ਸ੍ਰੋਮਣੀ ਅਕਾਲੀ ਦਲ ਆਈ. ਟੀ. ਵਿੰਗ ਸ਼ਹਿਰੀ ਦੇ ਵਾਰਡਾਂ ਤੇ ਗਰਾਮ ਪੰਚਾਇਤਾਂ ਦੇ ਪ੍ਰਧਾਨ ਨਿਯੁਕਤ

ss1

ਸ੍ਰੋਮਣੀ ਅਕਾਲੀ ਦਲ ਆਈ. ਟੀ. ਵਿੰਗ ਸ਼ਹਿਰੀ ਦੇ ਵਾਰਡਾਂ ਤੇ ਗਰਾਮ ਪੰਚਾਇਤਾਂ ਦੇ ਪ੍ਰਧਾਨ ਨਿਯੁਕਤ

12-3 (1)

ਭਦੌੜ 11 ਜੁਲਾਈ (ਵਿਕਰਾਂਤ ਬਾਂਸਲ) ਸ਼੍ਰੋਮਣੀ ਅਕਾਲੀ ਦਲ ਦੇ ਮਿਸ਼ਨ 2017 ਨੂੰ ਸਫਲਤਾ ਪ੍ਰਦਾਨ ਕਰਨ ਲਈ ਅਕਾਲੀ ਦਲ ਯੂਥ ਆਈ.ਟੀ.ਵਿੰਗ ਸਰਕਲ ਸ਼ਹਿਰੀ ਦੇ ਪ੍ਰਧਾਨ ਬਲਜਿੰਦਰ ਸਿੰਘ ਨੂਰਾ ਵੱਲੋਂ ਕਸਬੇ ਦੇ 13 ਵਾਰਡਾਂ ਅਤੇ ਅਧੀਨ ਪੈਂਦੀਆਂ ਗਰਾਮ ਪੰਚਾਇਤਾਂ ਅੰਦਰ ਕੀਤੀਆਂ ਨਿਯੁਕਤੀਆਂ ਦੇ ਸਮੂਹ ਆਗੂਆਂ ਨੂੰ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ, ਜ਼ਿਲ੍ਹਾ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਬਣਾਂਵਾਲੀ, ਪ੍ਰਧਾਨ ਬੀਰਇੰਦਰ ਸਿੰਘ ਜ਼ੈਲਦਾਰ, ਸ਼ਹਿਰੀ ਪ੍ਰਧਾਨ ਅਜੇ ਕੁਮਾਰ, ਚੇਅਰਮੈਨ ਰਣਦੀਪ ਸਿੰਘ ਢਿਲਵਾਂ, ਅੰਗਰੇਜ਼ ਸਿੰਘ ਗੰਢੂ, ਦਲਜੀਤ ਸਿੰਘ ਲੀਤਾ ਨੇ ਸਨਮਾਨਿਤ ਕਰਕੇ ਪਾਰਟੀ ਪ੍ਰਤੀ ਵਫ਼ਾਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਪ੍ਰਧਾਨ ਬਲਜਿੰਦਰ ਸਿੰਘ ਨੂਰਾ ਨੇ ਦੱਸਿਆ ਕਿ ਕੀਤੀਆਂ ਗਈਆਂ ਨਿਯੁਕਤੀ ਵਿਚ ਸ਼ਹਿਰੀ ਸੀਨੀਅਰ ਮੀਤ ਪ੍ਰਧਾਨ ਹਰਿੰਦਰ ਰਿੱਕੀ, ਮੀਤ ਪ੍ਰਧਾਨ ਹਰਜੀਤ ਸਿੰਘ, ਇੰਦਰਜੀਤ ਸਿੰਘ ਢਿੱਲੋਂ, ਜਨਰਲ ਸਕੱਤਰ ਅਮਨਦੀਪ ਸਿੰਘ, ਪ੍ਰੈਸ ਸਕੱਤਰ ਅਮਨਦੀਪ ਸਿੰਘ ਗੋਨੀ ਨਿਯੁਕਤ ਕੀਤਾ ਹੈ ਅਤੇ 13 ਵਾਰਡਾਂ ਦੇ ਪ੍ਰਧਾਨਾਂ ਦੀਆਂ ਨਿਯੁਕਤੀਆਂ ਵਿਚ ਜਸਵੀਰ ਸਿੰਘ ਜੈਦ, ਕੁਲਵਿੰਦਰ ਸਿੰਘ, ਰਿੱਕੀ ਬੱਤਾ, ਗੁਰਸਾਹਿਬ ਸਿੰਘ, ਜਸਪਾਲ ਸਿੰਘ ਬੱਟੂ, ਜਸਪਾਲ ਸਿੰਘ ਸੰਧੂ, ਸੁਖਜਿੰਦਰ ਸਿੰਘ ਨੋਨੀ, ਪ੍ਰਕਾਸ਼ ਸਿੰਘ, ਗੁਰਿੰਦਰਪਾਲ ਸਿੰਘ, ਅਗਰਿੰਦਰ ਸਿੰਘ ਢਿੱਲੋਂ, ਬੂਟਾ ਸਿੰਘ ਕਲੇਰ, ਅਵਤਾਰ ਸਿੰਘ, ਕੁਲਦੀਪ ਸਿੰਘ ਖੰਨਾ, ਸੁਖਵਿੰਦਰ ਸਿੰਘ ਗਿੱਲ ਅਤੇ ਗਰਾਮ ਪੰਚਾਇਤਾਂ ਦੇ ਪ੍ਰਧਾਨਾਂ ਦੀਆਂ ਨਿਯੁਕਤੀਆਂ ਵਿਚ ਪੱਤੀ ਮੋਹਰ ਸਿੰਘ ਏ ਤੋਂ ਸੰਦੀਪ ਸਿੰਘ, ਪੱਤੀ ਮੋਹਰ ਸਿੰਘ ਬੀ ‘ਚੋਂ ਗਗਨਦੀਪ ਸਿੰਘ, ਪੱਤੀ ਵੀਰ ਸਿੰਘ ‘ਚੋਂ ਜਗਸੀਰ ਸਿੰਘ ਭਾਗੀਕੇ, ਪੱਤੀ ਦੀਪ ਸਿੰਘ ‘ਚੋਂ ਲਖਵੀਰ ਸਿੰਘ, ਕੋਠੇ ਬਾਬਾ ਮਲਕੀਤ ਸਿੰਘ ਚੋਂ ਬਘੇਲ ਸਿੰਘ, ਕੋਠੇ ਬਾਬਾ ਭਾਨ ਸਿੰਘ ਚੋਂ ਕੁਲਦੀਪ ਸਿੰਘ ਭੁੱਲਰ, ਕੋਠੇ ਖਿਉਣ ਸਿੰਘ ਚੋਂ ਰਾਜਵਿੰਦਰ ਸਿੰਘ ਮਾਨ, ਕੋਠੇ ਝਾਹਿਆਵਾਲੀ ਚੋਂ ਗੁਰਿੰਦਰਪਾਲ ਸਿੰਘ ਨੂੰ ਨਿਯੁਕਤ ਕੀਤਾ ਗਿਆ ਅਤੇ ਬਾਕੀ ਅਹੁਦੇਦਾਰ ਚੁਣਨ ਦੇ ਅਧਿਕਾਰ ਉਕਤ ਅਹੁਦੇਦਾਰਾਂ ਨੂੰ ਦਿੱਤੇ ਗਏ ਹਨ। ਇਸ ਮੌਕੇ ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਅੰਗਰੇਜ਼ ਸਿੰਘ ਗੇਜਾ, ਗੁਰਮੀਤ ਸਿੰਘ ਸਿੱਖ, ਜੀਵਨ ਸਿੰਗਲਾ, ਚਰਨ ਸਿੰਘ ਖਹਿਰਾ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *