ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਅਧਿਆਇ ਹਰਿਆਣਾ ਸਕੂਲ ਸਿਲੇਬਸ ਵਿਚੋ ਕੱਢਣ ‘ਤੇ ਕੀਤਾ ਰੋਸ ਪ੍ਰਗਟ

ss1

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਅਧਿਆਇ ਹਰਿਆਣਾ ਸਕੂਲ ਸਿਲੇਬਸ ਵਿਚੋ ਕੱਢਣ ‘ਤੇ ਕੀਤਾ ਰੋਸ ਪ੍ਰਗਟ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਅਧਿਆਇ ਹਰਿਆਣਾ ਸਕੂਲ ਸਿਲੇਬਸ ਵਿਚ ਸ਼ਾਮਲ ਕੀਤਾ ਜਾਵੇਗਾ : ਮਨਜਿੰਦਰ ਸਿੰਘ ਸਿਰਸਾ

ਦਿੱਲੀ ਦੇ ਵਿਧਾਇਕ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟੜ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ‘ਤੇ ਅਧਿਆਇ ਹਰਿਆਣਾ ਦੇ ਸਿੱਖਿਆ ਸਿਲੇਬਸ ਵਿਚ ਸ਼ਾਮਲ ਕੀਤੇ ਜਾਣ।ਹਰਿਆਣਾ ਦੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਉਹਨਾਂ ਨੂੰ ਇਹ ਜਾਣ ਕੇ ਹੈਰਾਨੀ ਹੋਈ ਹੈ ਕਿ ਹਰਿਆਣਾ ਸਿੱਖਿਆ ਬੋਰਡ ਦੇ ਸਕੂਲ ਸਿਲੇਬਸ ਵਿਚੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਅਧਿਆਇ ਕੱਢ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਸ ਜਾਣਕਾਰੀ ਨੇ ਨਾ ਸਿਰਫ ਸਿੱਚਖ ਭਾਈਚਾਰੇ ਬਲਕਿ ਸਾਰੇ ਹਾਂ ਪੱਖੀ ਸੋਚ ਦੇ ਧਾਰਕਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ  ਮਨੁੱਖਤਾ ਵਾਸਤੇ ਤੇ ਕਸ਼ਮੀਰੀ ਪੰਡਤਾਂ ਦੇ ਜੀਵਨ ਦੀ ਰਾਖੀ ਵਾਸਤੇ ਆਪਣਾ ਮਹਾਨ ਬਲਿਦਾਨ ਦਿੱਤਾ ਸੀ। ਉਹਨਾਂ ਕਿਹਾ ਕਿ ਇਹ ਫੈਸਲਾ ਸਾਰੇ ਅਮਨ ਪਸੰਦ ਲੋਕ ਜੋ ਦੇਸ਼ ਹੀ ਨਹੀਂ ਬਲਕਿ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿਚ ਵਸਦੇ ਹਨ, ਲਈ ਹੈਰਾਨੀ  ਤੇ ਦੁੱਖ ਭਰਿਆ  ਹੈ।ਸ੍ਰੀ ਸਿਰਸਾ ਨੇ ਕਿਹਾ ਕਿ ਵੱਡਾ ਦੁੱਖ ਇਹ ਵੀ ਹੈ ਕਿ ਇਹ ਫੈਸਲਾ ਉਦੋਂ ਆਇਆ ਹੈ ਜਦੋਂ ਪ੍ਰਧਾਨ ਮੰਤਰੀ ਨੇ ਖੁਦ ਐਨ ਸੀ ਈ ਆਰ ਟੀ ਤੇ ਹੋਰ ਸਿੰਖਿਆ ਬੋਰਡਾਂ ਨੂੰ ਚਾਰ ਸਾਹਿਬਜ਼ਾਦਿਆਂ ਬਾਰੇ ਅਧਿਆਇ ਸਿਲੇਬਸ ਵਿਚ ਸ਼ਾਮਲ ਕਰਨ ਦੀ ਹਦਾਇਤ ਕੀਤੀ ਹੈ। ਉਹਨਾਂ ਕਿਹਾ ਕਿ ਜਦੋਂ ਸਰਵ ਉਚ ਪੱਧਰ ‘ਤੇ ਮਨੁੱਖਤਾ ਤੇ ਮਹਾਨ ਸ਼ਹਾਦਤਾਂ  ਤੇ ਬਲਿਦਾਨ ਬਾਰੇ ਅਧਿਆਇ ਸਿਲੇਬਸ ਵਿਚ ਸ਼ਾਮਲ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ, ਉਦੋਂ ਹਰਿਆਣਾ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਬਿ ਜੀ ਬਾਰੇ ਅਧਿਆਇ ਸਿਲੇਬਸ ਵਿਚੋਂ ਬਾਹਰ ਕਰਨ ਦਾ ਫੈਸਲਾ ਕੀਤਾ ਹੈ ਜਦਕਿ ਪ੍ਰਧਾਨ ਮੰਤਰੀ ਨੇ ਖੁਦ ਐਲਾਨ ਕੀਤਾ ਸੀ ਕਿ ਜੇਕਰ ਗੁਰੂ ਸਾਹਿਬ ਆਪਣੀ ਸ਼ਹਾਦਤ ਨਾ ਦਿੰਦੇ ਤਾਂ ਅੱਜ ਦੇ ਭਾਰਤ ਦਾ ਵਜੂਦ ਨਾ ਹੁੰਦਾ।

ਉਹਨਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਹ ਅਧਿਆਇ ਮੁੜ ਤੋਂ ਸਿਲੇਬਸ ਵਿਚ ਸ਼ਾਮਲ ਕਰਨ ਦੀ ਹਦਾਇਤ ਕਰਨ ਤੇ ਪਹਿਲਾਂ ਵਾਂਗ ਹੀ ਹਰਿਆਣਾ ਸਕੂਲ ਸਿਲੇਬਸ ਵਿਚ ਇਹ ਅਧਿਆਇ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ।ਸ੍ਰੀ ਸਿਰਸਾ ਨੇ ਉਹਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਵੀ ਅਧਿਆਇ ਵੀ ਸਿੱਖਿਆ ਸਿਲੇਬਸ ਵਿਚ ਸ਼ਾਮਲ ਕੀਤਾ ਜਾਵੇ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਉੱਤਰੀ ਭਾਰਤ ਦੇ ਪਹਿਲੇ ਪ੍ਰਭੂਸੱਤਾ ਸੰਪੰਨ ਸ਼ਾਸਕ ਸਨ ਜਿਹਨਾਂ ਨੇ ਮੁਗਲਾਂ ਦੇ ਖਿਲਾਫ ਲੜਾਈ ਲੜੀ ਕਿਉਂਕਿ ਮੁਗਲ ਤਾਨਾਸ਼ਾਹ ਸਨ ਤੇ ਲੋਕਾਂ ਦਾ ਜਬਰੀ ਧਰਮ ਪਰਿਵਰਤਨ ਕਰਵਾਉਂਦੇ ਸਨ। ਉਹਨਾਂ  ਇਹ ਵੀ ਦੱਸਿਆ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਹਰਿਆਣਾ ਤੇ ਪੰਜਾਬ ਪਹੁੰਚੇ ਸਨ ਤਾਂ ਹਿੰਦੂਆਂ ਤੇ ਸਿੱਖਾਂ ਨੇ ਉਹਨਾਂ ਦਾ ਰਾਸ਼ਟਰਵਾਦੀ ਲਹਿਰ ਆਗੂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਡਿਪਟੀ ਵਜੋਂ ਸਵਾਗਤ ਕੀਤਾ ਸੀ ਤੇ ਹਰ ਆਮ ਆਦਮੀ ਨੇ ਦੇਸ਼ ਤੇ ਧਰਮ ਵਾਸਤੇ ਉਹਨਾਂ ਨੂੰ ਆਪਣੇ ਪੱਲਿਓਂ ਯੋਗਦਾਨ ਦਿੱਤਾ ਸੀ। ਉਹਨਾਂ ਨੇ 1710 ਤੋਂ 17116 ਦੌਰਾਨ ਜਿੱਤਾਂ ਦਰਜ ਕੀਤੀਆਂ ਤੇ ਲੋਹਗੜ ਨੂੰ ਆਪਣਾ  ਕਿਲਾ ਬਣਾਇਆ ਜੋ ਕਿ ਇਸ ਵੇਲੇ ਹਰਿਆਣਾ ਦੇ ਯਮੁਨਾਨਗਰ ਦੀ ਬਿਲਾਸਪੁਰ ਤਹਿਸੀਲ ਦਾ ਇਤਿਹਾਸਕ ਸ਼ਹਿਰ ਹੈ।ਉਹਨਾਂ ਕਿਹਾ ਕਿ ਇਹ ਬਹੁਦ ਹੀ ਦੁਖ ਭਰੀ ਗੱਲ ਹੈ ਕਿ ਅਜਿਹੇ ਮਹਾਨ ਆਗੂ ਜਿਸਨੇ ਗਰੀਬਾਂ ਨੂੰ ਉਚਾ ਚੁੱਕਣ ਵਾਸਤੇ ਕੰਮ ਕੀਤਾ ਤੇ ਦੇਸ਼ ਨੂੰ ਮਾਣ ਸਨਮਾਨ ਦੁਆਇਆ ਬਾਰੇ ਕੋਈ ਵੀ ਅਧਿਆਇ ਹਰਿਆਣਾ ਦੇ ਸਿਲੇਬਸ ਵਿਚ ਸ਼ਾਮਲ ਨਹੀਂ ਹੈ। ਉਹਨਾਂ ਨੇ ਅਪੀਲ ਕੀਤੀ ਕਿ ਉਹਨਾਂ ਬਾਰੇ ਸਿੱਖਿਆ ਸਿਲੇਬਸ ਵਿਚ ਢੁਕਵੇਂ ਪੱਧਰ ‘ਤੇ ਅਧਿਆਇ ਸ਼ਾਮਲ ਕੀਤਾ ਜਾਵੇ।

Share Button

Leave a Reply

Your email address will not be published. Required fields are marked *