੈਕਟਰੀਆਂ, ਵਿਉਪਾਰਕ ਵਹਿਕਲ ਚਾਲਕਾਂ ਨੂੰ ਰੋਡ ਸੇਫਟੀ, ਰੋਡ ਮਾਰਕਿੰਗ, ਰੋਡ ਚਿੰਨ੍ਹਾਂ ਅਤੇ ਨਿਯਮਾਂ ਬਾਰੇ ਜਾਣਕਾਰੀ ਹੀ ਨਹੀਂ ਦਿੱਤੀ ਜਾ ਰਹੀ ਕਿਉਂਕੀ (ੳ) ਹਰੇਕ ਜਿਲ੍ਹੇ ਅੰਦਰ ਟਰੇਫਿਕ ਸਿੱਖਿਆ ਸੈਲ ਵਿਖੇ ਪੁਲਿਸ ਦਾ ਇੱਕ ਹੀ ਕਰਮਚਾਰੀ ਸੇਵਾ ਨਿਭਾ ਰਿਹਾ ਹੈ ਜੋ ਸਾਰੇ ਜਿਲ੍ਹੇ ਦੇ 5000 ਤੋਂ ਵਧ ਅਦਾਰਿਆ ਵਿੱਚ 300 ਦਿਨ ਵਿੱਚ ਜਾਂ ਹੀ ਨਹੀਂ ਸਕਦਾ। (ਅ) ਸਿੱਖਿਆ ਸੰਸਥਾਵਾਂ ਵਾਲੇ ਰੋਡ ਸੇਫਟੀ, ਫਸਟ ਏਡ ਫਾਇਰ ਸੇਫਟੀ ਵਿਸ਼ੇ ਨੂੰ ਮਹੱਤਵਪੂਰਨ ਹੀ ਨਹੀਂ ਸਮਝਦੇ ਅਤੇ ਉਹ ਆਏ ਵਿਸ਼ਾ ਮਾਹਰ ਦਾ ਸੁਆਗਤ ਕਰਨ ਦੀ ਥਾਂ, ਬੋਝ ਸਮਝਦੇ ਹਨ ਅਤੇ ਅਕਸਰ ਕਹਿ ਦਿੰਦੇ ਹਨ ਕਿ ਘੰਟੇ ਦਾ ਲੈਕਚਰ, ਟਰੇਨਿੰਗ 1015 ਮਿੰਟਾਂ ਵਿੱਚ ਹੀ ਖਤਮ ਕਰ ਦਿਓ, ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਹੈ। (ੲ) ਉਚ ਅਧਿਕਾਰੀ ਸੇਫ ਸਕੂਲ ਵਾਹਣ ਪਾਲਿਸੀ ਨੂੰ ਲਾਗੂ ਕਰਨ ਅਤੇ ਵਿਦਿਆਰਥੀਆਂ ਨੂੰ ਜਿੰਦਗੀ ਬਚਾਓ ਵਿਸ਼ਿਆਂ ਤੇ ਜਾਣਕਾਰੀ ਦਿਲਵਾਉਣ ਹਿੱਤ ਗੰਭੀਰ ਨਹੀਂ।2) ਪੁਲਿਸ ਤੇ ਸਿੱਖਿਆ ਸੈਲ ਪਬਲਿਕ ਸਹਿਯੋਗ ਨਹੀਂ ਲੈਂਦੇ।3) ਸਿਫਾਰਸ਼ਾਂ ਨਾਲ ਲੋਕ ਚਲਾਨ ਤੇ ਸਜਾ ਤੋਂ ਬੱਚ ਜਾਂਦੇ ਹਨ।4) ਪੰਜਾਬ ਵਿੱਚ ਡਰਾਇਵਿੰਗ ਟਰੇਨਿੰਗ ਸਕੂਲ ਹੀ ਨਹੀਂ ਹਨ ਜੇਕਰ ਹਨ ਤਾਂ ਉਹ ਸਿਫਾਰਸ਼ਾਂ ਤੇ ਰਿਸ਼ਵਤ ਕਰਕੇ ਠੀਕ ਟਰੇਨਿੰਗ ਨਹੀਂ ਦਿੰਦੇ।5) ਡਰਾਇਵਿੰਗ ਲਾਇਸੰਸ ਪੂਰੀ ਟਰੇਨਿੰਗ ਤੇ ਪੜਤਾਲ ਤੋਂ ਬਿਨਾਂ ਹੀ ਸਿਫਾਰਸ਼ਾਂ ਤੇ ਰਿਸ਼ਵਤ ਨਾਲ ਬਣ ਰਹੇ ਹਨ।6) ਨੌਕਰੀ ਲੱਗਣ ਸਮੇਂ, ਵਹੀਕਲ ਚਲਾਉਣ ਵਾਲੇ ਵਿਅਕਤੀ ਦਾ ਕੋਈ ਲਿਖਤੀ ਟੈਸਟ ਨਹੀਂ ਹੁੰਦਾ ਅਤੇ 99% ਚਾਲਕ, ਡਰਾਇਵਿੰਗ ਆਪਣੇ ਘਰ ਦੇ ਮੈਂਬਰਾਂ ਤੋਂ ਹੀ ਸਿਖਕੇ ਵਹਿਕਲ ਚਲਾਉਂਦੇ ਹਨ।7) ਫਸਟ ਏਡ ਟਰੇਨਿੰਗ ਦੀ ਕਮੀ ਕਰਕੇ, ਲੋਕ ਜ਼ਖਮੀ ਦੀ ਸੜਕਾਂ ਤੇ ਮਦਦ ਨਹੀਂ ਕਰਦੇ ਕਿਉਂਕਿ ਪੁਲਿਸ ਤੰਗ ਕਰਦੀ ਹੈ ਚਾਹੇ ਸੁਪਰੀਮ ਕੋਰਟ ਦੀਆਂ ਸਪੱਸਟ ਹਦਾਇਤਾਂ ਹਨ ਪਰ ਫੇਰ ਵੀ ਲੋਕ ਡਰਦੇ ਹਨ।8) ਸੜਕਾਂ ਉਤੇ ਲੱਗੇ ਚਿੰਨ 100 ਦੇ ਕਰੀਬ ਆਦੇਸ ਆਤਮਕ ਚੈਤਾਵਨੀ ਅਤੇ ਜਾਣਕਾਰੀ ਵਾਲੇ ਹਨ, ਵਧ ਚਿੰਨਾਂ ਦੀ ਜਾਣਕਾਰੀ ਦੇਣ ਦੀ ਥਾਂ ਜੇਕਰ ਵਹੀਕਲ ਚਾਲਕਾਂ ਤੇ ਆਮ ਲੋਕਾਂ ਨੂੰ 11 ਚਿੰਨਾਂ ਦੀ ਵਿਸ਼ੇਸ਼ ਜਾਣਕਾਰੀ ਦੇ ਦਿੱਤੀ ਜਾਵੇ ਤਾਂ ਹਾਦਸੇ ਘੱਟ ਸਕਦੇ ਹਨ ਜਿਵੇ:

1) ਰੁਕੋ (ਇਹ ਚਿੰਨ ਛੋਟੀ ਜਾਂ ਲਿੰਕ ਸੜਕ ਤੋਂ ਵੱਡੀ ਸੜਕ ਤੇ ਚੜਦੇ ਸਮੇ ਚਾਲਕ ਨੂੰ ਰੁਕਣ, ਦੇਖਣ ਤੇ ਫੇਰ ਖਾਲੀ ਸੜਕ ਦੇ ਕੇ ਜਾਣ ਲਈ ਕਹਿੰਦੇ ਹਨ ਪਰ ਲੋਕ ਛੋਟੀ ਸੜਕ ਤੋਂ ਬੜੀ ਸੜਕ ਤੇ ਪੂਰੀ ਸਪੀਡ ਨਾਲ ਬਿਨਾ ਰੁਕੇ ਚੱੜ੍ਹ ਜਾਂਦੇ ਹਨ ਅਤੇ ਮੌਤਾ ਹੁੰਦੀਆ ਹਨ)

2) ਰੁਕਣਾ/ਪਾਰਕਿੰਗ ਮਨਾ ਹੈ, ਇਸ ਚਿੰਨ ਦੀ ਪ੍ਰਵਾਹ ਨਹੀਂ ਕਰਦੇ ਲੋਂਕ ਜਿੱਥੇ ਚਾਹੇ ਵਾਹੀਕਲ, ਆਟੋਜ, ਰਿਕਸਾ ਰੋਕ ਲੈਂਦੇ ਹਨ।

3) ਖਬੇ ਹੱਥ ਹੀ ਚੱਲੋ ਪਰ ਲੋਂਕ ਖੱਬਾ ਸਜਾ ਨਹੀਂ ਦੇਖਦੇ ਆਪਣੀ ਸਹੂਲਤ ਦੇਖਦੇ ਹਨ। ਖਾਸ ਤੌਰ ਤੇ ਨੌਜਵਾਨ ਜੋ ਅਕਸਰ ਉਲਟ ਪਾਸੇ ਹੀ ਵੱਧ ਸਪੀਡ ਤੇ ਚਲਦੇ ਹਨ।

4) ਸੀਮਤ ਰਫਤਾਰ  ਸ਼ਹਿਰ ਅੰਦਰ 30 ਕਿਲੋਮੀਟਰ ਤੇ ਹਾਈਵੇਜ ਤੇ 80 ਕਿਲੋਮੀਟਰ ਪ੍ਰਤੀ ਘੰਟਾ ਸਪੀਡ ਫਿਕਸ ਹੈ ਪਰ ਕੋਈ ਪ੍ਰਵਾਹ ਨਹੀਂ ਕਰਦਾ, ਲੇਟ ਚਲਕੇ ਜਲਦੀ ਪਹੁੰਚਣ ਲਈ ਸਪੀਡ ਵਧਾਉਂਦੇ ਹਨ।

5) ਪੁਲ ਤੇ ਅੰਡਰ ਵਰਿਜ  ਇੱਥੇ ਲੋਂਕ ਰੁਕਣ, ਵੇਖਣ, ਰਸਤਾ ਦੇਣ ਦੀ ਥਾਂ ਆਪ ਅੱਗੇ ਲੰਘਣ ਲਈ ਤੇਜੀ ਦਿਖਾਉਂਦੇ ਹਨ। ਤੇ ਓਵਰ ਟੇਕ ਕਰਦੇ ਹਨ, ਜਦਕਿ ਪੁੱਲ, ਕੁਹਨੀ ਮੋੜ, ਚੋਂਕ, ਉਤਰਾਈ ਤੇ ਚੜਾਈ ਸਮੇਂ ਓਵਰ ਟੇਕ ਕਰਨਾ ਖਤਰਨਾਕ ਹੁੰਦਾ ਹੈ।

6) ਅੰਨਾ ਮੋੜ (ਮੂੜਣ ਸਮੇਂ ਆਉਂਣ ਵਾਲੇ ਵਹੀਕਲ ਨਾ ਦਿਖੇ ਉਸ ਥਾਂ ਕਦੇ ਓਵਰ ਟੇਕ ਨਾ ਕੀਤਾ ਜਾਵੇ।

7) ਓਵਰ ਟੇਕ  ਚੋਂਕ, ਪੁੱਲ, ਅੰਨਾ ਮੋੜ ਘੱਟ ਚੋੜੀ ਸੜਕ, ਸੜਕ ਤੇ ਲਗੀ ਸਿੱਧੀ ਲਾਇਨ ਤੇ ਕਦੇ ਓਵਰ ਟੇਕ ਨਾ ਕਰੋ ਪਰ ਹੁੰਦਾ ਹੈ।

8) ਯੂ ਟਰਨ  ਚਲਦੇ ਚਲਦੇ ਅਚਾਨਕ ਪਿਛੇ ਮੁੜ ਜਾਣਾ, ਪੁਲਿਸ ਨੂੰ ਦੇਖਦੇ ਪਿੱਛੇ ਮੁੜਨਾ, ਖਤਰਨਾਕ ਹੈ।

9) ਲਿੰਕ ਰੋਡ  ਗਲੀ, ਪਿੰਡ ਦੀ ਸੜਕ ਜਾਂ ਛੋਟੀ ਸੜਕ ਤੋਂ ਵੱਡੀ ਸੜਕ ਤੇ ਚਲਦੇ ਸਮੇਂ ਜਾਂ ਚੋਂਕ ਪਾਰ ਕਰਦੇ ਸਮੇਂ, ਰੁਕਣਾ ਇਸਾਰਾ ਦੇਣਾ ਤੇ ਠੀਕ ਢੰਗ ਨਾਲ ਆਪਣੇ ਪਾਸੇ ਜਾਣਾ। ਪਰ ਲੋਕ ਬਿਨਾ ਰੁਕੇ ਗਲੀ ਵਿੱਚੋਂ ਸੜਕਾਂ ਤੇ ਆ ਜਾਂਦੇ ਹਨ ਤੇ ਲਿੰਕ ਰੋਡ ਤੋਂ ਮੁੱਖ ਸੜਕਾਂ ਉਤੇ।

10) ਪਾਰਕਿੰਗ  ਲੋਕ, ਪਬਲਿਕ ਸਹੂਲਤ ਅਨੁਸਾਰ ਨਹੀਂ ਸਗੋਂ ਆਪਣੀ ਸਹੂਲਤ ਲਈ ਜਿੱਥੇ ਚਾਹੇ ਵਹੀਕਲ ਪਾਰਕ ਕਰ ਦਿੰਦੇ ਹਨ। ਜਿੱਥੇ ਪਾਰਕਿੰਗ ਹੋਵੇ ਉਥੇ ਸਕੂਟਰ, ਮੋਟਰ ਸਾਇਕਲ ਖੜ੍ਹੇ ਹੁੰਦੇ ਹਨ ਤੇ ਮੋਟਰ ਸਾਇਕਲ ਪਾਰਕਿੰਗ ਵਿੱਚ ਸਾਇਕਲ ਤੇ ਸਾਇਕਲ ਪਾਰਕਿੰਗ ਵਿੱਚ ਮੋਟਰ ਸਾਇਕਲ ਵਿੱਚ ਚਾਹ ਜਾਂ ਜੂਸ ਦੀ ਰੇਹੜੀ ਖੜ੍ਹੀ ਹੁੰਦੀ ਹੈ।

11) ਚੋਂਕ ਤੇ ਸਟੋਪ ਲਾਇਨ  ਲਾਇਟਾਂ ਜਾਂ ਕਿਸੇ ਵੀ ਚੋਂਕ ਵਿੱਚ ਟਰੇਫਿਕ ਕਦੇ ਵੀ ਸਟੋਪ ਲਾਇਨ ਤੇ ਨਹੀਂ ਰੁਕਦੀ, ਖੱਬੇ ਜਾਣ ਵਾਲਾ ਸੱਜੇ ਖੜ ਜਾਂਦਾ, ਸੱਜੇ ਜਾਣ ਵਾਲਾ ਮੱਧ ਵਿੱਚ ਤੇ ਬਾਕੀ ਆਪਣੀ ਸਹੂਲਤ ਅਨੁਸਾਰ ਪਹਿਲਾ ਲੰਘਣ ਲਈ ਖਾਲੀ ਥਾਂ ਤੇ ਪਹਿਲਾ ਲੰਘਣ ਲਈ ਖੜ੍ਹਦੇ ਹਨ।

ਜਿੰਦਗੀ ਬਚਾਉਣ ਦੇ ਨਿਯਮ:

1) ਹੈਲਮਟ ਦੀ ਵਰਤੋਂ 70% ਜਿੰਦਗੀਆਂ ਬਚਾ ਸਕਦੀਆਂ ਹਨ ਪਰ ਲੋਕ ਹੈਲਮਟ ਦੀ ਵਰਤੋਂ ਚਲਾਨ ਤੋਂ ਬੱਚਣ ਲਈ ਕਰਦੇ ਹਨ ਨਾ ਕਿ ਆਪਣੀ ਸੁਰੱਖਿਆ ਹਿੱਤ ਅਤੇ ਵਧੀਆ ਹੈਲਮਟ ਨਹੀ ਵਰਤਦੇ।

2) ਰਾਇਟ ਆਫ ਵੈਜ  ਸੜਕ ਹਾਦਸੇ ਰੋਕਣ ਲਈ ਪਹਿਲਾਂ ਲੰਘਣ ਦੇ ਅਧਿਕਾਰ ਬਾਰੇ ਜਾਣਕਾਰੀ ਹੋਣੀ ਜਰੂਰੀ ਹੈ ਜਿਵੇਂ ਐਬੂਲੈਂਸ, ਫਾਇਰ ਬਰੀਗੇਡ, ਆਰਮੀ ਅਤੇ ਪੁਲਿਸ, ਭਾਰੀ ਵਹੀਕਲ, ਵਧ ਭਰੀ ਵਹੀਕਲ, ਸਕੂਲ ਬੱਸ, ਪੈਦਲ ਯਾਤਰੀ, ਬੱਚੇ ਤੇ ਬਜ਼ੁਰਗ, ਮਿਰਤਕ ਵਿਅਕਤੀ ਦਾ ਜਨਾਜਾ, ਜਾਨਵਰ ਅਤੇ ਚੌਕ ਵਿੱਚ ਸੱਜੇ ਪਾਸੇ ਤੋਂ ਆਉਣ ਵਾਲਾ ਵਹਿਕਲ ਪਹਿਲਾ ਲੰਘਣ ਦਾ ਅਧਿਕਾਰੀ ਹੈ

।3) ਸੀਟ ਬੈਲਟ ਦੀ ਠੀਕ ਵਰਤੋਂ ਸੜਕ ਹਾਦਸਿਆ ਵਿੱਚ ਚਾਲਕ ਜਾਂ ਨਾਲ ਬੈਠੇ ਵਿਅਕਤੀ ਨੂੰ ਹਾਦਸੇ ਸਮੇਂ ਸੀਸਾ ਸਿਰ ਵਿੱਚ ਲਗਣ, ਸਟੇਰਿੰਗ ਛਾਤੀ ਵਿੱਚ ਬਜਣ, ਤਾਕੀ ਖੁਲਣ ਤੇ ਪਹਾੜਾਂ ਵਿੱਚ ਬਾਹਰ ਡਿਗਣ ਤੋਂ ਬਚਾਉਂਦੀ ਹੈ।

4) ਨਸ਼ਾ ਕਰਕੇ ਵਹੀਕਲ ਚਲਾਉਣਾ ਖਤਰਨਾਕ ਹੁੰਦਾ ਹੈ।

5) ਗੁਸੇ, ਬਲੱਡਪ੍ਰੇਸਰ, ਮਿਰਗੀ ਦਾ ਦੌਰਾ ਪੈਣ ਵਾਲੇ ਲੋਂਕ ਵਹਿਕਲ ਨਾ ਹੀ ਚਲਾਉਣ ਤਾਂ ਚੰਗਾ ਹੈ।

6) ਅੰਨਾਪਣ ਅਪਾਹਜ ਤੇ ਅੰਧਰਾਤਾ ਦੇ ਪੀੜਤ ਵਹਿਕਲ ਨਾ ਚਲਾਉਣ ਤੇ ਸੜਕਾਂ ਤੇ ਇਕਲੇ ਨਾ ਜਾਣ।

7) ਬਜ਼ੁਰਗ, ਬੱਚੇ ਨੂੰ ਇਕਲੇ ਸੜਕ ਤੇ ਨਹੀਂ ਜਾਣਾ ਚਾਹੀਦਾ।

8) ਬਿਨਾ ਡਰਾਇਵਿੰਗ ਲਾਇਸੰਸ ਕਦੇ ਵਹੀਕਲ ਨਾ ਚਲਾਓ ਕਿਉਂਕਿ ਹਾਦਸੇ ਸਮੇਂ ਸਜਾ ਸਖਤ ਹੈ।

9) ਬੱਚਿਆਂ ਨੂੰ ਮਾਪੇ ਆਪਣੇ ਵਹਿਕਲ ਨਾ ਦੇਣ, ਹਾਦਸੇ ਸਮੇਂ ਸਜਾ ਵਹਿਕਲ ਮਾਲਕ ਨੂੰ ਵੀ ਹੁੰਦੀ ਹੈ।

10) ਬਿਨਾ ਬੀਮਾ ਵਾਲੀ ਵਹੀਕਲ ਦਾ ਹਾਦਸੇ ਸਮੇਂ ਚਲਾਕ ਨੂੰ ਹੀ ਸਾਰਾ ਖਰਚਾ ਭਰਨਾ ਪੈਦਾ ਹੈ। ਬਰਨਾ ਹਾਦਸੇ ਸਮੇਂ ਬੀਮਾ ਕੰਪਨੀ ਹੀ ਖਰਚਾ ਭਰਦੀ ਹੈ।

11) ਵਹੀਕਲ ਚਾਲਕ ਆਪਣੇ ਅਸਲੀ ਪੇਪਰ ਨਾਲ ਰੱਖੇ ਤੇ ਫੋਟੋ ਕਾਪੀਆਂ ਘਰ।

12) ਸਾਲ ਵਿੱਚ ਦੋ ਵਾਰ ਆਪਣੀਆਂ ਅੱਖਾਂ ਤੇ ਮੈਡੀਕਲ ਜਰੂਰ ਕਰਵਾਉ।

13) ਕੰਪਨੀਆਂ, ਦਫਤਰ ਤੇ ਦੂਸਰੇ ਸੈਕਟਰ, ਸਿੱਖਿਆ ਸੰਸਥਾਵਾਂ ਆਪਣੇ ਕਰਮਚਾਰੀਆਂ ਤੋ ਲਿਖਤੀ ਘੋਸਨਾ ਪੱਤਰ ਲੈਣ ਕਿ ਉਹ ਟਰੇਫਿਕ ਨਿਯਮਾਂ ਦੀ ਹਰ ਵੇਲੇ ਪਾਲਣਾ ਕਰਨਗੇ।

14) ਦੋ ਪਹੀਆ ਵਹੀਕਲ ਤੇ ਪਿਛੇ ਦੇਖਣ ਵਾਲੇ ਸੀਸੇ, ਸਟੈਂਡ, ਇਡੀਕੇਟਰ, ਬਰੈਕ ਆਦਿ ਠੀਕ ਰੱਖੋ।

15) ਪਰੈਸਰ ਹਾਰਨ ਨਾ ਵਰਤੋਂ।

16) ਰਿਫਲੈਕਟਰਜ ਦੀ ਵਰਤੋਂ ਟਰਾਲੀਆਂ, ਰਹੇੜੀਆਂ, ਆਟੋਜ਼, ਸਾਇਕਲ, ਰੇਹੜਾ, ਸਬਰੀਆਂ ਵਾਲੀਆਂ ਰੇਹੜੀਆਂ ਤੇ ਜਰੂਰ ਲਗੇ ਹੋਣ ਜੋ ਕਿ ਵਹਿਕਲ ਚਾਲਕ ਆਪ ਵਧੀਆ ਕੰਪਨੀ ਦੇ ਰਿਫਲੈਕਟਰਜ ਜਰੂਰ ਲਗਵਾਣ।

ਸਰਕਾਰਾਂ ਵੱਲੋਂ ਆਪਣੇ ਕਿਸੇ ਕਰਮਚਾਰੀ ਦੀ ਮੌਤ ਤੇ ਉਸਦੇ ਪਰਿਵਾਰਾਂ ਨੂੰ ਮੁਆਜਵਾ ਇੱਕ ਮੈਂਬਰ ਨੂੰ ਨੌਕਰੀ ਅਤੇ ਪਤਨੀ ਜਾਂ ਪਤੀ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ, ਯਾਨੀ ਸਰਕਾਰ ਦੀ ਜੁਮੇਵਾਰੀ ਨਿਯਮ ਅਨੁਸਾਰ ਫਿਕਸ ਹੈ। ਸੋ ਸਰਕਾਰ ਵੀ ਕਰਮਚਾਰੀਆਂ ਤੋਂ ਸੜਕਾਂ ਤੇ ਚਲਦੇ ਸਮੇਂ ਟਰੇਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਅਤੇ ਦੇਸ ਦੇ ਕਾਨੂੰਨ, ਨਿਯਮਾਂ ਅਤੇ ਅਸੂਲਾਂ ਨੂੰ ਹਮੇਸਾ ਮੰਨਣ ਦਾ ਘੋਸ਼ਣਾ ਪੱਤਰ ਜਰੂਰ ਲਵੇ ਅਤੇ ਨਿਯਮ ਤੋੜਣ ਤੇ ਸਹੂਲਤਾਂ ਘਟਾਈਆਂ ਜਾਣ। ਕਾਨੂੰਨ ਪਾਸ ਹੋਣਾ ਚਾਹੀਦਾ ਹੈ ਕਿ ਬਿਨਾ ਹੈਲਮਟ, ਬਿਨਾ ਸੀਟ ਬੈਲਟ, ਉਲਟ ਸਾਇਡ ਵਹੀਕਲ ਚਲਾਉਣੇ, ਨਸ਼ੇ ਦੀ ਹਾਲਾਤ ਵਿੱਚ ਵਹੀਕਲ ਚਲਾਉਣੇ ਵੱਡ ਸਪੀਡ, ਬਿਨਾ ਲਾਇਸੰਸ ਵਹੀਕਲ ਚਲਾਉਣ ਵਾਲੇ ਦੀ ਹਾਦਸੇ ਦੌਰਾਨ ਮੌਤ ਹੋਣ ਤੇ ਸਰਕਾਰੀ ਸਹੂਲਤਾਂ ਤੇ ਬੀਮਾ ਨਹੀਂ ਮਿਲੇਗਾ। ਜੇਕਰ ਸਰਕਾਰ, ਸੰਸਥਾ ਮੁੱਖੀ, ਸਿੱਖਿਆ ਸੰਸਥਾਵਾਂ, ਦੇਸ ਨੂੰ ਸੜਕਾਂ ਉਤੇ ਸੁਰੱਖਿਅਤ ਰਖਣਾ ਚਾਹੁੰਦੀਆਂ ਹਨ ਤੇ ਹਰੇਕ ਨਾਗਰਿਕ ਨੂੰ ਸਿਖਿਅਕ ਕਰਨਾ ਜੁਮੇਵਾਰੀ ਸਮਝਦੇ ਹਨ ਤਾਂ ਹਰੇਕ ਨਿਯਮ ਤੇ ਕੰਮ ਕਰਨਾ ਜਰੂਰੀ ਹੈ ਤਾਂ ਹੀ ਪਰਿਵਾਰ ਅੰਦਰ ਲਾਸ਼ਾਂ ਦੀ ਥਾਂ ਹਸਦੇ ਤੇ ਠੀਕ ਠਾਕ ਮੈਂਬਰ ਪਹੁੰਚਣਗੇ। ਰੋਡ ਸੇਫਟੀ ਲਈ ਸਿਖਿਆ, ਟਰੇਨਿੰਗ, ਦਬਾਉ, ਸੜਕਾਂ ਦੀ ਦਸਾ, ਉਤਸਾਹ ਤੇ ਜੋਰ ਦਿੱਤਾ ਜਾਵੇ।ਦੇਸ਼ ਨੂੰ ਸੁਰੱਖਿਅਤ ਕਰਨ ਲਈ ਸਕੂਲਾ ਅੰਦਰ ਰੋਡ ਸੇਫਟੀ, ਫਸਟਏਡ, ਫਾਇਰ ਸੇਫਟੀ ਅਤੇ ਜਖਮੀਆ ਦੀ ਸੇਵਾ ਸੰਭਾਲ ਦੀ ਟ੍ਰੈਨੀਗ ਸੁਪਰੀਮ ਕੋਰਟ ਦੇ ਹੁਕਮਾ ਅਨੁਸਾਰ ਸਾਲ ਵਿੱਚ ਦੋ ਵਾਰ ਜਰੂਰ ਕਰਵਾਈ ਜਾਵੇ ਤਾਂ ਜੋ ਸਕੂਲ ਛੱਡਣ ਸਮੇਂ ਬਾਲਕ ਹੋਣ ਤੇ ਵਿਦੀਆਰਥੀ ਨਿਯਮਾਂ ਸਬੰਧੀ ਪੂਰੀ ਤਰ੍ਹਾਂ ਸਿੱਖਸ਼ਤ ਹੋ ਗਏ ਅਤੇ ਆਪਣੇ ਅਤੇ ਦੂਸਰਿਆਂ ਦੇ ਬਚਾਓ ਹਿੱਤ ਯਤਨ ਕਰਦਾ ਰਹੇ।

ਕਾਕਾ ਰਾਮ ਵਰਗਾ

ਮੈਂਬਰ ਪੰਜਾਬ ਰੋਡ ਸੇਫਟੀ ਕਮੇਟੀ,

ਪਟਿਆਲਾ।

ਮੋਬ: 7973870400

9878611620

Share Button

Leave a Reply

Your email address will not be published. Required fields are marked *