ਸ੍ਰੀ ਦਸਮੇਸ਼ ਅਕੈਡਮੀ ਵਿਖੇ ‘‘ਸੀ ਬੀ ਐਸ ਈ” ਵਲੋਂ ਇੱਕ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਦਾ ਆਯੌਜਨ ਕੀਤਾ ਗਿਆ ਵੱਖ-ਵੱਖ ਸੂਬਿਆਂ ਤੋਂ ਆਏ 35 ਅਦਿਆਪਕਾਂ ਨੇ ਲਿਆ ਭਾਗ

ss1

ਸ੍ਰੀ ਦਸਮੇਸ਼ ਅਕੈਡਮੀ ਵਿਖੇ ‘‘ਸੀ ਬੀ ਐਸ ਈ” ਵਲੋਂ ਇੱਕ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਦਾ ਆਯੌਜਨ ਕੀਤਾ ਗਿਆ
ਵੱਖ-ਵੱਖ ਸੂਬਿਆਂ ਤੋਂ ਆਏ 35 ਅਦਿਆਪਕਾਂ ਨੇ ਲਿਆ ਭਾਗ
ਸਾਡੇ ਅਧਿਆਪਕਾਂ ਦਾ ਫਰਜ਼ ਬਣਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਪੜਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸਹੀ ਸੇਧ ਦੇਣ: ਵੇਗਾ ਸ਼ਰਮਾ

_mg_7666ਸ਼੍ਰੀ ਅਨੰਦਪੁਰ ਸਾਹਿਬ, 5 ਦਸੰਬਰ(ਦਵਿੰਦਰਪਾਲ ਸਿੰਘ/ ਅੰਕੁਸ਼): ਉੱਤਰੀ ਭਾਰਤ ਦੀ ਪ੍ਰਸਿੱਧ ਵਿਦਿਅਕ ਸੰਸਥਾ ਸ੍ਰੀ ਦਸਮੇਸ਼ ਅਕੈਡਮੀ, ਅਨੰਦਪੁਰ ਸਾਹਿਬ ਵਿਖੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ, ਵਲੋਂ ਅਧਿਆਪਕਾਂ ਲਈ ਇੱਕ ਰੋਜ਼ਾ 3 2 ਜਿਸ ਦਾ ਵਿਸ਼ਾ ਲਿੰਗ ਸੰਵੇਦਨਸ਼ੀਲਤਾ (7 ) ਸੀ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਅਕੈਡਮੀ ਦੇ ਅਧਿਆਪਕਾਂ ਤੋ ਇਲਾਵਾ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਦੇ ਸੀ ਬੀ ਐਸ ਈ ਤੋਂ ਮਾਨਤਾ ਪ੍ਰਾਪਤ ਸਕੂਲਾਂ ਦੇ ਤਰਕੀਬਨ 35 ਅਧਿਆਪਕਾਂ ਨੇ ਭਾਗ ਲਿਆ। ਇਸ ਦੇ ਕੁਆਰਡੀਨੇਟਰ ਸ੍ਰੀਮਤੀ ਵੇਗਾ ਸ਼ਰਮਾ ਅਤੇ ਡਾ ਅਨਿਲ ਕੁਮਾਰ ਠਾਕੁਰ, ਸਹਾਇੱਕ ਪ੍ਰੋਫੈਸਰ, ਲਾਅ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ ਸਨ। ਡਾ ਅਨਿਲ ਕੁਮਾਰ ਠਾਕੁਰ ਨੇ ਲਿੰਗ ਸੰਵੇਦਨਸ਼ੀਲਤਾ ਦੇ ਮੁੱਦੇ ਤੇ ਭਾਰਤ ਦੇ ਸੰਵਿਧਾਨ ਵਿੱਚ ਲਿੰਗ ਸਬੰਧੀ ਹੋ ਜਾਤੀ ਅਤੇ ਨਸਲੀ ਭੇਦ ਭਾਵ, ਸ਼ੋਸ਼ਣ ਨੂੰ ਰੋਕਣ ਅਤੇ ਔਰਤਾਂ ਦੇ ਹਿੱਤਾਂ ਦੀ ਰਾਖੀ ਸਬੰਧੀ ਸਾਡੇ ਸੰਵਿਧਾਨ ਅੰਦਰ ਉਪਲੱਭਦ ਨਿਯਮਾਂ ਦਾ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਕਾਨੂੰਨੀ ਦਾਇਰੇ ਅੰਦਰ ਰਹਿ ਕੇ ਕੰਮ ਕਰਨ ਦੀ ਗੱਲ ਕਹੀ। ਸ੍ਰੀਮਤੀ ਵੇਗਾ ਸ਼ਰਮਾ ਨੇ ਸਕੂਲਾਂ ਵਿੱਚ ਲਿੰਗ ਸੰਵੇਦਨਸ਼ੀਲਤਾ ਸਬੰਧੀ ਵੱਖ ਵੱਖ ਪਹਿਲੂਆਂ ਦੀ ਜਾਣੀਕਾਰੀ ਦਿੱਤੀ ਅਤੇ ਕਿਹਾ ਸਾਡੇ ਅਧਿਆਪਕਾਂ ਦਾ ਫਰਜ਼ ਬਣਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਪੜਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸਹੀ ਸੇਧ ਦੇਣ।
ਇਸ ਮੌਕੇ ਤੇ ਅਕੈਡਮੀ ਦੇ ਡਾਇਰੈਕਟਰ ਮੇਜਰ ਜਨਰਲ ਜੇ ਐਸ ਘੁੰਮਣ, ਵੀ ਐਸ ਐਮ ਰਿਟਾਇਡ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਅਧਿਅਪਕ ਵਰਗ ਨੂੰ ਊਸਾਰੂ ਰੁਚੀ ਨਾਲ ਕੰਮ ਕਰਨ ਦੇ ਨਾਲ ਸੀ ਬੀ ਐਸ ਈ ਅਤੇ ਹੋਰ ਸਿੱਖਿਆ ਸੰਸਥਾਵਾਂ ਨੂੰ ਅਪੀਲ ਵੀ ਕੀਤੀ ਕਿ ਵਿਦਿਆਰਥੀਆਂ ਦੀ ਪੜਾਈ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਜਿਹੇ ਸੈਮੀਨਾਰ ਅਤੇ ਵਰਕਸ਼ਾਪਾਂ/ਪ੍ਰੋਗਰਾਮ ਹਰ ਸਕੂਲ ਵਿੱਚ ਗਰਮੀਆਂ ਅਤੇ ਸਰਦੀਆਂ ਦੀਆਂ ਛੁੱਟੀਆਂ ਵਿੱਚ ਲਗਾਉਣਾ ਚਾਹੀਦਾ ਹੈ ਤਾਂ ਜੋ ਇਸ ਵਿੱਚ ਵੱਧ ਤੋਂ ਵੱਧ ਅਧਿਆਪਕ ਭਾਗ ਲੇੈ ਸਕਣ ਅਤੇ ਵੱਧ ਤੋਂ ਵੱਧ ਲਾਭ ਲੈ ਸਕਣ।
ਇਸ ਮੌਕੇ ਤੇ ਮੇਜਰ ਜਨਰਲ ਜੇ ਐਸ ਘੁੰਮਣ, ਡਾਇਰੈਕਟਰ ਤੋਂ ਇਲਾਵਾ ਰਣਵੀਰ ਸਿੰਘ ਸੈਣੀ, ਕਾਰਜਕਾਰੀ ਪ੍ਰਿੰਸੀਪਲ ਤੋਂ ਇਲਾਵਾ, ਅਵਨੀਤ ਕੌਰ, ਜਸਵੀਰ ਕੌਰ, ਪ੍ਰਿਅੰਕਾ ਕੌਸ਼ਲ, ਬੇਅੰਤ ਕੌਰ ਪਰਮਜੀਤ ਕੌਰ, ਗੁਰਜੀਤ ਕੌਰ, ਸਿਮਰਜੀਤ ਕੌਰ, ਡਿੰਪਲ ਵਰਮਾ, ਪ੍ਰਿੰਅਕਾ ਸ਼ਰਮਾ, ਦਿਕਸ਼ਾ ਸ਼ਰਮਾ, ਪ੍ਰਿਅੰਕਾ ਮਲਹੋਤਰਾ, ਸੁਚੇਤਾ ਦੱਤਾ, ਮੋਨਿਕਾ, ਨਵਦੀਪ, ਭਾਰਤ ਭੁਸ਼ਣ ਸਿੰਘ, ਨਰਿੰਦਰ ਕੁਮਾਰ, ਵਰੁਨ, ਬਿੰਦੂ ਸ਼ਰਮਾ, ਜੋਤੀ ਬਾਲਾ ਸੌਢੀ, ਕੁਲਵਿੰਦਰਜੀਤ ਕੌਰ, ਨੀਰਜ਼, ਨੀਤੂ ਬਾਲਾ, ਅੰਜਲੀ ਰਾਣੀ, ਰਾਕੇਸ਼ ਕੁਮਾਰ ਆਦਿ ਅਧਿਆਪਕਾਂ ਨੇ ਭਾਗ ਲਿਆ।

Share Button

Leave a Reply

Your email address will not be published. Required fields are marked *