ਸੜਕਾਂ ਤੇ ਘੁੰਮ ਰਹੇ ਅਵਾਰਾ ਪਸ਼ੂ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ

ss1

ਸੜਕਾਂ ਤੇ ਘੁੰਮ ਰਹੇੇ ਅਵਾਰਾ ਪਸ਼ੂ ਦੇ ਰਹੇ ਨੇ ਹਾਦਸਿਆਂ ਨੂੂੰ ਸੱਦਾ

?
?

ਕੀਰਤਪੁਰ ਸਾਹਿਬ 7 ਜੁਲਾਈ (ਹਰਪ੍ਰੀਤ ਸਿੰਘ ਕਟੋਚ/ਸਰਬਜੀਤ ਸਿੰਘ ਸੈਣੀ) ਕੀਰਤਪੁਰ ਸਾਹਿਬ ਦੇ ਆਸ ਪਾਸ ਦੇ ਇਲਾਕੇ ਵਿੱਚ ਸੜਕਾਂ ਤੇ ਘੁੰਮਦੇ ਅਵਾਰਾ ਪਸ਼ੂਆਂ ਦੀ ਭਰਮਾਰ ਲੱਗੀ ਹੋਈ ਹੈ। ਇਹ ਅਵਾਰਾ ਪਸ਼ੂ ਜਿੱਥੇ ਆਉਣ ਜਾਣ ਵਾਲੇ ਰਾਹਗੀਰਾਂ ਦੇ ਰਸਤੇ ਵਿੱਚ ਰੁਕਾਵਟਾਂ ਖੜ੍ਹੀਆਂ ਕਰ ਰਹੇ ਹਨ ਉੱਥੇ ਹੀ ਛੋਟੇ ਵੱਡੇ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ।ਜਿਕਰਯੋਗ ਹੈ ਕਿ ਇਹਨਾਂ ਅਵਾਰਾ ਪਸ਼ੂਆਂ ਜਿਵੇਂ ਗਾਵਾਂ, ਸਾਂਢ ਵੱਲੋਂ ਹੁਣ ਤੱਕ ਕਈ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ ਅਤੇ ਕਈ ਮੋਟਰਸਾਇਕਲਾਂ ਅਤੇ ਸਕੂਟਰਾਂ ਵਾਲਿਆਂ ਦੀਆਂ ਇਹਨਾਂ ਅਵਾਰਾ ਪਸ਼ੂਆਂ ਨਾਲ ਹਾਦਸੇ ਹੋਣ ਤੋਂ ਬਾਅਦ ਜਾਨਾਂ ਜਾ ਚੁੱਕੀਆਂ ਹਨ ਪਰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ।ਇਹਨਾਂ ਹਾਦਸਿਆਂ ਦੇ ਵਾਪਰਨ ਤੋਂ ਬਾਅਦ ਵੀ ਪ੍ਰਸ਼ਾਸਨ ਵੱਲੋਂ ਕੋਈ ਢੁਕਵਾਂ ਹੱਲ ਨਹੀਂ ਕਰ ਰਿਹਾ।ਪ੍ਰਸ਼ਾਸਨ ਵੱਲੋਂ ਕੋਈ ਢੁਕਵਾਂ ਹੱਲ ਨਾ ਕਰਨ ਦੇ ਕਾਰਨ ਅਵਾਰਾ ਪਸ਼ੂਆਂ ਦੀ ਸੰਖਿਆ ਪਹਿਲਾਂ ਨਾਲੋਂ ਬਹੁਤ ਵੱਧ ਚੁੁੱਕੀ ਹੈ।ਇਹਨਾਂ ਅਵਾਰਾ ਪਸ਼ੂਆਂ ਦੀ ਸੰਖਿਆ ਵਧਣ ਨਾਲ ਜਿਥੇ ਹਾਦਸਿਆਂ ਦੇ ਵਿੱਚ ਦਿਨ ਪ੍ਰਤੀ ਦਿਨ ਵੱਧਦਾ ਹੁੰਦਾ ਜਾ ਰਿਹਾ ਹੈ।ਉਥੇ ਹੀ ਕਿਸਾਨ ਵੀ ਇਹਨਾਂ ਅਵਾਰਾ ਪਸੂਆ ਤੋਂ ਦੁਖੀ ਹਨ।ਕਿਊਕਿ ਇਹ ਅਵਾਰਾ ਪਸੂ ਜਿਥੇ ਵੀ ਕਿਸੇ ਕਿਸਾਨ ਦੇ ਖੇਤਾਂ ਵਿੱਚ ਵੜ ਜਾਦੇ ਹਨ ਉਥੇ ਫਸਲ ਤਬਾਹ ਕਰ ਦਿੰਦੇ ਹਨ ਬੇਸ਼ੱਕ ਸਰਕਾਰ ਵਲੋਂ ਅਵਾਰਾ ਪਸੂਆ ਅਤੇ ਅਵਾਰਾ ਜਾਨਵਰਾਂ ਤੋਂ ਕਿਸਾਨ ਦੀਆਂ ਫਸਲ ਨੂੰ ਬਚਾਉਣ ਲਈ ਵੱਡੇ ਵੱਡੇ ਦਾਅਵੇ ਕੀਤੇ ਜਾਦੇ ਹਨ ਪਰ ਸਚਾਈ ਕੁਝ ਹੋਰ ਹੀ ਹੈ ਜਿਸ ਦੀ ਮਿਸਾਈ ਚੰਗਰ ਇਲਾਕੇ ਦੇ ਕਿਸਾਨਾਂ ਤੋਂ ਮਿਲਦੀ ਹੈ ਜੋ ਆਪਣੀ ਫਸਲਾਂ ਬਚਾਉਣ ਲਈ ਰਾਤਾ ਖੇਤਾਂ ਵਿੱਚ ਗੁਜਾਰਨ ਲਈ ਮਜਬੂਰ ਹਨ ਇਲਾਕਾ ਨਿਵਾਸੀਆਂ ਦੀ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਹ ਮੰਗ ਹੈ ਕਿ ਇਹਨਾਂ ਅਵਾਰਾ ਪਸ਼ੂਆਂ ਦਾ ਕੋਈ ਪੱਕਾ ਹੱਲ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰ ਸਕੇ।

Share Button

Leave a Reply

Your email address will not be published. Required fields are marked *