Fri. Apr 19th, 2019

ਸ੍ਰੋਮਣੀ ਅਕਾਲੀ ਦਲ 1920 ਦੇ ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਨੰਦਗੜ੍ਹ ਦੇ ਬਿਆਨ ਦਾ ਸਆਗਤ ਕਰਦੇ ਹਨ ਸ੍ਰੋਮਣੀ ਅਕਾਲੀ ਦੱਲ(ਅ)

ਸ੍ਰੋਮਣੀ ਅਕਾਲੀ ਦਲ 1920 ਦੇ ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਨੰਦਗੜ੍ਹ ਦੇ ਬਿਆਨ ਦਾ ਸਆਗਤ ਕਰਦੇ ਹਨ: ਸ੍ਰੋਮਣੀ ਅਕਾਲੀ ਦੱਲ(ਅ)

ਰੂਪਨਗਰ/ ਸ਼੍ਰੀ ਅਨੰਦਪੁਰ ਸਾਹਿਬ (ਗੁਰਮੀਤ ਮਹਿਰਾ/ ਹਰਭੰਜਨ ਸਿੰਘ ਵਿਸ਼ੋਆ): ਇਹ ਸਿੱਖ ਕੋਮ ਸਿੱਖ ਧਰਮ ਤੇ ਸਿੱਖਾ ਵਾਸਤੇ ਬਹੁਤ ਹੀ ਵੱਧਿਆ ਦੇ ਸਲਾਗਾ ਯੋਗ ਕਦਮ ਹੈ, ਜਿਸ ਵਿਚ ਸਝਾਅ ਦਿੱਤਾ ਹੈ ਕਿ ਸਿਮਰਜੀਤ ਸਿੰਘ ਮਾਨ ਅਤੇ ਰਵਇੰਦਰ ਸਿੰਘ ਸਿੱਖ ਕੋਮ ਦੀ ਭਲਾਈ ਲਈ ਇਕ ਜੁੱਟ ਹੋ ਜਾਣਾ ਚਾਹੀਦਾ ਹੈ,ਉਨਾ ਨੇ ਪੰਜਾਬ ਦੇ ਮੋਜੂਦਾ ਹਲਾਤਾ ਤੋ ਜਿਥੇ ਹਰ ਨਾਗਰਿਕ ਔਖਾ ਹੈ,ਉਥੇ ਹੋ ਵੱਖ-ਵੱਖ ਪਾਰਟੀਆ ਦੇ ਮੈਬਰ ਵੀ ਆਉਦੀਆ ਵਿਧਾਨ ਸਭਾ ਚੱਣਾਂ ਨੂੰ ਲੇਕੇ ਬਦਲਾਅ ਚਾਹੁੰਦੇ ਹਨ ਜਿਸ ਵਿੱਚ ਸ੍ਰੋਮਣੀ ਅਕਾਲੀ ਦੱਲ 1920 ਦੇ ਵਰਕਰਾ ਨੇ ਭਾਵ ਵਾਣਾ ਨੂੰ ਸਾਹਮਣੇ ਲਿਅਉਦਾ ਗਿਆ,ਜਿਸ ਵਿਚ ਮੰਗ ਕੀਤੀ ਕਿ ਸ੍ਰੋਮਣੀ ਅਕਾਲੀ ਦੱਲ ਅਮ੍ਰਿਤਸਰ ਦੇ ਕੋਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਸ੍ਰੋਮਣੀ ਅਕਾਲੀ ਦੱਲ 1920 ਦੇ ਕੋਮੀ ਪ੍ਰਧਾਨ ਰਵਇੰਦਰ ਸਿੰਘ ਨੂੰ ਅੱਜ ਦੇ ਹਲਾਤਾਂ ਵਿੱਚ ਸਿੱਖੀ ਦੇ ਦਿਨੋ-ਦਿਨ ਹੋ ਰਹੇ ਘਾਣ ਲਈ ਇਕ ਪਲੇਟਫਾਰਮ ਤੇ ਇਕੱਠੇ ਹੋਕੇ ਏਕਾ ਕਰਨ ਲੈਣਾ ਚਹੁੰਦਾ ਹੈ,ਤਾ ਜੋ ਸਿੱਖ ਧਰਮ ਤੇ ਸਿੱਖੀ ਤੇ ਸਿੱਖ ਸਧਾਤਾ ਉਪਰ ਹਮਲੇ ਹੋ ਰਹੇ ਹਨ।ਉਨਾ ਨੂੰ ਰੋਕਿਆ ਜਾਵੇਂ, ਸੋ੍ਰਮਣੀ ਅਕਾਲੀ ਦੱਲ (ਅ) ਦੇ ਮੀਤ ਪ੍ਰਧਾਨ ਭਾਗ ਸਿੰਘ ਸੂਰਤਾਪੁਰ ,ਬਲਵਿੰਦਰ ਸਿੰਘ ਸਰਕਲ ਪ੍ਰਧਾਨ ਸ੍ਰੀ ਚੋਮਕੋਰ ਸਾਹਿਬ, ਹਰਭੰਜਨ ਸਿੰਘ ਸਰਕਲ ਪ੍ਰਧਾਨ ਸ੍ਰੀ ਅਨੰਦਪੁਰ ਸਾਹਿਬ, ਭੁਵਿੰਦਰ ਸਰਕਲ ਪ੍ਰਧਾਨ ਰੂਪਨਗਰ, ਬਹਾਦਰ ਸਿੰਘ ਕਸਾਨ ਵਿੰਗ ਪ੍ਰਧਾਨ, ਮਸਟਰ ਸਰਿੰਦਰ ਸਿੰਘ ਅਤੇ ਹੋਰ ਵਰਕਾ ਨੇ ਇੱਕ ਸਾਝੇ ਬਿਆਨ ਵਿੱਚ ਇਸ ਉਪਰ ਬਿਆਨ ਦਾ ਸਵਾਗਤ ਕੀਤੀ ਹੈ। ਉਨਾ ਨੇ ਕਿਹਾ ਕਿ ਪਹਿਰੇਦਾਰ ਅਖਵਾਰ ਦੇ ਜਿਲਾ ਇੰਨਚਾਰਜ ਅਨਿਲ ਵਰਮਾ ਦੀ ਪਹਿਰੇਦਾਰ ਦਾ ਸਟੀਕਰ ਲੱਗੀ ਗੱਡੀ ਦੀ ਡੀ.ਐਸ.ਪੀ ਹਰਵਿੰਦਰ ਸਿੰਘ ਮਾਨ ਵੱਲੋਂ ਸ਼ਾਜਿਸ਼ ਤਹਿਤ ਲਈ ਗਈ ਤਲਾਸੀ ਅਤੇ ਉਸ ਦੀ ਪੁੱਤਰ ਨਾਲ ਕੀਤੇ ਗਿਏ ਦੁਰਵਿਹਾਰ ਦੀ ਸਖਤ ਸ਼ਬਦਾ ਵਿੱਚ ਨਿਦਾ ਕਿਤੀ।

ਉਨਾ ਨੇ ਪਿਛਲੇ ਸਮੇਂ ਜਦੋਂ ਸਿੰਘ ਸਾਹਿਬ ਕਾਰਜਕਾਰੀ ਧਿਆਨ ਸਿੰਘ ਮੰਡ ਦੀ ਰਿਹਾਈ ਵੇਲੇ ਨਾਭਾ ਜੇਲ ਤੋਂ ਵਾਪਸ ਆਦੇ ਸਰਕਲ ਪ੍ਰਧਾਨ ਸ੍ਰੀ ਅਨੰਦਪੁਰ ਸਾਹਿਬ ਹਰਭਜਨ ਸਿੰਘ ਲੋਧੀਪੁਰ ਦੀ ਕਾਰ ਦੇ ਉਪਰ ਲੰਗੇ ਸੰਤ ਭਡਿਰਾਵਾਲੇ ਖਾਲਿਸਤਾਨੀ ਸਟੰਕਟਰ ਦੇਖ ਉਨਾ ਨੂੰ ਵਾਪਸ ਆਉਦੇ ਨਾਭਾ ਨੰਕੇ ਤੇ ਰੋਕ ਕੇ ਉਨਾ ਦਾ ਇੱਕ ਗੈਰਕਨੂੰਨੀ ਇੰਨਸ਼ੋਰਸ਼ ਦਾ ਚਲਾਨ ਇੱਕ ਥਾਣੇਦਾਰ ਨੇ ਕਰ ਦਿੱਤਾ ਸੀ ਤੇ ਉਨਾ ਦਾ ਲਾਇਸੰਸ ਆਪਣੇ ਕੋਲ ਰੱਖ ਲਿਆ ਸੀ। ਉਸ ਦੀ ਵੀ ਅਸੀ ਨਖੇਦੀ ਕਰਦੇ ਹਨ,ਉਹਨਾ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੰਡਰੀਅਵਾਲੇ ਤੇ ਹੋਏ ਕਾਤਲਾਨਾ ਹਮਲੇ ਦੀ ਸਖਤ ਨਿਦਾ ਕਰਦਿਆ ਕਿਹਾ ਕਿ ਬਾਦਲ ਸਰਕਾਰ ਸਹਿ ਤੇ ਹਰਨਾਮ ਸਿੰਘ ਧੁਮਾ ਨੇ ਹੋਮੇ ਵਸ ਸੋਚੀ ਸਮਝੀ ਚਾਲ ਨਾਲ ਇਹ ਸਾਰਾ ਕੰਮ ਕਿਤਾ ਗਿਆ, ਸਿੱਖ ਕੌਮ ਇਹ ਬਰਦਾਸਤ ਨਹੀ ਕਰੂਗੀ। ਬਾਬਾ ਭੁਪਿੰਦਰ ਸਿੰਘ ਢੱਕੀ ਵਾਲੀਆ ਦੀ ਸਹੀਦੀ ਆਜਾਈ ਨਹੀ ਜਾਵੇਗੀ, ਇਹ ਬਾਬਾ ਜੀ ਨੂੰ ਸਰਦਾਜਲੀ ਹੋਵੇਗੀ। ਕੌਮ ਮਜੂਦਾ ਹਲਾਤ ਮੁਤਾਬਕ ਏਕਾ ਦਾ ਸਬੂਤ ਦੇਵੇ 26 ਮਈ ਵਾਲੇ ਦਿਨ ਇਕ ਖਾਸ ਪੰਥਕ ਮਾਮਲੇ ਮੁੰਦਿਆ ਸਿੱਖ ਕੌਮ ਦੀ ਵੇਹਕਤਰੀ ਲਈ ਸਿੱਖ ਲਿਡਰ ਸਿਰ ਜੋੜ ਕੇ ਅਹਿਮ ਫੈਸਲਾ ਹੋਵੇ ਤਾ ਕਿ ਆਣ ਵਾਲਾ ਸਮੇਂ ਦੀਆ ਵਿਚਾਰਾ ਚਲਦੀਆ ਰਹਿਣ। ਕੋਈ ਇੱਕ ਨਤੀਜੇ ਉਪਰ ਪੋਹਚਿਆ ਜਾਵੇਂ। ਉਨ੍ਹਾ ਨੇ ਕਿਹਾ ਜੇ ਕਰ ਸਾਰਿਆ ਪੰਧਕ ਧਿਰਾ ਇਕੱਠੀਆ ਹੋ ਗੁਰਦੁਆਰਾ ਪ੍ਰਬਧਕ ਕਮੇਟੀ ਚੌਣਾ ਵਿਚ ਇਕ ਸਾਝਾ ਉਮੀਦਵਾਰ ਹੋਵੇ ਉਸ ਨੂੰ ਇਕ ਜਗ੍ਹਾ ਧਾਰਮਕ ਬੋਟ ਜਾਵੇ ਤਾ ਦੁਨੀਆ ਦੀ ਕੋਈ ਤਾਕਤ ਗੁਰਦੁਆਰਾ ਪ੍ਰਬੰਧ ਤੋ ਰੋਕ ਨਹੀ ਸਕਦਾ ਤਾ ਹੀ ਸਿੱਖ ਧਰਮ ਦੀ ਸਧਾਤਾ ਤੇ ਹੋਰ ਬਹੁਤ ਸਾਰੇ ਅਦਰੂਨੀ ਤੇ ਬਾਹਰੀ ਮੱਸਲੇ ਹਲ ਹੋ ਸਕਦੇ ਹਨ, ਅਜ ਜੋ ਦੁਰਬਾਤੋ ਹੋ ਹਰੀ ਹੈ ਇਸ ਨੂੰ ਰੋਕਣ ਲਈ ਇੱਕ ਮੁਠ ਹੋਣ, ਇਸੇ ਤਰ੍ਹਾ ਆਣ ਵਾਲੀਆ 2017 ਦੀਆ ਵਿਧਾਨ ਸੱਭਾ ਚੋਣਾ ਵਿਚ ਏਕਾ ਕਰਕੇ ਬਹੁਤ ਸੋਚ ਸਮਝ ਕੇ ਇਕ ਫੇਸਲਾ ਲੈਣਾ ਚਾਹਿਦਾ ਹੈ, ਤਾ ਕਿ ਹਰ ਹਾਲਤ ਵਿਚ ਆਪਣੀ ਸਰਕਾਰ ਬਣਾਈ ਜਾਵੇਂ। ਬਾਦਲ ਪਾਰਟੀ,ਕਾਂਗਰਸ ਨੂੰ ਹਮੇਸ਼ਾ ਵਾਸਤੇ ਪੰਜਾਬ ਦੀ ਸਰਕਾਰ ਬਣਾਉਣ ਤੇ ਪਾਸੇ ਕਰ ਦਿੱਤਾ ਜਾਵੇਂ 1947 ਤੋਂ ਲੈਕੇ ਸਾਰੇ ਮਾਮਲੇ ਤੇ ਸਦੀਵੀ ਸਾਨਤੀ ਕਿਤੀ ਜਾਵੇਂ।

ਜਿਕਰਯੋਗ ਹੈ ਕਿ ਪਿਛਲੇ ਬਿਤੇ ਸਮੇਂ 23 ਮਾਰਚ ਸ੍ਰੀ ਅਨੰਦਪੁਰ ਸਾਹਿਬ ਅਕਾਲੀ ਦੱਲ ਅਮ੍ਰਿਤਸਰ ਦੀ ਹੋਈ ਕਾਨਫੰਸਰ ਵਿਚ ਕੌਮੀ ਪ੍ਰਧਾਨ ਸ: ਸਿਮਰਜੀਤ ਸਿੰਘ ਮਾਨ ਨੇ ਆਪਣੇ ਇਕ ਬਿਆਨ ਵਿਚ ਕਿਹਾ ਸੀ ਪੰਜਾਬ ਤੇ ਪੰਜਾਬੀਅਤ ਦੇ ਹਿਤਾ ਦੀ ਰਾਖੀ ਲਈ ਪੰਥਕ ਜਥੇਬੀਦੀਆ ਦੀ ਸਾਝੀ ਸਰਕਾਰ ਜਰੂਰੀ ਹੈ। ਮਾਨ ਸਾਹਿਬ ਨੇ ਪੰਜਾਬ ਦੇ ਮਜਦੂਰ ਕਿਸਾਨ ਦਲਿਤਾ ਤੇ ਹਿੰਦੂ ਭਾਈਚਾਰੇ ਸਮੇਤ ਹਰੇਕ ਵਰਗ ਨੂੰ ਪੰਜਾਬ ਨੂੰ ਬਚਾਉਣ ਨਹੀ ਪੰਥਕ ਜਥੰਬਦੀਆ ਦੀ ਸਾਝੀ ਸਰਕਾਰ ਸਮੇਂ ਦੀ ਜਰੂਰਤ ਦੱਸਿਆ ਸੀ। ਮਾਨ ਸਾਹਿਬ ਕਿਸਾਨ ਮਜਦੂਰ ਬੇ ਘਰੇ ਹਰ ਇਕ ਦਾ ਕਰਜਾ ਮੁਆਫ ਕਰਨ ਦੀ ਗੱਲ ਕੀਤੀ ਸੀ। ਉਹਨਾ ਨੇ ਪੰਥਕ ਧਿਰਾ ਨੂੰ ਇਕ ਮੰਚ ਉਪਰ ਇਕੱਠਾ ਹੋਣ ਦੀ ਅਪੀਲ ਕੀਤੀ ਸੀ ਉਨਾ ਨੇ ਬਾਦਲ,ਕਾਂਗਰਸ ਅਤੇ ਆਪ ਤੋਂ ਸੁਚੇਤ ਕਰਦੇ ਹੋਏ ਮਾਨਸਿਕ ਗੁਲਾਮੀ ਤੋਂ ਛੁਟਕਾਰਾ ਪਾਣ ਲਈ ਕੁਰਬਾਨੀਆ ਵਾਲੇ ਯੋਗ ਉਮੀਦਵਾਰਾ ਨੂੰ ਅੱਗੇ ਲਿਆਣ ਲਈ ਯੋਗ ਅਗਵਾਈ ਵਿੱਚ ਸ੍ਰੋਮਣੀ ਕਮੇਟੀ ਤੇ ਵਿਧਾਨ ਸਭਾ ਚੋਣਾ ਲਈ ਨਿਤਰਨ ਦਾ ਸਾਝਾ ਸੱਦਾ ਦਿਤਾ ਸੀ। ਇਕ ਸਾਝੇ ਪਲੇਟਫਾਰਮ ਦੀ ਜਰੂਰਤ ਮਸੂਸ ਕੀਤੀ ਸੀ। ਹੁਣ ਦੇਖਣਾ ਇਹ ਹੈ ਕਿ ਗੁਰੂ ਦੀ ਮੱਤ ਗਰੇਹਣ ਕਰਕੇ ਸਿੱਖ ਸਧਾਤਾ ਦੀ ਰਾਖੀ ਪੰਜਾਬ ਪੰਜਾਬੀਅਤ ਵਾਸਤੇ ਕੋਣ-ਕੋਣ ਅੱਗੇ ਆਉਦਾ ਹੈ।

Share Button

Leave a Reply

Your email address will not be published. Required fields are marked *

%d bloggers like this: