ਸੜਕਾਂ ਤੇ ਪਏ ਖੱਡੇ ਲੌਕਾਂ ਲਈ ਬਣੇ ਪ੍ਰੇਸ਼ਾਨੀ ਦਾ ਕਾਰਨ

ss1

ਸੜਕਾਂ ਤੇ ਪਏ ਖੱਡੇ ਲੌਕਾਂ ਲਈ ਬਣੇ ਪ੍ਰੇਸ਼ਾਨੀ ਦਾ ਕਾਰਨ

9-8ਬਰੇਟਾ 8 ਜੁਲਾਈ (ਰੀਤਵਾਲ/ਅਸ਼ੋਕ): ਸਥਾਨਕ ਸ਼ਹਿਰ ਦੀਆ ਵੱਖ ਵੱਖ ਥਾਵਾਂ ਤੇ ਲੰਮੇ ਸਮੇ ਤੋ ਡੂੰਘੇ ਟੋਏ ਪਏ ਹੋਏ ਹਨ।ਜਿਵੇਕਿ ਸਿਵਲ ਹਸਪਤਾਲ ਨੇੜੇ,ਜਲਵੇੜੇ ਵਾਲੇ ਫਾਟਕ, ਲਾਜਵੰਤ ਸੁਨਾਰ ਦੀ ਦੁਕਾਨ ਕੋਲ ਅਤੇ ਗਊਸ਼ਾਲਾ ਰੋਡ ਜਿਸਦਾ ਖਮਿਆਜਾ ਹੁਣ ਬਾਜ਼ਾਰ ਦੇ ਦੁਕਾਨਦਾਰ ਤੇ ਰਾਹਗੀਰ ਭੁਗਤ ਰਹੇ ਹਨ।ਬਾਰਸ਼ਾਂ ਦੇ ਮੋਸਮ ਵਿਚ ਇਨ੍ਹਾ ਖੱਡਿਆਂ ਵਿਚ ਪਾਣੀ ਖੜ੍ਹ ਜਾਣ ਕਾਰਨ ਪੈਦਲ ਆਉਣ ਜਾਣ ਵਾਲੇ ਰਾਹਗੀਰਾਂ ਦਾ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ ।ਇਨ੍ਹਾਂ ਪਏ ਡੂੰਘੇ ਟੋਇਆ ਕਾਰਨ ਕਈ ਰਾਹਗਿਰ ਸਰਵਾਈਕਲ ਡਿਸਕ ਆਦਿ ਬਿਮਾਰੀਆਂ ਦੇ ਸ਼ਿਕਾਰ ਹੋ ਚੁੱਕੇ ਹਨ।ਦੁਕਾਨਦਾਰਾਂ ਤੇ ਰਾਹਗੀਰਾਂ ਨੇ ਸੰਬੰਧਤ ਵਿਭਾਗ ਤੇ ਸਥਾਨਕ ਨਗਰ ਕੋਸਲ ਤੋ ਇਨ੍ਹਾਂ ਪਏ ਡੂੰਘੇ ਟੋਇਆਂ ਤੇ ਪ੍ਰੀਮਿਕਸ ਪਾਉਣ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਕੌਸਲ ਪ੍ਰਧਾਨ ਨੂੰ ਇਨ੍ਹਾਂ ਨਿੱਕੇ ਮੋਟੇ ਕੰਮਾਂ ਵੱਲ ਪਹਿਲ ਦੇ ਆਧਾਰ ਤੇ ਧਿਆਨ ਦੇਣਾ ਚਾਹੀਦਾ ਹੈ।ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੀ ਕਦੇ ਇੰਂਨਾਂ੍ਹ ਪਏ ਖੱਡਿਆ ਵੱਲ ਨਜ਼ਰ ਮਾਰਨ ਦੀ ਜਰੂਰਤ ਨਹੀਂ ਸਮਝੀ ਉਹ ਵੀ ਆਪਣੇ ਦਫਤਰਾਂ ਵਿੱਚ ਬੈਠ ਕੇ ਹੀ ਕਾਗਜਾਂ ਦੀ ਖਾਨਾਪੂਰਤੀ ਪੁਰੀ ਕਰ ਦਿੰਦੇ ਹਨ ਇਹ ਤਾਂ ਉਹ ਗੱਲ ਹੋ ਗਈ ਤਨਖਾਹਾਂ ਲੱਖਾਂ ਚ ਕੰਮ ਕੱਖਾਂ ਚ ਹੁਣ ਦੇਖਣਾ ਇਹ ਹੈ ਕਿ ਸਰਕਾਰ ਦੁਆਰਾ ਆਏ ਵਿਕਾਸ ਕਾਰਜਾਂ ਦੇ ਨਾਮ ਤੇ ਨੋਟਾਂ ਦੇ ਗੱਫੇ ਸ਼ਹਿਰ ਦੇ ਵਿਕਾਸ ਕਾਰਜਾਂ ਤੇ ਲਗਦੇ ਹਨ ਜਾਂ ਲੀਡਰਾਂ ਦੀਆਂ ਜੇਬਾਂ ਤੱਕ ਹੀ ਸੀਮਤ ਰਹਿਣਗੇ।

Share Button

Leave a Reply

Your email address will not be published. Required fields are marked *