Sun. Sep 22nd, 2019

ਸ੍ਰੀ ਗੁਰੂ ਰਵਿਦਾਸ ਇਤਿਹਾਸਿਕ ਧਰਮ ਅਸਥਾਨ ਤੁਗਲਕਾਬਾਦ ਨੂੰ ਬਚਾਉਣ ਲਈ ਫੈਡਰੇਸ਼ਨ ਦਾ ਵਫਦ ਪੰਜਾਬ ਵਿਧਾਨ ਸਭਾ ਦੀ ਐਸ ਸੀ ਐਸ ਟੀ ਵੈਲਫੇਅਰ ਕਮੇਟੀ ਨੂੰ ਮਿਲਿਆ

ਸ੍ਰੀ ਗੁਰੂ ਰਵਿਦਾਸ ਇਤਿਹਾਸਿਕ ਧਰਮ ਅਸਥਾਨ ਤੁਗਲਕਾਬਾਦ ਨੂੰ ਬਚਾਉਣ ਲਈ ਫੈਡਰੇਸ਼ਨ ਦਾ ਵਫਦ ਪੰਜਾਬ ਵਿਧਾਨ ਸਭਾ ਦੀ ਐਸ ਸੀ ਐਸ ਟੀ ਵੈਲਫੇਅਰ ਕਮੇਟੀ ਨੂੰ ਮਿਲਿਆ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਕੇ ਹਰ ਸੰਭਵ ਕੋਸਿਸ ਕੀਤੀ ਜਾਵੇਗੀ : ਚੇਅਰਮੈਨ

ਲੁਧਿਆਣਾ 10 ਜੁਲਾਈ (ਨਿਰਪੱਖ ਕਲਮ ਬਿਊਰੋ): ਦਿੱਲੀ ਦੇ ਤੁਗਲਕਾਬਾਦ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਪੁਰਾਤਨ ਇਤਿਹਾਸਿਕ ਧਰਮ ਅਸਥਾਨ ਜਿਸਤੇ ਸਮੇ ਦੀਆਂ ਸਰਕਾਰਾਂ ਨੇ ਬੜੇ ਟੇਢੇ ਤਰੀਕੇ ਨਾਲ ਕਬਜਾ ਕਰਨ ਦੀ ਕੋਸਿਸ ਕੀਤੀ ਹੈ ਨੂੰ ਬਚਾਉਣ ਲਈ ਅੱਜ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਰਜਿ ਪੰਜਾਬ ਦਾ ਇੱਕ ਵਫਦ ਪ੍ਰਧਾਨ ਗੁਰਮੁਖ ਸਿੰਘ ਬੁਢੇਲ ਦੀ ਅਗਵਾਈ ਵਿੱਚ ਪੰਜਾਬ ਵਿਧਾਨ ਸਭਾ ਦੀ ਐਸ ਸੀ ਐਸ ਟੀ ਵੈਲਫੇਅਰ ਕਮੇਟੀ ਦੇ ਚੇਅਰਮੈਨ ਅਤੇ ਮੈਂਬਰਾਂ ਨੂੰ ਮਿਲਿਆਂ।

ਇਸ ਮੁਲਾਕਾਤ ਦੋਰਾਨ ਫੈਡਰੇਸ਼ਨ ਦੇ ਆਗੂਆਂ ਨੇ ਦਿੱਲੀ ਦੇ ਤੁਗਲਕਾਬਾਦ ਇਤਿਹਾਸਿਕ ਧਰਮ ਅਸਥਾਨ ਮਾਮਲੇ ਦੀ ਵਿਸਥਾਰਪੂਰਵਕ ਜਾਣਕਾਰੀ ਕਮੇਟੀ ਨੂੰ ਦਿੱਤੀ ਅਤੇ ਇੱਕ ਮੰਗ ਪੱਤਰ ਰਾਹੀ ਸ੍ਰੀ ਗੁਰੂ ਰਵਿਦਾਸ ਇਤਿਹਾਸਿਕ ਧਰਮ ਅਸਥਾਨ ਨੂੰ ਢਾਹੁਣ ਸੰਬੰਧੀ ਪੰਜਾਬ ਵਿਧਾਨ ਸਭਾ ਵਿੱਚ ਨਿੰਦਾ ਮਤਾ ਲਿਆਉਣ ਦੀ ਵੀ ਅਪੀਲ ਕੀਤੀ। ਜਿਸ ਤੇ ਕਮੇਟੀ ਦੇ ਚੇਅਰਮੈਨ ਸ੍ਰੀ ਨੱਥੂ ਰਾਮ ਜੀ ਅਤੇ ਕਮੇਟੀ ਦੇ ਮੈਂਬਰਾਂ ਵਿਧਾਇਕ ਡਾ ਰਾਜ ਕੁਮਾਰ ਚੱਬੇਵਾਲ, ਵਿਧਾਇਕ ਬੀਬੀ ਸਰਬਜੀਤ ਕੌਰ ਜੀ ਮਾਣੂੰਕੇ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਬਲਦੇਵ ਸਿੰਘ ਖਹਿਰਾ, ਵਿਧਾਇਕ ਡਾ ਸੁਖਵਿੰਦਰ ਕੁਮਾਰ ਜੀ, ਵਿਧਾਇਕ ਸੁਰਜੀਤ ਸਿੰਘ ਧੀਮਾਨ ਆਦਿ ਨੇ ਫੈਡਰੇਸ਼ਨ ਦੇ ਵਫਦ ਨੂੰ ਵਿਸਵਾਸ ਦਿਵਾਇਆ ਕਿ ਉਹ ਇਸ ਸੰਬੰਧੀ ਜਲਦੀ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਕੇ ਸੰਭਵ ਸਹਾਇਤਾ ਕਰਨ ਲਈ ਚਾਰਾਜੋਈ ਕਰਨਗੇ। ਇਸ ਸਮੇ ਜਸਵੀਰ ਸਿੰਘ ਪਮਾਲੀ, ਡਾ ਰੁਪਿੰਦਰ ਸਿੰਘ ਸੁਧਾਰ, ਮੇਵਾ ਸਿੰਘ ਸਲੇਮਪੁਰ, ਜਰਨੈਲ ਸਿੰਘ ਢੱਟੜਾ ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: