Wed. Apr 24th, 2019

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਭ੍ਰਿਸ਼ਟਾਚਾਰ ਦਾ ਅੱਡਾ

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਭ੍ਰਿਸ਼ਟਾਚਾਰ ਦਾ ਅੱਡਾ

 

ਅਨੰਦਪੁਰ ਸਾਹਿਬ, 1 ਅਗਸਤ (ਹਰਭਜਨ ਸਿੰਘ ਵਿਛੋਆ/ ਗੁਰਮੀਤ ਮਹਿਰਾ): ਪਿੱਛਲੇ ਦਿਨੀ ਸਭ ਨੇ ਮਿਲੀਭੁਗਤ ਕਰਕੇ ਸ੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ 10 ਲੱਖ ਰੁਪਏ ਏਕੜ ਖਰੀਦੀ ਜਮੀਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 68 ਲੱਖ ਰੁਪਏ ਪ੍ਰਤੀ ਏਕੜ ਵੇਚ ਕੇ 2 ਕਰੋੜ੍ਹ 32 ਲੱਖ ਦਾ ਚੂਨਾ ਲਾਉਂਣ ਦੀ ਤਿਆਰੀ ਕੀਤੀ ਹੈ।

ਭ੍ਹਿਸ਼ਟਾਚਾਰ ਦਾ ਮੁੱਖ ਅੱਡਾ ਬਣੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਗੁਰੂ ਦੀ ਗੋਲਕ ਨੂੰ ਕਿਵੇਂ ਦੋਵਾਂ ਹੱਥਾਂ ਨਾਲ ਲੁੱਟ ਰਹੇ ਹਨ। ਸੰਗਤਾਂ ਵਾਖੂਬੀ ਜਾਣਦੀਆਂ ਹਨ। ਸ੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੇ ਮਿਲੀਭੁਗਤ ਨਾਲ ਕਿਵੇਂ ਸਸਤੇ ਭਾਅ ਦੀਆਂ ਜਮੀਨਾਂ ਖਰੀਦਕੇ ਸ੍ਰੋਮਣੀ ਕਮੇਟੀ ਨੂੰ ਹੀ ਮਹਿੰਗੇ ਭਾਅ ਤੇ ਵੇਚ ਕਰੋੜਾ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ। ਅਧਿਕਾਰੀਆਂ ਦੀ ਮਿਲੀਭੁਗਤ ਨਾਲ ਗੁਰਦੁਆਰਾ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਵਿਖੇ 4 ਏਕੜ ਜਮੀਨ ਸਸਤੇ ਭਾਅ ਖਰੀਦ ਕੇ ਕਰੋੜਾਂ ਰੁਪਏ ਦਾ ਚੂਨਾ ਲਾਉਂਣ ਦੀਆਂ ਤਿਆਰੀਆਂ ਕੀਤੀਆਂ ਜਾਂ ਰਹੀਆਂ ਹਨ। ਅਤਿ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੋਮਣੀ ਕਮੇਟੀ ਦੇ ਇੱਕ ਮੈਂਬਰ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਇੱਕ ਸਾਬਕਾ ਮੈਨੇਜਰ ਵੱਲੋਂ ਗੁਰਦੁਆਰਾ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਵਿਖੇ ਘਾਟ ਦੇ ਨਾਲ ਲੱਗਦੀ ਬੇਕਾਰ ਪਈ 4 ਏਕੜ ਜਮੀਨ ਮਾਲਕਾਂ ਪਾਸੋਂ 10 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਖਰੀਦੀ ਗਈ ਸੀ। ਸ੍ਰੋਮਣੀ ਕਮੇਟੀ ਨੂੰ ਇਸ ਜਮੀਨ ਦੀ ਕੋਈ ਜਰੂਰਤ ਨਹੀਂ ਸੀ ਕਿਉਂਕਿ ਪਤਾਲਪੁਰੀ ਸਾਹਿਬ ਵਿਖੇ ਸ੍ਰੋਮਣੀ ਕਮੇਟੀ ਦੇ ਸੈਕੜੇ ਏਕੜ ਜਮੀਨਾਂ ਸੇਮ ਵਾਲੀ ਜਮੀਨ ਹੈ ਕਿਉਂਕਿ ਇਸ ਜਮੀਨ ਨਾਲ ਸਤਲੁੱਜ ਦਰਿਆ ਵੱਗਦਾ ਹੈੈ। ਜਿਸ ਕਾਰਣ ਜਮੀਨ ਤੇ ਨਾ ਤਾ ਕੋਈ ਫਸਲ ਬੀਜੀ ਜਾ ਸਕਦੀ ਹੈ ਤੇ ਨਾ ਹੀ ਇਹ ਜਮੀਨ ਕਿਸੇ ਹੋਰ ਕੰਮ ਆ ਸਕਦੀ ਹੈ। ਸੋ੍ਰਮਣੀ ਕਮੇਟੀ ਦੇ ਅਧਿਕਾਰੀਆਂ ਦੀ ਨਜਰ ਕਾਫੀ ਸਮੇਂ ਤੋਂ ਇਸ ਜਮੀਨ ਤੇ ਪਈ ਹੋਈ ਸੀ। ਕਿਉਂਕਿ ਪ੍ਰਾਪਰਟੀ ਡੀਲਰ ਬਣੇ ਸ੍ਰੋਮਣੀ ਕਮੇਟੀ ਦੇ ਮੁਲਾਜਮਾਂ ਅਤੇ ਅਧਿਕਾਰੀਆਂ ਸਸਤੇ ਭਾਅ ਦੀਆਂ ਅਜਿਹੀਆਂ ਜਮੀਨਾਂ ਖਰੀਦ ਕੇ ਉਚ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਸੋ੍ਰਮਣੀ ਕਮੇਟੀ ਨੂੰ ਹੀ ਮਹਿੰਗੇ ਭਾਅ ਵੇਚ ਕੇ ਗੋਲਕ ਵਿੱਚ ਪਾਇਆ ਪੈਸਾ ਕਿਸ ਤਰ੍ਹਾ ਉਡਾਇਆ ਜਾ ਸਕਦਾ ਹੈ ਜਿਵੇਂ ਇਸ ਦਾ ਕੋਈ ਬਾਲੀ ਵਾਰਸ਼ ਹੀ ਨਾ ਹੋਵੇ, ਪ੍ਰਾਪਰਟੀ ਦੀ ਮੰਦੀ ਦੇ ਇਸ ਦੋਰ ਵਿੱਚ ਜਦੋਂ ਪ੍ਰਾਪਰਟੀ ਡੀਲਰ ਮਾਰੇ ਮਾਰੇ ਘੁੰਮ ਰਹੇ ਹਨ ਤੇ ਉਨ੍ਹਾਂ ਨੂੰ ਆਪਣੇ ਪਰਿਵਾਰ ਪਾਲਣੇ ਔਖੇ ਪਏ ਹੋਏ ਹਨ। ੳਦੁੋਂ ਸ੍ਰੋਮਣੀ ਕਮੇਟੀ ਦੇ ਮੁਲਾਜਮਾਂ ਵੱਲੋਂ ਖਰੀਦੀ ਜਮੀਨ ਦੇ ਭਾਅ ਰਾਤੋਂ ਰਾਤ ਕਿਵੇਂ ਚੌਗਣੇ ਹੋ ਜਾਂਦੇ ਹਨ। ਭਰਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੋਮਣੀ ਕਮੇਟੀ ਵੱਲੋਂ ਅਣਲੋੜ੍ਹੀਦੀ ਇਸ 4 ਏਕੜ ਜਮੀਨ ਜੇਕਰ ਦੀ ਕੀਮਤ 68 ਲੱਖ ਪ੍ਰਤੀ ਏਕੜ ਲੱਗਾ ਦਿੱਤੀ ਗਈ ਤੇ ਕੁਝ ਦਿਨਾਂ ਬਾਅਦ ਜੇਕਰ ਭਰਸ਼ੇਯੋਗ ਸੂਤਰਾ ਦਾ ਗੁਰੂ ਦੀ ਗੋਲਕ ਚ ਪਾਏ ਦਸਵੰਧ ਦਾ 2 ਕਰੋੜ 32 ਲੱਖ ਰੁਪਏ ਅੱਜ ਦੇ ਮਸੰਦਾਂ ਦੀਆਂ ਜੇਬਾਂ ਵਿੱਚ ਚੱਲੇ ਜਾਵੇਗਾ। ਕੀ ਇਹ ਗੁਰੂ ਦੀ ਗੋਲਕ ਤੇ ਡਾਕਾ ਨਹੀਂ ਹੈ=;ਵਸ ਸ੍ਰੋਮਣੀ ਕਮੇਟੀ ਜਿਸਨੂੰ ਅੱਜ ਤੱਕ ਮਾਨਤਾ ਵੀ ਪ੍ਰਾਪਤ ਨਹੀਂ ਤੇ ਇਹ ਕਮੇਟੀ ਮਾਣਯੋਗ ਸੁਪਰੀਮ ਕੋਰਟ ਦੀ ਦਿੱਤੀ ਆਕਸੀਜਨ ਤੇ ਚੱਲ ਰਹੀ ਹੈ। ਇਸਨੂੰ ਕਰੋੜਾਂ ਰੁਪਏ ਦੀਆਂ ਜਮੀਨਾਂ ਖਰੀਦਣ ਦਾ ਹੱਕ ਦਿੱਤਾ ਕਿਸਨੇ । ਗੁਰੂ ਦੇ ਹੁਕਮ ਅਨੁਸਾਰ ਨੇਕ ਕਮਾਈ ਵਿੱਚੋਂ ਦਸਵੰਧ ਸਮੁੱਚੀਆਂ ਸੰਗਤਾਂ ਵੱਲੋਂ ਜਿਸ ਵਿੱਚ ਹਰ ਧਰਮ ਦੇ ਸੰਗਤਾਂ ਦਾ ਦਸਵੰਧ ਦਾ ਹਿੱਸਾ ਹੁੰਦਾ ਹੈ । ਦਸਵੰਧ ਕੱਢਕੇ ਗੁਰੂ ਦੀ ਗੋਲਕ ਵਿੱਚ ਪੈਸੇ ਪਾਉਂਣ ਵਾਲੀਆਂ ਸਰਧਾਵਾਣ ਸੰਗਤਾਂ ਨੂੰ ਕਬੂਤਰ ਵਾਂਗ ਅੱਖਾਂ ਬੰਦ ਕਰਕੇ ਇਹ ਸਭ ਇਸ ਤਰ੍ਹਾ ਦੇਖਦੇ ਰਹਿਣਾ ਚਾਹੀਦਾ ਹੈ ਜਾ ਸਿੱਧੇ ਰੂਪ ਵਿੱਚ ਗੋਲਕ ਤੇ ਮਾਰੇ ਜਾਂ ਰਹੇ ਡਾਕੇ ਨੂੰ ਰੋਕਣ ਲਈ ਅੱਗੇ ਆਉਣਾ ਚਾਹੀਦਾ ਹੈ।

Share Button

Leave a Reply

Your email address will not be published. Required fields are marked *

%d bloggers like this: