ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Aug 3rd, 2020

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰ-ਰਾਸ਼ਟਰੀ ਵਖਿਆਨ ਲੜੀ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸ਼ੁਰੂਆਤ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰ-ਰਾਸ਼ਟਰੀ ਵਖਿਆਨ ਲੜੀ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸ਼ੁਰੂਆਤ

ਅੰਮ੍ਰਿਤਸਰ, 06 ਜੁਲਾਈ,2020 – (ਨਿਰਪੱਖ ਆਵਾਜ਼ ਬਿਊਰੋ): ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ-ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਦੀ ਸੁਯੋਗ ਰਹੁਨਮਾਈ ਹੇਠ ਇਤਿਹਾਸ ਵਿਭਾਗ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵਲੋਂ ਸਾਂਝੇ ਰੂਪ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰ-ਰਾਸ਼ਟਰੀ ਵਖਿਆਨ ਲੜੀ ਦੀ ਸ਼ੁਰੂਆਤ ਕੀਤੀ ਗਈ।ਇਸ ਉਪਰਾਲੇ ਦੀ ਆਰੰਭਤਾ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਲਏ ਗਏ ਨਿਰਣੇ ਅਨੁਸਾਰ ਕੀਤੀ ਗਈ ਹੈ।

ਇਸ ਲੜੀ ਦਾ ਪਹਿਲਾ ਲੈਕਚਰ ਪ੍ਰੋ. ਬਲਵੰਤ ਸਿੰਘ ਢਿੱਲੋਂ ਸਾਬਕਾ ਡਾਇਰੈਕਟਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵਲੋਂ ਦਿੱਤਾ ਗਿਆ।ਪ੍ਰੋਫੈਸਰ ਢਿੱਲੋਂ ਸਿੱਖ ਇਤਿਹਾਸ ਨਾਲ ਸੰਬੰਧਿਤ ਗੁਰਮੁਖੀ, ਰਾਜਸਥਾਨੀ ਤੇ ਫਾਰਸੀ ਸਰੋਤਾਂ ਦੇ ਵਿਸ਼ੇਸ਼ਗ ਹਨ।ਆਪਣੇ ਵਖਿਆਨ ਦੀ ਆਰੰਭਤਾ ਵਿਚ ਉਨ੍ਹਾਂ ਨੇ ਸ਼ਪਸਟ ਕੀਤਾ ਕਿ ਇਤਿਹਾਸ ਦੇ ਵਧੇਰੇ ਸਰੋਤ ਗੁਰੂ ਸਾਹਿਬ ਦੀ ਪ੍ਰਭਾਵਸ਼ਾਲੀ ਸਖਸ਼ੀਅਤ ਨਾਲ ਨਿਆਂ ਨਹੀਂ ਕਰਦੇ।ਉਨ੍ਹਾਂ ਨੇ ਆਖਿਆ ਕਿ ਗੁਰੂ ਸਾਹਿਬ ਦੇ ਵਿਅਕਤਿਤਵ ਤੇ ਸੰਦੇਸ਼ ਨੂੰ ਸਮਝਣ ਲਈ ਉਨ੍ਹਾਂ ਦੇ ਸਮਕਾਲ ਦੀਆਂ ਸਿੱਖ ਧਰਮ ਦੀਆਂ ਅੰਦਰੂਨੀ ਤੇ ਮੁਗਲ ਹਕੂਮਤ ਵਲੋਂ ਦਰਪੇਸ਼ ਚੁਣੌਤੀਆਂ ਨੂੰ ਧਿਆਨ ਵਿਚ ਰੱਖਣਾ ਪਵੇਗਾ।ਉਸ ਮੌਕੇ ਸਿੱਖ ਪੰਥ ਦੇ ਵਿਘਟਣਕਾਰੀ ਤੱਤਾਂ ਧੀਰਮਲ ਤੇ ਰਾਮਰਾਏ ਦਾ ਭਾਰੀ ਵਿਰੋਧ ਤੋਂ ਇਲਾਵਾ ਆਮ ਜਨਤਾ ਤੇ ਕਿਰਸਾਨੀ ਬੇਚੈਨੀ ਤੇ ਅਸੁਰੱਖਿਆ ਦੀ ਭਾਵਨਾ ਅਧੀਨ ਜੀਅ ਰਹੇ ਸਨ।ਧਾਰਮਿਕ ਪੱਖ ਤੋਂ ਮੁਗਲ ਬਾਦਸ਼ਾਹ ਦੀ ਅਸਹਿਣਸ਼ੀਲ ਨੀਤੀ ਕਾਰਣ ਧਾਰਮਿਕ ਅਜ਼ਾਦੀ ਖਤਰੇ ਵਿਚ ਸੀ।ਗੁਰੂ ਸਾਹਿਬ ਨੇ ਸਮੇਂ ਦੀਆਂ ਇਨ੍ਹਾਂ ਚੋਣੌਤੀਆਂ ਦਾ ਬੜੇ ਯੋਜਨਾਬੱਧ ਢੰਗ ਨਾਲ ਟਾਕਰਾ ਕੀਤਾ।ਗੁਰੂ ਸਾਹਿਬ ਦੇ ਇਨ੍ਹਾਂ ਚੁਣੌਤੀਆਂ ਨੂੰ ਕਿਵੇਂ ਨਜਿੱਠਿਆ ਉਸ ਲਈ ਸਾਨੂੰ ਫਾਰਸੀ ਤੇ ਸਿੱਖ ਸਰੋਤਾਂ ਨੂੰ ਘੋਖਣਾ ਪਵੇਗਾ।ਇਸ ਤੋਂ ਇਲਾਵਾ ਗੁਰੂ ਸਾਹਿਬ ਵਲੋਂ ਉਚਾਰਣ ਕੀਤੀ ਬਾਣੀ ਤੇ ਉਨ੍ਹਾਂ ਦੁਆਰਾ ਲਿਖੇ ਗਏ ਹੁਕਮਨਾਮਿਆਂ ਦਾ ਧਿਆਨ ਨਾਲ ਵਿਸ਼ਲੇਸ਼ਣ ਕਰਨ ਉਪਰੰਤ ਹੀ ਅਸੀਂ ਗੁਰੂ ਸਾਹਿਬ ਦੀ ਸਖਸ਼ੀਅਤ ਨੂੰ ਜਾਣ ਸਕਾਂਗੇ।

ਗੁਰੂ ਸਾਹਿਬ ਨੇ ਸਥਿਤੀ ਦੇ ਟਾਕਰੇ ਲਈ ਸਿੱਖ ਧਰਮ ਦੇ ਪ੍ਰਚਾਰ ਵਲ ਉਚੇਚਾ ਧਿਆਨ ਦਿੱਤਾ ਤੇ ਮਾਖੋਵਾਲ ਵਿਖੇ ਸਿੱਖ ਧਰਮ ਦਾ ਨਵਾਂ ਕੇਂਦਰ ਚੱਕ ਨਾਨਕੀ ਸਥਾਪਿਤ ਕੀਤਾ। ਇਸ ਤੋਂ ਇਲਾਵਾ ਗੁਰੂ ਜੀ ਨੇ ਉਤਰ-ਪੂਰਬੀ ਭਾਰਤ ਦੇ ਇਲਾਕਿਆਂ ਦੀ ਪ੍ਰਚਾਰ ਯਾਤਰਾ ਕੀਤੀ ਤੇ ਸਿੱਖ ਸੰਗਤਾਂ ਦੇ ਰੂਪ ਵਿਚ ਨਵੇਂ ਕੇਂਦਰ ਸਥਾਪਿਤ ਕੀਤੇ।ਉਨ੍ਹਾਂ ਵਲੋਂ ਅਸਾਮ ਵਿਚ ਸ਼ਾਤੀ ਦੀ ਸਥਾਪਨਾ ਲਈ ਪਾਇਆ ਯੋਗਦਾਨ ਇਤਿਹਾਸ ਦੇ ਪੰਨਿਆਂ ਵਿਚ ਨਿਵੇਕਲੀ ਪਛਾਣ ਰੱਖਦਾ ਹੈ।ਗੁਰੂ ਸਾਹਿਬ ਆਮ ਲੋਕਾਂ ਵਿਚ ਬਹੁਤ ਹਰਮਨ ਪਿਆਰੇ ਹੋਏ ਕਿਉਂਕਿ ਆਪ ਲੋਕਾਂ ਦੀ ਭਲਾਈ ਤੇ ਸੁਰੱਖਿਆ ਲਈ ਚਟਾਨ ਵਾਂਗ ਉਨ੍ਹਾਂ ਦੇ ਨਾਲ ਖੜੇ।ਆਮ ਜਨਤਾ ਵਲੋਂ ਵੀ ਗੁਰੂ ਸਾਹਿਬ ਨੂੰ ਮਿਲ ਰਿਹਾ ਸਹਿਯੋਗ ਤੇ ਹੁੰਗਾਰਾ ਮੁਗਲ ਹਕੂਮਤ ਲਈ ਬਰਦਾਸ਼ਤ ਤੋਂ ਬਾਹਰ ਸੀ।ਜਿਸ ਕਰਕੇ ਗੁਰੂ ਸਾਹਿਬ ਨੇ ਧਾਰਮਿਕ ਅਜ਼ਾਦੀ ਲਈ ਸ਼ਹਾਦਤ ਦੇਣ ਦਾ ਸੰਕਲਪ ਕੀਤਾ। ਗੁਰੂ ਸਾਹਿਬ ਸਹੀ ਅਰਥਾਂ ਵਿਚ ਧਾਰਮਿਕ ਅਕੀਦੇ ਦੇ ਮਸੀਹਾ ਤੇ ਸਮੁੱਚੀ ਮਾਨਵਤਾ ਦੇ ਅਧਿਕਾਰਾਂ ਦੇ ਰਾਖੇ ਸਨ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: