Thu. Apr 25th, 2019

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ‘ਤੇ ਸਿੱਖ ਸਿਰਜਣਗੇ ਇਤਿਹਾਸ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ‘ਤੇ ਸਿੱਖ ਸਿਰਜਣਗੇ ਇਤਿਹਾਸ

 

ਲੰਦਨ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿਖਾਂ ਵਲੋਂ ਇੱਕ ਅਨੋਖੀ ਯੋਜਨਾ ਬਣਾਈ ਜਾ ਰਹੀ ਹੈ । ਸਿਖਾਂ ਦਾ ਮੁਖ ਮੰਤਵ ਧਰਤੀ ਨੂੰ ਤੋਫਾਂ ਦੇਣਾ ਹੈ , ਇਸੇ ਲਈ ਉਹਨਾਂ ਵਲੋਂ ‘gift to the planet’ (ਧਰਤੀ ਲਈ ਤੋਹਫਾ) ਨਾਂ ਦੀ ਯੋਜਨਾ ਸ਼ੁਰੂ ਕੀਤੀ ਜਾਵੇਗੀ । ਦੱਸ ਦੇਈਏ ਕਿ ਇਸ ਦੇ ਤਹਿਤ 10 ਲੱਖ ਬੂਟੇ ਲਾਉਣ ਦੀ ਯੋਜਨਾ ਬਣਾਈ ਗਈ ਹੈ

ਲੰਦਨ ਦੇ ਇੱਕ ਅਖ਼ਬਾਰ ਮੁਤਾਬਕ ਯੋਜਨਾ ਦਾ ਮਕਸਦ ਵਾਤਾਵਰਨ ‘ਚ ਲਗਾਤਾਰ ਆ ਰਹੀ ਗਿਰਾਵਟ ਦਾ ਪੱਧਰ ਸੁਧਾਰਨ ਦੇ ਨਾਲ-ਨਾਲ ਲੋਕਾਂ ਨੂੰ ਕੁਦਰਤ ਪ੍ਰਤੀ ਜਾਗਰੂਕ ਕਰਨਾ ਅਤੇ ਕੁਦਰਤ ਨਾਲ ਜੋੜਨਾ ਹੈ । ਇਸ ਸਬੰਧੀ ਇਸ ਯੋਜਨਾ ਨਾਲ ਜੁੜੇ ਸਿੱਖਾਂ ਮੁਤਾਬਕ ਨਵੰਬਰ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਤੱਕ 10 ਲੱਖ ਬੂਟੇ ਲਾਉਣ ਦਾ ਟੀਚਾ ਹਾਸਲ ਕਰ ਲਿਆ ਜਾਵੇਗਾ।

ਵਾਸ਼ਿੰਗਟਨ ਡੀਸੀ ਦੇ ਵਾਤਾਵਰਨ ਸੰਗਠਨ ECOSIKH ਦੇ ਪ੍ਰਧਾਨ ਤੇ ‘ਮਿਲੀਅਨ ਟ੍ਰੀ ਪ੍ਰੋਜੈਕਟ’ ਦੇ ਕੋਆਰਡੀਨੇਟਰ ਰਾਜਵੰਤ ਸਿੰਘ ਨੇ ਇਸ ਬਾਰੇ ਦਸਿਆ ਕਿ ਇਸ ਯੋਜਨਾ ਨਾਲ ਭਾਰਤ, ਮਲੇਸ਼ੀਆ, ਪਾਕਿਸਤਾਨ, ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆਸ, ਫਰਾਂਸ, ਹਾਂਗਕਾਂਗ, ਨਾਰਵੇ ਦੇ ਨਾਲ ਨਾਲ ਕਈ ਹੋਰ ਦੇਸ਼ਾਂ ਦੇ ਗੁਰਦੁਆਰਿਆਂ ਤੇ ਸੰਸਥਾਵਾਂ ਨਾਲ ਜੋੜਿਆ ਗਿਆ ਹੈ । ਯੋਜਨਾ ਬਾਰੇ ਉਹਨਾਂ ਨੇ ਦਸਿਆ ਕਿ ਇਸ ਯੋਜਨਾ ਦੀ ਸ਼ੁਰੂਆਤ ਭਾਰਤ, ਬ੍ਰਿਟੇਨ, ਆਸਟ੍ਰੇਲੀਆ ਤੇ ਕੇਨੀਆ ਵਿੱਚ ਲਗਪਗ ਹੋ ਚੁੱਕੀ ਹੈ ਅਤੇ ਇੱਕ ਲੱਖ ਤੋਂ ਉੱਪਰ ਬੂਟੇ ਲਾਏ ਗਏ ਹਨ।

ਉਹਨਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਾਕ ਦੇਵ ਜੀ ਕੁਦਰਤ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਉਸਨੂੰ ਰੱਬ ਦਾ ਰੂਪ ਦਸਦੇ ਸਨ। ਇਸ ਯੋਜਨਾ ਨਾਲ ਸਿਖਾਂ ਅਤੇ ਨੌਜਵਾਨਾਂ ਅੰਦਰ ਕੁਦਰਤ ਨਾਲ ਪ੍ਰੇਮ ਵਧੇਗਾ ਅਤੇ ਗੁਰੂ ਸਾਹਿਬ ਦੀਆਂ ਕਹੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ‘ਚ ਲਾਗੂ ਕਰਨਗੇ ।

Share Button

Leave a Reply

Your email address will not be published. Required fields are marked *

%d bloggers like this: