Tue. Aug 20th, 2019

ਸ੍ਰੀ ਦਰਬਾਰ ਸਾਹਿਬ ਦੇ ਲੰਗਰ ਲਈ ਲਿਆਉਂਦੀ ਰਸਦ ਤੇ ਸੱਤ ਮਹੀਨਿਆਂ ‘ਚ ਦੇ ਚੁੱਕੇ ਹਾਂ ਦੋ ਕਰੋੜ ਜੀ ਐਸ ਟੀ:-ਭਾਈ ਗੋਬਿੰਦ ਸਿੰਘ ਲੌਂਗੋਵਾਲ

ਸ੍ਰੀ ਦਰਬਾਰ ਸਾਹਿਬ ਦੇ ਲੰਗਰ ਲਈ ਲਿਆਉਂਦੀ ਰਸਦ ਤੇ ਸੱਤ ਮਹੀਨਿਆਂ ‘ਚ ਦੇ ਚੁੱਕੇ ਹਾਂ ਦੋ ਕਰੋੜ ਜੀ ਐਸ ਟੀ:-ਭਾਈ ਗੋਬਿੰਦ ਸਿੰਘ ਲੌਂਗੋਵਾਲ
ਲੰਗਰ ‘ਤੇ ਜੀ.ਐਸ.ਟੀ ਬਾਰੇ ਮੋਦੀ ਨੂੰ ਮਿਲਿਆ ਜਾਵੇਗਾ: ਲੌਂਗੋਵਾਲ

ਸ੍ਰੀ ਅਨੰਦਪੁਰ ਸਾਹਿਬ, 12 ਫਰਵਰੀ (ਦਵਿੰਦਰਪਾਲ ਸਿੰਘ/ਅੰਕੁਸ਼): ਅਸੀ ਪਿਛਲੇ 7 ਮਹੀਨਿਆਂ ਵਿਚ 2 ਕਰੋੜ ਰੁਪਏ ਜੀ ਐਸ ਟੀ ਦੇ ਚੁੱਕੇ ਹਾਂ ਤੇ ਉਹ ਵੀ ਕੇਵਲ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਲਈ ਲਿਆਉਂਦੀ ਰਸਦ ਤੇ। ਉਨਾਂ ਕਿਹਾ ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ ਜਾਵੇਗਾ ਤੇ ਲੰਗਰ ਤੋਂ ਇਹ ਟੈਕਸ ਖਤਮ ਕਰਨ ਦੀ ਗੱਲ ਕੀਤੀ ਜਾਵੇਗੀ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਗੋਵਾਲ ਨੇ ਕੀਤਾ। ਅੱਜ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਪੱਤਰਕਾਰ ਸੰਮੇਲਨ ਦੋਰਾਨ ਸੁਆਲਾਂ ਦੇ ਜੁਆਬ ਦਿੰਦਿਆਂ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਗੁਰੂ ਕੇ ਲੰਗਰ ਵਿਚ ਹਰ ਧਰਮ ਤੇ ਹਰ ਜਾਤ ਦੇ ਲੋਕ ਬਿਨਾਂ ਕਿਸੇ ਭੇਦ ਭਾਵ ਦੇ ਲੰਗਰ ਛਕਦੇ ਹਨ, ਇਸ ਲਈ ਇਥੇ ਟੈਕਸ ਨਹੀ ਹੋਣਾ ਚਾਹੀਦਾ। ਹੋਲੇ ਮਹੱਲੇ ਮੋਕੇ ਸ਼ਿਵ ਸੈਨਾ ਵਲੋਂ ਸਿਆਸੀ ਕਾਨਫਰੰਸ ਕਰਨ ਦੇ ਐਲਾਨ ਬਾਰੇ ਉਨਾਂ ਕਿਹਾ ਕਿ ਹੋਲਾ ਮਹੱਲਾ ਸਿੱਖ ਕੌਮ ਦਾ ਪਾਵਨ ਤਿਉਹਾਰ ਹੈ ਤੇ ਸ਼ਿਵ ਸੈਨਾ ਨੂੰ ਇਥੇ ਕਾਨਫਰੰਸ ਨਹੀ ਕਰਨੀ ਚਾਹੀਦੀ। ਇਕ ਸੁਆਲ ਦੇ ਜੁਆਬ ਵਿਚ ਉਨਾਂ ਕਿਹਾ ਕਿ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਨਕਲ ਕਿਸੇ ਵੀ ਕੀਮਤ ਤੇ ਬ੍ਰਦਾਸ਼ਿਤ ਨਹੀ ਕੀਤੀ ਜਾ ਸਕਦੀ। ਉਨਾਂ ਕਿਹਾ ਕਿ ਇਸ ਸਬੰਧੀ ਕਮੇਟੀ ਬਣਾਈ ਗਈ ਹੈ ਜਿਸਦੀ ਰਿਪੋਰਟ ਆਉਣ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਸਾਬਕਾ ਪ੍ਰਧਾਨ ਪੋ:ਕਿਰਪਾਲ ਸਿੰਘ ਬਡੁੂੰਗਰ ਸਮੇ ਹੋਈਆਂ ਨਿਯੁਕਤੀਆਂ ਦੀ ਪੜਤਾਲ ਬਾਰੇ ਭਾਈ ਲੋਂਗੋਵਾਲ ਨੇ ਕਿਹਾ ਕਿ ਪੜਤਾਲ ਕੀਤੀ ਜਾ ਰਹੀ ਹੈ ਤੇ ਰਿਪੋਰਟ ਆਉਣ ਤੇ ਕਾਰਵਾਈ ਕੀਤੀ ਜਾਵੇਗੀ। ਇਸ ਮੋਕੇ ਉਨਾਂ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਦਲਜੀਤ ਸਿੰਘ ਭਿੰਡਰ, ਪ੍ਰਿੰ:ਸੁਰਿੰਦਰ ਸਿੰਘ, ਦਿਲਜੀਤ ਸਿੰਘ ਬੇਦੀ, ਭਾਈ ਗੁਰਬਖਸ਼ ਸਿੰਘ ਖਾਲਸਾ, ਰਣਜੀਤ ਕੌਰ, ਬਲਵਿੰਦਰ ਸਿੰਘ ਜੋੜਾ, ਮੈਨੇਜਰ ਰਣਜੀਤ ਸਿੰਘ, ਐਡਵੋਕੇਟ ਹਰਦੇਵ ਸਿੰਘ, ਰਣਬੀਰ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: