ਸ੍ਰੋਮਣੀ ਅਕਾਲੀ ਦਲ ਬਾਦਲ ਦੀ ਜਿੱਤ ਵਿੱਚ ਹੋਵੇਗਾ ਨੌਜਵਾਨਾਂ ਦਾ ਅਹਿਮ ਯੋਗਦਾਨ- ਹਰਪਾਲ ਖਡਿਆਲ

ss1

ਸ੍ਰੋਮਣੀ ਅਕਾਲੀ ਦਲ ਬਾਦਲ ਦੀ ਜਿੱਤ ਵਿੱਚ ਹੋਵੇਗਾ ਨੌਜਵਾਨਾਂ ਦਾ ਅਹਿਮ ਯੋਗਦਾਨ- ਹਰਪਾਲ ਖਡਿਆਲ

22-35

ਦਿੜਬਾ ਮੰਡੀ 21 ਜੁਲਾਈ (ਰਣ ਸਿੰਘ ਚੱਠਾ)- ਸ੍ਰੋਮਣੀ ਅਕਾਲੀ ਦਲ ਵੱਲੋ ਪੰਜਾਬ ਦੇ ਲੋਕਾਂ ਅਤੇ ਨੌਜਵਾਨ ਪੀੜ੍ਹੀ ਦੀ ਤਰੱਕੀ ਲਈ ਕੀਤੇ ਜਾ ਰਹੇ ਕੰਮਾਂ ਕਰਕੇ ਲਗਾਤਾਰ ਸ੍ਰੋਮਣੀ ਅਕਾਲੀ ਦਲ ਨੂੰ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ ਅਤੇ ਨਿੱਤ ਸੈਂਕੜਿਆਂ ਦੀ ਗਿਣਤੀ ਵਿੱਚ ਨੌਜਵਾਨ ਅਕਾਲੀ ਦਲ ਨਾਲ ਜੁੜ ਰਹੇ ਹਨ ਜਿਸ ਤੇ ਚਲਦਿਆਂ ਵਿਰੋਧੀ ਪਾਰਟੀਆਂ ਦੀ ਨੀਂਦ ਹਰਾਮ ਹੋ ਚੁੱਕੀ ਹੈ ਅਤੇ ਬੌਖਲਾਹਟ ਵਿੱਚ ਹਨ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਜਿਲ੍ਹਾ ਕੋਆਰਡੀਨੇਟਰ ਡਾਇਰੈਕਟਰ ਹਰਪਾਲ ਸਿੰਘ ਖਡਿਆਲ ਨੇ ਆਪਣੇ ਗ੍ਰਹਿ ਵਿਖੇ ਨੋਜਵਾਨਾਂ ਨਾਲ ਰੱਖੀ ਗਈ ਇੱਕ ਮੀਟਿੰਗ ਦੋਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ। ਸ੍ਰ ਖਡਿਆਲ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਨੌਜਵਾਨਾ ਦਾ ਅਹਿਮ ਯੋਗ ਦਾਨ ਹੋਵੇਗਾ ਅਤੇ ਅਕਾਲੀ ਦਲ ਦੀ ਜਿੱਤ ਦੀ ਹੈਟਰਿਕ ਦਾ ਸਿਹਰਾ ਨੋਜਵਾਨਾਂ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਕਈ ਨੌਜਵਾਨ ਨੇਤਾ ਪਾਰਟੀ ਵਿੱਚ ਉਭਰ ਕੇ ਸਾਹਮਣੇ ਆਉਣਗੇ। ਜੋ ਅਕਾਲੀ ਦਲ ਬਾਦਲ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਕੜ੍ਹੀ ਮਿਹਨਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹੀ ਨੌਜਵਾਨ ਸ੍ਰੋਮਣੀ ਅਕਾਲੀ ਦਲ ਨੂੰ ਜਿਤਾ ਕੇ ਕਾਂਗਰਸ ਅਤੇ ਆਪ ਪਾਰਟੀ ਨੂੰ ਉਸ ਦੀ ਠੀਕ ਜਗ੍ਹਾ ਦਿੱਲੀ ਵਾਪਸੀ ਦਾ ਰਾਸਤਾ ਦਿਖਾਉਣਗੇ ਕਿਉਕਿ ਜਨਤਾ ਇਹਨਾਂ ਦੀ ਘਿਣੋਣੀਆਂ ਚਾਲਾਂ ਸਮਝ ਚੁੱਕੀ ਹੈ। ਇਨ੍ਹਾਂ ਦਾ ਮਕਸਦ ਸਿਰਫ ਤੇ ਸਿਰਫ ਪੰਜਾਬ ਵਿੱਚ ਮਾਹੋਲ ਖਰਾਬ ਕਰਕੇ ਰਾਜ ਕਰਨਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ 9 ਸਾਲਾਂ ਵਿੱਚ ਪੰਜਾਬ ਨੇ ਵਿਕਾਸ ਦੀਆਂ ਮੰਜਿਲਾਂ ਨੂੰ ਛੂਹਿਆ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਜਲਦੀ ਹੀ ਵਿਰੋਧੀ ਪਾਰਟੀ ਆਪ ਅਤੇ ਕਾਂਗਰਸ ਦੀ ਪੰਜਾਬ ਵਿਰੋਧੀ ਨੀਤੀਆਂ ਤੋ ਲੋਕਾਂ ਨੂੰ ਜਾਣੂ ਕਰਵਾਉਣ ਲਈ ਅਤੇ ਸ੍ਰੋਮਣੀ ਅਕਾਲੀ ਦਲ ਬਾਦਲ ਦੀਆਂ 9 ਸਾਲਾ ਵਿੱਚ ਕੀਤੀਆਂ ਪ੍ਰਾਪਤੀਆ ਬਾਰੇ ਨੋਜਵਾਨਾਂ ਨੂੰ ਨਾਲ ਲੈਕੇ ਘਰ ਘਰ ਜਾਕੇ ਪ੍ਰਚਾਰ ਕਰਨਗੇ, ਇਸ ਮੌਕੇ ਸਾਬਕਾ ਸਰਪੰਚ ਹਰਬੰਸ ਸਿੰਘ ਖਡਿਆਲ,ਸਰਪੰਚ ਬਿੱਕਰ ਸਿੰਘ,ਕਲੱਬ ਪ੍ਰਧਾਨ ਰਣਜੀਤ ਸਿੰਘ ਰਾਣਾ,ਬਲਜੀਤ ਸਿੰਘ ਸੈਕਟਰੀ ਖਡਿਆਲ,ਪੱਪੂ ਕਬੱਡੀ ਖਿਡਾਰੀ,ਪੰਚ ਲਾਲ ਸਿੰਘ ਨੰਬਰਦਾਰ,ਪੱਪੂ ਮੰਡੇਰ, ਮੋਠੀ ਸਿੰਘ,ਕਾਲਾ ਸਿੰਘ,ਜੰਟਾ ਸਿੰਘ,ਭੂਰਾ ਸਿੰਘ ਸਾਬਕਾ ਪੰਚ,ਹਾਜਿਰ ਸਨ।

Share Button

Leave a Reply

Your email address will not be published. Required fields are marked *