ਸ੍ਰੀ ਦਰਬਾਰ ਸਾਹਿਬ ਤੋਂ ਵਾਤਾਵਰਨ ਪੱਖੀ ਲਿਫਾਫਿਆਂ ਦੀ 1 ਅਪ੍ਰੈਲ ਤੋਂ ਕੀਤੀ ਜਾਵੇਗੀ ਸ਼ੁਰੂਆਤ

ss1

ਸ੍ਰੀ ਦਰਬਾਰ ਸਾਹਿਬ ਤੋਂ ਵਾਤਾਵਰਨ ਪੱਖੀ ਲਿਫਾਫਿਆਂ ਦੀ 1 ਅਪ੍ਰੈਲ ਤੋਂ ਕੀਤੀ ਜਾਵੇਗੀ ਸ਼ੁਰੂਆਤ

ਸ੍ਰੀ ਦਰਬਾਰ ਸਾਹਿਬ ਤੋਂ ਵਾਤਾਵਰਨ ਪੱਖੀ ਲਿਫਾਫਿਆਂ ਦੀ ਕੀਤੀ ਜਾਵੇਗੀ ਸ਼ੁਰੂਆਤ

ਸ੍ਰੀ ਦਰਬਾਰ ਸਾਹਿਬ ਤੋਂ ਵਾਤਾਵਰਨ ਪੱਖੀ ਲਿਫਾਫਿਆਂ ਦੀ 1 ਅਪ੍ਰੈਲ ਤੋਂ ਕੀਤੀ ਜਾਵੇਗੀ ਸ਼ੁਰੂਆਤ:ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਾਲ ਮੀਟਿੰਗ ਉਪਰੰਤ ਐੱਸ.ਜੀ.ਪੀ.ਸੀ ਨੇ ਵਾਤਾਵਰਨ ਦੇ ਹੱਕ ਵਿਚ ਇਕ ਵੱਡਾ ਫ਼ੈਸਲਾ ਕਰਦੇ ਹੋਏ ਕਿਹਾ ਕਿ 1 ਅਪ੍ਰੈਲ ਤੋਂ ਸ੍ਰੀ ਹਰਿਮੰਦਰ ਸਾਹਿਬ ‘ਚ ਪ੍ਰਸਾਦ ਲਈ ਉਪਯੋਗ ਹੁੰਦੇ ਪਲਾਸਟਿਕ ਦੇ ਲਿਫ਼ਾਫ਼ਿਆਂ ਨੂੰ ਬੰਦ ਕਰਕੇ ਉਨ੍ਹਾਂ ਦੇ ਸਥਾਨ ‘ਤੇ ਮੱਕੀ ਤੇ ਆਲੂ ਸਟਾਰਜ ਤੋਂ ਬਣੇ ਲਿਫ਼ਾਫ਼ਿਆਂ ਦਾ ਉਪਯੋਗ ਹੋਵੇਗਾ।

ਐੱਸ.ਜੀ.ਪੀ.ਸੀ ਦਰਬਾਰ ਸਾਹਿਬ ਵਿਚ ਲਗਭਗ 200 ਕੁਇੰਟਲ ਲਿਫਾਫੇ ਕੜਾਹ ਪ੍ਰਸ਼ਾਦ ਲਈ ਵਰਤੇ ਜਾਂਦੇ ਹਨ।ਇਸ ਦੇ ਅਨੁਸਾਰ ਪਿੰਨੀ ਪ੍ਰਸ਼ਾਦ ਦੇ ਲਈ ਸਲਾਨਾ 60 ਕੁਇੰਟਲ ਤੋ ਵੱਧ ਪਲਾਸਟਿਕ ਲਿਫਾਫੇ ਵਰਤੇ ਜਾਂਦੇ ਹਨ।ਇਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਅਤੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨਾਲ ਮੀਟਿੰਗ ਹੋਈ ਹੈ।ਇਸ ਮੀਟਿੰਗ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਹਨ।ਡਾਕਟਰ ਰੂਪ ਸਿੰਘ ਨੇ ਕਿਹਾ ਹੈ ਕਿ 2016 ਵਿਚ ਪਲਾਸਟਿਕ ਦੇ ਲਿਫਾਫਿਆਂ ‘ਤੇ ਪਬੰਦੀ ਲਾਈ ਗਈ ਸੀ।ਆਲੂ ਜਾ ਮੱਕੀ ਦੇ ਸਟਾਰਚ (ਮਾਹਵੇ ) ਤੋਂ ਤਿਆਰ ਕੀਤੇ ਗਏ ਲਿਫਾਫੇ ਵਰਤਣ ਦੀ ਆਗਿਆ ਦਿੱਤੀ ਗਈ ਹੈ।ਇਹ ਵਾਤਾਵਰਨ ਪੱਖੀ ਲਿਫਾਫੇ 3 ਮਹੀਨੇ ਵਿਚ ਆਪਣੇ ਆਪ ਹੀ ਗਲ ਜਾਂਦੇ ਹਨ।ਇਸ ਤੋਂ ਇਲਾਵਾ ਡਾਕਟਰ ਰੂਪ ਸਿੰਘ ਨੇ ਕਿਹਾ ਹੈ ਕਿ ਵਿਰਾਸਤੀ ਮਾਰਗ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਬੂਟੇ ਲਗਾਏ ਜਾਣਗੇ।ਉਨ੍ਹਾਂ ਕਿਹਾ ਕਿ ਜੇ ਸਰਕਾਰ ਆਗਿਆ ਦੇਵੇ ਤਾਂ ਸ਼੍ਰੋਮਣੀ ਕਮੇਟੀ ਬੂਟੇ ਲਗਉਣ ਅਤੇ ਸਾਂਭ ਸੰਭਾਲ ਲਈ ਤਿਆਰ ਹੈ।ਕਾਹਨ ਸਿੰਘ ਪੰਨੂ ਨੇ ਕਿਹਾ ਕਿ ਵਿਰਸਤੀ ਮਾਰਗ ਨੂੰ ਹਰਿਆ ਭਰਿਆ ਕੀਤਾ ਜਾਵੇਗਾ।ਜਿਸ ਦੇ ਲਈ ਗੁਰੂ ਨਗਰੀ ਵਿਚ ਸਤੰਬਰ ਮਹੀਨੇ ਤੱਕ ਚਾਰ ਲੱਖ ਬੂਟੇ ਲਾਏ ਜਾਣਗੇ।ਉਨ੍ਹਾਂ ਕਿਹਾ ਕਿ ਸੀ.ਐਨ. ਜੀ.ਗੈਸ ਪਾਈਪ ਲਾਈਨ ਦਰਬਾਰ ਸਾਹਿਬ ਤੱਕ ਜਲਦ ਸ਼ੁਰੂ ਹੋਵੇਗੀ ਅਤੇ ਮਈ ਤੱਕ ਸ੍ਰੀ ਦਰਬਾਰ ਸਾਹਿਬ ਲਈ 66 ਕੇ.ਵੀ ਦਾ ਬਿਜਲੀ ਘਰ ਬਣਾਇਆ ਜਾਵੇਗਾ।

Share Button

Leave a Reply

Your email address will not be published. Required fields are marked *