ਸ੍ਰ.ਸਤਨਾਮ ਸਿੰਘ ਖੰਡਾ ‘ਤੇ ਸਾਥੀਆਂ ਦੀ ਬਿੱਲੀ ਥੈਲੇ ਤੋਂ ਬਾਹਰ: ਕੋਆਰਡੀਨੇਸ਼ਨ ਕਮੇਟੀ

ss1

ਸ੍ਰ.ਸਤਨਾਮ ਸਿੰਘ ਖੰਡਾ ‘ਤੇ ਸਾਥੀਆਂ ਦੀ ਬਿੱਲੀ ਥੈਲੇ ਤੋਂ ਬਾਹਰ: ਕੋਆਰਡੀਨੇਸ਼ਨ ਕਮੇਟੀ

fdk-4ਫਰੀਦਕੋਟ/ਕੈਲੇਫੋਰਨੀਆਂ,22 ਅਕਤੂਬਰ ( ਜਗਦੀਸ਼ ਬਾਂਬਾ ) ਪਿਛਲੇ ਲੰਬੇ ਸਮੇਂ ਤੋਂ ਅਲੱਗ-ਅਲੱਗ ਪੈਂਤੜਿਆਂ ਰਾਹੀਂ ਸਿੱਖਾਂ ਵਿਚ ਭੰਬਲ ਭੂਸਾ ਖੜਾ ਕਰਨ ਵਾਲੇ ਸਿੰਘ ਜੋ ਪਹਿਲੇ ਦਿਨ ਤੋਂ ਹੀ ਸਰਬੱਤ ਖਾਲਸਾ 2015 ਨੂੰ ਮੰਨਣ ਤੋਂ ਇਨਕਾਰੀ ਸਨ,ਇਸ ਗੱਲ ਦਾ ਕੋਈ ਜਵਾਬ ਨਹੀਂ ਦੇ ਸਕੇ ਕਿ ਜੇਕਰ ਉਹ ਸਰਬੱਤ ਖਾਲਸਾ 2015 ਨੂੰ ਨਹੀਂ ਮੰਨਦੇ ਤਾਂ ਜੱਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜੱਥੇਦਾਰ ਕਿਵੇਂ ਮੰਨਦੇ ਹਨ,ਆਪਣੀ ਮਕਰ ਵਿਧੀਆਂ ਰਾਹੀਂ ਸਿੱਖ ਸੰਗਤਾਂ ਨੂੰ ਉਲਝਾਉਣ ਵਾਲੇ ਇਨਾਂ ਧਰਮ ਦੇ ਲੰਬੜਦਾਰਾਂ ਦਾ ਪਾਜ ਹੁਣ ਪੂਰੀ ਤਰਾਂ ਉਗੜ ਚੁੱਕਿਆ ਹੈ ਕਦੇ ਜਥੇਦਾਰ ਹਵਾਰਾ ਦੀਆਂ ਚਿੱਠੀਆਂ ਅਤੇ ਜਥੇਦਾਰ ਹਵਾਰਾ ਦੇ ਆਦੇਸ਼ ਅਤੇ ਸੰਦੇਸ਼ਾਂ ਥੱਲੇ ਆਪਣੀਂ ਬਾਦਲ ਫਿਲਾਸਫੀ ਨੂੰ ਲਾਗੂ ਕਰਾਉਣ ਲਈ ਉਹ ਸਾਰੇ ਸਾਰੇ ਹੱਥ ਕੰਡੇ ਵਰਤਣ ਤੋਂ ਬਾਅਦ ਖੁਲ ਕੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਮੰਨਣ ਤੋਂ ਇਨਕਾਰੀ ਹੋ ਗਏ ਹਨ 18 ਅਕਤੂਬਰ ਨੂੰ ਚੰਡੀਗੜ ਦੀ ਮੀਟਿੰਗ ਵਿਚ ਉਹ ਸਾਰੀਆਂ ਧਿਰਾਂ ਜਿਨਾਂ ਵਲੋਂ ਸਰਬੱਤ ਖਾਲਸਾ 2015 ਨੂੰ ਮੰਨਣ ਤੋਂ ਇਨਕਾਰ ਕੀਤਾ ਗਿਆ ਸੀ ਪਰ ਆਪਣੀਂ ਹੋਂਦ ਅਤੇ ਪੰਥਕ ਚਿਹਰਾ ਬਚਾਉਣ ਲਈ ਜਥੇਦਾਰ ਹਵਾਰਾ ਨੂੰ ਜਥੇਦਾਰ ਮੰਨਣ ਦਾ ਢੋਂਗ ਕਰ ਰਹੇ ਸਨ,ਉਹ ਪੂਰੀ ਤਰਾਂ ਬੇਨਕਾਬ ਹੋ ਗਏ ਹਨ,ਜੇਕਰ ਹਰਪਾਲ ਸਿੰਘ ਚੀਮਾ, ਅਮਰ ਸਿੰਘ ਚਾਹਲ,ਕਰਮਜੀਤ ਸਿੰਘ ਪੱਤਰਕਾਰ,ਦਲ ਖਾਲਸਾ,ਆਰ ਪੀ ਸਿੰਘ,ਪਰਮਜੀਤ ਸਿੰਘ ਸਰਨਾਂ,ਚੰਡੀਗੜ ਦੇ ਅਖੌਤੀ ਵਿਦਵਾਨ ਪਿੱਛਲੇ ਲੰਬੇ ਸਮੇਂ ਤੋਂ ਪੰਥ ਨੂੰ ਪਿੱਠ ਦੇ ਕੇ ਸ੍ਰ ਸਿਮਰਨਜੀਤ ਸਿੰਘ ਮਾਨ ਦਾ ਵਿਰੋਧ ਕਰ ਰਹੇ ਹਨ ਤਾਂ ਉਨਾਂ ਦੀ ਮਜਬੂਰੀ ਸਮਝ ਵਿਚ ਆਉਂਦੀ ਹੈ ਕੇ ਉਹ ਪੰਥ ਦੀਆਂ ਦੁਸ਼ਮਣ ਪਾਰਟੀਆਂ ਨੂੰ ਜਵਾਬ ਦੇਹ ਹਨ ਪਰ ਇਸ ਤਰਾਂ ਸਿੱਧੇ ਤੌਰ ਤੇ ਬਾਦਲ ਨਾਲ ਖੜਨਗੇ,ਇਸ ਗੱਲ ਦੀ ਕਿਸੇ ਸਿੱਖ ਨੂੰ ਉਮੀਦ ਨਹੀਂ ਸੀ। ਸਰਬੱਤ ਖਾਲਸਾ 2016 ਦਾ ਵਿਰੋਧ ਕਰਨ ਦੇ ਕਾਰਨ ਵੀ ਓਹੀ ਦੱਸੇ ਜਾ ਰਹੇ ਹਨ ਜੋ ਸਰਬੱਤ ਖਾਲਸਾ 2015 ਵੇਲੇ ਸਨ ਮੀਡੀਆ ਵਿਚ ਬਾਦਲ ਵਿਰੁੱਧ ਗੱਲਾਂ ਕਾਰਨ ਵਾਲੇ ਬੁਧੀਜੀਵੀ ਸਰਬੱਤ ਖਾਲਸਾ 2016 ਨੂੰ ਅੱਗੇ ਪਾ ਕੇ ਜਿਥੇ ਬਾਦਲ ਨੂੰ ਰਾਜਨੀਤਕ ਪਹੁੰਚਾਉਣਾ ਚਾਉਂਦੇ ਹਨ,ਓਥੇ ਸਰਬੱਤ ਖਾਲਸਾ 2015 ਵਲੋਂ ਥਾਪੇ ਜਥੇਦਾਰਾਂ ਦੀ ਸੁਖਬੀਰ ਬਾਦਲ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਨੀਅਤ ਕਰਨ ਦੇ ਸੰਮਣ ਜਾਰੀ ਕਰਨ ਦੀ ਕਾਰਵਾਈ ਨੂੰ ਰੋਕਣਾਂ ਚਾਉਂਦੇ ਹਨ,ਜਿਥੇ ਇਹ ਜਿੰਦਗੀ ਦੀ ਬਾਜੀ ਹਾਰ ਚੁੱਕੇ ਸਾਬਕਾ ਖਾੜਕੂ ਨਕਾਰੇ ਜਾ ਚੁੱਕੇ ਬੁਧੀਜੀਵੀ ਨੌਕਰੀਆਂ ਦਾ ਝੋਰਾ ਲਾਈ ਬੈਠੇ ਧਰਮ ਦੇ ਨਾਮ ਥੱਲੇ ਆਪਣੀਆਂ ਬਾਦਲ ਨਾਲ ਵਫਾਦਾਰੀਆਂ ਨਿਭਾਉਣ ਲਈ ਉਤਾਵਲੇ,ਇਹ ਸਾਰੇ ਅਖੌਤੀ ਪੰਥ ਹਮਦਰਦ ਗਠਜੋੜ ਦਾ ਸੰਗਤਾਂ ਨੂੰ ਪੂਰਾ ਭੇਤ ਹੋ ਗਿਆ ਹੈ ਓਥੇ ਅਮਰੀਕਾ ਦੀ ਧਰਤੀ ਤੋਂ ਸਿਖਾਂ ਦੇ ਲੀਡਰ ਹੋਣ ਦਾ ਭਰਮ ਪਾਲੀ ਬੈਠੇ ਹਰਿੰਦਰ ਸਿੰਘ ਨੂੰ ਵੀ ਬਹੁਤ ਥੋੜੇ ਸਮੇਂ ਵਿਚ ਆਪਣੀਂ ਹੈਸੀਅਤ ਦਾ ਅੰਦਾਜ਼ਾ ਹੋ ਜਾਵੇਗਾ ਇਨਾਂ ਵਲੋਂ ਸਿੱਖ ਪੰਥ ਨੂੰ ਸਿਧਾਂਤਾਂ ਅਤੇ ਵਿਧੀ ਵਿਧਾਨ ਵਾਰੇ ਜੋ ਭੁਲੇਖੇ ਪਾਏ ਜਾ ਰਹੇ ਹਨ ਇਨਾਂ ਪੰਜ ਸਿੰਘਾਂ ਨੂੰ ਸਾਡਾ ਇੱਕੋ ਹੀ ਸਵਾਲ ਹੈ ਕਿ ਸਿਖਾਂ ਦੀ ਕਾਨੂੰਨੀ ਤੌਰ ਤੇ ਪ੍ਰਵਾਨਿਤ ਸੰਸਥਾ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਅਤੇ ਸਰਬੱਤ ਖਾਲਸਾ ਵਰਗੀ ਸੁਪਰੀਮ ਸੰਸਥਾ ਵਿਚੋਂ ਕਿਹੜੀ ਧਿਰ ਨੇ ਇਨਾਂ ਨੂੰ ਕੌਮ ਦੀ ਅਗਵਾਹੀ ਕਰਨ ਦੇ ਅਧਿਕਾਰ ਦਿੱਤੇ ਹਨ ਅਤੇ ਦੂਜਾ ਸਵਾਲ ਇਨਾਂ ਸਾਰੇ ਪੰਥ ਦਰਦੀ ਹੋਣ ਦਾ ਦਾਵਾ ਕਰਨ ਵਾਲਿਆਂ ਨੂੰ ਇਹ ਹੈ ਕੀ ਇਨਾਂ ਨੂੰ ਪ੍ਰਕਾਸ਼ ਸਿੰਘ ਬਾਦਲ,ਸਿਮਰਨਜੀਤ ਸਿੰਘ ਮਾਨ ਨਾਲੋਂ ਜਿਆਦਾ ਪੰਥਕ ਨਜ਼ਰ ਆਉਂਦਾ ਹੈ ਜਿਸਨੂੰ ਸਿਆਸੀ ਲਾਹਾ ਦੇਣ ਵਾਸਤੇ ਇਹ ਪੱਬਾਂ ਭਾਰ ਹੋਏ ਪਏ ਹਨ ਅਖੀਰ ਵਿੱਚ ਅਸੀਂ ਸਮੂਹ ਖਾਲਸਾ ਪੰਥ ਨੂੰ ਬੇਨਤੀ ਕਰਦੇ ਹਾਂ ਕਿ ਸਰਬੱਤ ਖਾਲਸਾ ਵਲੋਂ ਥਾਪੇ ਗਏ ਸਿੰਘ ਸਾਹਿਬਾਨ ਜਿਨਾਂ ਨੇ 10 ਨਵੰਬਰ 2016 ਨੂੰ ਦਮਦਮਾ ਸਾਹਿਬ ਵਿਖੇ ਕੌਮ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਲਈ ਕੌਮ ਨੂੰ ਸੱਦਾ ਦਿੱਤਾ ਹੈ ਅਤੇ ਪੰਥ ਦੀ ਆਜ਼ਾਦੀ ਦੀ ਲੜਾਈ ਲੜ ਰਹੇ ਹਨ ਅਤੇ ਸਿਖਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਰਦਾਰ ਸਿਮਰਨਜੀਤ ਸਿੰਘ ਮਾਨ ਵਲੋਂ ਵਿੱਢੀ ਹੋਈ ਲੜਾਈ ਨੂੰ ਨਿਸ਼ਾਨੇ ਤੱਕ ਪਹੁੰਚਾਉਣ ਲਈ ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਹੁੰਮ ਹੁਮਾ ਕੇ ਪਹੁੰਚੋ, ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ 16 ਦੇਸ਼ਾਂ ਦੇ ਆਧਾਰ ਤੇ ਬਣੀ ਕੋਆਰਡੀਨੇਸ਼ਨ ਕਮੇਟੀ ਦੀ ਮੀਡੀਆ ਕਮੇਟੀ ਦੇ ਮੈਂਬਰ ਰੇਸ਼ਮ ਸਿੰਘ ਕੈਲੇਫੋਰਨੀਆ,ਸੁਖਮਿੰਦਰ ਸਿੰਘ ਹੰਸਰਾ ਕੈਨੇਡਾ, ਸੋਹਣ ਸਿੰਘ ਕੰਗ ਜਰਮਨੀ, ਅਮਰੀਕ ਸਿੰਘ ਬੱਲੋਵਾਲ ਬਹਿਰੀਨ, ਜਸਪਾਲ ਸਿੰਘ ਬੈਂਸ ਯੂ ਕੇ, ਸਰਬਜੀਤ ਸਿੰਘ ਯੂਥਕੇ ਅਮਨਦੀਪ ਸਿੰਘ ਨਿਊਯਾਰਕ, ਹਰਦੀਪ ਸਿੰਘ ਲੋਹਾਖੇੜਾ ਅਸਟਰੇਲੀਆ, ਜਗਰਾਜ ਸਿੰਘ ਮੱਦੋਕੇ ਅਤੇ ਦਲਵਿੰਦਰ ਸਿੰਘ ਘੁੰਮਣ ਨੇ ਦਿੱਤੇ।

Share Button

Leave a Reply

Your email address will not be published. Required fields are marked *