Sun. Jun 16th, 2019

ਸ੍ਰੀ ਸੁਖਮਨੀ ਗਰੁੱਪ ਨੂੰ ਡੇਰਾਬੱਸੀ ਚ ਫਾਰਮੈਸੀ ਕਾਲਜ ਖੋਲ੍ਹਣ ਦੀ ਪ੍ਰਵਾਨਗੀ

ਸ੍ਰੀ ਸੁਖਮਨੀ ਗਰੁੱਪ ਨੂੰ ਡੇਰਾਬੱਸੀ ਚ ਫਾਰਮੈਸੀ ਕਾਲਜ ਖੋਲ੍ਹਣ ਦੀ ਪ੍ਰਵਾਨਗੀ

ਡੇਰਾਬੱਸੀ : ਸ੍ਰੀ ਸੁਖਮਨੀ ਗਰੁੱਪ ਵਲੋਂ ਡੇਰਾਬੱਸੀ ਵਿਖੇ ਫਾਰਮੇਸੀ ਕਾਲਜ ਖੋਲ੍ਹਿਆ ਜਾ ਰਿਹਾ ਹੈ ਜਿਸ ਲਈ ਏਆਈਸੀਟੀਈ, ਪੀਸੀ, ਆਈਕੇਜੀਪੀਟੀਯੂ ਜਲੰਧਰ ਅਤੇ ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ, ਮੋਹਾਲੀ ਵਲੋਂ ਪ੍ਰਵਾਨਗੀ ਮਿਲੀ ਹੈ। ਡੇਰਾਬੱਸੀ ‘ਚ ਫਾਰਮੇਸੀ ਕਾਲਜ ਖੁੱਲ੍ਹਣ ਨਾਲ ਸਥਾਨਕ ਲੋਕਾਂ ‘ਚ ਖੁਸ਼ੀ ਦਾ ਮਾਹੌਲ ਹੈ। ਲੋਕਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਫਾਰਮੇਸੀ ਦੀ ਪੜ੍ਹਾਈ ਕਰਨ ਲਈ ਦੂਰ-ਦੁਰਾਡੇ ਨਹੀਂ ਜਾਣਾ ਪਵੇਗਾ।
ਸੰਸਥਾ ਦੇ ਮੁੱਖ ਪ੍ਰਬੰਧਕ ਪ੍ਰੋ. ਰਸ਼ਪਾਲ ਸਿੰਘ ਨੇ ਦੱਸਿਆ ਕਿ ਸ਼ੁਰੂਆਤ ‘ਚ ਕਾਲਜ ਨੂੰ ਡਿਪਲੋਮਾ ਇਨ ਫਾਰਮੇਸੀ (ਡੀ-ਫਾਰਮੇਸੀ) ਅਤੇ ਅੰਡਰ ਗਰੈਜੂਏਟ ਪ੍ਰੋਗਰਾਮ (ਬੀ-ਫਾਰਮੇਸੀ) ਕਰਵਾਉਣ ਲਈ ਸੈਸ਼ਨ 2019-20 ਦੌਰਾਨ 60-60 ਵਿਦਿਆਰਥੀ ਦਾਖ਼ਲ ਕਰਨ ਦੀ ਪ੍ਰਵਾਨਗੀ ਮਿਲੀ ਹੈ। ਸ੍ਰੀ ਸੁਖਮਨੀ ਗਰੁੱਪ ਦੇ ਚੇਅਰਮੈਨ ਪ੍ਰੋ. ਅਵਤਾਰ ਸਿੰਘ ਨੇ ਕਿਹਾ ਕਿ ਉਕਤ ਕਾਲਜ ਖੁੱਲ੍ਹਣ ਨਾਲ ਇਲਾਕੇ ਦੇ ਵਿਦਿਆਰਥੀ ਹੁਣ ਡੇਰਾਬੱਸੀ ਵਿਖੇ ਹੀ ਫਾਰਮੇਸੀ ਦੀ ਪੜ੍ਹਾਈ ਕਰ ਸਕਣਗੇ।
ਪ੍ਰੋ. ਗੁਰਪ੍ਰੀਤ ਕੌਰ ਡਾਇਰੈਕਟਰ ਟੈਕਨੀਕਲ ਨੇ ਕਿਹਾ ਕਿ ਇਲਾਕਾ ਫਾਰਮਾ ਉਦਯੋਗ ਦੀ ਹੱਬ ਬਣਦਾ ਜਾ ਰਿਹਾ ਹੈ ਅਤੇ ਇੱਥੇ ਪਹਿਲਾਂ ਹੀ ਸਨ ਫਾਰਮਾਸਿਊਟੀਕਲਜ਼, ਲੌਗੋ ਫਾਰਮਾ, ਪਨੇਸ਼ੀਆ ਬਾਇਓਟੈੱਕ, ਨੈਪਚੂਨ ਲਾਈਫ਼ ਸਾਇੰਸਿਜ਼, ਐੱਨਡੀਬ ਹੈਲਥਕੇਅਰ, ਇੰਡ-ਸਵਿੱਫਟ ਲਿਮਟਿਡ, ਅਰਿਸਟੋ ਫਰਮਾਸਿਊਟੀਕਲਜ਼ ਪ੍ਰਾ.ਲਿ:, ਐਲਫ਼ਿਨ ਡਰੱਗਜ਼ ਪ੍ਰਾ.ਲਿ:, ਅਲੀਆਂਸ ਡਾਬਰ, ਵਰਧਮਾਨ, ਕੂਡੌਜ਼ ਕੈਮੀ ਅਤੇ ਰਨਬੈਕਸੀ ਜਿਹੀਆਂ ਨਾਮੀਂ ਕੰਪਨੀ ਸਥਾਪਿਤ ਹਨ ਜਿਸ ਕਾਰਨ ਕੋਰਸ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਪਲੇਸਮੈਂਟ ‘ਚ ਕੋਈ ਦਿੱਕਤ ਪੇਸ਼ ਨਹੀਂ ਆਏਗੀ।

Leave a Reply

Your email address will not be published. Required fields are marked *

%d bloggers like this: