Sun. Jul 14th, 2019

ਸ੍ਰੋ.ਅ.ਦ. (ਬ) ਨਾਲ ਨੌਜਵਾਨ ਵਰਗ ਚਟਾਂਗ ਵਾਂਗ ਖੜਾ ‘ਤੇ ਤੀਸਰੀ ਵਾਰ ਬਣੇਗੀ ਸਰਕਾਰ : ਹਰਪ੍ਰੀਤ ਸਿੰਘ ਸਿੱਧੂ

ਸ੍ਰੋ.ਅ.ਦ. (ਬ) ਨਾਲ ਨੌਜਵਾਨ ਵਰਗ ਚਟਾਂਗ ਵਾਂਗ ਖੜਾ ‘ਤੇ ਤੀਸਰੀ ਵਾਰ ਬਣੇਗੀ ਸਰਕਾਰ : ਹਰਪ੍ਰੀਤ ਸਿੰਘ ਸਿੱਧੂ

fdk-2ਫ਼ਰੀਦਕੋਟ 30 ਨਵੰਬਰ (ਜਗਦੀਸ਼ ਬਾਂਬਾ) ਸ੍ਰੋਮਣੀ ਅਕਾਲੀ ਦਲ ਬਾਦਲ ਨਾਲ ਜਿੱਥੇ ਨੌਜਵਾਨ ਵਰਗ ਚਟਾਂਗ ਵਾਂਗ ਖੜਾ ਉੱਥੇ ਹੀ ਪੰਜਾਬ ਅੰਦਰ ਲਗਾਤਾਰ ਤੀਸਰੀ ਵਾਰ ਸਰਕਾਰ ਭਾਰੀ ਬਹੁਮਤ ਨਾਲ ਬਣੇਗੀ। ਉਕਤ ਵਿਚਾਰਾਂ ਦਾ ਪ੍ਰਗਟਾਵਾਂ ਸ੍ਰੋਮਣੀ ਅਕਾਲੀ ਦਲ ਯੂਥ ਵਿੰਗ ਕੈਲੀਫੋਰਨੀਆ ਦੇ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਨੇ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਾਣੀਆਂ ਦੇ ਮਸਲੇ ਉੱਪਰ ਦੋਹਰਾ ਸਟੈਂਡ ਲੈ ਕੇ ਦੋਗਲੇਪਣ ਦਾ ਸਬੂਤ ਦਿੱਤਾ ਹੈ ਜਦ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਸਵਿਸ ਬੈਂਕ ਵਿੱਚ ਜਮਾਂ ਕਾਲਾ ਧਨ ਸਾਹਮਣੇ ਆਉਣ ਕਾਰਨ ਲੋਕ ਉਸ ਦੇ ਅਸਲੀ ਚੇਹਰੇ ਨੂੰ ਪਛਾਣ ਗਏ ਹਨ। ਲੋਕ ਇਨਾਂ ਦੋਨਾਂ ਪਾਰਟੀਆ ਨੂੰ ਮੂੰਹ ਨਹੀ ਲਾਉਣਗੇ ਤੇ ਇਨਾਂ ਪਾਰਟੀਆਂ ਦੀ ਚੌਣਾ ਵਿੱਚ ਹਾਰ ਯਕੀਨੀ ਹੈ। ਹਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਹੀ ਇਕ ਅਜਿਹੀ ਪਾਰਟੀ ਹੈ ਜਿਸ ਨੇ ਹਮੇਸ਼ਾ ਪੰਜਾਬ ਦੇ ਹਿੱਤਾ ਲਈ ਕੁਰਬਾਨੀ ਦਿੱਤੀ ਹੈ। ਪਾਣੀ ਪੰਜਾਬ ਲਈ ਸਭ ਤੋਂ ਅਹਿਮ ਮੁੱਦਾ ਹੈ ਕਿਉਂਕਿ ਪਾਣੀ ਤੋਂ ਬਿਨਾਂ ਪੰਜਾਬ ਰੇਗਿਸਤਾਨ ਬਣ ਜਾਵੇਗਾ। ਸਤਲੁਜ ਯਮਨਾ ਲਿੰਕ ਨਹਿਰ ਦੀ ਜਮੀਨ ਕਿਸਾਨਾਂ ਨੂੰ ਵਾਪਿਸ ਦੇਣ ਦਾ ਬਾਦਲ ਸਰਕਾਰ ਨੇ ਬਹੁਤ ਹੀ ਸਲਾਘਾਯੋਗ ਫੈਸਲਾ ਕੀਤਾ ਹੈ। ਇਸ ਫੈਸਲੇ ਕਾਰਨ ਪਾਰਟੀ ਦੇ ਸਰਪ੍ਰਸਤ ਸ੍ਰ.ਪ੍ਰਕਾਸ ਸਿੰਘ ਬਾਦਲ ਤੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪੰਜਾਬੀਆਂ ਵਿਚ ਸਤਿਕਾਰ ਹੋਰ ਵੀ ਵਧ ਗਿਆ ਹੈ। ਰਾਜ ਵਿਚ ਪਿਛਲੇ 9 ਸਾਲਾਂ ਦੌਰਾਨ ਹੋਏ ਵਿਕਾਸ ਤੇ ਬਣੀਆਂ ਯਾਂਦਗਾਰਾਂ ਦਾ ਹਰ ਪੰਜਾਬੀ ਨੂੰ ਪਤਾ ਹੈ, ਇਸ ਕਰਕੇ ਪੰਜਾਬ ਦੇ ਲੋਕ ਤੀਸਰੀ ਵਾਰ ਵੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀ ਛੱਡਣਗੇ ‘ਤੇ 2017 ਦੀਆਂ ਪੰਜਾਬ ਵਿਧਾਨ ਸਭਾ ਚੌਣਾ ਦੌਰਾਨ ਯੂਥ ਅਹਿਮ ਭੂਮਿਕਾ ਨਿਭਾਵੇਗਾ ਕਿਉਂਕਿ ਬਾਦਲ ਸਰਕਾਰ ਨੇ ਯੂਥ ਨੂੰ ਅੱਗੇ ਲਿਆਉਣ ਲਈ ਜੀਅ ਤੋੜ ਯਤਨ ਕੀਤੇ ਹਨ,ਜਿਸ ਕਰਕੇ ਨੌਜਵਾਨ ਵਰਗ ਬਾਦਲ ਸਰਕਾਰ ਨਾਲ ਚਟਾਂਗ ਵਾਂਗ ਖੜਾ ਹੈ।

Leave a Reply

Your email address will not be published. Required fields are marked *

%d bloggers like this: