ਸ੍ਰੀ ਹਰਿਮੰਦਰ ਸਾਹਿਬ ਦੁਆਲੇ ਸਖ਼ਤ ਚੌਕਸੀ ਪਹਿਰਾ

ss1

ਸ੍ਰੀ ਹਰਿਮੰਦਰ ਸਾਹਿਬ ਦੁਆਲੇ ਸਖ਼ਤ ਚੌਕਸੀ ਪਹਿਰਾ

ਅੰਮ੍ਰਿਤਸਰ, 11 ਮਈ (ਏਜੰਸੀ): ਚੰਡੀਗੜ੍ਹ: ਪੰਥਕ ਲੀਡਰਾਂ ਦੀ ਸਰਗਰਮੀ ਨੂੰ ਵੇਖਦਿਆਂ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਚੌਕਸ ਹੋ ਗਈ ਹੈ। ਮੰਗਲਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੇ ਅੰਦਰ ਤੇ ਬਾਹਰ ਸਖ਼ਤ ਸੁਰੱਖਿਆ ਪਹਿਰਾ ਲਾ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੇ ਪੰਜਾਬ ਪੁਲਿਸ ਦੇ ਸਾਦੀ ਵਰਦੀ ਵਿੱਚ ਮੁਲਾਜ਼ਮ ਹਰਿਮੰਦਰ ਸਾਹਿਬ ਆਉਣ ਵਾਲੇ ਹਰ ਸ਼ਖ਼ਸ ‘ਤੇ ਨਿਗ੍ਹਾ ਰੱਖ ਰਹੇ ਹਨ।

ਸਰਕਾਰ ਨੇ ਪਹਿਲਾਂ ਪੰਥਕ ਲੀਡਰਾਂ ‘ਤੇ ਸਖ਼ਤੀ ਵਰਤਦਿਆਂ ਜੇਲ੍ਹਾਂ ਵਿੱਚ ਡੱਕਣ ਦੀ ਕਵਾਇਦ ਚਲਾਈ ਸੀ ਪਰ ਚੁਫੇਰਿਓਂ ਵਿਰੋਧ ਹੋਣ ਕਾਰਨ ਗ੍ਰਿਫਤਾਰ ਲੀਡਰਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਹੁਣ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਨਾਲ ਮਿਲ ਕੇ ਨਵੀਂ ਰਣਨੀਤੀ ਉਲੀਕੀ ਹੈ। ਇਸ ਨੀਤੀ ਤਹਿਤ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਸਰਬੱਤ ਖ਼ਾਲਸਾ ਨਾਲ ਜੁੜੇ ਲੀਡਰਾਂ ਨੂੰ ਅਕਾਲ ਤਖ਼ਤ ਪਹੁੰਚਣ ਹੀ ਨਾ ਦਿੱਤਾ ਜਾਵੇ।

ਦਰਅਸਲ ‘ਸਰਬੱਤ ਖ਼ਾਲਸਾ’ ਵੱਲੋਂ ਥਾਪੇ ਗਏ ਤਖ਼ਤਾਂ ਦੇ ਜਥੇਦਾਰਾਂ ਨੇ ਐਲਾਨ ਕੀਤਾ ਸੀ ਕਿ ਉਹ ਅਕਾਲ ਤਖ਼ਤ ਸਾਹਿਬ ਵਿਖੇ ਵੱਖਰਾ ਦਫਤਰ ਖੋਲ੍ਹ ਕੇ ਪੰਥਕ ਮੁੱਦਿਆਂ ਬਾਰੇ ਵਿਚਾਰ ਕਰਨਗੇ। ਇਹ ਸ਼੍ਰੋਮਣੀ ਕਮੇਟੀ ਤੇ ਤਖ਼ਤਾਂ ਦੇ ਮੌਜੂਦਾ ਜਥੇਦਾਰਾਂ ਨੂੰ ਸਿੱਧੀ ਚੁਣੌਤੀ ਹੈ। ਅਕਾਲੀ ਦਲ ਨੂੰ ਡਰ ਹੈ ਕਿ ਜੇਕਰ ਪੰਥਕ ਲੀਡਰਾਂ ਨੇ ਵੱਖਰੇ ਤੌਰ ‘ਤੇ ਸਰਗਰਮੀ ਵਿੱਢ ਦਿੱਤੀ ਤਾਂ ਉਨ੍ਹਾਂ ਹੱਥੋਂ ਖੇਡ ਨਿਕਲ ਜਾਏਗੀ। ਇਸ ਲਈ ਅਕਾਲੀ ਦਲ ਨੇ ਸਮਾਂ ਰਹਿੰਦਿਆਂ ਹੀ ਸ਼ਿਕੰਜਾ ਕੱਸ ਦਿੱਤਾ ਹੈ।

ਖੁਫੀਆ ਏਜੰਸੀਆਂ ਨੇ ਸਰਕਾਰ ਨੂੰ ਚੌਕਸ ਕੀਤੀ ਹੈ ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਵਿਖੇ ਗਰਮ ਖਿਆਲੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਲਈ ਕੋਈ ਨਵੀਂ ਸਮੱਸਿਆ ਖੜ੍ਹੀ ਕਰ ਸਕਦੇ ਹਨ। ਇਸ ਨੂੰ ਲੈ ਕੇ ਅਕਾਲੀ ਦਲ ਪਹਿਲਾਂ ਹੀ ਹਰਕਤ ਵਿੱਚ ਆ ਗਿਆ ਹੈ।

Share Button

Leave a Reply

Your email address will not be published. Required fields are marked *