Tue. Apr 23rd, 2019

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਨਿਊਯਾਰਕ ਵਿਖੇਂ 15 ਸਤੰਬਰ ਨੂੰ ਮਨਾਇਆਂ ਜਾਵੇਗਾ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਨਿਊਯਾਰਕ ਵਿਖੇਂ 15 ਸਤੰਬਰ ਨੂੰ ਮਨਾਇਆਂ ਜਾਵੇਗਾ

ਨਿਊਯਾਰਕ, 8 ਸਤੰਬਰ ( ਰਾਜ ਗੋਗਨਾ )— ਪਹਿਲੀ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ 531ਵਾਂ ਵਿਆਹ ਪੁਰਬ ਅਮਰੀਕਾ ਦੀ ਧਰਤੀ ਨਿਊਯਾਰਕ ਦੇ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਵਿਖੇਂ ਮਿਣਤੀ 14 ਅਤੇ 15 ਸਤੰਬਰ ਨੂੰ ਦਿਨ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆਂ ਜਾਵੇਗਾ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਦੇ ਹੈੱਡ ਗ੍ਰੰਥੀ ਭਾਈ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਆਹ ਪੁਰਬ ਦਾ ਪ੍ਰੋਗਰਾਮ ਸ਼ਾਮ 5.00 ਵਜੇ ਤੋਂ ਰਾਤ 9.00 ਵਜੇ ਤੱਕ ਚੱਲੇਗਾ ਅਤੇ 15 ਸਤੰਬਰ ਦਿਨ ਸ਼ਨੀਵਾਰ ਨੂੰ ਵਿਆਹ ਸ਼ਾਮ ਨੂੰ ਹੋਵੇਗਾ ਯਾਦ ਰਹੇ ਕਿ ਪਹਿਲੇ ਪਾਤਸਾਹ ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਤੋਂ ਬਟਾਲਾ ਵਿਖੇਂ ਮਹਾਂਪੁਰਸ਼ ਅਤੇ ਗੁਰਮੁਖ ਪਿਆਰਿਆਂ ਦੀ ਬਰਾਤ ਲੈ ਕੇ ਭਾਈ ਮੂਲ ਚੰਦ ਦੀ ਸਪੁੱਤਰੀ ਮਾਤਾ ਸੁਲੱਖਣੀ ਜੀ ਨੂੰ ਵਿਆਹ ਕੇ ਲਿਆਏ ਸਨ।

Share Button

Leave a Reply

Your email address will not be published. Required fields are marked *

%d bloggers like this: