Sat. Apr 4th, 2020

ਸ੍: ਭਗਤ ਸਿੰਘ ਨੂੰ ਫਾਂਸੀ

ਸ੍: ਭਗਤ ਸਿੰਘ ਨੂੰ ਫਾਂਸੀ

ਦੇਸ਼ ਨੂੰ ਅਜ਼ਾਦ ਕਰਵਾਉਣ ਵਿੱਚ ਯੋਧੇ ਸੂਰਬੀਰ ਪੰਜਾਬੀਆਂ ਦਾ ਬਹੁਤ ਹੀ ਯੋਗਦਾਨ ਰਿਹਾ ਹੈ।
ਜਿਨ੍ਹਾਂ ਵਿੱਚ ਸ਼੍: ਭਗਤ ਸਿੰਘ ਅਤੇ ਉਹਨਾਂ ਦੀ ਸੱਜੀ ਬਾਂਹ ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ, ਅਤੇ ਊਧਮ ਸਿੰਘ ਆਦਿ । ਅਜ਼ਾਦੀ ਦੇ ਪ੍ਰਵਾਨਿਆਂ ਵੱਲੋਂ ਸਮੇਂ – ਸਮੇਂ ਤੇ ਅਰੰਭੇ ਗਏ , ਸੰਘਰਸ਼ ਦੇ ਰਾਹ ਤੇ ਚੱਲਣਾ, ਅਣਖ ਅਤੇ ਅਜ਼ਾਦੀ ਨਾਲ ਜੀਵਨ ਜਿਉਣ ਦਾ ਚਾਅ ਹਰ ਦਿਲ ਵਿੱਚ ਅੰਗੜਾਈਆਂ ਲੈ ਰਿਹਾ ਸੀ । ਹਰ ਕੋਈ ਬੰਦਿਸ਼ਾ ਤੋਂ ਮੁਕਤ ਹਵਾ ਵਿੱਚ ਸ਼ਾਹ ਲੈਣਾ ਚਾਹੁੰਦਾ ਸੀ , ਇਸ ਸੰਸਾਰ ਵਿੱਚ ਕੁੱਝ ਲੋਕ ਇਸਤਰਾਂ ਪੈਦਾ ਹੁੰਦੇ ਹਨ । ਜੋ ਅਣਖ ਇਜ਼ਤ ਲਈ ਖਿਲਾਫ ਜਿਹਾਦ ਛੱਡਦੇ ਅਤੇ ਜ਼ੁਲਮ ਦੀਆ ਜੜ੍ਹਾਂ ਪੁੱਟਣ ਦਾ ਹੌਸਲਾ ਦਿਖਾਉਂਦੇ ਹਨ । ਅਤੇ ਸੰਸਾਰ ਵਿੱਚ ਆਪਣਾ ਨਾਮ ਸਦਾ ਲਈ ਅਮਰ ਕਰ ਜਾਂਦੇ ਹਨ ਇਹਨਾਂ ਵਿੱਚੋਂ ਇੱਕ ਹੈ ਸ਼੍: ਭਗਤ ਸਿੰਘ ।
ਸ਼੍: ਭਗਤ ਸਿੰਘ ਦਾ ਜਨਮ ਪਿਤਾ ਸਰਦਾਰ ਕਿਸ਼ਨ ਸਿੰਘ ਜੀ ਦੇ ਘਰ ਮਾਤਾ ਵਿਦਿਆਵਤੀ ਦੀ ਕੁੱਖੋਂ 28 ਸਤੰਬਰ 1907 ਨੂੰ ਪਿੰਡ ਬੰਗਾਂ ਤਹਿਸੀਲ ਜੜ੍ਹਾਂਵਾਲਾ ਜਿਲ੍ਹਾ ਲਾਇਲਪੁਰ ( ਪਾਕਿਸਤਾਨ )) ਵਿੱਚ ਹੋਇਆ । ਸਰਦਾਰ ਭਗਤ ਸਿੰਘ ਜੀ ਦਾ ਜੱਦੀ ਪਿੰਡ ਖਟਕਲ ਕਲਾਂ ਨਵਾਂ ਸ਼ਹਿਰ ( ਪੰਜਾਬ ) ਵਿੱਚ ਹੈ। ਇਸ ਸ਼ਹਿਰ ਦਾ ਨਾਮ ਬਦਲ ਕੇ ਸਰਦਾਰ ਭਗਤ ਸਿੰਘ ਦੇ ਨਾਂ ਤੇ ਰੱਖਿਆ ਗਿਆ, ਹੁਣ ਇਸ ਸ਼ਹਿਰ ਦਾ ਨਾਮ ਸ਼ਹੀਦ ਭਗਤ ਸਿੰਘ ਨਗਰ ਰੱਖ ਦਿੱਤਾ ਹੈ ।
ਸਰਦਾਰ ਭਗਤ ਸਿੰਘ ਨੂੰ ਅਜ਼ਾਦੀ ਦੇ ਸੰਘਰਸ਼ ਦੀ ਗੁੜ੍ਹਤੀ ਆਪਣੇ ਪ੍ਰਵਾਰ ਵਿਚੋਂ ਹੀ ਮਿਲੀ , ਸਰਦਾਰ ਭਗਤ ਸਿੰਘ ਦੇ ਦਾਦਾ ਜੀ ਇਕ ਵਾਹੀਕਾਰ ਦੇ ਨਾਲ ਨਾਲ ਯੂਨਾਨੀ ਹਿਕਮਤ ਦੇ ਮਾਹਿਰ ਸਨ । ਸਰਦਾਰ ਭਗਤ ਸਿੰਘ ਦੇ ਪਿਤਾ ਜੀ ਸਰਦਾਰ ਕਿਸ਼ਨ ਸਿੰਘ ਬਹੁਤ ਹੀ ਸੱਚੇ ਇਨਸਾਨ ਲੋਕ ਭਲਾਈ ਦੇ ਆਗੂ ਅਤੇ ਇਕ ਬਹੁਤ ਹੀ ਵੱਡੇ ਸਮਾਜ ਸੇਵਕ ਸਨ । ਜਦੋਂ ਲੋਕਾਂ ਉਤੇ ਕੋਈ ਭਾਰੀ ਆਫਤ ਆਉਣ ਕਾਰਨ ਉਹਨਾਂ ਲੋਕਾਂ ਦਾ ਜਾਦਾ ਨੁਕਸਾਨ ਹੋ ਜਾਂਦਾ ।ਉਹਨਾਂ ਲੋਕਾਂ ਦੀ ਬਹੁਤ ਹੀ ਮੱਦਦਤ ਕਰਦੇ ਸਨ।ਸਰਦਾਰ ਕਿਸ਼ਨ ਸਿੰਘ ਜੀ ਇਕ ਸਿਆਸਤਦਾਨ ਵੀ ਸੀ । ਗਰੀਬਾਂ ਦੇ ਹੱਕਾਂ ਲਈ ਸਭ ਤੋਂ ਅੱਗੇ ਹੁੰਦੇ ਹੋਏ ਇਕ ਬੁੱਧੀਜੀਵੀ ਇਨਸਾਨ ਸਨ। ਸਰਦਾਰ ਭਗਤ ਸਿੰਘ ਦੇ ਚਾਚਾ ਸਰਦਾਰ ਅਜੀਤ ਸਿੰਘ ਵੀ ਇਕ ਸਿਰਕੱਢ ਸਵਤੰਤਰਤਾ ਸਰਗਰਮੀ ਹੋਣ ਦੇ ਨਾਲ – ਨਾਲ ਇੱਕ ਬਹੁਤ ਹੀ ਵੱਡੇ ਪ੍ਰਭਾਵਸ਼ਾਲੀ ਬੁਲਾਰੇ ਸਨ।ਉਸ ਸਮੇਂ ਦੇ ਹਾਕਮਾਂ ਸਾਹਮਣੇ ਕੋਈ ਵੀ ਆਪਣੀ ਜ਼ਬਾਨ ਨਹੀ ਸੀ ਖੋਲਦਾ ਸਾਰੇ ਅੰਗਰੇਜ਼ ਹਕੂਮਤ ਤੋ ਡਰਦੇ ਸਨ । ਸਰਦਾਰ ਅਜੀਤ ਸਿੰਘ ਨੇ ਕਦੇ ਵੀ ਅੰਗਰੇਜ਼ ਹਕੂਮਤ ਸਾਹਮਣੇ ਆਪਣਾ ਮੂੰਹ ਬੰਦ ਨਹੀਂ ਸੀ ਕੀਤਾ ।ਸਰਦਾਰ ਅਜੀਤ ਸਿੰਘ ਦੇ ਪ੍ਰਚਾਰ ਦਾ ਲੋਕਾਂ ਉਪਰ ਬਹੁਤ ਹੀ ਜਿਆਦਾ ਪ੍ਰਭਾਵ ਪਿਆ, ਜਿਸ ਦੇ ਕਾਰਨ ਸਰਦਾਰ ਅਜੀਤ ਸਿੰਘ ਨੂੰ ਦੇਸ਼ ਨਿਕਾਲੇ ਦੀ ਸਜਾ ਵੀ ਭੁਗਤਣੀ ਪਈ ।ਸ਼: ਅਜੀਤ ਸਿੰਘ ਦੇ ਪ੍ਰਚਾਰ ਦਾ ਸਰਦਾਰ ਭਗਤ ਸਿੰਘ ਤੇ ਬਹੁਤ ਹੀ ਪ੍ਰਭਾਵ ਪਿਆ ਇਸ ਤੋਂ ਇਲਾਵਾ ਸਰਦਾਰ ਭਗਤ ਸਿੰਘ ਸ਼੍: ਕਰਤਾਰ ਸਿੰਘ ਸਰਾਭੇ ਨੂੰ ਬਹੁਤ ਪਿਆਰ ਕਰਦੇ ਸਨ । ਕਰਤਾਰ ਸਿੰਘ ਸਰਾਭੇ ਦੀ ਸ਼ਹੀਦੀ ਦਾ ਭਗਤ ਸਿੰਘ ਤੇ ਬਹੁਤ ਹੀ ਗਹਿਰਾਈ ਵਾਲਾ ਅਤੇ ਨਾ ਸਹਾਰਨ ਵਾਲਾ ਦੁੱਖ ਹੋਇਆ ।
ਸਰਦਾਰ ਭਗਤ ਸਿੰਘ ਨੇ ਆਪਣੀ ਮੁੱਢਲੀ ਵਿੱਦਿਆ ਲਾਈਲਪੁਰ ਦੇ ਪ੍ਰਾਇਮਰੀ ਸਕੂਲ ਵਿੱਚੋਂ ਪ੍ਰਾਪਤ ਕੀਤੀ ਅਤੇ 1916ਈ: ਵਿੱਚ ਡੀ ਏ ਵੀ ਸਕੂਲ ਲਹੌਰ ਵਿੱਚ ਦਾਖਲਾ ਲੈ ਲਿਆ ਇਸ ਸਕੂਲ ਵਿੱਚ ਪੜ੍ਹਦਿਆਂ ਹੀ ਭਗਤ ਸਿੰਘ ਨੇ ਅੰਗਰੇਜ਼ੀ, ਉੜਦੂ , ਅਤੇ ਸੰਸਕ੍ਰਿਤ ਭਾਸ਼ਾਂ ਪ੍ਰਾਪਤ ਕੀਤੀਆ ਅਤੇ ਉਮਰ ਦੇ ਵੱਖ – ਵੱਖ ਪੜਾਵਾਂ ਦੇ ਚਲਦਿਆਂ ਆਪ ਨੇ ਗੁਰਮੁੱਖੀ , ਹਿੰਦੀ, ਅਤੇ ਬੰਗਾਲੀ ਭਾਸ਼ਾ ਵੀ ਸਿੱਖ ਲਈ। ਸਰਦਾਰ ਭਗਤ ਸਿੰਘ ਕਵੀ ਵੀ ਅਤੇ ਬਹੁਤ ਵੱਡੇ ਵਿਦਵਾਨ ਵੀ ਸਨ ।
“” ਸਰਦਾਰ ਭਗਤ ਸਿੰਘ ਨੂੰ ਫਾਂਸੀ ”
ਸਰਦਾਰ ਭਗਤ ਸਿੰਘ ਉਪਰ ਲਹੌਰ ਵਿੱਚ ਸਾਂਡਰਸ ਦੇ ਕਤਲ ਦਾ ਕੇਸ , ਅਤੇ ਅਸੈਂਬਲੀ ਵਿਚ ਬੰਬ ਧਮਾਕਾ ਕਰਨ ਦੇ ਆਦਿ ਕੇਸਾਂ ਨੂੰ ਲੈ ਕੇ 7 ਅਕਤੂਬਰ ਨੂੰ ਟ੍ਰਿਬਿਊਨਲ ਦਾ ਫੈਸਲਾ ਜੈਲ ਵਿੱਚ ਪਹੁੰਚਿਆ ।ਸਰਦਾਰ ਭਗਤ ਸਿੰਘ , ਰਾਜਗੁਰੂ, ਸੁਖਦੇਵ ਨੂੰ ਫਾਂਸੀ ਦੀ ਸਜਾ ਮੁਕੱਰਰ ਹੋਈ ਅਤੇ ਬਾਕੀ ਦੇ ਮੈਂਬਰਾਂ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ । 23 ਮਾਰਚ 1931 ਨੂੰ ਸ਼ਾਮੀ 7 ਵੱਜ ਕੇ 33 ਮਿੰਟ ਤੇ ਸਰਦਾਰ ਭਗਤ ਸਿੰਘ ਤੇ ਰਾਜਗੁਰੂ, ਸੁਖਦੇਵ ਇਹਨਾਂ ਤਿੰਨਾਂ ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ।
ਸਰਦਾਰ ਭਗਤ ਸਿੰਘ ਫਾਂਸੀ ਲੱਗਣ ਤੋ ਪਹਿਲਾ ਲੈਨਿਨ ਦੀ ਜੀਵਨੀ ਪੜ ਰਹੇ ਸੀ ।ਅੰਗਰੇਜ਼ ਹਕੂਮਤ ਦੇ ਸਿਪਾਹੀ ਜਦੋਂ ਲੈ ਵਾਸਤੇ ਆਏ ਤਾਂ ਭਗਤ ਸਿੰਘ ਨੇ ਠਹਿਰੋ ਰੁਕੋ ਇਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨਾਲ ਗੱਲ ਕਰ ਰਿਹਾ ਹੈ ਫਿਰ ਕਿਹਾ ਚਲੋ।ਫਾਂਸੀ ਜਾਂਦੇ ਸਮੇਂ ਤਿੰਨੇ ਸਾਥੀ ਗਾ ਰਹੇ ਸੀ।
” ਦਿਲੋਂ ਨਿੱਕਲੇਗੀ ਨਹੀਂ ਮਾਰਕੇ ਵੀ ਵਤਨ ਦੀ ਉਲਫਤ ”
” ਮੇਰੀ ਮਿੰਟੀ ਤੋਂ ਵੀ ਖੁਸ਼ਬੋ – ਏ- ਵਤਨ ਆਏਗੀ ”
ਫਾਂਸੀ ਤੋਂ ਬਾਅਦ ਅੰਗਰੇਜ਼ ਹਕੂਮਤ ਡਰਦੀ ਸੀ , ਕਿਤੇ ਕ੍ਰਾਂਤੀਕਾਰੀ ਅੰਦੋਲਨ ਭੜਕ ਨਾ ਜਾਵੇ ।
ਇਸ ਡਰ ਤੋਂ ਪਹਿਲਾਂ ਹੀ ਅੰਗਰੇਜ਼ ਹਕੂਮਤ ਨੇ ਲਾਸ਼ਾਂ ਦੇ ਟੁਕੜੇ ਕਰਕੇ ਬੋਰੀਆ ਵਿੱਚ ਬੰਦ ਬੰਦ ਕਰ ਲਏ ਅਤੇ ਫਿਰੋਜ਼ਪੁਰ ਦੇ ਵੱਲ ਨੂੰ ਲੈ ਗਏ ਜਿੱਥੇ ਲਾਸ਼ਾਂ ਉਪਰ ਮਿੰਟੀ ਦਾ ਤੇਲ ਪਾ ਕੇ ਜਲਾਇਆ ਜਾ ਰਿਹਾ ਸੀ।
ਪਿੰਡ ਦੇ ਲੋਕਾਂ ਨੇ ਅੱਗ ਨੂੰ ਦੇਖ ਦੇ ਸਾਰ ਹੀ ਦਲੇਰੀ ਕੀਤੀ ਅਤੇ ਉੱਥੇ ਪਹੁੰਚ ਗਏ ਜਿੱਥੇ ਲਾਸ਼ਾਂ ਨੂੰ ਬੇਕਦਰੀ ਨਾਲ ਜਾਲਿਆ ਜਾ ਰਿਹਾ ਸੀ।ਪਿੰਡ ਦੇ ਲੋਕਾਂ ਦਾ ਇਕੱਠ ਦੇਖ ਕੇ ਪੁਲਿਸ ਲਾਸ਼ਾਂ ਦੇ ਟੁਕੜੇ ਨਦੀ ਵਿਚ ਸੁੱਟ ਕੇ ਰਫੂ ਚੱਕਰ ਹੋਣ ਲੱਗੀ ।
ਪਿੰਡ ਵਾਲਿਆਂ ਨੇ ਅੰਗਰੇਜ਼ ਹਕੂਮਤ ਦੀ ਪ੍ਰਵਾਹ ਨਾ ਕਰਦਿਆਂ ਉਹਨਾਂ ਨੇ ਅੱਧ ਜਲੇ ਲਾਸ਼ਾਂ ਦੇ ਟੁਕੜਿਆਂ ਨੂੰ ਇਕੱਠੇ ਕਰਕੇ ਬਹੁਤ ਹੀ ਆਦਰ ਸਤਿਕਾਰ ਨਾਲ ਰੀਤੀ ਰਿਵਾਜ ਨਾਲ ਸੰਸਕਾਰ ਕੀਤਾ ।
” ਕੁਰਬਾਨੀਆਂ ਕਰਨ ਵਾਲੇ ਸੂਰਮੇ ਕਦੇ ਮਰਿਆ ਨਹੀ ਕਰਦੇ ।
” ਉਹ ਤਾਂ ਹਮੇਸ਼ਾ ਲਈ ਅਮਰ ਹੋ ਜਾਂਦੇ ਨੇ ”
” ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ”
” ਇਨਕਲਾਬ ਜਿੰਦਾਬਾਦ “

ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
8146211489

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: