Tue. Aug 20th, 2019

ਸ੍ਰੀ ਗ਼ੁਰੂ ਹਰਗ਼ੋਬਿੰਦ ਸਾਹਿਬ ਜੀ

ਸ੍ਰੀ ਗ਼ੁਰੂ ਹਰਗ਼ੋਬਿੰਦ ਸਾਹਿਬ ਜੀ

ਸੂਰਜ ਵਾਂਗ਼ ਸੀ ਚਿਹਰੇ ’ਤੇ ਤੇਜ ਜਿਸਦੇ, ਸੋਹਣੇ ਸੁੰਦਰ ਉਸ ਬਾਲਕ ਦਾ ਜਨਮ ਹੋਇਆ।
ਰੱਖਿਆ ਖਲਕਤ ਦੀ ਕਰਨ ਲਈ ਨਾਲ ਸ਼ਕਤੀ, ਪੰਚਮ ਪਿਤਾ ਘਰ ਖਾਲਕ ਦਾ ਜਨਮ ਹੋਇਆ।
ਸੋਲਾਂ ਕਲਾਂ ਸੰਪੂਰਨ ਸੀ ਸਾਹਿਬਜ਼ਾਦਾ, ਸਚਮੁੱਚ ਸਰਬ ਪ੍ਰਿਤਪਾਲਕ ਦਾ ਜਨਮ ਹੋਇਆ।
ਮੁਰਦਾ ਅਣਖ ’ਚ ਜ਼ਿੰਦਗ਼ੀ ਪਾਉਣ ਖਾਤਰ, ਮੀਰੀ ਪੀਰੀ ਦੇ ਮਾਲਕ ਦਾ ਜਨਮ ਹੋਇਆ।
ਰਚਿਆ ਤਖ਼ਤ, ਹਰਿਮੰਦਰ ਦੇ ਐਨ ਸਾਹਵੇਂ, ਕੋਈ ਕਿਸੇ ਨੂੰ ਕਰ ਨਾ ਤੰਗ਼ ਸੱਕੇ।
ਹਰੀਮੰਦਰ ਦੀ ਗ਼ੋਦ ਵਿੱਚ ਸਿੱਖ ਬੈਠਾ, ਆਪਾ ਨਾਮ ਦੇ ਰੰਗ਼ ਵਿੱਚ ਰੰਗ਼ ਸੱਕੇ।
ਅਕਾਲ ਤਖ਼ਤ ਸਾਹਵੇਂ ਸੁਣ ਕੇ ਸਿੱਖ ਵਾਰਾਂ, ਛੇੜ ਜ਼ੁਲਮ ਵਿਰੁੱਧ ਹੁਣ ਜੰਗ਼ ਸੱਕੇ।
ਸੰਤ ਸਿਪਾਹੀਆਂ ਦੀ ਫੌਜ ਬਣਾਈ ਤਾਂ ਕਿ, ਜ਼ਾਲਮ ਸ਼ਾਂਤੀ ਕਰ ਨਾ ਭੰਗ਼ ਸੱਕੇ।
ਜਦ ਗ਼ਵਾਲੀਅਰ ਕਿਲ੍ਹੇ ’ਚ ਕੈਦ ਕਰਕੇ, ਦਿੱਤਾ ਸੰਗ਼ਤ ਦੇ ਨਾਲੋਂ ਵਿਛੋੜ ਦਾਤਾ।
ਕਹਿਣ ਰੋਂਦੀਆਂ ਕਿਲ੍ਹੇ ਦੇ ਕੋਲ ਜਾ ਕੇ, ਸਾਨੂੰ ਬਾਹਰੋਂ ਹੀ ਦੇਂਦੇ ਨੇ ਮੋੜ ਦਾਤਾ।
ਓਧਰ ਕਿਲ੍ਹੇ ’ਚ ਕੈਦੀਆਂ ਕਿਹਾ ਇਥੇ, ਸਾਡੇ ਸੰਗ਼ਲ ਗ਼ੁਲਾਮੀ ਦੇ ਤੋੜ ਦਾਤਾ।
ਕੈਦੀ ਰਾਜੇ ਰਿਹਾਅ ਕਰਵਾਉਣ ਕਰਕੇ, ਨਾ ਪੈ ਗ਼ਿਆ ਸੀ ਬੰਦੀ-ਛੋੜ ਦਾਤਾ।
ਜਿੱਥੇ ਜਿੱਥੇ ਵੀ ਕਿਸੇ ਨੇ ਯਾਦ ਕੀਤਾ, ਓਥੇ ਓਥੇ ਹੀ ਮੇਰੇ ਬਲਬੀਰ ਪਹੁੰਚੇ।
ਭਾਗ਼ ਭਰੀ ਨੇ ਜਦੋਂ ਅਰਦਾਸ ਕੀਤੀ, ਕਿ ਮੇਰੇ ਦਿਲ ਦਾ ਸ਼ੂਕਦਾ ਤੀਰ ਪਹੁੰਚੇ।
ਤੇਰੇ ਚਰਨਾਂ ’ਚ ਬਿਰਧ ਗ਼ਰੀਬਣੀ ਦਾ, ਹੋ ਨਹੀਂ ਸਕਦਾ, ਕਦੇ ਸਰੀਰ ਪਹੁੰਚੇ।
ਰਹਿ ਨਾ ਦਿਲ ਦੀ ਦਿਲ ਦੇ ਵਿੱਚ ਜਾਵੇ, ਛੇਵੇਂ ਪਾਤਸ਼ਾਹ ਆਪ ਕਸ਼ਮੀਰ ਪਹੁੰਚੇ।
ਪਿਆਰ ਨਾਲ ਸੀਤਾ ਕੁੜਤਾ ਪਾਉਣ ਦੇ ਲਈ, ਭਾਗ਼ ਭਰੀ ਦੇ ਕੋਲ ਅਖ਼ੀਰ ਪਹੁੰਚੇ।
ਭਾਈ ਰੂਪੇ ਦੀ ਸੱਦ ਜਦ ਖਿੱਚ ਪਾਈ, ਤਿੱਖੀ ਧੁੱਪ ’ਚ ਵਾਟਾਂ ਨੂੰ ਚੀਰ ਪਹੁੰਚੇ।
ਪਿਆਸੇ ਪਾਣੀ ਤੋਂ ਬਿਨਾਂ ਜੋ ਤੜਪ ਰਹੇ ਸਨ, ਉਨ੍ਹਾਂ ਸਿੱਖਾਂ ਨੂੰ ਦੇਣ ਲਈ ਧੀਰ ਪਹੁੰਚੇ।
ਛਕਣ ਵਾਸਤੇ ਉਨ੍ਹਾਂ ਤੋਂ ਜਲ ਠੰਡਾ, ਮੀਰ ਮੀਰਾਂ ਦੇ, ਪੀਰਾਂ ਦੇ ਪੀਰ ਪਹੁੰਚੇ।
ਪੁੰਜ ਬੀਰਤਾ ਦੇ ਜਿਥੇ ਹਨ ਗ਼ੁਰੂ ਸਾਹਿਬ, ਸੀ ਰੂਹਾਨੀਅਤ ਦੇ ਵੀ ਭੰਡਾਰ ਸਤਿਗ਼ੁਰ।
ਪਹਿਲੀ ਪਾਤਸ਼ਾਹੀ ਪਿਛੋਂ ਸੰਗ਼ਤਾਂ ਵਿੱਚ, ਕੀਤਾ ਥਾਂ ਥਾਂ ਜਾ ਕੇ ਪ੍ਰਚਾਰ ਸਤਿਗ਼ੁਰ।
ਗ਼ੁਰੂ ਚਰਨਾਂ ’ਚ ਸਾਰੇ ਅਰਦਾਸ ਕਰੀਏ, ਚੜ੍ਹਦੀ ਕਲਾ ਹੋਰ ਦੂਣ ਸਵਾਈ ਹੋਵੇ।
ਛੇਵੇਂ ਗ਼ੁਰਾਂ ਦੇ ਪਾਵਨ ਪ੍ਰਕਾਸ਼ ਉੱਤੇ, ‘ਜਾਚਕ’ ਵਲੋਂ ਵੀ ਲੱਖ-ਲੱਖ ਵਧਾਈ ਹੋਵੇ।

ਡਾ. ਹਰੀ ਸਿੰਘ ਜਾਚਕ
ਐਮ. ਏ. (ਇੰਗਲਿਸ਼, ਧਰਮ ਅਧਿਆਨ)
ਪੀ. ਐਚ. ਡੀ. (ਗੋਲਡ ਮੈਡਲਿਸਟ)
98883-21245

Leave a Reply

Your email address will not be published. Required fields are marked *

%d bloggers like this: