Thu. Jul 18th, 2019

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਉਤਸਵ ਨਿਊਯਾਰਕ ‘ਚ ਅੱਜ ਮਨਾਇਆ ਜਾਵੇਗਾ

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਉਤਸਵ ਨਿਊਯਾਰਕ ‘ਚ ਅੱਜ ਮਨਾਇਆ ਜਾਵੇਗਾ

ਨਿਊਯਾਰਕ, 18 ਜੂਨ ( ਰਾਜ ਗੋਗਨਾ )—ਸਿੱਖ ਕਲਚਰਲ ਸੁਸਾਇਟੀ ਗੁਰੂ ਘਰ ਰਿਚਮੰਡ ਹਿੱਲ ਨਿਊਯਾਰਕ ਦੇ ਹੈੱਡ ਗ੍ਰੰਥੀ ਭਾਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ 18 ਜੂਨ ਦਿਨ ਮੰਗਲ਼ਵਾਰ ਨੂੰ ਛੇਵੇ ਪਾਤਿਸ਼ਾਹ ਮੀਰੀ ਪੀਰੀ ਦੇ ਮਾਲਕ ਬੰਦੀ ਛੋਡ ਦਾਤਾ ਸ਼ੀ੍ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪਰਕਾਸ਼ ਦਿਹਾੜਾ ਗੁਰਪੁਰਬ ਦਾ ਦਿਨ ਹੈ ਜਿਸ ਦੀਆ ਆਪ ਸੰਗਤ ਨੂੰ ਲੱਖ ਲੱਖ ਵਧਾਈਆ ਹੋਣ ਜੀ ।ਗੁਰੂ ਘਰ ਸਿੱਖ ਕਲਚਰਲ ਸੁਸਾਇਟੀ ਰਿਚਮਿੰਡ ਹਿਲ ਵਿਖੇ ਸਤਿਗੁਰੂ ਜੀ ਦੇ ਗੁਰਪੁਰਬ ਦੀ ਖੁਸ਼ੀ ਵਿੱਚ
ਗੁਰਪੁਰਬ ਵਾਲੇ ਦਿਨ ਵਿਸ਼ੇਸ਼ ਸਮਾਗਮ ਦਿਨ ਦੇ ਸਮੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਬੀਬੀਆ ਸੁਖਮਨੀ ਸਾਹਿਬ ਵਾਲੀਆ ਵੱਲੋ ਸਮਾਗਮ ਹੋਣਗੇ ਅਤੇ ਸ਼ਾਮ 5 ਵਜੇ ਤੋ ਰਾਤ 9 ਵਜੇ ਤੱਕ ਹੋਣਗੇ 8:30 ਤੇ ਆਰਤੀ ਕੀਰਤਨ ਫੁੱਲਾ ਦੀ ਵਰਖਾ ਕਰਦਿਆ ਜੈਕੀਰਿਆ ਦੀ ਗੂੰਜ ਵਿਚ ਸਤਿਗੁਰੂ ਜੀ ਦੇ ਉਪਕਾਰਾ ਨੂੰ ਯਾਦ ਕੀਤਾ ਜਾਵੇਗਾ
ਇਹਨਾ ਸਮਾਗਮਾ ਵਿਚ ਆਪ ਸਭ ਪਰਿਵਾਰਾ ਸਹਿਤ ਪਹੁਚ ਕੇ ਗੁਰੂ ਦੀਆ ਖੁਸ਼ੀਆ ਪ੍ਰਾਪਤ ਕਰੋ ਜੀ ।

Leave a Reply

Your email address will not be published. Required fields are marked *

%d bloggers like this: