ਸ੍ਰੀ ਹਜੂਰ ਸਾਹਿਬ ਜਾਣ ਵਾਲੀ ਰੇਲ ਗੱਡੀ ਦੇ ਅੱਜ ਮਲੋਟ ਠਹਿਰਾਉ ਮੌਕੇ ਬੀਬਾ ਹਰਸਿਮਰਤ ਕੌਰ ਬਾਦਲ ਦੇਣਗੇ ਹਰੀ ਝੰਡੀ

ss1

ਸ੍ਰੀ ਹਜੂਰ ਸਾਹਿਬ ਜਾਣ ਵਾਲੀ ਰੇਲ ਗੱਡੀ ਦੇ ਅੱਜ ਮਲੋਟ ਠਹਿਰਾਉ ਮੌਕੇ ਬੀਬਾ ਹਰਸਿਮਰਤ ਕੌਰ ਬਾਦਲ ਦੇਣਗੇ ਹਰੀ ਝੰਡੀ

20-27 (4)
ਮਲੋਟ, ੧੯ ਮਈ (ਆਰਤੀ ਕਮਲ) : ਸਿੱਖ ਧਰਮ ਦੇ ਪੰਜਵੇਂ ਤਖਤ ਸ੍ਰੀ ਹਜੂਰ ਸਾਹਿਬ ਨੂੰ ਜਾਣ ਵਾਲੇ ਸ਼੍ਰੀ ਨਾਂਦੇੜ ਸਾਹਿਬ ਰੇਲ ਗੱਡੀ ਦੇ ਅੱਜ 20 ਮਈ ਨੂੰ ਪਹਿਲੀ ਵਾਰ ਮਲੋਟ ਠਹਿਰਾਉ ਹੋਣ ਮੌਕੇ ਕੇਂਦਰੀ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ ਅਤੇ ਇਥੋਂ ਹਰੀ ਝੰਡੀ ਦੇ ਕੇ ਰੇਲ ਗੱਡੀ ਨੂੰ ਅੱਗੇ ਰਵਾਨਾ ਕਰਨਗੇ । ਜਿਕਰਯੋਗ ਹੈ ਕਿ ਮਲੋਟ ਸ਼ਹਿਰ ਵਾਸੀਆਂ ਵੱਲੋਂ ਰੇਲਵੇ ਸੰਘਰਸ਼ ਕਮੇਟੀ ਬਣਾ ਕੇ ਬੀਤੇ ਸਾਲ 13 ਅਪ੍ਰੈਲ ਵਿਸਾਖੀ ਤੋਂ ਰੇਲਵੇ ਸਟੇਸ਼ਨ ਦੇ ਬਾਹਰ ਸ਼ਾਂਤਮਈ ਧਰਨਾ ਲਗਾ ਕੇ ਇਸ ਰੇਲ ਗੱਡੀ ਨੂੰ ਰੋਕਣ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਹੁਣ ਕਰੀਬ ਸਵਾ ਸਾਲ ਦੇ ਲੰਮੇ ਸੰਘਰਸ਼ ਬਾਅਦ ਸ਼ਹਿਰ ਵਾਸੀਆਂ ਦੀ ਇਹ ਫਰਿਆਦ ਸੁਣੀ ਗਈ ਤੇ ਇਹ ਰੇਲ ਗੱਡੀ ਅੱਜ ਪਹਿਲੇ ਦਿਨ ਮਲੋਟ ਵਿਖੇ ਰੁਕੇਗੀ । ਸੰਘਰਸ਼ ਕਮੇਟੀ ਦੇ ਕਨਵੀਨਰ ਡ੍ਰਾ. ਸੁਖਦੇਵ ਸਿੰਘ ਗਿੱਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਘਰਸ਼ ਕਮੇਟੀ ਵੱਲੋਂ ਇਸ ਸਬੰਧੀ ਸ਼ਬਦ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਦਾ ਓਟ ਆਸਰਾ ਤਕਦਿਆਂ ਰੇਲਵੇ ਸਟੇਸ਼ਨ ਦੇ ਬਾਹਰ ਧਰਨਾ ਸਥੱਲ ਤੇ ਸਵੇਰੇ ਸ੍ਰੀ ਆਖੰਡ ਪਾਠ ਸਾਹਿਬ ਵੀ ਪ੍ਰਕਾਸ਼ ਕੀਤੇ ਜਾਣਗੇ ਅਤੇ ਸ਼ਾਮ 3.56 ਤੇ ਰੇਲ ਗੱਡੀ ਪੁਜਣ ਤੇ ਫੁੱਲਾਂ ਦੀ ਵਰਖਾ ਅਤੇ ਗੁਰੂ ਦੇ ਬਖਸ਼ੇ ਜੈਕਾਰਿਆਂ ਨਾਲ ਗੱਡੀ ਦਾ ਸਵਾਗਤ ਕੀਤਾ ਜਾਵੇਗਾ ।

ਇਸ ਸਾਰੇ ਪ੍ਰੋਗਰਾਮ ਦੀ ਦੇਖ ਰੇਖ ਕਰਨ ਲਈ ਬੀਤੀ ਦੇਰ ਸ਼ਾਮ ਵਿਧਾਇਕ ਮਲੋਟ ਹਰਪ੍ਰੀਤ ਸਿੰਘ ਖੁਦ ਰੇਲਵੇ ਸਟੇਸ਼ਨ ਤੇ ਤਿਆਰੀਆਂ ਦਾ ਜਾਇਜਾ ਲੈਣ ਪੁੱਜੇ । ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਤਖਤ ਸ਼੍ਰੀ ਨਾਂਦੇੜ ਸਾਹਿਬ ਨੂੰ ਜਾਣ ਵਾਲੀ ਗੱਡੀ ਦਾ ਮਲੋਟ ਵਿਖੇ ਠਹਿਰਾਓ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਉੱਦਮ ਅਤੇ ਮਿਹਨਤ ਸਦਕਾ ਹੀ ਸੰਭਵ ਹੋਇਆ ਹੈ। ਇਸ ਮੌਕੇ ਵਿਧਾਇਕ ਹਰਪ੍ਰੀਤ ਸਿੰਘ ਦੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਬਸੰਤ ਸਿੰਘ ਕੰਗ, ਨਗਰ ਕੋਸਲ ਪ੍ਰਧਾਨ ਰਾਮ ਸਿੰਘ ਭੁੱਲਰ, ਟਰੱਕ ਯੂਨੀਅਨ ਦੇ ਪ੍ਰਧਾਨ ਸਰੋਜ ਸਿੰਘ ਬਰਾੜ, ਹੈਪੀ ਡਾਵਰ ਮੀਤ ਪ੍ਰਧਾਨ ਨਗਰ ਕੌਂਸਲ, ਭਾਜਪਾ ਮੰਡਲ ਪ੍ਰਧਾਨ ਭਾਜਪਾ ਹਰੀਸ਼ ਗਰੋਵਰ, ਪ੍ਰਧਾਨ ਨਿੱਪੀ ਔਲਖ, ਯੂਥ ਅਕਾਲੀ ਆਗੂ ਪਿੰਦਰ ਕੰਗ, ਜਗਨਨਾਥ ਸ਼ਰਮਾ, ਪੀ.ਏ ਕੁਲਬੀਰ ਸਿੰਘ ਕੋਟਭਾਈ, ਕੌਂਸਲਰ ਕੇਵਲ ਅਰੋੜਾ, ਪ੍ਰਧਾਨ ਗੁਰਜੀਤ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਗਿੱਲ ਆਦਿ ਹਾਜ਼ਰ ਹੋਏ।

Share Button

Leave a Reply

Your email address will not be published. Required fields are marked *