ਸ੍ਰੋਮਣੀ ਅਕਾਲੀ ਦਲ ਨੂੰ ਪ੍ਰਿੰਸੀ.ਬੁੱਧ ਰਾਮ ਦੇ ਮੁਕਾਬਲੇ “ਦਿਓ-ਕੱਦ’ ਉਮੀਦਵਾਰ ਦੀ ਤੋਟ…!

ss1

ਵਿਧਾਨ ਸਭਾ ਚੋਣਾਂ ਵੀਹ ਸੌ ਸਤਾਰਾਂ
ਸ੍ਰੋਮਣੀ ਅਕਾਲੀ ਦਲ ਨੂੰ ਪ੍ਰਿੰਸੀ.ਬੁੱਧ ਰਾਮ ਦੇ ਮੁਕਾਬਲੇ “ਦਿਓ-ਕੱਦ’ ਉਮੀਦਵਾਰ ਦੀ ਤੋਟ…!

boha-news-21-11-0001ਬੋਹਾ,21 ਨਵੰਬਰ(ਜਸਪਾਲ ਸਿੰਘ ਜੱਸੀ): ਸ੍ਰੋਮਣੀ ਅਕਾਲੀ ਦਲ ਦੁਆਰਾ ਹਾਲ ਹੀ ਵਿੱਚ ਵਿਧਾਨ ਸਭਾ ਚੋਣਾ 2017 ਲਈ ਐਲਾਣੀ 69 ਉਮੀਦਵਾਰਾਂ ਦੀ ਲਿਸਟ ਤੋਂ ਬਾਅਦ ਜਿੱਥੇ ਪੂਰੇ ਪੰਜਾਬ ਅੰਦਰ ਸਿਆਸੀ ਹਲ-ਚਲ ਤੇਜ ਹੋ ਗਈ ਹੈ ਉਥੇ ਰਾਖਵੇਂ ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਸ੍ਰੋਮਣੀ ਅਕਾਲੀ ਦਲ ਦੇ ਦਾਅਵੇਦਾਰ ਵੀ ਟਿਕਟ ਪ੍ਰਾਪਤੀ ਲਈ ਅੱਡੀ-ਚੋਟੀ ਦਾ ਜੋਰ ਲਗਾ ਰਹੇ ਹਨ।ਆਮ ਆਦਮੀ ਪਾਰਟੀ ਦੁਆਰਾ ਇਸ ਹਲਕੇ ਤੋ ਪ੍ਰਿੰਸੀਪਲ ਬੁੱਧ ਰਾਮ, ਜਿਹੜੇ ਇਸੇ ਹਲਕੇ ਦੇ ਜੰਮਪਲ ਹਨ ਤੇ ਪੰਜਾਬੀ, ਧਰਮ, ਅਰਥ ਸ਼ਾਸਤਰ, ਸਮਾਜ ਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਸਮੇਤ ਪੰਜ ਵਿਸ਼ਿਆਂ ਦੀ ਐਮ.ਏ ਪਾਸ ਹਨ ਅਤੇ ਜਿੰਨਾਂ ਨੇ ਅਧਿਆਪਕ ਵਜੋਂ ਇਸ ਹਲਕੇ ਦੇ ਦਰਜਨ ਭਰ ਪਿੰਡਾਂ ਚ ਤਨਦੇਹੀ ਤੇ ਇਮਾਨਦਾਰੀ ਨਾਲ ਸੇਵਾ ਨਿਭਾਈ ਹੈ, ਨੂੰ ਪਾਰਟੀ ਉਮੀਦਵਾਰ ਐਲਾਨ ਕੇ ਜਿੱਥੇ ਸੱਤ੍ਹਾਧਾਰੀ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਨੂੰ ਹਲਕੇ ਅੰਦਰ “ਦਿਓ ਕੱਦ’ ਉਮੀਦਵਾਰ ਨੂੰ ਚੋਣ ਮੈਦਾਨ ਚ ਉਤਾਰਨ ਲਈ ਵੰਗਾਰਿਆ ਹੈ ਤੇ ਇੰਨਾਂ ਪਾਰਟੀਆਂ ਨੂੰ ਪ੍ਰਿੰਸੀ.ਬੁੱੱਧ ਰਾਮ ਦੇ ਹਾਣ ਦੀ ਸਖਸ਼ੀਅਤ ਲੱਭਣ ਦੇ ਲਾਲੇ ਪਏ ਹੋਏ ਹਨ।ਸ੍ਰੋਮਣੀ ਅਕਾਲੀ ਦਲ ਦੀ ਟਿਕਟ ਦੇ ਦਾਅਵੇਦਾਰਾਂ ਦੀ ਲਿਸਟ ਭਾਂਵੇ ਲੰਬੀ ਹੈ ਪਰ ਹਲਕੇ ਦੇ ਮੌਜੂਦਾ ਵਿਧਾਇਕ ਚਤਿੰਨ ਸਿੰਘ ਸਮਾਂਓ ਦੇ ਬੇਟੇ ਤੇ ਜਿਲ੍ਹਾ ਪ੍ਰੀਸ਼ਦ ਮੈਬਰ ਮਲਕੀਤ ਸਿੰਘ ਸਮਾਂਓ,ਸ੍ਰੋਮਣੀ ਅਕਾਲੀ ਦੇ ਜਨਰਲ ਕੌਸਿਲ ਮੈਬਰ ਤੇ ਐਸ.ਸੀ ਵਿੰਗ ਦੇ ਹਲਕਾ ਇੰਚਾਰਜ ਰਹੇ ਰਿਟਾਇਰਡ ਬਲਾਕ ਸਿੱਖਿਆ ਅਫਸਰ ਹੰਸਾ ਸਿੰਘ ਅਤੇ ਪਟਵਾਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਪਟਵਾਰੀ ਦਾ ਨਾਮ ਮੁੱਖ ਤੌਰ ਤੇ ਚਰਚਾ ਚ ਹੈ।ਜਿਲ੍ਹਾ ਪ੍ਰੀਸ਼ਦ ਮੈਬਰ ਮਲਕੀਤ ਸਿੰਘ ਸਮਾਂਓ ਤਿੰਨ ਪੀੜੀਆਂ ਤੋਂ ਸ੍ਰੋਮਣੀ ਅਕਾਲੀ ਦਲ ਦਾ ਪਿਛੋਕੜ ਰੱਖਦੇ ਹਨ, ਪਹਿਲਾਂ ਇੰਨਾਂ ਦਾ ਦਾਦਾ ਜਥੇਦਾਰ ਸੰਤਾ ਸਿੰਘ ਨੇ ਸਰਕਲ ਭੀਖੀ ਦੇ ਜਥੇਦਾਰ ਵਜੋ ਲੰਬਾ ਸਮਾਂ ਸੇਵਾ ਨਿਭਾਈ, ਫਿਰ ਪਿਤਾ ਚਤਿੰਨ ਸਿੰਘ ਸਮਾਂਓ ਨੇ ਪਾਰਟੀ ਟਿਕਟ ਤੇ ਮੈਬਰ ਪਾਰਲੀਮੈਟ ਦੀ ਚੋਣ ਜਿੱਤਕੇ ਸੀਟ ਪਾਰਟੀ ਦੀ ਝੋਲੀ ਪਾਈ।ਜਿੰਨਾਂ ਨੂੰ ਕੇਦਰ ਚ ਅਟਲ ਬਿਹਾਰੀ ਬਾਜਪਾਈ ਦੀ ਸਰਕਾਰ ਦੌਰਾਨ ਜਦ ਵਿਰੋਧੀ ਪਾਰਟੀ ਕਾਂਗਰਸ ਦੁਆਰਾ ਸਰਕਾਰ ਤੋੜਨ ਲਈ 5 ਕਰੋੜ ਰੁਪਏ ਅਤੇ ਰਾਜ ਮੰਤਰੀ ਦੇ ਅਹੁੱਦੇ ਦੀ ਪੇਸ਼ਕਸ਼ ਕੀਤੀ ਗਈ ਪਰ ਗਰੀਬ ਪਰਿਵਾਰ ਨਾਲ ਸਬੰਧਤ ਪਿਤਾ ਚਤਿੰਨ ਸਿੰਘ ਸਮਾਂਓ ਨੇ ਇਸ ਨਾਜੁੁਕ ਘੜੀ ਚ ਪਾਰਟੀ ਨਾਲ ਵਫਾਦਾਰੀ ਨਿਭਾਈ ਤੇ ਕਾਂਗਰਸ ਦੁਆਰਾ ਦਿੱਤੇ ਲਾਲਚ ਨੂੰ ਲੱਤ ਮਾਰ ਦਿੱਤੀ।ਬਾਦਲ ਪਰਿਵਾਰ ਅਤੇ ਸ੍ਰੋਮਣੀ ਅਕਾਲੀ ਦਲ ਨਾਲ ਉਨਾਂ ਦੁਆਰਾ ਨਿਭਾਈ ਵਫਾਦਾਰੀ ਦੀ ਚਰਚਾ ਅੱਜ ਵੀ ਹਲਕੇ ਦੇ ਸਿਅਸੀ ਗਲਿਅਰਿਆਂ ਚ ਹੈ।ਬੇਦਾਗ ਤੇ ਦਰਵੇਸ਼ ਸਖਸ਼ੀਅਤ ਦੇ ਮਾਲਕ ਪਿਤਾ ਚਤਿੰਨ ਸਿੰਘ ਸਮਾਂਓ ਦੇ ਨਕਸ਼ੇ ਕਦਮਾਂ ਤੇ ਚੱਲਣ ਵਾਲੇ ਮਲਕੀਤ ਸਿੰਘ ਸਮਾਂਓ ਖੁਦ ਵੀ ਮਿਹਨਤੀ ਤੇ ਸਾਦੀ ਜੀਵਨ ਜਾਂਚ ਵਾਲੇ ਹਨ ਤੇ ਜਿੰਨਾ ਦੀ ਵਿੱਦਿਅਕ ਯੋਗਤਾ ਰਾਜਨੀਤੀ ਸ਼ਾਸਤਰ ਦੇ ਪੋਸਟ ਗ੍ਰੇਜੂਏਟ ਹੈ।ਜਿਹੜੇ ਪਿਛਲੇ ਲੰਬੇ ਸਮੇ ਤੋ ਪਾਰਟੀ ਪ੍ਰੋਗਰਾਮਾਂ ਸਮੇਤ ਵਿਧਾਨ ਸਭਾ ਖੇਤਰ ਦੇ ਪਰਿਵਾਰਾਂ ਨਾਲ ਦੁੱਖ-ਸੁਖ ਵੰਡਾਉਦੇ ਹਨ ਤੇ ਸਰਗਰਮ ਸਿਆਸਤ ਦਾ ਹਿੱਸਾ ਰਹੇ ਹਨ।ਪਿਤਾ ਚਤਿੰਨ ਸਿੰਘ ਸਮਾਂਓ ਦੀ ਬੇਦਾਗ ਸ਼ਖਸ਼ੀਅਤ ਤੇ ਪਾਰਟੀ ਪ੍ਰਤੀ ਵਫਾਦਾਰੀ ਅਤੇ ਸਖਤ ਮਿਹਨਤੀ ਤੇ ਮਿਲਣਸਾਰ ਸੁਭਾਅ ਨੂੰ “ਕੈਸ਼’ ਕਰਨ ਲਈ ਅਕਾਲੀ ਦਲ ਮਲਕੀਤ ਸਿੰਘ ਸਮਾਂਓ ਦਾ ਪੱਤਾ ਖੇਡ ਸਕਦਾ ਹੈ।ਟਿਕਟ ਦੇ ਦਾਅਵੇਦਾਰਾਂ ਚ ਦੂਸਰਾ ਮੁੱਖ ਨਾਮ ਹੈ ਰਿਟਾਇਰਡ ਬਲਾਕ ਸਿੱਖਿਆ ਅਫਸਰ ਹੰਸਾ ਸਿੰਘ ਦਾ ਜਿਹੜੇ ਇਸੇ ਹਲਕੇ ਦੇ ਜੰਮਪਲ ਹਨ ਤੇ ਗਰੀਬ ਪਰਿਵਾਰ ਚ ਪੈਦਾ ਹੋਏ, ਬੀ.ਏ, ਬੀ.ਐਡ ਤੱਕ ਦੀ ਪੜ੍ਹਾਈ ਕਰਕੇ ਅਧਿਆਪਕ ਦੇ ਅਹੁੱਦਾ ਪ੍ਰਾਪਤ ਕਰਨ ਵਾਲੇ ਤੇ ਫਿਰ ਪਦ ਉੱਨਤ ਕਰਕੇ ਬਲਾਕ ਸਿੱਖਿਆ ਅਫਸਰ ਦੇ ਅਹੁੱਦੇ ਨਾਲ ਨਿਵਾਜੇ ਗਏ।ਸ੍ਰੋਮਣੀ ਦੀਆਂ ਹੁਣ ਤੱਕ ਦੀਆਂ ਵੱਖ-ਵੱਖ ਚੋਣਾਂ ਅਤੇ ਪਾਰਟੀ ਪ੍ਰੋਗਰਾਮਾਂ ਚ ਸਰਗਰਮੀ ਨਾਲ ਹਿੱਸਾ ਲੈਣ ਵਾਲੇ ਹੰਸਾ ਸਿੰਘ ਨੇ ਪਾਰਟੀ ਦੇ ਜਨਰਲ ਕੌਸਲ ਮੈਬਰ ਅਤੇ ਐਸ.ਸੀ ਵਿੰਗ ਦੇ ਹਲਕਾ ਇੰਚਾਰਜ ਵਜੋ ਤਨਦੇਹੀ ਤੇ ਇਮਾਨਦਾਰੀ ਨਾਲ ਆਪਣੀ ਸੇਵਾ ਨਿਭਾਈ ਹੈ।ਵੱਖ ਵੱਖ ਸਮੇ ਤੇ ਪਾਰਟੀ ਲਈ ਨਿਭਾਈ ਨਿਰਸਵਾਰਥ ਸੇਵਾਵਾਂ ਦੇ ਚਲਦਿਆਂ ਹਲਕੇ ਦੇ ਲੋਕ ਉਨਾਂ ਦਾ ਨਾਲ ਅਦਬ ਨਾਲ ਲੈਦੇ ਹਨ।ਸਾਊ ਸੁਭਾਅ ਵਾਲੇ ਹੰਸਾ ਸਿੰਘ ਪਾਰਟੀ ਕੋਲ ਇੱਕੋ-ਇੱਕ ਉਮੀਦਵਾਰ ਹਨ ਜਿਹੜੇ ਆਮ ਆਦਮੀ ਪਾਰਟੀ ਦੁਆਰਾ ਚੋਣ ਅਖਾੜੇ ਚ ਉਤਾਰੇ ਦਿਓ-ਕੱਦ ਉਮੀਦਵਾਰ ਦੀ ਸਖਸ਼ੀਅਤ ਦੇ ਨੇੜੇ ਢੁੱਕਦੇ ਹਨ।ਪੜ੍ਹੇ-ਲਿਖੇ, ਇਮਾਨਦਾਰ ਤੇ ਹਲਕੇ ਦੇ ਜੰਮਪਲ ਹੋਣ ਦਾ ਲਾਹਾ ਕੈਸ਼ ਕਰਨ ਲਈ ਪਾਰਟੀ ਕੋਲ ਕੇਵਲ ਤੇ ਕੇਵਲ ਇਹੀ ਤੋੜ ਹੈ।ਟਿਕਟ ਦੇ ਤੀਜੇ ਦਾਅਵੇਦਾਰ ਬਲਵਿੰਦਰ ਸਿੰਘ ਪਟਵਾਰੀ ਹਨ ਜਿਹੜੇ ਇਸੇ ਹਲਕੇ ਦੇ ਪਿੰਡ ਹਾਕਮ ਵਾਲਾ ਦੇ ਜੰਮਪਲ ਹਨ ਤੇ ਪਟਵਾਰ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਹਨ।ਵੱਖ-ਵੱਖ ਪਟਵਾਰ ਹਲਕਿਆਂ ਚ ਆਪਣੀ ਸੇਵਾ ਨਿਭਾ ਚੁੱਕੇ ਹਨ।ਬਲਵਿੰਦਰ ਸਿੰਘ ਪਟਵਾਰੀ ਅਜੇ ਤੱਕ ਸ੍ਰੋਮਣੀ ਅਕਾਲੀ ਦਲ ਦੇ ਮੁਢਲੇ ਮੈਬਰ ਵੀ ਨਹੀ ਹਨ,ਜਿੰਨਾਂ ਨੇ ਅਜੇ ਤੱਕ ਨੌਕਰੀ ਤੋ ਅਸਤੀਫਾ ਵੀ ਨਹੀ ਦਿੱਤਾ ਤੇ ਦੂਜੇ ਉਮੀਦਵਾਰਾਂ ਦੇ ਮੁਕਾਬਲੇ ਲੋਕਾਂ ਚ ਘੱਟ ਵਿਚਰੇ ਹਨ ਪਰ ਇੰਨਾਂ ਦੀ ਪਤਨੀ ਗੁਰਮੇਲ ਕੌਰ ਇੱਕ ਵਾਰ ਜਿਲ੍ਹਾ ਪ੍ਰੀਸ਼ਦ ਮੈਬਰ ਰਹਿ ਚੁੱਕੇ ਹਨ।ਗੁਰਮੇਲ ਕੌਰ ਸੰਨ 2013 ਦੌਰਾਨ ਹੋਈ ਪੰਚਾਇਤੀ ਇਲੈਕਸ਼ਨ ਦੌਰਾਨ ਸਰਪੰਚ ਪਦ ਲਈ ਆਪਣੀ ਕਿਸਮਤ ਅਜਮਾ ਚੁੱਕੇ ਹਨ ਜਿਹੜੇ ਵਿਰੋਧੀ ਉਮੀਦਵਾਰ ਸਰਪੰਚ ਜਸਵਿੰਦਰ ਕੌਰ ਤੇਜੇ ਤੋਂ 63 ਵੋਟਾਂ ਦੇ ਅੰਤਰ ਨਾਲ ਚੋਣ ਹਾਰ ਗਏ ਸਨ।ਨਿੱਘੇ ਸੁਭਾਅ ਤੇ ਘੱਟ ਬੋਲਣ ਵਾਲੇ ਪਟਵਾਰੀ ਬਲਵਿੰਦਰ ਸਿੰਘ ਭਾਂਵੇ ਸਰਗਰਮ ਸਿਆਸਤ ਦਾ ਹਿੱਸਾ ਨਹੀ ਰਹੇ ਪਰ ਆਮ ਲੋਕਾਂ ਦੇ ਦੁੱਖ ਸੁੱਖ ਚ ਸ਼ਰੀਕ ਹੋਣਾ ਅਤੇ ਤੰਗੀਆਂ-ਤੁਰਸ਼ੀਆਂ ਤੇ ਥੁੜਾਂ-ਮਾਰੇ ਲੋਕਾਂ ਦੀ ਮੱਦਦ ਕਰਨਾ ਉਨਾਂ ਦੇ ਸੁਭਾਅ ਦਾ ਅੰਗ ਹੈ।ਰਾਖਵੇਂ ਹਲਕੇ ਬੁਢਲਾਡਾ ਤੋ ਅਕਾਲੀ ਦਲ ਦੁਆਰਾ ਪਾਰਟੀ ਵਿਧਾਨ ਸਭਾ ਲਈ ਉਮੀਦਵਾਰ ਦਾ ਨਾਮ ਭਾਂਵੇ ਅਜੇ ਭਵਿੱਖ ਦੇ ਗਰਭ ਚ ਹੈ ਪਰ ਟਕਸਾਲੀਆਂ ਅਨੁਸਾਰ ਪਾਰਟੀ ਨਾਲ ਵਫਾਦਾਰੀਆਂ ਨਿਭਾਉਣ ਵਾਲੇ ਅਤੇ ਪਾਰਟੀ ਦੀ ਚੜ੍ਹਦੀਕਲਾ ਲਈ ਦਿਨ-ਰਾਤ ਕੰਮ ਕਰਨ ਵਾਲੇ ਵਰਕਰਾਂ ਨੂੰ ਦਰਕਿਨਾਰ ਕਰਕੇ ਅਜਿਹੇ ਵਿਆਕਤੀ, ਜਿਹੜਾ ਪਾਰਟੀ ਦਾ ਮੁਢਲਾ ਮੈਬਰ ਵੀ ਨਾ ਹੋਵੇ, ਨੂੰ ਪਾਰਟੀ ਟਿਕਟ ਨਾਲ ਨਿਵਾਜੇ ਜਾਣ ਦਾ ਫੈਸਲਾ ਪਾਰਟੀ ਹਿੱਤ ਚ ਨਹੀ ਕਿਹਾ ਜਾ ਸਕਦਾ।ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਿੰਸੀ. ਬੁੱਧ ਰਾਮ ਦੇ ਸਾਫ-ਸੁਥਰੇ ਅਕਸ਼ ਅੱਗੇ ਗੈਰ ਰਾਜਨੀਤਿਕ ਤੇ ਅਪਰਾਧਿਕ ਪਿਛੋਕੜ ਵਾਲੇ, ਘੱਟ ਪੜ੍ਹੇ-ਲਿਖੇ, ਹਲਕੇ ਤੋ ਬਾਹਰੀ, ਭ੍ਰਿਸ਼ਟਾਚਾਰ ਤੇ ਧੋਖਾਧੜੀ ਦੇ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਵਿਆਕਤੀ ਨੂੰ ਇਥੋ ਪਾਰਟੀ ਉਮੀਦਵਾਰ ਬਣਾਉਣ ਦਾ ਮਤਲਬ ਆਪ ਨੂੰ ਇਸ ਸੀਟ ਥਾਲੀ ਚ ਪਰੋਸਕੇ ਦੇਣ ਸਮਾਨ ਹੈ।

Share Button

Leave a Reply

Your email address will not be published. Required fields are marked *