ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਤੇ ਸਟਾਫ ਨੇ ਪ੍ਰਕਾਸ ਪੁਰਬ ਮਨਾਇਆਂ

ss1

ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਤੇ ਸਟਾਫ ਨੇ ਪ੍ਰਕਾਸ ਪੁਰਬ ਮਨਾਇਆਂ

 

ਸ੍ਰੀ ਕੀਰਤਪੁਰ ਸਾਹਿਬ 30 ਜੁਲਾਈ (ਸਰਬਜੀਤ ਸਿੰਘ ਸੈਣੀ/ਹਰਪ੍ਰੀਤ ਸਿੰਘ ਕਟੋਚ)ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਜਨਮ ਸਥਾਨ ਤੇ ਚਲਦੀ ਵਿਦਿਅਕ ਸੰਸਥਾ ਸ੍ਰੀ ਗੁਰੂ ਹਰਕ੍ਰਿਸਨ ਪਬਲਿਕ ਸਕੂਲ ਜੋ ਚੀਫ ਖਾਲਸਾ ਦੀਵਾਨ ਸ੍ਰੀ ਅਮ੍ਰਿਤਸਰ ਸਾਹਿਬ ਜੀ ਦੇ ਅਧੀਨ ਚਲ ਰਹੀ ਹੈ ਵਿਚ ਅਠਵੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ ਪੁਰਬ ਸਕੂਲ ਦੇ ਸਟਾਫ ਮੈਬਰਾਂ ਤੇ ਵਿਦਿਆਰਥੀਆਂ ਵਲੋ ਬੜੀ ਹੀ ਸਰਧਾਪੂਰਵਕ ਮਨਾਇਆ ਗਿਆ ।ਇਸ ਮੋਕੇ ਸਭ ਤੋ ਪਹਿਲਾ ਸਕੂਲੀ ਵਿਦਿਆਰਥੀਆਂ ਨੇ “ਦੇਹਿ ਹੀ ਸਿਵਾ ਬਰ ਮੋਹਿ ਹੈ” ਦੇ ਸਬਦ ਤੋ ਕੀਰਤਨ ਦੀ ਆਰੰਭਤਾ ਕੀਤੀ ਤੇ ਹੋਰ ਕੀਰਤਨ ਤੇ ਧਰਮ ਕੁਇਜ ਮੁਕਾਬਲੇ ਵਿਦਿਆਰਥੀਆਂ ਦੀਆਂ ਟੀਮਾ ਬਣਵਾ ਕੇ ਕਰਵਾਏ ਗਏ ਜਿਸ ਤੋ ਪਹਿਲਾ ਸਕੂਲ ਦੇ ਪ੍ਰਿੰਸੀਪਲ ਰਣਦੀਪ ਸਿੰਘ ਰਾਣਾ ਨੇ ਵਿਦਿਆਰਥੀਆਂ ਨੂੰ ਕੀਰਤਪੁਰ ਸਾਹਿਬ ਦੇ ਵਿਚ ਗੂ:ਸੀਸ਼ ਮਹਿਲ ਬਾਰੇ ਦਸਿਆਂ ਤੇ ਨਾਲ ਹੀ ਉਹਨਾ ਸਕੂਲ ਦੇ ਨਾਲ ਹੀ ਨੋ-ਲੱਖਾ ਬਾਗ ਬਾਰੇ ਦਸਿਆਂ ਉਹਨਾ ਸਕੂਲ ਦੇ ਵਿਦਿਆਰਥੀਆਂ ਨੂੰ ਗੂ:ਹਰਿਮੰਦਰ ਸਾਹਿਬ,ਗੂ ਕੋਟ ਸਾਹਿਬ ਤੇ ਗੂ:ਸੀਸ ਮਹਿਲ ਸਾਹਿਬ ਵਿਚ ਨਤਮਸਤਕ ਵੀ ਕਰਵਾਇਆਂ ਗਿਆ।ਪ੍ਰਿੰ:ਰਣਦੀਪ ਸਿੰਘ ਨੇ ਵੱਡੀਆਂ ਜਮਾਤਾ ਵਿਚ ਪੜਦੇ ਹੋਏ ਵਿਦਿਆਰਥੀਆਂ ਨੂੰ ਸੁੰਦਰ ਦਸਤਾਰ ਸਜਾਓਣ ਲਈ ਵੀ ਪ੍ਰਰੇਰਿਤ ਕੀਤਾ ਤੇ ਕਿਹਾ ਕਿ ਜਲਦ ਹੀ ਉਹਨਾ ਵਿਚਕਾਰ ਦਸਤਾਰ ਮੁਕਾਬਲੇ ਕਰਵਾਏ ਜਾਣਗੇ।

Share Button

Leave a Reply

Your email address will not be published. Required fields are marked *